ਹਿੰਦੂ
ਮਿਥਿਹਾਸ ਅਨੁਸਾਰ ਵੇਦਾਂ ਦਾ ਕਰਤਾ ਬ੍ਰਹਮਾ ਹੈ, ਪਰ ਅਖੌਤੀ ਦਸਮ ਗ੍ਰੰਥ ਕਹਿੰਦਾ ਹੈ ਕਿ
ਭਗੌਤੀ ਹੈ
ਗੁਰਬਾਣੀ ਵਿਚ ਵੀ ਫੁਰਮਾਣ ਹੈ ... ਚਾਰੇ
ਬੇਦ ਬ੍ਰਹਮੇ ਨੋ ਫੁਰਮਾਇਆ ॥
ਵਰ੍ਹੇ ਮਾਹ ਵਾਰ ਥਿਤੀ ਕਰਿ ਇਸੁ ਜਗ ਮਹਿ ਸੋਝੀ ਪਾਇਦਾ ॥
ਸੋਲਹੇ ਮਹਲਾ 3 ਪੰਨਾਂ 1067
ਪਰ ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਚੰਡੀ ਚਰਿਤ੍ਰ (ਪਹਿਲਾ ਚਰਿਤ੍ਰ) ਵਿਚ ਚੰਡਕਾ {ਭਗਉਤੀ
ਦੇਵੀ} ਵਲੋਂ ਵੇਦ ਉਚਾਰਣ ਦੀ ਗੱਲ ਕਰਦਾ ਹੈ ਅਰਥਾਤ ਲਿਖਣਹਾਰਾ
ਮੰਨਦਾ ਹੈ ..
ਤੁਹੀ ਬਿਕ੍ਰਤ ਰੂਪਾ ਤੁਹੀ ਚਾਰੁ ਨੈਨੀ
। ਤੁਹੀ ਰੂਪ ਬਾਲਾ ਤੁਹੀ ਬੱਕ੍ਰ ਬੈਨਾਂ ।
ਤੁਹੀ ਬੱਕ੍ਰ ਤੇ ਬੇਦ ਚਾਰੋ ਉਚਾਰੇ । ਤੁਹੀ ਸੁੰਭ ਨੈਸੁੰਭ ਦਾਨੋ ਸੰਘਾਰੇ ।
ਅਰਥ: ਹੇ ਭਗਉਤੀ! ਤੁਹੀ ਭਿਆਨਕ ਰੂਪ ਸੁੰਦਰ ਨੈਣਾਂ ਵਾਲੀ ਰੁਪਵੰਤ ਟੇਢੇ ਬੋਲਾਂ ਵਾਲੀ ਏ।
ਤੁੰਹੀ ਅਪਣੇ ਮੁਖਾਰਬਿੰਦ ਤੋਂ ਚੌਹਾਂ ਵੇਦਾਂ ਦਾ ਉਚਾਰਣ ਕੀਤਾ ਸੀ ਅਤੇ ਤੂੰ ਹੀ ਸੁੰਭ
ਨਿਸ਼ੁੰਭ ਦੈਤਾਂ ਨੂੰ ਮਾਰਿਆ ਸੀ ।
ਇਥੋਂ ਹੀ ਲਿਖਾਰੀ
ਦੀ ਅਗਿਆਨਤਾ ਦਾ ਪਤਾ ਚਲ ਜਾਂਦਾ ਹੈ ਜੋ ਕੀ ਸਿਰੇ ਦਾ ਝੂਠ ਹੈ .. ਸਿਰਫ਼ ਇੰਨਾਂ
ਹੀ ਨਹੀਂ ਇੰਨਾ ਪੰਕਤੀਆਂ ਵਿੱਚ ਇਕ ਗੱਲ ਹੋਰ ਧਿਆਨ ਦੇਣ ਵਾਲੀ ਹੈ ਲਿਖਾਰੀ ਇਕ ਪਾਸੇ
ਚੰਡਕਾ ਨੂੰ ਭਿਆਨਕ ਰੂਪ ਵਾਲੀ ਦਸ ਰਿਹਾ ਹੈ ਤੇ ਦੂਜੇ ਬੰਨੇ ਆਖ ਰਿਹਾ ਹੈ ਉਹ ਰੁਪਵੰਤ ਹੈ
ਸੁੰਦਰ ਨੈਣਾਂ ਵਾਲੀ ਹੈ ਇਹ ਦੋਵੇ ਗੱਲਾਂ ਕਿਵੇਂ ਸੰਭਵ ਹੋ ਸਕਦੀਆਂ ਹਨ? ਇਸ ਵਿਚ ਲਿਖਾਰੀ
ਦੀ ਕਿਹੜੀ ਗੱਲ ਨੂੰ ਸਹੀ ਮੰਨਿਆ ਜਾਏ ਭਿਆਨਕ ਜਾਂ ਰੂਪਵੰਤ ਸੁੰਦਰ ਨੈਣਾਂ ਵਾਲੀ?
ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਜਿਸ
ਨੂੰ ਇਹ ਹੀ ਨਹੀਂ ਪਤਾ ਵੇਦਾਂ ਦਾ ਕਰਤਾ ਕੌਣ ਹੈ? ਅਤੇ ਜਿਸਦੀ ਅਪਣੀ ਮਤ ਹੀ ਇਕ
ਨਹੀਂ ਉਹ ਤੁਹਾਨੂੰ ਕੀ ਸਿਖਿਆ ਦੇਵੇਗਾ .. ਭਲਿਓ ਇਸ ਲਿਖਤ ਨੂੰ ਗੁਰੂ ਸਾਹਿਬ ਦੇ ਨਾਂ
'ਤੇ ਮੜ੍ਹਨ ਤੋਂ ਪਹਿਲਾਂ ਇਕ ਵਾਰ ਜ਼ਰੂਰ ਗੁਰਮਤਿ ਦੀ ਕਸਵਟੀ ਉੱਤੇ ਵਿਚਾਰੋ .. ਗੁਰੂ
ਰਾਖਾ।