ਗੁਰੂ ਤੇਗ
ਬਹਾਦਰ ਸਾਹਿਬ ਨੂੰ ਹਿੰਦ ਦੀ ਚਾਦਰ ਕਹਿਣਾ ਮੰਦਭਾਗੀ ਸੋਚ
ਹੈ, ਅਸਲ 'ਚ ਗੁਰੂ ਤੇਗ
ਬਹਾਦਰ ਸਾਹਿਬ ਸਾਰੀ ਸ੍ਰਿਸਟੀ ਦੀ ਸਾਰੀ ਮਨੁੱਖਤਾ ਦੀ ਚਾਦਰ ਸਨ
...... ਜਿਵੇਂ ਗੁਰਬਾਣੀ ਆਖਦੀ ਹੈ .. "ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦ ਸੁਆਮੀ
ਸੰਦਾ"
ਅਤੇ ਦਸਮੇਸ਼ ਪਿਤਾ ਦੇ ਸਮਕਾਲੀ ਕਵੀ ਸੈਨਾਪਤਿ ਦੀ ਲਿਖਤ ਵੀ ਇਉਂ
ਬਿਆਨ ਕਰਦੀ ਹੈ ...
ਪ੍ਰਗਟ ਭਏ ਗੁਰੁ ਤੇਗ ਬਹਾਦਰ। ਸਗਲ ਸ੍ਰਿਸ਼ਟਿ
ਪੈ ਢਾਪੀ ਚਾਦਰ।
ਕਰਮ ਧਰਮ ਕੀ ਜਿਨਿ ਪਤਿ ਰਾਖੀ। ਅਟਲ ਕਰੀ ਕਲਿਜੁਗ ਮੈ ਸਾਖੀ।
ਸਗਲ ਸ੍ਰਿਸਟਿ ਜਾ ਕਾ ਜਸ ਭਯੋ। ਜਿਹ ਤੇ ਸਰਬ ਧਰਮ ਬੰਚਯੋ।
ਤੀਨ ਲੋਕ ਮੈ ਜੈ ਜੈ ਭਈ। ਸਤਿਗੁਰੂ ਪੈਜ ਰਾਖਿ ਇਮ ਲਈ।
ਇਸ ਲਿਖਤ ਤੋ ਸਪੱਸ਼ਟ ਹੋ ਜਾਂਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ
ਸ੍ਰਿਸ਼ਟੀ ਦੀ ਚਾਦਰ ਹਨ ਨਾ ਕਿ ਹਿੰਦ ਦੀ ਚਾਦਰ, ਗੁਰੂ ਸਾਹਿਬ ਨੇ ਉਹਨਾਂ ਦੇ ਧਰਮ ਦੀ
ਰਾਖੀ ਲਈ ਸ਼ਹਾਦਤ ਦਿੱਤੀ ਨਾ ਕਿ ਸਿਰਫ ਹਿੰਦ ਦੀ ਰਾਖੀ ਲਈ ....... ਆਪਣੀ ਸੋਚ ਨੂੰ ਥੋੜਾ ਜਿਹਾ
ਉੱਚਾ ਕਰੋ ਜੇ ਉਸ ਵਕਤ ਹਿੰਦੂਆਂ ਦੀ ਥਾਂ ਮੁਸਲਮਾਨਾਂ ਨਾਲ ਜ਼ਬਰ ਹੋ ਰਿਹਾ ਹੁੰਦਾ ਜੇ ਉਹ ਗੁਰੂ
ਸਾਹਿਬ ਦੀ ਸਰਣ ਵਿਚ ਆੳਂਦੇ ਤਾ ਵੀ ਗੁਰੂ ਸਾਹਿਬ ਉਹਨਾਂ ਲਈ ਸ਼ਹਾਦਤ ਦੇ ਦੇਂਦੇ, ਗੁਰੂ ਸਾਹਿਬ
ਜ਼ਬਰ ਦੇ ਖਿਲਾਫ਼ ਸੀ ਨਾ ਕੀ ਕਿਸੀ ਖਾਸ ਫਿ਼ਰਕੇ ਲਈ ਸ਼ਹਾਦਤ ਦੇਣਾ .... ਜਿੰਨਾ ਦੀ ਸੋਚ ਇਹ
ਹੈ ਕੀ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਚਾਦਰ ਸਨ ਉਹਨਾਂ ਦੀ ਇਹ ਸੋਚ ਮੰਦਭਾਗੀ ਹੈ, ਗੁਰੂ ਤੇਗ
ਬਹਾਦਰ ਸਾਹਿਬ ਸਾਰੀ ਮਨੁੱਖਤਾ ਦੀ ਚਾਦਰ ਸਨ, ਇਕ ਵਾਰੀ ਫਿਰ ਗੁਰਬਾਣੀ ਦਾ ਫੁਰਮਾਨ
ਦੁਹਰਾਉਂਦਿਆਂ
"ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦ ਸੁਆਮੀ ਸੰਦਾ"
ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਕਿਸੀ ਖਾਸ ਫਿ਼ਰਕੇ ਨਾਲ
ਜੋੜਨਾ ਮੰਦਭਾਗਾ .. ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹੀਦੀ ਕਿਸੀ ਖਾਸ ਫਿ਼ਰਕੇ ਲਈ ਨਹੀਂ,
ਮਾਨਵਤਾ ਲਈ ਦਿੱਤੀ ਸੀ .. ਗੁਰੂ ਰਾਖਾ।