👳
ਗਿਆਨ ਸਿੰਘ ਤੇ ਧਿਆਨ ਸਿੰਘ ਦੋਵੇ ਬੜੇ ਗਹਿਰੇ ਮਿੱਤਰ ਸਨ, ਇਕ ਦਿਨ ਧਿਆਨ ਸਿੰਘ ਗਿਆਨ
ਸਿੰਘ ਕੋਲ ਆਇਆ ਤੇ ਕਹਿਣ ਲਗਾ ਭਰਾਵਾ ਸਾਡੇ ਗੁਰਦੁਆਰੇ ਇੱਕ ਕਥਾਵਾਚਕ ਆਇਆ ਸੀ.. ਉਹ ਗੁਰੂ
ਨਾਨਕ ਸਾਹਿਬ ਜੀ ਦੇ ਮੁੱਖ ਤੋਂ ਉਚਾਰਣ ਕੀਤੀ "ਸੋਹਿਲਾ" ਸਾਹਿਬ ਦੀ ਬਾਣੀ ਵਿੱਚ ਆਏ ਸ਼ਬਦ
"ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ"
ਦੀ ਵਿਆਖਿਆ ਕਰਦਿਆਂ ਹੋਇਆ ਆਖ ਰਿਹਾ ਸੀ, ਗੁਰੂ ਨਾਨਕ ਸਾਹਿਬ ਜੀ ਜਦੋਂ ਜਗਨਨਾਥਪੁਰੀ ਗਏ
ਤਾਂ ਉਥੋਂ ਦੇ ਪਾਡਿਆਂ ਨੂੰ ਸਮਝਾਇਆ ਕਿ "ਇਦਾਂ ਥਾਲ ਵਿੱਚ ਦੀਵੇ ਬਾਲ ਕੇ, ਧੂਪਾਂ ਧੁਖਾ
ਕੇ ਰੱਬ ਦੀ ਆਰਤੀ ਅਸੀਂ ਨਹੀਂ ਕਰ ਸਕਦੇ, ਇਹ ਸਾਰੀ ਕੁਦਰਤ ਰੱਬ ਦੀ ਆਰਤੀ ਹੀ ਕਰ ਰਹੀ
ਹੈ, ਅਸੀਂ ਰੱਬ ਦੀ ਰਜ਼ਾ ਵਿੱਚ ਚੱਲ ਕੇ ਆਰਤੀ ਵਿੱਚ ਸ਼ਾਮਿਲ ਹੋ ਸਕਦੇ ਹਾਂ .. "ਜੋ ਤਿਸੁ
ਭਾਵੈ ਸੋ ਆਰਤੀ ਹੋਇ"
👉 ਭਗਤ ਰਵਿਦਾਸ ਜੀ ਦਾ ਸ਼ਬਦ ਵੀ ਇਹ ਹੀ ਆਖ ਰਿਹਾ "ਨਾਮ
ਤੇਰੋ ਆਰਤੀ ਮਜਨ ਮੁਰਾਰੇ" .... "ਨਾਮ ਤੇਰੋ ਦੀਵਾ
ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਲੈ ਮਾਹਿ ਪਸਾਰੇ॥ ਨਾਮ ਤੇਰੇ ਕੀ ਜੋਤਿ ਲਗਾਈ ਭਇਓ
ਉਜਿਆਰੋ ਸਗਲ ਭਵਨਾਰੇ .... ਦੀ ਖੁਲ ਕੇ ਵਿਚਾਰ ਕੀਤੀ।
☝️ ਧਿਆਨ ਸਿੰਘ ਕਹਿਣ ਲੱਗਾ, ਗਿਆਨ ਸਿੰਘ ਭਰਾਵਾ ਕਥਾ ਵਿੱਚ ਦਿੱਤੇ
ਗੁਰਬਾਣੀ ਦੇ ਪ੍ਰਮਾਣਾਂ ਤੋਂ ਮੈਨੂੰ ਤਾਂ ਇਹ ਪੱਕਾ ਵਿਸ਼ਵਾਸ ਹੋ ਗਿਆ ਕਿ ਸਿੱਖ ਧਰਮ ਵਿੱਚ
ਦੀਵੇ ਬਾਲ ਕੇ ਕੀਤੀ ਜਾਣ ਵਾਲੀ ਆਰਤੀ ਦੀ ਕੋਈ ਥਾਂ ਨਹੀਂ ..
🔸 ਗਿਆਨ ਸਿੰਘ ਕਹਿਣ ਲੱਗਾ, ਹਾਂ ਧਿਆਨ ਸਿਆ, ਤੂੰ ਬਿਲਕੁਲ ਸਹੀ
ਸਮਝਿਆ ਹੈ, ਧਿਆਨ ਸਿੰਘ ਕਹਿਣ ਲੱਗਾ, ਗਿਆਨ ਸਿਆ ਇੱਕ ਗੱਲ ਦੱਸ, ਗੁਰਬਾਣੀ ਦੇ ਐਨੇ
ਸਪੱਸ਼ਟ ਪ੍ਰਮਾਣ ਹੋਣ ਦੇ ਬਾਵਜੂਦ ਵੀ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਵਿਖੇ ਦੀਵੇ ਬਾਲ ਕੇ
ਆਰਤੀ ਕੀਤੀ ਜਾਂਦੀ ਹੈ, ਸਵੇਰੇ ਸ਼ਾਮ ਜੋਤਾਂ ਵੀ ਜਗਾਈਆਂ ਜਾਂਦੀਆਂ ਨੇ, ਉਥੇ ਗੁਰੂ ਸਾਹਿਬ
ਜੀ ਦਾ ਪ੍ਰਕਾਸ਼ ਵੀ ਕੀਤਾ ਹੋਇਆ ਹੈ, ਫਿ਼ਰ ਵੀ ਇਹ ਗੁਰੂ ਸਾਹਿਬ ਦੇ ਹੁਕਮਾਂ ਤੋਂ ਅਣਜਾਣ
ਹਨ ....
🔹 ਗਿਆਨ ਸਿੰਘ ਕਹਿਣ ਲੱਗਾ, ਧਿਆਨ ਸਿਆ
ਭਲੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ, ਪਰ ਅਸਲ ਵਿਚ ਇਹ ਗੁਰੂ
ਦੇ ਸਿੱਖ ਨਹੀਂ ਜਗਨਨਾਥ ਦੇ ਸਿੱਖ ਨੇ ....
ਜਗਨਨਾਥ ਦੇ ਸਿੱਖ ???????⁉️