Share on Facebook

Main News Page

🤡 ਬੰਤਾ ਸਿੰਘ ਕਰ ਰਿਹਾ ਸਿੱਖੀ ਦਾ ਬੰਟਾਧਾਰ ⛔
-: ਆਤਮਜੀਤ ਸਿੰਘ ਕਾਨਪੁਰ
16.08.2024
#KhalsaNews #atamjitsingh #kanpur

🤡 ਬੰਤਾ ਸਿੰਘ ਦਾ ਕਹਿਣਾ ਜੇ ਕਥਿਤ ਦਸਮ ਗ੍ਰੰਥ (ਅਖੌਤੀ ਦਸਮ ਗ੍ਰੰਥ) ਨਹੀਂ ਹੋਵੇਗਾ ਤੇ ਇਤਿਹਾਸ ਕਿਥੋਂ ਲਿਆਉਗੇ ? ਫਤਿਹ ਕਿਥੋਂ ਲਿਆਉਗੇ ? ਦਸਾਂ ਗੁਰੂਆਂ ਦੇ ਨਾਂ ਕਿਥੋਂ ਲਿਆਉਗੇ ? ਦੱਸੋ ਜ਼ਰਾ...

😠 ਇਸ ਬਹੁਤੇ ਗਿਆਨਵਾਨ ਨੂੰ ਕੌਣ ਸਮਝਾਵੇ ਭਲਿਆ ਜਿਸ ਗ੍ਰੰਥ ਵਿਚ "ਦਸਮ ਨਾਨਕ" ਦੀ ਮੋਹਰ ਹੀ ਨਹੀਂ, ਉਹ ਗੁਰੂ ਕ੍ਰਿਤ ਕਿਵੇਂ ਹੋ ਸਕਦਾ? ਹਾਂ ਕਵਿ ਰਾਮ ਸਯਾਮ ਕਾਲ ਦਾ ਲਿਖਿਆ ਜ਼ਰੂਰ ਹੋ ਸਕਦਾ ਪਰ ਦਸਮ ਨਾਨਕ ਦਾ ਨਹੀਂ।

️🎯 ਹੁਣ ਗੱਲ ਕਰਦੇ ਹਾਂ ਤੁਹਾਡੇ ਵਿਸ਼ੇ "ਇਤਿਹਾਸ" ਦੀ। ਜ਼ਰਾ ਦੱਸੋਗੇ ਅਖੌਤੀ ਦਸਮ ਗ੍ਰੰਥ ਵਿੱਚ ਵਿਚ ਕਿਹੜਾ ਇਤਿਹਾਸ ਹੈ?
👉 ਦੁਰਗਾ ਦੀ ਸਿਫ਼ਤਾਂ, ਮਹਾਕਾਲ ਕਾਲਕਾ ਦੀ ਸਿਫ਼ਤਾਂ, ਚੌਬੀਸ ਅਵਤਾਰ, ੪੦੪ ਅਸ਼ਲੀਲ ਕਹਾਣੀਆਂ ... ਇਹ ਸਿੱਖੀ ਦਾ ਇਤਿਹਾਸ ਹੈ?

👿 ਵਾਹ ਬੰਤਾ ਸਿੰਘ ਜੀ ਵਾਹ ਬਹੁਤ ਸੋਹਣਾ ਇਤਿਹਾਸ ਹੈ ਅਤੇ ਇਹ ਦੱਸੋ ਖਾਂ ਜ਼ਰਾ ਇਸ ਗ੍ਰੰਥ ਦਾ ਲਿਖਾਰੀ...
🔹 ਗੁਰੂ ਅਰਜਨ ਸਾਹਿਬ ਜੀ ਦੀ ਮਹਾਨ ਸ਼ਹੀਦੀ ਨੂੰ ਕਿਵੇਂ ਭੁੱਲ ਗਿਆ?
🔸 ਭੰਗਾਣੀ ਦਾ ਯੁੱਧ, ਜਿਸ ਵਿੱਚ ਪੀਰ ਬੁਧੂ ਸ਼ਾਹ ਜਿਸ ਨੇ ਆਪਣੇ ਦੋ ਸਾਹਿਬਜ਼ਾਦੇ ਅਤੇ ਸੱਤ ਸੌ ਮੁਰੀਦ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿੱਚ ਕੁਰਬਾਨ ਕਰ ਦਿੱਤੇ, ਉਸਦਾ ਨਾਮ ਤੱਕ ਲਿਖਣਾ ਭੁੱਲ ਗਿਆ ?
🔹 ਗਨੀ ਖਾਂ - ਨਬੀ ਖਾਂ ਚੁਫੇਰੇ ਦੁਸ਼ਮਣ ਦੀ ਨਿਗਾਹ ਚੀਰਦੇ ਹੋਏ ਮਾਛੀਵਾੜੇ ਦੇ ਕੰਡਿਆਲੇ ਜੰਗਲ ਵਿੱਚ ਗੁਰੂ ਦੀ ਸੇਵਾ ਵਿੱਚ ਹਾਜ਼ਰ ਹੋਂਦੇ ਹਨ, ਪਰ ਗਨੀ ਖਾਂ ਨਬੀ ਖਾਂ ਦਾ ਨਾਮ ਭੀ ਲਿਖਣਾ ਭੁੱਲ ਗਿਆ ?
🔸 ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਮਹਾਨ ਕਾਰਜ ਪਾਹੁਲ (ਅੰਮ੍ਰਿਤ) ਦੀ ਦਾਤ ਝੋਲੀ ਪਾਉਣ ਦਾ, ਸਿੱਖੀ ਬਾਣੀ ਬਾਣੇ ਨਾਲ ਸਜਾ ਕੇ ਸੰਪੂਰਣ ਕਰਨ ਦਾ ਜ਼ਿਕਰ ਕਰਨਾ ਭੀ ਭੁੱਲ ਗਿਆ ?
............ਦੱਸੋ ਫਿਰ ਇਹ ਸਿੱਖ ਇਤਿਹਾਸ ਕਿਵੇਂ ਹੋਇਆ?

📛 ਹੁਣ ਗੱਲ ਕਰਦੇ ਹਾਂ "ਫ਼ਤਹਿ" ਬਾਰੇ। ਤੁਹਾਡਾ ਵਾਰ ਵਾਰ ਇਹ ਆਖਣਾ ਜੇ ਕਥਿਤ ਦਸਮ ਗ੍ਰੰਥ ਨਾ ਹੋਇਆ ਤੇ "ਫਤਹਿ" ਕਿਥੋਂ ਲਭੋਗੇ ?

🤡 ਬੰਤਾ ਸਿੰਘ ਜੀ ਜ਼ਰਾ ਦੱਸਣ ਦੀ ਖੇਚਲ ਕਰੋਗੇ ਅਖੌਤੀ ਦਸਮ ਗ੍ਰੰਥ ਦੇ ਕਿਹੜੇ ਪੰਨੇ 'ਤੇ ਫਤਹਿ ਦਾ ਪੂਰਾ ਸਰੂਪ "ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਹਿ॥" ਦਰਜ਼ ਹੈ? ਬੰਤਾ ਸਿੰਘ ਜੀ ਭਰਮਾਉਣ ਛੱਡੋ, ਹਾਂ "ਫ਼ਤਹਿ" ਦਾ ਸਰੂਪ ਇਸ ਗ੍ਰੰਥ ਵਿਚ ਵਿਗਾੜਿਆ ਜ਼ਰੂਰ ਗਿਆ ਹੈ, ਜਿਵੇਂ ਲਿਖਾਰੀ ਥਾਂ ਥਾਂ 'ਤੇ ਲਿਖਦਾ ਹੈ "ੴ ਵਾਹਿਗੁਰੂ ਜੀ ਕੇ ਫਤੇ" ਵੇਖ ਲਓ ਲਿਖਾਰੀ ਦੀ ਸਿਆਣਪ !!!

🙏 ਰਹੀ ਗੱਲ ਦਸਾਂ ਗੁਰਆਂ ਦੇ ਨਾਮ ਤੇ ਉਹ ਵੀ ਸਾਨੂੰ ਭਾਈ ਨੰਦ ਲਾਲ ਜੀ ਪਾਸੋਂ ਮਿਲ ਜਾਂਦੇ ਹਨ, ਪੜ੍ਹ ਲਇਓ ਭਾਈ ਨੰਦ ਲਾਲ ਜੀ ਦਾ ਗੰਜਨਾਮਾ ਉਸ ਵਿਚ ਦਰਜ਼ ਹਨ, ਸਾਨੂੰ ਭਟਕਣ ਦੀ ਲੋੜ੍ਹ ਨਹੀਂ।

ਹਮੂ ਨਾਨਕ ਅਸਤੇ ਹਮੂ ਅੰਗਦ ਅਸਤ, ਹਮੂ ਅਮਰਦਾਸ ਅਫ਼ਜ਼ਲੋ ਅਮਜਦ ਅਸਤ॥੨੩॥
ਹਮੂ ਰਾਮਦਾਸੋ ਹਮੂ ਅਰਜੁਨ ਅਸਤ, ਹਮੂ ਹਰਗੋਬਿੰਦੋ ਅਕਰਮੋ ਅਹਿਸਨ ਅਸਤ॥੨੪॥
ਹਮੂ ਹਸਤ ਹਰਿਰਾਇ ਕਰਤਾ ਗੁਰੂ, ਬਦ ਆਸ਼ਕਾਰਾ ਹਮਾ ਪੁਸ਼ਤੇ ਰੂ॥੨੫॥
ਹਮੂ ਹਰਿਕਿਸ਼ਨ ਆਮਦਾ ਸਰ-ਬੁਲੰਦ, ਅਜ਼ੋ ਹਾਸਿਲ ਉਮੀਦਿ ਹਰ ਮੁਸਤਮੰਦ॥੨੬॥
ਹਮੂ ਹਸਤ ਤੇਗਿ ਬਹਾਦਰ ਗੁਰੂ, ਕਿ ਗੋਬਿੰਦ ਸਿੰਘ ਆਮਦ ਅਜ਼ ਨੂਰਿ ਊ॥੨੭॥
ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ, ਹਮੂ ਸ਼ਬਦਿ ਊ ਜ਼ੌਹਰੋ ਮਾਨਕ ਅਸਤ॥੨੮॥ (ਭਾਈ ਨੰਦ ਲਾਲ ਜੀ)

👳 ਭਲਿਓ ! ਇਹੋ ਜਿਹਾਂ ਤੋਂ ਸੁਚੇਤ ਹੋਵੇ ਜਿੰਨਾ ਦਾ ਕੰਮ ਸਿਰਫ਼ ਭਰਮਾਉਣਾ ਤੇ ਅਖੌਤੀ ਦਸਮ ਗ੍ਰੰਥ ਦੇ ਸੋਹਿਲੇ ਗਾਉਣਾ ਹੈ, ਤੇ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ ਗੁਰਬਾਣੀ ਨਾਲ ਜੁੜ੍ਹ ਕੇ ਉਸਨੂੰ ਆਪਣਾ ਜੀਵਨ ਵਿਚ ਵਸਾਓ ਤਾਂ ਕੀ ਜੀਵਨ ਸਫ਼ਲਾ ਹੋ ਸਕੇ।

ਗੁਰੂ ਰਾਖਾ
ਆਤਮਜੀਤ ਸਿੰਘ, ਕਾਨਪੁਰ
#BantaSingh #bantadhar #Crap #dasamgranth #DG #Sikh #History #fateh #Names #gurus #khalsa


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top