ਅਖੌਤੀ
ਦਸਮ ਗ੍ਰੰਥ ਨੂੰ ਸਹੀ ਸਾਬਤ ਕਰਨ ਲਈ ਦਸਮ ਗ੍ਰੰਥ ਦਾ ਪ੍ਰਚਾਰ ਕਰਨ ਵਾਲੇ ਇੰਨੇ ਅੰਨ੍ਹੇ
ਹੋ ਚੁੱਕੇ ਹਨ ਉਹ ਦਸਮ ਗ੍ਰੰਥ ਦੀਆਂ ਅੱਧੀ ਅਧੂਰੀ ਪੰਕਤੀਆਂ ਚੁੱਕ ਕੇ ਆਮ ਲੁਕਾਈ ਨੂੰ
ਭਰਮਾ ਰਹੇ ਹਨ, ਹੁਣ ਉਹਨਾਂ ਨੇ ਤੇ ਉਹਨਾਂ ਗਲਾਂ ਸਹੀ ਮੰਨ ਲੈਣਾ ਜਿੰਨਾ ਨੇ ਅੱਜ ਤਜ
ਅਖੌਤੀ ਦਸਮ ਗ੍ਰੰਥ ਨੂੰ ਖੋਲ ਕੇ ਤਕ ਨਹੀਂ ਵੇਖਿਆ ....
ਇਹ ਅਗਿਆਨੀ ਦਸਮ ਗ੍ਰੰਥ ਦਾ ਪ੍ਰਚਾਰ ਕਰਨ ਵਾਲਾ ਕਹਿੰਦਾ ਕਿ
ਗੁਰੂ ਗ੍ਰੰਥ ਸਾਹਿਬ ਵਿਚ ਕ੍ਰਿਪਾਣ ਪਾਉਣ ਦੀ ਗੱਲ ਕੀਤੀ ਹੈ ਜੇ ਨਹੀਂ ਤੇ ਫਿਰ ਕਿਵੇਂ
ਪਾਉਗੇ ? ਜਦ ਕੀ ਦਸਮ ਗ੍ਰੰਥ ਵਿਚ ਕ੍ਰਿਪਾਣ ਧਾਰਣ ਦੀ ਗੱਲ ਕੀਤੀ ਗਈ ਹੈ ..
ਕ੍ਰਿਪਾਣ ਪਾਣ ਧਾਰੀਯੰ। ਕਰੋਰ ਪਾਪ ਟਾਰੀਯੰ। ਓਇ
ਭਲਿਆ ਅਗਲੀ ਪੰਕਤੀਆਂ ਵੀ ਤਾਂ ਪੜ੍ਹ .. "ਗਦਾ ਗ੍ਰਿਸਟ ਪਾਣਿਯੰ"
ਲਿਖਾਰੀ ਤਾਂ ਇਥੇ ਗਦਾ ਧਾਰਣ ਨੂੰ ਵੀ ਕਹਿ ਰਿਹਾ ਹੈ, ਕਿ
ਸਿੱਖ ਹੁਣ ਗਦਾ ਵੀ ਧਾਰਣ ਕਰ ਲੈਣ ..?
ਓਇ ਭਲਿਆ ਇਹ ਅਖੌਤੀ ਦਸਮ ਗ੍ਰੰਥ ਉਦੋਂ
ਕਿਥੇ ਸੀ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੀਆਂ ਤਲਵਾਰਾਂ ਧਾਰਣ
ਕੀਤੀਆਂ ਸਨ, ਅਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਜੰਗ ਦੇ ਮੈਦਾਨ ਵਿਚ ਤੇਗ ਦੇ ਜੌਹਰ
ਵਿਖਾਏ ਸੀ ਤਾਂ ਇਹ ਅਖੌਤੀ ਦਸਮ ਗ੍ਰੰਥ ਕਿਥੇ ਸੀ? ਭਲਿਆ ਲੋਕਾ ਕਿਉਂ ਲੋਕਾਂ ਨੂੰ
ਭਰਮਾਉਂਦਾ ਹੈ ....
ਨਾਲ ਹੀ ਭਲਿਆ ਲੋਕਾ ਜਿਹੜੀ ਪੰਕਤੀਆਂ ਤੁਸੀਂ ਪੜ੍ਹੀਆਂ ਨੇ ੳਹ
ਤਾਂ 'ਦੇਹਧਾਰੀ {ਮਹਾਕਾਲ} ਦੇਵਤੇ' ਦੀ ਉਸਤਤਿ ਵਿਚ ਲਿਖੀਆਂ ਹਨ, ਨਹੀਂ ਵਿਸ਼ਵਾਸ
ਤਾਂ ਆਪ ਪੜ੍ਹ ਕੇ ਵੇਖ ਲੈ ..
ਅਲੰਕ੍ਰਿਤ ਸੁ ਦੇਹਯੰ। ਤਨੋ ਮਨੋ ਕਿ ਮੋਹਿਯੰ। ਕਮਾਣ ਬਾਣ
ਧਾਰਹੀ। ਅਨੇਕ ਸਤ੍ਰ ਟਾਰਹੀ।੫੧।
ਘਮਕਿ ਘੁੰਘਰੰ ਸੁਰੰ। ਨਵੰ ਨਨਾਦ ਨੂਪਰੰ। ਪ੍ਰਜੁਆਲ ਬਿਜੁਲੰ ਜੁਲੰ। ਪਵਿਤ੍ਰ ਪਰਮ ਨਿਰਮਲੰ
।੫੨।
ਅਰਥ: ਤੇਰੀ ਦੇਹ ਗਹਿਣਿਆਂ ਨਾਲ ਸ਼ਿੰਗਾਰੀ ਹੋਈ ਹੈ
ਜੋ ਤਨ ਅਤੇ ਮਨ ਨੂੰ ਮੋਹ ਲੈਂਦੀ ਹੈ। ਤੂੰ ਕਮਾਨ ਵਿਚ ਬਾਣ ਧਰਿਆ ਹੋਇਆ ਹੈ, ਜੋ ਅਨੇਕ
ਵੈਰੀਆਂ ਨੂੰ ਭਜਾ ਦਿੰਦਾ ਹੈ।੫੧। ਤੇਰੇ ਘੁੰਘਰੂਆਂ ਅਤੇ ਨਵੀਆਂ ਝਾਂਝਰਾਂ ਦੀ ਆਵਾਜ਼
ਨਿਕਲ ਰਹੀ ਹੈ। ਤੇਰੀ ਚਮਕ ਬਿਜਲੀ ਦੀ ਜਵਾਲਾ ਵਰਗੀ ਹੈ ਜੋ ਪਰਮ ਪਵਿਤਰ ਅਤੇ ਨਿਰਮਲ
ਹੈ।੫੨।
ਦ੍ਰਿੜ ਦਾੜ ਕਰਾਲ ਦੈ ਸੇਤ ਉਧੰ। ਜਿਹ ਭਾਜਤ ਦੁਸਟ ਬਿਲੋਕ ਜੁਧੰ।
ਮਦ ਮਤ ਕ੍ਰਿਪਾਣ ਧਰੰ। ਜਯ ਸਦ ਸੁਰਾਸੁਰਯੰ ਉਚਰੰ।੫੫।
ਨਵ ਕਿੰਕਣ ਨੇਵਰ ਨਾਦ ਹੂੰਅੰ। ਚਲ ਚਾਲ ਸਭਾਚਲ ਕੰਪ ਭੂਅੰ। ਘਣ ਘੁੰਘਰ ਘੰਟਣ ਘੋਰ ਸੁਰੰ।
ਚਰ ਚਾਰ ਚਰਾਚਰਯੰ ਹੁਹਰੰ।੫੬।
ਅਰਥ: ਤੇਰੀਆਂ ਦੋ ਭਿਆਨਕ ਅਤੇ ਦ੍ਰਿੜ੍ਹ ਚਿੱਟੀਆਂ
ਉਚੀਆਂ ਦਾੜ੍ਹਾਂ ਹਨ ਜਿਨ੍ਹਾਂ ਨੂੰ ਦੁਸ਼ਟ ਵੇਖ ਕੇ ਯੁੱਧ-ਭੁਮੀ ਵਿਚੋਂ ਭਜ ਜਾਂਦੇ ਹਨ।
ਤੂੰ ਸ਼ਰਾਬ ਨਾਲ ਮਸਤ ਹੋ ਕੇ ਹੱਥ ਵਿਚ ਭਿਆਨਕ ਤਲਵਾਰ ਧਾਰਨ ਕੀਤੀ ਹੋਈ ਹੈ। ਦੇਵਤੇ ਅਤੇ
ਦੈਂਤ ਸਦਾ ਤੇਰੀ ਜੈ ਜੈ ਕਾਰ ਕਰਦੇ ਹਨ।੫੫। ਜਦੋਂ ਤੇਰੀ ਤੜਾਗੀ ਅਤੇ ਝਾਂਝਰਾਂ ਦੇ ਮਿਲਵੇਂ
ਨਵੇਂ ਰੂਪ ਵਾਲਾ ਨਾਦ ਹੁੰਦਾ ਹੈ ਤਾਂ ਸਾਰੇ ਪਰਬਤ ਚਲਾਇਮਾਨ ਹੋ ਜਾਂਦੇ ਹਨ ਅਤੇ ਧਰਤੀ
ਕੰਬਣ ਲਗ ਜਾਂਦੀ ਹੈ। ਜਦੋਂ ਤੇਰੇ ਘੁੰਘਰੂਆਂ ਦੀ ਉੱਚੀ ਆਵਾਜ਼ ਨਿਕਲਦੀ ਹੈ ਤਾਂ ਚੌਹਾਂ
ਦਿਸ਼ਾਵਾਂ ਦੇ ਜੜ-ਚੇਤਨ ਘਬਰਾ ਜਾਂਦੇ ਹਨ।੫੬।
ਅਗਿਆਨੀ ਜੀ ਜਿਸ ਆਧਾਰ 'ਤੇ ਤੁਸੀਂ ਕ੍ਰਿਪਾਣ ਪਾਉਣ ਦੀ ਗੱਲ
ਕਰ ਰਹੇ ਹੋ ਉਹ ਤਾਂ ਦੇਹਧਾਰੀ ਦੇਵਤੇ ਲਈ ਲਿਖੀ ਗਈ ਹੈ ਉਹ ਤਾਂ ਗਹਿਣਿਆਂ ਨਾਲ
ਲਦਿਆ ਹੋਇਆ ਹੈ ਉਹਦੀ ਚਿੱਟੀਆਂ ਉਚੀਆਂ ਦਾੜ੍ਹਾਂ ਹਨ ਅਤੇ ਇਹ ਦੇਹਧਾਰੀ ਦੇਵਤਾ ਸ਼ਰਾਬੀ ਵੀ
ਹੈ ਕੀ ਹੁਣ ਸਿੱਖਾਂ ਨੂੰ ਮਦਿਰਾ ਵੀ ਪਿਵਾਉਗੇ? ਅਗਿਆਨੀ ਜੀ ਲੋਕਾਂ ਨੂੰ ਭਰਮਾਉਣਾ ਛੱਡੋ
..
ਅਤੇ ਅਗਿਆਨੀ ਤੁਸੀਂ ਆਖਿਆ ਇਸ ਗ੍ਰੰਥ ਤੋਂ ਦੂਰ ਕਰਕੇ ਸਿੱਖਾਂ
ਨੂੰ ਬੀਰ ਰਸ ਤੋਂ ਦੂਰ ਕੀਤਾ ਜਾ ਰਿਹਾ ਹੈ, ਅਗਿਆਨੀ ਜੀ ਕੀ ਗੁਰੂ ਗ੍ਰੰਥ ਸਾਹਿਬ ਜੀ ਵਿਚ
ਬੀਰ ਰਸ ਦੀ ਘਾਟ ਹੈ? ਓਇ ਭਲਿਆ ਗੁਰੂ ਗ੍ਰੰਥ ਸਾਹਿਬ ਸਾਨੂੰ ਸਾਂਤ ਰਸ ਦੇ ਸਕਦੇ
ਹਨ, ਸਹਿਜ ਵਿੱਚ ਰਹਿਣਾ ਸਿਖਾ ਸਕਦੇ ਹਨ, ਕੀ ਉਹ ਬੀਰ ਰਸ ਨਹੀਂ ਦੇ ਸਕਦੇ ..
ਪੜ੍ਹੋ ਗੁਰਬਾਣੀ ਦਾ ਫੁਰਮਾਣ ..
ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰਿ ਧਰਿ ਤਲੀ ਗਲੀ ਮੇਰੀ ਆਉ
॥
{ਗੁਰੂ ਗ੍ਰੰਥ ਸਾਹਿਬ ਜੀ, ਅੰਕ:੧੪੧੨}
ਗਗਨ ਦਮਾਮਾ ਬਾਜਿਓ ਪਰਿਓ ਨਿਸਾਨੈ ਘਾਉ ॥ ਖੇਤੁ ਜੁ ਮਾਂਡਿਓ
ਸੂਰਮਾ ਅਬ ਜੂਝਨ ਕੋ ਦਾਉ ॥੧॥
ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ
॥੨॥੨॥
{ਗੁਰੂ ਗ੍ਰੰਥ ਸਾਹਿਬ ਜੀ, ਅੰਕ:੧੧੦੫}
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥ (ਗੁਰੂ
ਗ੍ਰੰਥ ਸਾਹਿਬ ਜੀ, ਅੰਕ:੧੧੦੨)
ਰਣੁ ਦੇਖਿ ਸੂਰੇ ਚਿਤ ਉਲਾਸ ॥ (ਗੁਰੂ ਗ੍ਰੰਥ ਸਾਹਿਬ
ਜੀ, ਅੰਕ:੧੧੮੦)
ਅਤੇ ਗੁਰੂਆਂ ਤੋਂ ਪਹਿਲਾਂ ਵੱਖ ਵੱਖ ਧਰਮਾਂ ਦੇ ਯੋਧੇ, ਭਗਤ
ਅਤੇ ਗੁਰੂ ਸਾਹਿਬਾਨਾਂ ਨੇ ਕਿਹੜੇ ਦਸਮ ਗ੍ਰੰਥ ਨੂੰ ਪੜ੍ਹ ਕੇ ਬੀਰ ਰਸ ਪ੍ਰਾਪਤ ਕੀਤਾ ਸੀ?
ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਜੀ, ਭਾ ਉਦੈ ਸਿੰਘ, ਪੀਰ ਬੁਧੂ ਸ਼ਾਹ, ਚਾਰੇ
ਸਾਹਿਬਜ਼ਾਦੇ, ਮਾਈ ਭਾਗ ਕੌਰ, ਬਾਬਾ ਬੰਦਾ ਸਿੰਘ ਬਹਾਦਰ ਕੀ ਇਨ੍ਹਾਂ ਬੀਰ ਬਹਦਰਾਂ ਨੂੰ
ਦਸਮ ਗ੍ਰੰਥ ਪੜ੍ਹ ਕੇ ਬੀਰ ਰਸ ਪ੍ਰਾਪਤ ਹੋਇਆ ਸੀ?
ਅਗਿਆਨੀ ਜੀ ਭਰਮਾਉਣਾ ਛੱਡੋ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਫੈਸਲਾ ਪੜ੍ਹੋ
ਜੇ ਘਰਿ ਹੋਂਦੈ ਮੰਗਣਿ ਜਾਈਐ ਫਿਰਿ ਓਲ੍ਹਾਮਾਂ ਮਿਲੈ ਤਹੀਂ॥
(੯੦੩) ਜੇ ਸਿੱਖ ਗੁਰੂ ਗ੍ਰੰਥ ਨੂੰ ਛੱਡ ਕੇ ਹੋਰ ਗ੍ਰੰਥਾਂ ਦੇ ਮਗਰ ਜਾਵੇਗਾ ਤਾਂ ਉਸ ਨੂੰ
ਗੁਰੂ ਅਤੇ ਲੋਕ ਵੀ ਓਲ੍ਹਾਮੇ ਹੀ ਦੇਣਗੇ ..
ਅਤੇ ਗੁਰੂ ਗ੍ਰੰਥ ਸਾਹਿਬ ਵਿਚ ਰੱਬ ਦੇ ਸਰੂਪ ਵਾਰੇ ਵੀ ਪੜ੍ਹ ਲਓ ..
ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥
ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ॥੧॥
ਨ ਸੰਖੰ ਨ ਚਕ੍ਰੰ ਨ ਗਦਾ ਨ ਸਿਆਮੰ ॥ ਅਸ੍ਚਰਜ ਰੂਪੰ ਰਹੰਤ
ਜਨਮੰ ॥ ਨੇਤ ਨੇਤ ਕਥੰਤਿ ਬੇਦਾ ॥ ਊਚ ਮੂਚ ਅਪਾਰ ਗੋਬਿੰਦਹ ॥ ਬਸੰਤਿ ਸਾਧ ਰਿਦਯੰ ਅਚੁਤ
ਬੁਝੰਤਿ ਨਾਨਕ ਬਡਭਾਗੀਅਹ ॥੫੭॥
ਸਿਰਫ਼ ਇੰਨਾ ਹੀ ਨਹੀਂ ਅਗਿਆਨੀ ਜੀ ਕਹਿੰਦੇ ਇਹ ਕਿਵੇਂ
ਹੋ ਸਕਦਾ ਹੈ ਜਾਪੁ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੋਵੇ ਤੇ ਚੌਪਈ ਨਹੀਂ, ਤੇ
ਇਸ ਤੇ ਪਾ: ੧੦ ਠੱਪਾ ਭਾਈ ਮਨੀ ਸਿੰਘ ਜੀ ਨੇ ਲਾਇਆ ਹੈ ਅਤੇ ਜਿਹੜੀ ਭੋਗ ਬਿਲਾਸ ਬਾਣੀ ਹੈ
ਉਹ ਗੱਲ ਤਾਂ ਜਾਪ ਵਿਚ ਵੀ ਆਖੀ ਹੈ "ਨਮੋ ਭੋਗ ਭੋਗੇ", ਸਿਰਫ਼ ਇਥੇ ਹੀ ਬਸ ਨਹੀਂ ਅਗਿਆਨੀ
ਜੀ ਕਹਿੰਦੇ ਜਿਹੜੀ ਅਸ਼ਲੀਲਤ ਟੀ.ਵੀ. ਵਿਚ ਵਿਖਾਉਂਦੇ ਹਨ ਉਹ ਹੀ ਤਾਂ ਇਸ ਵਿਚ ਲਿਖੀ ਹੈ
ਤਾਂ ਮਾਂ ਪਿਉ ਪੁਤ ਭੈਣ ਭਰਾ ਬਹਿ ਕੇ ਇਕਠੇ ਨਹੀਂ ਵੇਖਦੇ ..
ਅਗਿਆਨੀ ਜੀ ਅਸੀ ਕਦੋਂ ਕਿਹਾ ਇਹ ਦੋਵੇਂ ਗੁਰੂ ਦੀਆਂ ਬਾਣੀਆਂ ਹਨ, ਨਾਲ ਹੀ ਤੁਸੀ ਆਪ
ਕਬੂਲ ਰਹੇ ਜਾਪ ਵਿਚ ਵੀ ਭੋਗ ਬਿਲਾਸ ਦੀ ਗੱਲ ਹੈ ਜਦ ਕੀ ਗੁਰੂ ਗ੍ਰੰਥ ਸਾਹਿਬ ਜੀ ਫੁਰਮਾਨ
ਹੈ "ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ" ਨਾਲ ਹੀ
ਅਗਿਆਨੀ ਜੀ ਆਪ ਜੀ ਨੂੰ ਦਸ ਦਿਆ ਜਿਹੜੀ ਉਸਤਤਿ ਜਾਪ ਵਿਚ ਦਰਜ ਉਹ ਹੀ ਚੰਡੀ ਚਰਿਤ੍ਰ ਵਿਚ
ਵੀ ਦਰਜ ਹੈ ਅੱਖਾਂ ਖੋਲ ਕੇ ਪੜ੍ਹ ਲਓ ..
ਚੰਡੀ ਚਿਰਤ੍ਰ - ਨਮੋ ਜੋਗਣੀ ਭੋਗਣੀ ਪਰਮ ਪ੍ਰਗਯਾ।੨੪੦।
ਜਾਪੁ - ਨਮੋ ਜੋਗ ਜੋਗੇ। ਨਮੋ ਭੋਗ ਭੋਗੇ।੨੮।
ਚੰਡੀ ਚਰਿਤ੍ਰ - ਨਮੋ ਜੁਧਨੀ ਕ੍ਰੁਧਨੀ ਕ੍ਰੂਰ ਕਰਮਾ।੨੨੮।
ਜਾਪੁ - ਨਮੋ ਜੁਧ ਜੁਧੇ।੧੮੭।
ਨਮੋ ਨਿਤ ਨਾਰਾਇਣੇ ਕ੍ਰੂਰ ਕਰਮੇ।੫੪।
ਹੋਰ ਵੀ ਜਾਪ ਦੇ ਬਹੁਤ ਇਹੋ ਜਿਹੇ ਛੰਦ ਹਨ ਜਿਹੜੇ ਚੰਡੀ ਚਰਿਤ੍ਰ ਦੀ ਦੇਵੀ ਉਸਤਤਿ ਨਾਲ
ਮਿਲਦੇ ਹਨ, ਨਾਲ ਹੀ ਅਗਿਆਨੀ ਜੀ ਕੀ ਟੀ.ਵੀ. ਤੇ ਨਿਤਾ ਪ੍ਰਤੀ ਇਹੋ ਜਿਹੀ ਅਸ਼ਲੀਲਤਾ
ਵਿਖਾਈ ਜਾਂਦੀ ਹੈ ਜੋ ਅਖੌਤੀ ਦਸਮ ਗ੍ਰੰਥ ਵਿਚ ਦਰਜ਼ ਹੈ ..
ਤ੍ਰਿਯ ਕੀ .... ਨ ਮੂੰਡੀ ਜਾਈ। ਬੇਦ ਪੁਰਾਨਨ ਮੈਂ ਸੁਨਿ ਪਾਈ॥
ਹਸਿ ਕਰਿ ਰਾਵ ਬਚਨ ਯੌ ਠਾਨਯੋ। ਮੈਂ ਅਪੁਨੇ ਜਿਯ ਸਾਚ ਨ ਜਾਨਯੋ। ਤੈਂ ਤ੍ਰਿਯਾ ਹਮ ਸੋ
ਝੂਠ ਉਚਾਰੀ। ਹਮ ਮੂੰਡੈਂਗੇ .... ਤਿਹਾਰੀ। ਤੇਜ ਅਸਤੁਰਾ ਏਕ ਮੰਗਾਯੋ। ਨਿਜ ਕਰ ਗਹਿਕੈ
ਰਾਵ ਚਲਾਯੋ। ਤਾਂ ਕੀ ਮੂੰਡਿ .... ਸਭ ਡਾਰੀ। ਦੈ ਕੈ ਹਸੀ ਚੰਚਲਾ ਤਾਰੀ। (ਚ੍ਰਿਤਰ-੧੯੦)
ਅਗਿਆਨੀ ਜੀ ਇਹੋ ਜਿਹੇ ਗੰਦ ਨੂੰ ਗੁਰੂ ਸਾਹਿਬ ਦੇ ਨਾਮ ਤੇ ਨਾ
ਮੜ੍ਹੋ, ਤੁਸੀ ਆਖਿਆ ਭਾਈ ਮਨੀ ਸਿੰਘ ਜੀ ਨੇ ਪਾ: ੧੦ ਦਾ ਠੱਪਾ ਲਾਇਆ, ਅਗਿਆਨੀ ਜੀ ਉਹਨਾਂ
ਨੂੰ ਕਿੰਨੇ ਅਧਿਕਾਰ ਦਿਤਾ ਪਾ:੧੦ ਦਾ ਠੱਪਾ ਲਾਉਣ ਦਾ? ਅਤੇ ਇਸ ਗ੍ਰੰਥ ਵਿਚ ਇਹ
ਠੱਪਾ ਬਹੁਤ ਸਮਾਂ ਬਾਦ ਲਗਿਆ ਹੋਂਦ ਵਿਚ ਆਉਣ ਤੋਂ ਬਾਦ .. ਅਗਿਆਨੀ ਜੀ ਤੁਸੀਂ ਆਖ ਰਹੇ
ਹੋ ਤਖਤਾਂ ਤੇ ਸ਼ਸਤਰਾਂ ਪ੍ਰਕਾਸ਼ ਕੀਤਾ ਜਾਂਦਾ ਹੈ, ਅਗਿਆਨੀ ਜੀ ਸ਼ਸਤਰਾਂ ਦਾ ਪ੍ਰਕਾਸ਼ ਨਹੀਂ
ਸਗੋਂ ਇਸ ਨੂੰ ਸਜਾਇਆ ਜਾਂਦਾ ਅਤੇ ਦਰਸ਼ਨ ਕਰਾਏ ਜਾਂਦੇ ਹਨ ਨਾ ਕੀ ਪ੍ਰਕਾਸ਼ ਕੀਤਾ ਜਾਂਦਾ
ਹੈ, ਅਗਿਆਨੀ ਜੀ ਅਪਣੀ ਮਤ ਵਿਚ ਥੋੜਾ ਵਾਧਾ ਕਰੋ ਤਾ ਕੀ ਤੁਹਾਨੂੰ ਸਚ ਸਮਝ ਆ ਸਕੇ ..
ਅਤੇ ਭਲਿਓ ਇਹੋ ਜਿਹੇ ਅਗਿਆਨੀਆਂ ਤੋਂ ਸੁਚੇਤ ਹੋਵੋ
ਜੋ ਅੱਧੀ ਅਧੂਰੀ ਗੱਲਾਂ ਸੁਣਾ ਕੇ ਲੋਕਾਂ ਨੂੰ ਭਰਮਾਉਂਦੇ ਹਨ ਅਤੇ ਅਖੌਤੀ ਦਸਮ ਗ੍ਰੰਥ
ਨੂੰ ਆਪ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵਟੀ ਤੇ ਪਰਖੋ .. ਗੁਰੂ ਰਾਖਾ।