Khalsa News homepage

 

 Share on Facebook

Main News Page

ਹਰਿਦੁਆਰ ਦੇ ਪਾਂਡਿਆਂ ਨੇ ਰੂਪ ਬਦਲ ਲਿਆ ਹੈ
-: ਆਤਮਜੀਤ ਸਿੰਘ, ਕਾਨਪੁਰ
21.01.2020

ਹਰਿਦੁਆਰ ਦੇ ਪਾਂਡਿਆਂ ਨੇ ਰੂਪ ਬਦਲ ਲਿਆ ਹੈ ਉਹ ਮੂਰਤੀਆਂ ਅੱਗੇ ਆਰਤੀਆਂ ਕਰਦੇ ਸੀ ਤੇ ਪੱਗ ਥੱਲੇ ਬੋਦੀ ਵਾਲੇ ਪਾਂਡੇ ਗੁਰੂ ਗ੍ਰੰਥ ਸਾਹਿਬ ਜੀ ਅਗੇ ਆਰਤੀਆਂ ਕਰਦੇ ਫਰਕ ਕੋਈ ਹੈ ਤਾਂ ਤੁਸੀਂ ਦਸ ਦਿਉ?

ਗੁਰੂ ਗ੍ਰੰਥ ਸਾਹਿਬ ਜੀ ਉਪਰ ਫੁੱਲਾਂ ਦੀ ਵਰਖਾ ਕਰਨੀ, ਗੁਰੂ ਗ੍ਰੰਥ ਸਾਹਿਬ ਜੀ ਅਗੇ ਦੀਵੇ ਵਾਲ ਕੇ ਆਰਤੀ ਕਰਨੀ ਗੁਰਮਿਤ ਹੈ ਜਾਂ ਮਨਮਤਿ ਹੈ?

ਕੀ ਇਹ ਬਾਹਰੀ ਦਿਖਾਵੇ ਨਾਲ ਗੁਰੂ ਖੁਸ਼ ਹੁੰਦਾ ਹੈ ਜਾਂ ਗੁਰੂ ਦੀ ਗਲ ਮੰਨ ਕੇ ਗੁਰੂ ਦੀ ਖੁਸ਼ੀ ਪ੍ਰਾਪਤ ਕਰਨੀ ਹੈ?

ਜਿਹੜੀ ਆਰਤੀ ਦਾ ਖੰਡਨ ਗੁਰੂ ਨਾਨਕ ਪਾਤਸ਼ਾਹ ਨੇ ਜਗਨਨਾਥ ਪੁਰੀ ਦੇ ਮੰਦਿਰਾਂ 'ਚ ਕੀਤਾ ਓਹ ਸਿੱਖਾਂ ਦੇ ਹਿੱਸੇ ਕਿੱਥੋਂ ਆ ਗਈ ......?

ਬਾਬਾ ਨਾਨਕ ਜੀ ਅੱਜ ਆ ਕੇ ਇਸ ਸ਼ਬਦ ਦੀ ਵਿਆਖਿਆ ਪਗ ਥਲੇ ਬੋਦੀ ਵਾਲੇ ਬਾਮਣਾਂ ਅਗੇ ਕਰਨ ਤਾਂ ਇਨਾਂ ਬਾਬੇ ਦੁਆਲੇ ਡਾਂਗ ਕਢ ਲੈਣੀ

ਗੁਰੂ ਨਾਨਕ ਸਾਹਿਬ ਨੇ ਜਗਨਨਾਥ ਦੇ ਪੰਡਤਾਂ ਨੂੰ ਇਹ ਸ਼ਬਦ ਸੁਣਾ ਕੇ ਸਮਝਿਆ ਸੀ ਉਸ ਦੀ ਆਰਤੀ ਤਾਂ ਖੁਦ ਹੀ ਹੋ ਰਹੀ ਹੈ .......

ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥
ਧੂਪੁ ਮਲਆਨਲੋ ਪਵਣੁ ਚਵਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥
ਕੈਸੀ ਆਰਤੀ ਹੋਇ ॥ ਭਵ ਖੰਡਨਾ ਤੇਰੀ ਆਰਤੀ ॥


ਸਿੱਖੋ ਅਕਲ ਨੂੰ ਹੱਥ ਮਾਰੋ ਆਪਾਂ ਕਿੱਧਰ ਨੂੰ ਜਾ ਰਹੇ ਆਂ ..?

ਗੁਰੂ ਰਾਖਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top