👁️
ਕੀ ਗੁਰੂ ਤੇਗ ਬਹਾਦਰ ਸਾਹਿਬ ਦੀ ਮੂਰਤਿ
ਚਾਂਦਨੀ ਚੌਂਕ 'ਚ ਲਾ ਕੇ ਅਸੀਂ ਗੁਰੂ ਸਿਧਾਂਤ ਤੋਂ ਉਲਟ ਨਹੀਂ ਜਾ ਰਹੇ ?
-: ਆਤਮਜੀਤ ਸਿੰਘ, ਕਾਨਪੁਰ
03 Apr 2021
#KhalsaNews #GuruTegBahadar #ChandniChowk #Statue
|
ਗੁਰਬਾਣੀ ਦਾ ਫੁਰਮਾਨ ਹੈ ...
ਪਾਖਾਨ ਗਢਿ ਕੈ ਮੂਰਤਿ ਕੀਨ੍ਹੀ ਦੇ ਕੈ ਛਾਤੀ ਪਾਉ
॥
ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ
॥੩॥
ਗੁਰ ਕੀ ਮੂਰਤਿ ਮਨ ਮਹਿ ਧਿਆਨੁ
॥
ਕਿ ਇਹ ਹੀ ਜਰੀਆ ਰਹਿ ਗਿਆ ਹੈ
ਸਾਡੇ ਕੋਲ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ੪੦੦ ਸਾਲਾਂ ਪ੍ਰਕਾਸ਼ ਪੁਰਬ ਮਨਾਉਣ
ਦਾ ..?
ਕਿ ਇਹ ਮੂਰਤਿ ਚੌਂਕ 'ਤੇ ਲਾ ਕੇ ਅਸੀਂ ਗੁਰੂ
ਸਿਧਾਂਤ "ਗੁਰ ਕੀ ਮੂਰਤਿ ਮਨ ਮਹਿ ਧਿਆਨੁ"...
ਤੋਂ ਉਲਟ ਨਹੀਂ ਜਾ ਰਹੇ ?
ਜਦੋਂ ਗੁਰੂ ਸਾਹਿਬਾਨਾਂ ਨੇ ਗੁਰਬਾਣੀ ਵਿਚ ਆਪ ਇਹ ਸਭ ਕੁਝ ਪ੍ਰਚਾਰਿਆ ਹੋਵੇ,
ਗੁਰੂ ਸਹਿਬਾਨ ਆਪ ਸਾਰੀ ਉਮਰ ਮੂਰਤੀ ਪੂਜਾ ਦੇ ਖਿਲਾਫ਼ ਰਹੇ ਹੋਣ ਤੇ ਫਿ਼ਰ ਉਨ੍ਹਾਂ
ਦੀ ਤਸਵੀਰ ਬਣਾਉਣੀ, ਮੂਰਤਿ ਬਣਾ ਕੇ ਚੌਂਕ ਤੇ ਲਾਉਣੀ ਇਸ ਤੋਂ ਵਡੀ ਹੋਰ ਕੀ
ਮੂਰਖਤਾ ਹੋ ਸਕਦੀ ਹੈ ..
ਦਿੱਲੀ ਦੇ ਵਾਸੀਓ ਜੇ ਇਹ
ਖਬ਼ਰ ਸੱਚ ਹੈ ਤੇ ਗੁਰੂ ਸਿਧਾਂਤ ਅਨੁਸਾਰ ਇਸ ਤੇ ਤੁਰੰਤ ਰੋਕ ਲਾਉਣੀ ਚਾਹੀਦੀ
ਅਤੇ ਜੋ ਇਹ ਕਾਰਜ ਕਰਾ ਰਿਹਾ ਹੈ ਉਸ ਨਾਲ ਵੀ ਮੀਟਿੰਗ ਕਰਕੇ ਤੁਰੰਤ ਰੋਕ ਲਾਈ
ਜਾਵੇ ..
ਭਲਿਓ ਕਿਉਂ ਇਹੋ ਜਿਹੇ ਕਾਰਜ ਕਰਕੇ ਗੁਰੂ ਸਿਧਾਂਤ
ਤੋਂ ਉਲਟ ਜਾ ਰਹੇ ਹੋ, ਕਿਉਂ ਲੁਕਾਈ ਨੂੰ ਬਿਪਰਵਾਦ ਵਾਂਗ ਬੁੱਤਪ੍ਰਸਤੀ ਵੱਲ
ਧੱਕ ਰਹੇ ਹੋ! ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ੪੦੦ ਸਾਲਾਂ
ਪ੍ਰਕਾਸ਼ ਪੁਰਬ 'ਤੇ ਕੁਝ ਕਰਨਾ ਹੀ ਹੈ ਤੇ, ਗੁਰੂ ਸਿਧਾਂਤ ਦੇ ਆਸ਼ੇ ਅਨੁਸਾਰ
ਉਨ੍ਹਾਂ ਦੇ ਜੀਵਨ ਦਾ ਮੁਫਤ ਸਾਹਿਤ Free Literature ਘਰ ਘਰ ਪਹੁੰਚਾਵੋ, ਤਾਂ
ਕਿ ਗੁਰ ਇਤਿਹਾਸ ਘਰ ਘਰ ਪਹੁੰਚ ਸਕੇ ਤਾਂ ਤੁਹਾਡਾ ਪ੍ਰਕਾਸ਼ ਪੁਰਬ ਮਨਾਇਆ ਸਫ਼ਲ
ਹੈ .. ਗੁਰੂ ਰਾਖਾ।
|
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|