ਅਖੌਤੀ
ਦਸਮ ਗ੍ਰੰਥ ਨੂੰ ਮੰਨਣ ਵਾਲੇ 'ਇਕ ਅਕਾਲ ਪੁਰਖ' ਨੂੰ ਛੱਡ ਕੇ ਕਾਲ ਵਰਗੇ ਦੇਵਤੇ ਦਾ ਪੱਲਾ
ਫੜ੍ਹ ਕੇ ਬੈਠੇ ਹਨ ਅਤੇ ਅਖੌਤੀ ਦਸਮ ਗ੍ਰੰਥ ਰਾਹੀਂ 'ਕਾਲ' ਵਰਗੇ ਦੇਵਤੇ ਨੂੰ ਸਿਰਜਣਹਾਰ
ਬਣਾਈ ਬੈਠੇ ਹਨ ..
ਅਖੌਤੀ ਦਸਮ ਗ੍ਰੰਥ ਵਿਚੋਂ ਕੁਝ ਅੰਸ਼:
ਕੇਵਲ ਕਾਲ ਈ ਕਰਤਾਰ
॥ ਆਦਿ ਅੰਤਿ ਅਨੰਤ ਮੂਰਤਿ ਗੜਨ ਭੰਜਨ ਹਾਰ ॥
ਕਾਲ ਹੀ ਪਾਇ ਭਯੋ ਭਗਵਾਨ ਸੁ ਜਾਗਤ ਯਾ ਜਗ ਜਾ ਕੀ ਕਲਾ ਹੈ ॥ ਕਾਲ ਹੀ ਪਾਇ ਭਯੋ ਬ੍ਰਹਮਾ
ਸਿਵ "ਕਾਲ ਹੀ" ਪਾਇ ਭਯੋ ਜੁਗੀਆ ਹੈ ॥
ਕਾਲ ਪਾਇ ਕਰ ਬਿਸਨੁ ਪ੍ਰਕਾਸਾ ॥ ਸਕਲ ਕਾਲ ਕਾ ਕੀਆ ਤਮਾਸਾ ॥੭॥
ਜਵਨ ਕਾਲ ਜੋਗੀ ਸਿਵ ਕੀਓ ॥ ਬੇਦਰਾਜ ਬ੍ਰਹਮਾ ਜੂ ਥੀਓ ॥ ਜਵਨ ਕਾਲ ਸਭ ਲੋਕ ਸਵਾਰਾ ॥
ਨਮਸਕਾਰ ਹੈ ਤਾਹਿ ਹਮਾਰਾ ॥੮॥
ਅਤੇ ਅਖੌਤੀ ਦਸਮ ਗ੍ਰੰਥ ਅਨੁਸਾਰ 'ਕਾਲ' ਕੋਈ 'ਅਕਾਲ ਪੁਰਖ' ਨਹੀਂ ਸਗੋਂ ਸਰੀਰਧਾਰੀ ਦੇਵਤਾ
ਹੈ, ਉਸਦਾ ਸਰੂਪ ਇਉਂ ਅਖੌਤੀ ਦਸਮ ਗ੍ਰੰਥ ਵਿਚ ਬਿਆਨ ਕੀਤਾ ਗਿਆ ਹੈ..
ਮੁੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਯੋ ਗਲ ਮੈ ਅਸਿ ਭਾਰੋ॥
ਲੋਚਨ ਲਾਲ ਕਰਾਲ ਦਿਪੈ ਦੋਊ ਭਾਲ ਬਿਰਾਜਤ ਹੈ ਅਨਿਯਾਰੋ॥
ਛੁਟੇ ਹੈਂ ਬਾਲ ਮਹਾ ਬਿਕਰਾਲ ਬਿਸਾਲ ਲਸੈ ਰਦ ਪੰਤਿ ਉਜਯਾਰੋ॥ ਛਾਡਤ ਜਵਾਲ ਲਏ ਕਰ ਬਯਾਲ
ਸੁ ਕਾਲ ਸਦਾ ਪ੍ਰਤਿਪਾਲ ਤਿਹਾਰੋ ॥
ਅਰਥ: ਜਿਸਦੇ ਗਲੇ ਵਿੱਚ ਖੋਪੜੀਆਂ ਦੀ ਮਾਲਾ, ਅਲਫ
ਨੰਗੀ ਮਥੇ ਤੇ ਲਾਲ ਡਰਾਉਣੀ ਅੱਖਾਂ, ਖੁਲ੍ਹੇ ਵਾਲ, ਖੂਨ ਨਾਲ ਲਿਬੜੇ ਭਿਆਨਕ ਦੰਦ, ਮੁੰਹ
ਚੌਂ ਨਿਕਲਦੀ ਅੱਗ, ਐਸਾ ਹੈ ਕਾਲ ਜੋ ਤੁਹਾਡਾ ਪਾਲਣਹਾਰ ਹੈ।
ਜਦ ਕੀ ਸਾਡੇ ਜੀਵਨ ਦਾ ਆਧਾਰ ਗੁਰਬਾਣੀ ਹੈ, ਗੁਰਬਾਣੀ ਸਾਰੇ ਜਗਤ ਨੂੰ ਇਕ {ੴ} ਨਾਲ ਜੋੜਨ
ਦੀ ਗੱਲ ਕਰਦੀ ਹੈ, ਪਰ ਅੱਜ ਅਸੀ ਬੇਨਾਮ ਕਲਮਾਂ ਰਾਹੀਂ ਕਾਲ ਦਾ ਉਪਾਸਕ ਬਣੀ ਬੈਠੇ ਹੈ,
ਜਿਥੇ ਅਕਾਲ ਦਾ ਨਾਂ ਹੀ ਨਹੀਂ ਸਿਰਫ 'ਕਾਲ ਹੀ ਕਾਲ' ਹੈ, ਜਦੋਂ ਕੀ ਗੁਰਬਾਣੀ ਕਹਿ ਰਹੀ
ਹੈ ਕਾਲ ਦੇ ਨੇੜੇ ਵੀ ਨਾ ਜਾਈ, ਕਾਲ ਤੋਂ ਬੱਚ ਕੇ ਰਹੀ ਪਰ ਭੋਲਾ ਸਿੱਖ ਬੇਨਮਾ ਕਲਮਾਂ
ਰਾਹੀ 'ਕਾਲ' ਵਿਚ ਹੀ ਗ੍ਰਸਦਾ ਜਾ ਰਿਹਾ ਹੈ ..
ਗੁਰਬਾਣੀ ਆਖ ਰਹੀ ਹੈ ਭਲਿਆ 'ਕਾਲ' ਮਛਲੀ ਦੇ ਜਾਲ
ਵਾਂਗ ਹੈ ਜਿਸ ਵਿਚ ਮਛਲੀ ਫਸ ਕੇ ਮਰਦੀ ਹੀ ਹੈ, ਤੂੰ ਵੀ ਨਿਤ ਕਾਲ ਨੂੰ ਸਿਮਰ ਕੇ ਉਸ ਵਿਚ
ਗ੍ਰਸਦਾ ਜਾ ਰਿਹਾ ਹੈ ..
ਮਛਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ ॥
ਭਾਈ ਰੇ ਇਉ ਸਿਰਿ ਜਾਣਹੁ ਕਾਲੁ ॥ ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੁ ॥
ਜਦ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਭ ਕੁਛ ਅਕਾਲ ਤੇ ਨਿਰਭਰ ਹੈ ..
ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ ਹੈ ਭੀ ਹੋਵਨਹਾਰਾ ॥
ਪੰਨਾ ੬੦੯
ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ ॥ ਪੰਨਾ ੧੦੩੮
ਅਕਾਲ ਮੂਰਤਿ ਜਿਸੁ ਕਦੇ ਨਾਹੀ ਖਉ ॥ ਪੰਨਾ ੧੦੮੨
ਸਤਿ ਪੁਰਖ ਅਕਾਲ ਮੂਰਤਿ ਰਿਦੈ ਧਾਰਹੁ ਧਿਆਨੁ ॥ ਪੰਨਾ
੧੧੨੧
ਅਤੇ ਭਲਿਆ ਗੁਰਬਾਣੀ ਆਖ ਰਹੀ ਹੈ ਜਿੰਨਾ ਨੇ ਸੱਚ ਦਾ ਰਸਤਾ ਫੜ ਲਿਆ, ਸੱਚ ਦਾ ਰਾਹ ਅਪਣਾ
ਲਿਆ, ਕਾਲ ਉਨਾਂ ਦਾ ਕੁਝ ਨਹੀਂ ਵਿਗਾੜ ਸਕਦਾ, ਗੁਰੂ ਫੁਰਮਾਨ ਹੈ ..
ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਚ ਕਾ ਪੰਥਾ ਥਾਟਿਓ ॥
ਪੰਨਾ ੭੧੪
ਮਨ ਮੇਰਿਆ ਤੂ ਸਦਾ ਸਚੁ ਸਮਾਲਿ ਜੀਉ॥ ਆਪਣੈ ਘਰਿ ਤੂ ਸੁਖਿ
ਵਸਹਿ ਪੋਹਿ ਨ ਸਕੈ ਜਮਕਾਲੁ ਜੀਉ॥
ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਬਦਿ ਲਿਵ ਲਾਏ॥ ਸਦਾ ਸਚਿ ਰਤਾ ਮਨੁ ਨਿਰਮਲ ਆਵਣੁ ਜਾਣੁ
ਰਹਾਏ॥ ੧॥ ੩॥ ਪੰਨਾ ੫੬੯
ਉਪਰੋਕਤ ਵਿਚਾਰ ਤੋਂ ਸਪਸ਼ਟ ਹੈ 'ਕਾਲ' ਕੌਣ ਹੈ, ਜੇ
ਹੁਣ ਵੀ ਅੱਖਾਂ 'ਤੇ ਅਗਿਆਨਤਾ ਦੀ ਪੱਟੀ ਬੰਧ ਕੇ ਕਾਲ ਨੂੰ ਸਿਮਰੀ ਚਲੋ ਤੇ ਭੁੱਲ ਤੁਹਾਡੀ
ਹੈ, ਸਮਾਂ ਰਹਿੰਦੇ ਫੈਸਲਾ ਕਰੋ ਤੁਸੀਂ ਕਿਸ ਨਾਲ ਜੁੜਨਾ ਹੈ 'ਕਾਲ' ਜਾਂ ਅਕਾਲ ਨਾਲ ..
ਗੁਰੂ ਰਾਖਾ।