ਬੰਤਾ
ਸਿੰਘ ਅੱਜ ਦੀ ਕਥਾ ਦੌਰਾਨ ਆਖ ਰਿਹਾ ਸੀ ਕੋਈ ਕਿੰਨਾ ਵੀ ਸਖਤ ਕਿਉਂ ਨਾ ਹੋਵੇ ਅਕਾਲ ਪੁਰਖ
ਅੱਗੇ ਟਿਕ ਨਹੀਂ ਸਕੇਗਾ ਉਸਨੂੰ ਚਬਾ ਕੇ ਸੁੱਟ ਦੇਵੇਗਾ, ਅਤੇ ਜਦੋਂ ਅਕਾਲ ਪੁਰਖ ਸਰਗੁਣ
ਸਰੂਪ ਧਾਰਦਾ ਹੈ ਤੇ ਉਸਦੀ ਸ਼ੋਭਾ ਬਿਆਨ ਨਹੀਂ ਕੀਤੀ ਜਾ ਸਕਦੀ .. ਅਤੇ ਆਖਦਾ ਹੈ ਗੁਰੂ
ਗ੍ਰੰਥ ਸਾਹਿਬ ਪ੍ਰੇਮ ਸਿਖਾਉਂਦੇ ਨੇ ਤੇ ਦਸਮ ਗ੍ਰੰਥ ਸ਼ਸਤ੍ਰ ਚੁਕਾਣਾ ਸਿਖਾੳਂਦੀ ਹੈ ਤਾਂ
ਸਾਨੂੰ ਇਸ ਗ੍ਰੰਥ ਤੋਂ ਦੂਰ ਕਰਨੇ ਚਾਹੁੰਦੇ ਨੇ .. ਸਿਰਫ਼ ਇੰਨਾ ਹੀ ਨਹੀਂ ਬੰਟੀ ਭਈਆ ਨੇ
ਅੱਜ ਦੀ ਕਥਾ ਵਿੱਚ ੧੯ ਵੇਂ ਬੰਦ ਦੇ "ਹਾਹਾ ਹੂਹੂ ਹਾਸੰ"
ਦੇ ਅਰਥ ਹੀ ਬਦਲ ਦਿੱਤੇ ..
ਬੰਤਾ ਸਿੰਘ ਜੀ ਜੇ ਕੋਈ ਵੱਡਾ ਤੋਂ ਵੱਡਾ ਸਖਤ ਕਿਉਂ ਨਾ ਹੋਵੇ ਜੇ
ਅਕਾਲ ਪੁਰਖ ਉਸ ਨੂੰ ਚਬਾ ਕੇ ਸੁੱਟ ਦੇਵੇਗਾ ਤੇ ਅਕਾਲ ਪੁਰਖ ਨੂੰ ਸਰੀਰ ਧਾਰਣਾ ਪਏਗਾ, ਜਦ
ਕੀ ਗੁਰਬਾਣੀ ਆਖਦੀ ਹੈ .. "ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ
ਜੋਨੀ" .. ਅਤੇ ਬੰਤਾ ਸਿੰਘ ਜੀ ਪਰਮਾਤਮਾ ਦਾ ਕੋਈ ਸਰਗੁਣ ਸਰੂਪ ਨਹੀਂ ਹੈ ਉਹ 'ਨਿਰੰਕਾਰ
ਹੈ ਅਬਿਨਾਸੀ ਹੈ, ਉਹ ਨਾ ਕਦੇ ਮਰਦਾ ਤੇ ਨਾ ਕਦੇ ਜੰਮਦਾ ਹੈ, ਉਹ ਅਕਾਲ ਮੂਰਤ ਹੈ ਅਜੂੰਨੀ
ਹੈ, ਉਹ ਤਿੰਨਾ ਗੁਣਾਂ ਤੋਂ ਬੇਦਾਗ ਹੈ ਪਰ ਇਸਦੀ ਸਮਝ ਉਸਨੂੰ ਹੀ ਪੈਂਦੀ ਹੈ ਜਿਸ ਤੇ
ਮਾਲਕ ਪ੍ਰਭੂ ਆਪ ਪ੍ਰਸੰਨ ਹੁੰਦਾ ਹੈ ..
ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ
ਪ੍ਰਭ ਭਿੰਨ ॥ ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ॥
ਜਦ ਕੀ ਬੰਤਾ
ਸਿੰਘ ਜੀ ਅਖੌਤੀ ਦਸਮ ਗ੍ਰੰਥ ਕਾਲ ਜੀ ਕੀ ਉਸਤਤਿ ਸਰੀਰਧਾਰੀ ਦੇਵਤੇ ਦਾ ਸਰੂਪ ਬਿਆਨ ਰਿਹਾ
ਹੈ ਜਿਸ ਨੂੰ ਤੁਸੀਂ ਸਰਗੁਣ ਸਰੂਪ ਆਖ ਰਹੇ ਹੋ ..
ਕਰੰ ਬਾਮ ਚਾਪਿਯੰ ਕ੍ਰਿਪਾਣੰ ਕਰਾਲੰ । ਮਹਾ
ਤੇਜ ਤੇਜੰ ਬਿਰਾਜੈ ਬਿਸਾਲੰ । ਮਹਾਂ ਦਾੜ੍ਹ ਦਾਤ੍ਹੰ ਸੁ ਸੋਹੰ ਅਪਾਰੰ । ਜਿਨੈ ਚਰਬੀਯੰ
ਜੀਵ ਜੱਗਯਾੰ ਹਜਾਰੰ ।੧੮।
ਡਮਾਡਮ ਡਉਰੂ ਸਿਤਾ ਸੇਤ ਛਤ੍ਰੰ । ਹਾਹਾ ਹੂਹੂ ਹਾਸੰ ਝਮਾਝਮ ਅਤ੍ਰੰ । ਮਹਾ ਘੋਰ ਸਬਦੰ ਬਜੇ
ਸੰਖ ਐਸੇ । ਪ੍ਰਲੈ ਕਾਲ ਕੇ ਕਾਲ ਕੀ ਜ੍ਵਾਲ ਜੈਸੇ ।੧੯।
ਅਤੇ ਬੰਤਾ ਸਿੰਘ ਜੀ ਅੱਜ ਦੀ ਕਥਾ ਵਿੱਚ
ਤੁਸੀਂ ਕਿਵੇਂ ੧੯ ਵੇਂ ਬੰਦ ਦੇ ਅਰਥ ਗੋਲਮੋਲ ਕਰ ਗਏ "ਹਾਹਾ ਹੂਹੂ ਹਾਸੰ" ਨੂੰ ਕਿਵੇਂ
ਹਾਹਾਕਾਰ ਵਿੱਚ ਬਦਲ ਦਿਤਾ, ਜਦ ਕੀ ਇਥੇ ਸਪਸ਼ਟ ਹੈ ਇਥੇ ਸਰੀਰਧਾਰੀ (ਮਹਾਕਾਲ)
ਦੇਵਤਾ 'ਹਾਹਾ ਹੂ ਹੂ ਕਰਕੇ ਹੱਸ ਰਿਹਾ' ਹੈ ..
ਬੰਤਾ ਸਿੰਘ ਜੀ ਕਿਉਂ ਲੋਕਾਂ ਨੂੰ ਵਾਰ
ਵਾਰ ਗੁਮਰਾਹ ਕਰਦੇ ਹੋ ਕੀ ਗੁਰੂ ਗ੍ਰੰਥ ਸਾਹਿਬ ਪ੍ਰੇਮ ਸਿਖਾਉਂਦੇ ਤੇ ਦਸਮ ਗ੍ਰੰਥ ਸਸਤ੍ਰ
ਚੁਕਣਾ ਤੇ ਦਸਮ ਗ੍ਰੰਥ ਬੀਰ ਰੱਸੀ ਬਾਣੀ ਹੈ .. ਬੰਤਾ ਸਿੰਘ ਜੀ ਗੁਰੂ ਗ੍ਰੰਥ
ਸਾਹਿਬ ਜੀ ਵਿੱਚ ਸਿਰਫ਼ ਪ੍ਰੇਮ ਰਸ ਹੀ ਨਹੀਂ ਸਾਰੇ ਰਸ ਹਨ, ਤੁਹਾਨੂੰ ਇਹ ਕਿਉਂ ਨਹੀਂ
ਵਿਖਾਈ ਪੈਂਦਾ ਗੁਰਬਾਣੀ ਵਿੱਚ ਲਿਖਿਆ ..
ਰਣੁ ਦੇਖਿ ਸੂਰੇ ਚਿਤ ਉਲਾਸ॥
ਗਗਨ ਦਮਾਮਾ ਬਾਜਿਓ ਪਰਿਓ ਨੀਸ਼ਾਨੈ ਘਾਉ॥ ਖੇਤੁ ਜੋ ਮਾਂਡਿਓ ਸੂਰਮਾਂ ਅਬ ਜੂਜਨ ਕਉ ਦਾਉ॥
ਸੂਰਾ ਸੋ ਪਹਿਚਾਨੀਐਂ ਜੋ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂੰ ਨ ਛਾਡੈ
ਖੇਤੁ॥
ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰਿ ਤਲੀ ਗਲੀ ਮੇਰੀ ਆਉ॥
ਬੰਤਾ ਸਿੰਘ ਜੀ ਤੁਹਾਨੂੰ ਗੁਰੂ ਗ੍ਰੰਥ
ਸਾਹਿਬ ਵਿੱਚ ਲਿਖਿਆ ਬੀਰ ਰਸ ਕਿਉਂ ਨਹੀਂ ਵਿਖਾਈ ਪੈਂਦਾ, ਕਿਉਂ ਅੱਖਾਂ ਤੇ ਪੱਟੀ
ਬੰਧ ਕੇ ਬੈਠੇ ਹੋ, ਕਿਉਂ ਤੁਹਾਨੂੰ ਦੁਰਗਾ ਤੇ ਮਹਾਕਾਲ ਦੀਆਂ ਜੰਗਾਂ ਵਿੱਚ ਸਿਰਫ਼ ਬੀਰ
ਰਸ ਦਿਖਾਈ ਪੈ ਰਿਹਾ ਹੈ, ਜਿਸਦਾ ਸਿੱਖਾਂ ਨਾਲ ਕੋਈ ਸੰਬਧ ਨਹੀਂ ..
ਬੰਤਾ ਸਿੰਘ ਜੀ ਸਟੇਜ 'ਤੇ ਬਹਿ ਕੇ ਲੋਕਾਂ ਨੂੰ ਗੁਮਰਾਹ ਕਰਨਾ ਛੱਡੋ,
ਸੰਗਤ ਜਾਗ ਚੁੱਕੀ ਹੈ ਉਹ ਅਪਣੇ ਗੁਰੂ ਦੀ ਅਵਾਜ ਨੂੰ ਪਛਾਂਣਦੀ ਹੈ, ਉਹ ਗੁਮਰਾਹ ਨਹੀਂ
ਹੋਵੇਗੀ .. ਗੁਰੂ ਰਾਖਾ।