Share on Facebook

Main News Page

🤡ਬੰਤਾ ਸਿੰਘ ਜੀ ਅਖੌਤੀ ਦਸਮ ਗ੍ਰੰਥ ਦੇ ਨਾਮ 'ਤੇ ਲੁਕਾਈ ਨੂੰ ਭਰਮਾਉਣਾ ਛੱਡੋ
-: ਆਤਮਜੀਤ ਸਿੰਘ, ਕਾਨਪੁਰ
11.09.2023
#KhalsaNews #AtamjitSinghKanpur #DG #Crap #BantaSingh #ਸੂਰਬੀਰਤਾ #Sex #ਲੁੱਚਪੁਣਾ

👉ਇਹ ਬੰਤਾ ਸਿੰਘ ਜਿਹੜਾ ਆਪਣੇ ਆਪ ਨੂੰ "ਬਾਬਾ" ਅਖਵਾਉਂਦਾ ਹੈ, ਇਸ ਤੋਂ ਅਤੇ ਇਸਦੇ ਪ੍ਰਚਾਰ ਤੋਂ ਸਭ ਵਾਕਿਫ਼ ਹਨ, ਆਓ ਤੁਹਾਨੂੰ ਇਸਦੀ ਨਵੀਂ ਸ਼ੁਰਲੀ ਦੱਸੀਏ।

👽ਬੰਤਾ ਸਿੰਘ ਕਹਿੰਦਾ "ਦਸਮ ਗ੍ਰੰਥ ਵਿਚ "ਸੂਰਬੀਰਾਂ" ਦੀ ਗਾਥਾ ਹੈ"। ਬੰਤਾ ਸਿਆਂ ਜੇ ਕਥਿਤ ਦਸਮ ਗ੍ਰੰਥ ਵਿਚ ਸੂਰਬੀਰਤਾ ਦੀ ਗਾਥਾ ਹੈ ਤਾਂ...

❓- ਕੀ ਹਰਗੋਬਿੰਦ ਸਾਹਿਬ ਜੀ ਦੀਆਂ ਜੰਗਾਂ ਵਿਚ ਸੂਰਬੀਰਤਾ ਨਹੀਂ ਸੀ, ਫਿਰ ਇਸਦਾ ਜ਼ਿਕਰ ਕਿਉਂ ਨਹੀਂ ?
❓- ਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤੇਗ ਵਿਚ ਸੂਰਬੀਰਤਾ ਨਹੀਂ ਸੀ, ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤੇਗ ਦੇ ਜ਼ੌਹਰ ਦਾ ਜ਼ਿਕਰ ਕਿਉਂ ਨਹੀਂ ?
❓- ਕੀ ਚੰਮਕੌਰ ਦੀ ਜੰਗ ਵਿਚ ਸੂਰਬੀਰਤਾ ਨਹੀਂ ਸੀ, ਫਿਰ ਚੰਮਕੌਰ ਦੀ ਜੰਗ ਤੇ ਉਸਦੇ ਸੂਰਬੀਰਾਂ ਦਾ ਜ਼ਿਕਰ ਕਿਉਂ ਨਹੀਂ ?

🔹ਅਤੇ ਬੰਤਾ ਸਿੰਘ ਜੀ ਆਪ ਜੀ ਉਸ ਜੰਗਾਂ ਵਿਚੋਂ ਸੂਰਬੀਰਤਾ ਦੀ ਗਾਥਾ ਲੱਭਣ ਦੀ ਗੱਲ ਕਰ ਰਹੇ ਹੋ, ਜਿਸਦਾ ਸਿੱਖੀ ਨਾਲ ਕੋਈ ਸੰਬਧ ਨਹੀਂ।

⚠️ਦੱਸੋ...
▪️ ਦੁਰਗਾ ਕੀ ਵਾਰ ਦਾ ਕੀ ਸਬੰਧ ਸਿੱਖਾਂ ਨਾਲ ?
▪️ ਚੰਡੀ ਚਰਿਤ੍ਰ, ਰਮਾਇਣ, ਕ੍ਰਿਸ਼ਨਾ ਅਵਤਾਰ, ਇਸਦਾ ਕੀ ਸਬੰਧ ਹੈ ਸਿੱਖਾਂ ਨਾਲ ?

📛ਕੀ ਇਹ ਹੈ ਕਥਿਤ ਦਸਮ ਗ੍ਰੰਥ ਦੀ ਸੂਰਬੀਰਤਾ ?
▪️ ਚਰਿਤ੍ਰੋ ਪਾਖਯਾਨ, ੪੦੫ ਅਸ਼ਲੀਲ ਚਰਿਤ੍ਰ
▪️ ਛੱਲ ਕਰਕੇ ਮਹਾਕਾਲ ਦਾ ਸਿੱਖ ਬਣਾਉਣਾ
▪️ ਕਥਿਤ ਦਸਮ ਗ੍ਰੰਥ ਦੇ ਬੋਲ ਹਨ ਇਸਤ੍ਰੀ ਬਣਾ ਕੇ ਰੱਬ ਪਛਤਾ ਰਿਹਾ ਹੈ

🤡ਬੰਤਾ ਸਿੰਘ ਜੀ ਲੁਕਾਈ ਨੂੰ ਭਰਮਾਉਣਾ ਛੱਡੋ, ਤੇ ਜੇ ਸੂਰਬੀਰਤਾ ਲੱਭਣੀ ਹੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਗੁਰਬਾਣੀ ਵਿੱਚੋਂ ਲੱਭੋ ਅਤੇ ਗੁਰੂ ਸਾਹਿਬਾਨਾਂ ਦੇ ਜੀਵਨ ਦੇ ਇਤਿਹਾਸ ਵਿਚੋਂ ਲੱਭੋ ਕਿਤੇ ਹੋਰ ਬਾਹਰ ਭੱਟਕਣ ਦੀ ਲੋੜ ਨਹੀਂ, ਬਾਹਰੋਂ ਭਰਮ ਹੀ ਪੈਦਾ ਹੁੰਦੇ ਨੇ ਹੋਰ ਕੁਝ ਨਹੀਂ ਮਿਲਦਾ।

ਗੁਰੂ ਰਾਖਾ

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top