ਕੀ
ਇਹ ਪੰਕਤੀਆਂ ਗੁਰੂ ਗੋਬਿੰਦ ਸਿੰਘ ਜੀ ਉਚਾਰ ਸਕਦੇ ਹਨ ..?
ਛਤ੍ਰੀ ਕੋ ਪੂਤ ਹੌ ਬਾਮਨ ਕੋ ਨਹਿ ਕੈ
ਤਪੁ ਆਵਤ ਹੈ ਜੁ ਕਰੋ ॥
ਅਰਥ :-ਮੈਂ ਛੱਤ੍ਰੀ ਦਾ ਪੁੱਤ੍ਰ ਹਾਂ,
ਬ੍ਰਾਹਮਨ ਦਾ ਪੁੱਤ੍ਰ ਨਹੀ ਹਾਂ, ਅਤੇ ਮੈਨੂੰ ਤਪ ਕਰਨਾ ਨਹੀਂ ਆਉਂਦਾ, ਜੋ ਮੈਂ ਕਰ ਲਵਾਂ।
ਕ੍ਰਿਸ਼ਨਾ ਅਵਤਾਰ ਦੇ ਅੰਤ ਵਿੱਚ ਇਹ
ਰਚਨਾ ਹੈ ਜਿਸ ਵਿੱਚ ਗੁਰੂ ਸਾਹਿਬ ਨੂੰ ਛਤ੍ਰੀ ਦਾ ਪੁੱਤਰ ਦਰਸਾਇਆ ਗਿਆ ਹੈ। ਗੁਰੂ
ਸਾਹਿਬ ਕਹਿੰਦੇ ਨੇ ਕਿ ਮੈਂ ਛਤ੍ਰੀ ਦਾ ਪੁਤਰ ਹਾਂ, ਮੇਰਾ ਕਰਤਵ ਬਾਮਣਾ ਵਾਂਗ ਬੈਠ ਕੇ
ਪੂਜਾ ਕਰਨਾ ਨਹੀ , ਬਲਕਿ ਸ਼ਮਸ਼ੀਰ ਹਥ ਵਿੱਚ ਫੜ ਕੇ ਯੁਧ ਭੂਮੀ ਵਿੱਚ ਜੂਝਣਾ ਹੈ। {ਅਖੌਤੀ
ਦਸਮ ਗ੍ਰੰਥ }
ਕੀ ਉਹ ਬ੍ਰਾਹਮਣੀ ਵਰਣ ਵੰਡ ਦੇ ਹਮਾਇਤੀ ਹੋ ਸਕਦੇ ਹਨ..?
ਇਥੇ ਇਹ ਗੱਲ ਸੋਚਣ ਵਾਲੀ ਹੈ, ਜਦੋਂ
ਗੁਰਮਤਿ ਅਨੁਸਾਰ ਵਰਣਵੰਡ ਦਾ ਭੇਦ ਮੁੱਕ ਚੁੱਕਾ ਸੀ ਤੇ ਗੁਰੂ ਸਾਹਿਬ ਛਤ੍ਰੀ ਦੇ ਪੁੱਤਰ
ਕਿਵੇਂ ਹੋ ਸਕਦੇ ਹਨ ..?
ਅਤੇ ਇਸ ਤੋਂ ਪਹਿਲੇ ਦੀਆਂ ਪੰਕਤੀਆਂ ਤੋਂ ਸਪਸ਼ਟ ਹੁੰਦਾ ਹੈ ਇਹ
ਪੰਕਤੀਆਂ ਕਿਸੇ 'ਸਯਾਮ ਕਵਿ ਦੀਆਂ ਦਾ ਉਚਾਰੀ ਹੋ ਸਕਦੀਆਂ ਹਨ ਪਰ ਗੁਰੂ ਸਾਹਿਬ
ਦੀ ਨਹੀਂ ਅਤੇ ਕੋਈ ਮਨ ਦੀ ਕਾਮਨਾ ਦੀ ਪੂਰਤੀ ਭਾਵ ਵਿਆਕਤ ਕਰਨ ਲਈ ਇਹ ਪੰਕਤੀਆਂ ਕਵੀ
ਸਯਾਮ ਉਚਾਰ ਰਿਹਾ ਹੈ ..
ਸਯਾਮ ਭਨੈ ਸਭ ਬੇਦ ਕਤੇਬਨ ਸੰਤਨ ਕੇ ਮਤਿ ਯੌ ਠਹਰਾਏ।
ਭਾਖਤ ਹੈ ਕਬਿ ਸੰਤ ਸੁਨੋ ਜਿਹ ਪ੍ਰੋਮ ਕੀਏ ਤਿਹ ਸ੍ਰੀ ਪਤਿ ਪਾਏ।
ਉਸ ਤੋਂ ਅਗਲੀ ਇਹ ਪੰਕਤੀਆਂ ਵੀ ਕਿਵ ਸਯਾਮ ਨੇ ਉਚਾਰੀਆਂ ਨੇ ਜਿਸ ਵਿੱਚ ਆਖ ਰਿਹਾ ਹੈ ..
ਛਤ੍ਰੀ ਕੋ ਪੂਤ ਹੌ ਬਾਮਨ ਕੋ ਨਹਿ, ਕੈ
ਤਪੁ ਆਵਤ ਹੈ ਜੁ ਕਰੋ ।
ਅਗਲੇ ਹੀ ਦੋਹਰੇ ਵਿੱਚ ਲਿਖਿਆ ਹੈ:
ਦਸਮ ਕਥਾ ਭਾਗਉਤ ਕੀ ਭਾਖਾ ਕਰੀ ਬਨਾਇ ॥ ਅਵਰ ਬਾਸਨਾ ਨਾਹਿ
ਪ੍ਰਭ ਧਰਮ ਜੁੱਧ ਕੇ ਚਾਇ ॥੨੪੯੧॥
ਇਸ 'ਚੋਂ ਤਾਂ ਕਵਿ
ਸਯਾਮ ਦੀ ਇਹ ਨਿਰਾਸ਼ਾ ਝਲਕਦੀ ਆ ਕਿ ਮੈ ਬ੍ਰਾਹਮਣਾਂ ਦੇ ਘਰ ਪੈਦਾ ਨਾ ਹੋਣ ਕਰਕੇ ਤਪ ਕਰਨ
ਦੀ ਵਿਧੀਆਂ ਤੋਂ ਅਣਜਾਣ ਰਹਿ ਗਿਆ .. ਜਦ ਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ
ਬ੍ਰਹਾਮਣੀ ਤਪ ਸਾਧਨਾ ਨੂੰ ਖੰਡਿਤ ਕਰਦੀ ਹੈ, ਬ੍ਰਹਾਮਣੀ ਕਰਮ ਕਾਂਡਾਂ ਦਾ ਵਿਰੋਧ ਕਰਦੀ
ਹੈ, ਬ੍ਰਹਾਮਣੀ ਵਰਣ ਵੰਡ ਦੀ ਵਿਰੋਧਤਾ ਕਰਕੇ "ਏਕ ਪਿਤਾ ਏਕਸ ਕੇ ਹਮ ਬਾਰਿਕ " ਦਾ
ਸਿਧਾਂਤ ਦੇਂਦੀ ਹੈ ..
ਸਿਰਫ਼ ਇੰਨਾ ਹੀ ਨਹੀਂ ਲਿਖਾਰੀ ਦੂਜੇ ਬੰਨੇ ਇਸੇ ਗ੍ਰੰਥ ਵਿੱਚ ਦਾਵਾ ਕਰ ਰਿਹਾ ਹੈ ਕਿ
ਧਰਤੀ ਤੋਂ ਪਰਾ ਕੋਈ ਹੇਮਕੁੰਟ ਪਰਬਤ ਹੈ ਜਿਥੇ ਮੈਂ ਭਾਰੀ ਤਪਸਿਆ ਕੀਤੀ ਹੈ ..
ਤਹ ਹਮ ਅਧਿਕ ਤੱਪਸਿਆ ਸਾਧੀ ।
ਜੋ ਲਿਖਾਰੀ ਦਾ ਦੋਗਲਾਪੰਨ ਅਤੇ ਝੂਠਾਪਨ ਸਾਬਿਤ ਕਰਦਾ ਹੈ, ਸਿਰਫ਼ ਇੰਨਾ ਹੀ ਨਹੀਂ ਲਿਖਾਰੀ
ਇੰਨਾ ਪੰਕਤੀਆਂ ਵਿੱਚ ਵੀ "ਦੇਹ ਸਿਵਾ ਬਰ ਮੋਹਿ ਇਹੈ" ਵਾਂਗ ਵਰ ਮੰਗ ਰਿਹਾ ਹੈ, ਪੜ੍ਹੋ
ਪੰਕਤੀਆਂ ..
ਛਤ੍ਰੀ ਕੋ ਪੂਤ ਹੌ ਬਾਮਨ ਕੋ ਨਹਿ ਕੈ ਤਪੁ ਆਵਤ ਹੈ ਜੁ ਕਰੋ ॥
ਅਰੁ ਅਉਰ ਜੰਜਾਰ ਜਿਤੋ ਗ੍ਰਹਿ ਕੋ ਤੁਹਿ ਤਿਆਗ ਕਹਾ ਚਿਤ ਤਾ ਮੈ ਧਰੋ ॥
ਅਬ ਰੀਝ ਕੈ ਦੇਹੁ ਵਹੈ ਹਮ ਕਉ ਜੋਊ ਹਉ ਬਿਨਤੀ ਕਰ ਜੋਰ ਕਰੋ ॥
ਜਬ ਆਉ ਕੀ ਅਉਧ ਨਿਦਾਨ ਬਨੈ ਅਤਿਹੀ ਰਨ ਮੈ ਤਬ ਜੂਝ ਮਰੋ ॥੨੪੮੯॥
ਜੋ ਕੀ ਗੁਰਮਤਿ ਸਿਧਾਂਤ ਤੋਂ ਉਲਟ ਹੈ ਅਤੇ ਗੁਰੂ ਸਿਧਾਂਤ ਨੂੰ ਚੇਤੇ ਰਖੋ ..
ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥
ਉਪਰੋਕਤ ਵਿਚਾਰ ਤੋਂ ਸ਼ਪਟ ਹੈ ਲਿਖਾਰੀ ਦੀ ਅਗਿਆਨਤਾ ਦੋਗਲਾਪਨ ਤੇ ਝੂਠਾਪੰਨ ਐਸੀ ਪੰਕਤੀਆਂ
ਦੇ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਨਹੀਂ ਹੋ ਸਕਦੇ ਅਤੇ ਇਹੋ ਜਿਹੀ ਰਚਨਾ ਪੜ੍ਹਨ ਵਾਲੇ
ਗੁਰੂ ਹੁਕਮ ਤੋਂ ਮੁਨਕਰ ਹਨ ..
ਆਵਹੁ ਸਿਖ ਸਤਿਗੁਰੂ ਕੇ ਪਿਅਰਿਹੋ ਗਾਵਹੁ ਸਚੀ ਬਾਣੀ ॥
ਗੁਰੂ ਰਾਖਾ।