ਜੇ ਅੱਜ ਸਿੱਖ ਡੁੱਬ ਰਿਹਾ ਹੈ ਤੇ ਉਸਦਾ
ਇਕੋ ਕਾਰਣ ਹੈ ਅਪਣੇ "ਖਸਮ" ਨੂੰ ਭੁਲਾਣਾ, ਅਪਣੇ "ਖਸਮ" ਨੂੰ ਭੁਲਾ ਕੇ ਹੋਰਾਂ
ਦੇ ਗੁਣ { ਭਗੌਤੀ, ਮਹਾਕਾਲ, ਕਾਲਕਾ, ਰਮਾਇਣ (ਸਵੈਯਾ, ਪਾਂਇ ਗਹੇ ਜਬ ਤੇ ਤੁਮਰੇ .. ਰਾਮਾ
ਅਵਤਾਰ) } ਗਾਉਣਾ, "ਖਸਮ" ਨੂੰ ਭੁਲਾ ਕੇ ਡੁਬਣਾ ਹੀ ਹੈ ..
ਜਦੋਂ ਸਿੱਖ "ਗੁਰੂ ਗ੍ਰੰਥ ਸਾਹਿਬ" ਜੀ ਵਿਚੋਂ ਖੁਸ਼ਬੂ ਲੈਣਾ ਛੱਡ ਹੋਰਾਂ ਗ੍ਰੰਥਾਂ ਵਿਚੇ
ਲਿਖੀ ਰਾਮਾਇਣ {ਰਾਮਾ ਅਵਤਾਰ} ਭਗੌਤੀ ਮਹਾਕਾਲ ਵਿਚੋਂ ਅਪਣੀ ਖੁਸ਼ੀ ਭਾਲਣ ਲੱਭ ਪਵੇ ਤੇ
ਸਮਝੋ ਉਸਦਾ ਡੁੱਬਣਾ ਤਯ ਹੈ ..
ਖਸਮੁ ਛੋਡਿ ਦੂਜੈ ਲਗੇ ਡੁਬੇ ਸੇ
ਵਣਜਾਰਿਆ ॥
ਉਹ ਸਹੀ ਆਖਦੇ ਹਨ ਤੁਸੀਂ ਹਿੰਦੂ ਹੋ, ਜਦੋਂ ਤੁਸੀਂ ਉਹਨਾਂ ਦੇ ਦੇਵੀ ਦੇਵਿਤਿਆ ਨੂੰ
ਆਰਾਧੋਗੇ ਤੇ ਉਹਨਾਂ ਨੂੰ ਹੱਕ ਹੈ ਤੁਹਾਨੂੰ ਹਿੰਦੂ ਕਹਿਣ ਦਾ .. ਜਦੋਂ ਤਕ ਤੁਸੀਂ ਗੁਰੂ
ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਿਧਾਂਤ ਨੂੰ ਨਹੀੰ ਅਪਣਾਉਂਦੇ ਤਦੋਂ ਤਕ ਤੁਸੀਂ
ਸਿੱਖ ਨਹੀਂ, ਅਸਲ ਵਿਚ ਸਿੱਖ ਹੈ ਹੀ ਉਹ ਜੋ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਤੇ ਟੇਕ ਰਖ
ਕੇ ਇੰਨਾ ਦੇਵੀ ਦੇਵਤਿਆ {ਭਗੌਤੀ ਮਹਾਕਾਲ} ਨੂੰ ਨਕਾਰ ਕੇ ਗੁਰੂ ਗ੍ਰੰਥ ਸਾਹਿਬ ਜੀ
ਅਨੁਸਾਰ ਜੀਵਨ ਜੀਉਂਦਾ ਹੈ ..
ਪੰਡਿਤ ਮੁਲਾਂ ਜੋ ਲਿਖਿ ਦੀਆ॥ ਛਾਡਿ ਚਲੇ
ਹਮ ਕਛੂ ਨਾ ਲੀਆ ॥
ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ
ਦੇਹਿ ॥
ਗੁਰਮਤਿ ਵਿਚ ‘ਇਕ’ ਦਾ ਸਿਧਾਂਤ ਹੈ, ਜਿਵੇਂ ਅਕਾਲ
ਪੁਰਖ ‘ਇਕ’ ਹੈ, ਗੁਰੂ ‘ਇਕ’ ਹੈ, ਗੁਰੂ ਦੀ ਬਾਣੀ ‘ਇਕ’ ਹੈ, ਗੁਰੂ ਦੀ ਵਿਚਾਰਧਾਰਾ ਵੀ
‘ਇਕ’ ਹੈ ਅਤੇ ਸਿੱਖ ਵੀ ਇਕ ਗੁਰੂ ਦਾ ਹੈ, ਸੰਸਾਰ ਦਾ ਹਰ ਇਕ ਸਿੱਖ ਜਿਹੜਾ 'ਇਕ' {ਗੁਰੂ
ਗ੍ਰੰਥ ਸਾਹਿਬ ਜੀ} ਦੇ ਸਿਧਾਂਤ ਦੀ ਦ੍ਰਿੜਤਾ ਨਾਲ ਪਾਲਣਾ ਕਰਨ ਦਾ ਫ਼ੈਸਲਾ ਲੈ ਸਕਦਾ ਹੈ,
ਕੇਵਲ ਉਹ ਹੀ ਸਿੱਖ ਹੈ ..
ਜਦੋਂ ਤੁਹਾਡੀ ਟੇਕ ਸਿਰਫ਼ ਗੁਰ ਗ੍ਰੰਥ ਸਾਹਿਬ ਜੀ ਤੇ ਹੋਵੇਗੀ ਫਿਰ ਕੋਈ ਵੀ ਹੋਵੇ ਇਕਬਾਲ
ਪਟਨੇ ਵਾਲਾ ਭਾਵੈਂ ਕੋਈ ਨਾਗਪੁਰੀ ਕੇਸਾਧਾਰੀ ਬ੍ਰਹਾਮਣ ਜਾਂ ਕੋਈ ਬਿਪਰ, ਕੋਈ ਤੁਹਾਨੂੰ
ਹਿੰਦੂ ਸਾਬਿਤ ਨਹੀਂ ਕਰ ਸਕੇਗਾ, ਗੁਰੂ ਸਾਹਿਬ ਜੀ ਨੂੰ ਲਵ-ਕੁਸ਼ ਦੀ ਵੰਸ਼ ਵਿਚੋਂ ਨਹੀਂ ਦਸ
ਸਕੇਗਾ, ਯਾਦ ਰੱਖੋ ਜਦੋਂ ਤਕ ਤੁਹਾਡੀ ਟੇਕ ਦੂਜੇ ਤੇ ਹੈ ਤੁਹਾਡਾ ਡੁੱਬਣਾ ਤਯ ਹੈ ..
ਅਤੇ ਆਖਿਰ ਵਿਚ ਇੱਕ ਸਵਾਲ, ਕਿਸੇ ਰਚਨਾਂ ਜਾਂ ਕਿਸੇ
ਗ੍ਰੰਥ ਨੂੰ ਗੁਰੂ ਦਾ ਦਰਜਾ ਦੇਣ ਵਾਲਾ ਅੰਤਮ ਅਤੇ ਸੰਪੂਰਨ ਫ਼ੈਸਲਾ ਗੁਰੂ ਗੋਬਿੰਦ ਸਿੰਘ
ਜੀ ਦਾ ਆਪਣਾ ਸੀ, ਜਿਸ ਨੂੰ ਗੁਰੂ ਸਾਹਿਬ ਨੇ ਆਪਣੇ ਹੁੰਦਿਆਂ ਹੀ ਲਾਗੂ ਕਰ ਦਿੱਤਾ ਸੀ,
ਕੀ ਗੁਰੂ ਗੋਬਿੰਦ ਸਿੰਘ ਜੀ ਦੇ ਅੰਤਮ ਅਤੇ ਸੰਪੂਰਨ ਫ਼ੈਸਲੇ ਤੋਂ ਬਾਅਦ ਕੋਈ ਮਨੁੱਖ, ਕਿਸੇ
ਰਚਨਾ ਜਾਂ ਕਿਸੇ ਗ੍ਰੰਥ ਨੂੰ ਗੁਰੂ ਦਾ ਦਰਜਾ ਦੇ ਸਕਦਾ ਹੈ?
ਜੇ ਨਹੀਂ ..
ਤੇ ਫਿਰ ਕਿਸ ਆਧਾਰ 'ਤੇ ਹੋਰ ਗ੍ਰੰਥਾਂ ਦੀ ਰਚਨਾਵਾਂ ਨੂੰ
ਪੜ੍ਹਿਆ ਜਾ ਰਿਹਾ ਹੈ?