Share on Facebook

Main News Page

🤡 #ਬੰਤਾ #ਸਿਆਂ "ਸ਼ਹੀਦ" ਕਿਸੇ ਜੱਥੇਬੰਦੀ ਦੇ ਨਹੀਂ ਹੁੰਦੇ 👈
-: ਆਤਮਜੀਤ ਸਿੰਘ ਕਾਨਪੁਰ
22.02.2026
#KhalsaNews #atamjitsingh #kanpur #Shaheed #bantasingh #Beware

👾ਬੰਤਾ ਸਿੰਘ ਕਹਿੰਦਾ... "ਮਿਸ਼ਨਰੀ ਕਾਲੇਜ ਦੇ ਬੜੇ ਵੀਰ ਬਹੁਤ ਭੰਡਦੇ ਨੇ ਸਾਧੂਆਂ ਸੰਤਾਂ ਨੂੰ। ਮੈਂ ਉਹਨਾਂ ਨੂੰ ਸੁਆਲ ਕਰਦਾ ਆ ਤੁਸੀਂ ਮੈਨੂੰ ਦੱਸੋ ਕੌਮ ਲਈ ਸਿਰ ਦਿੱਤਾ ਜੇ? ਟਕਸਾਲ ਨੂੰ ਭੰਡਦੇ ਨੇ ੧੯੮੪ ਵਿਚ ੯੦ ਫਸੀਦੀ ਸ਼ਹੀਦ ਟਕਸਾਲ ਦੇ ਨੇ, ਨਾਨਕਸਰ ਨੂੰ ਭੰਡਦੇ ਨੇ ਬਾਬਾ ਜੰਗ ਸਿੰਘ ਸ਼ਹੀਦ ਹੋਇਆ ਜਦੋਂ ਕਾਲੀਆਂ ਹਵਾਵਾਂ ਵਗੀਆਂ।"

☝️ ਪਹਿਲੀ ਗਲ ਤਾਂ ਬੰਤਾ ਸਿਆਂ... "ਕੀ ਗੁਰੂ ਦੀ ਗਲ ਕਰਨ ਵਾਲਾ, ਗੁਰਮਤਿ ਅਨੁਸਾਰ ਅਖੌਤੀ ਬਾਬਿਆਂ ਦੀ ਸੱਚਾਈ ਸਾਹਮਣੇ ਰੱਖਣ ਵਾਲਾ ਕੀ "#ਮਿਸ਼ਨਰੀ" ਹੁੰਦਾ ਹੈ ? ਤੇ ਜੇ ਮਿਸ਼ਨਰੀ ਹੈ ਵੀ ਤਾਂ ਕੀ ਕੋਈ ਗੁਨਾਹ ਹੈ? ਤੁਹਾਨੂੰ ਪਤਾ ਵੀ ਹੈ ਕਿ ਮਿਸ਼ਨਰੀ ਕੀ ਹੁੰਦਾ ਹੈ? ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ... #ਸਿੱਖ #ਮਿਸ਼ਨਰੀ ਇੱਕ ਵਿਅਕਤੀ ਜਾਂ ਸੰਸਥਾ ਹੈ ਜੋ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਫੈਲਾਉਣ, ਸਿੱਖ ਜੀਵਨ ਢੰਗ (ਗੁਰਮਤਿ) ਨੂੰ ਉਤਸ਼ਾਹਿਤ ਕਰਨ ਅਤੇ ਸਿੱਖ ਫਲਸਫੇ ਬਾਰੇ ਸਿੱਖਾਂ ਅਤੇ ਗੈਰ-ਸਿੱਖਾਂ ਦੋਵਾਂ ਨੂੰ ਸਿੱਖਿਅਤ ਕਰਨ ਲਈ ਸਮਰਪਿਤ ਹੋਵੇ। ਤੇ ਇਸ ਵਿੱਚ ਗਲਤ ਕੀ ਹੈ?

📛 ਅਖੌਤੀ ਵਿਹਲੜਾਂ ਸਾਧਾਂ ਦੀ ਸੱਚਾਈ ਤਾਂ ਗੁਰਬਾਣੀ ਵੀ ਦੱਸਦੀ ਹੈ ਕਿ ਗੁਰਬਾਣੀ 'ਤੇ ਵੀ ਉਂਗਲ ਚੁੱਕੋਗੇ ?" ਇਹ ਸਿਰਫ਼ ਲੁਕਾਈ ਦਾ ਧਾਨ ਖਾ ਖਾ ਕੇ ਢਿੱਡ ਵਧਾਉਣ ਜੋਗੇ ਹੀ ਹਨ, ਇਹਨਾਂ ਸਾਧਾਂ ਨੇ ਕਿਹੜੀ ਕ੍ਰਾਂਤੀ ਲਿਆ ਦਿੱਤੀ ਬਹੁਤਾ ਕੁਝ ਤਾਂ ਇਹ ਗੁਰਮਤਿ ਤੋਂ ਉੱਲਟ ਹੀ ਕਰਦੇ ਹਨ।

💢ਬੰਤਾ ਸਿਆਂ! "ਸ਼ਹੀਦ" ਹੋਣ ਵਾਲਾ ਸਿੱਖ ਕਿਸੇ ਵਿਸ਼ੇਸ਼ ਜਥੇਬੰਦੀ ਦਾ ਨਹੀਂ ਹੁੰਦਾ, ਉਹ ਸਿੱਖੀ ਲਈ ਗੁਰੂ ਲਈ ਸ਼ਹੀਦ ਹੁੰਦਾ ਹੈ ਅਤੇ ਜੇ ਸ਼ਹੀਦਾਂ ਨੂੰ ਜਥੇਬੰਦੀਆਂ ਵਿਚ ਜੋੜੋਗੇ ਤੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਤਾਰੂ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਜੱਸਾ ਸਿੰਘ ਅਾਹਲੂਵਾਲੀਆ, ਸਤਵੰਤ ਸਿੰਘ, ਬੇਅੰਤ ਸਿੰਘ, ਸੁੱਖਾ, ਜਿੰਦਾ ਆਦਿ ਹੋਰ ਬੇਅੰਤ ਸ਼ਹੀਦ ਕਿਹੜੀ ਜਥੇਬੰਦੀ ਦੇ ਵਿਚੋਂ ਸਨ, ਹੈ ਜੁਆਬ ਤੁਹਾਡੇ ਕੋਲ?❓

⚠️ਬੰਤਾ ਸਿਆਂ! ਗੱਲਾਂ ਉਹ ਕਰ ਜੋ ਲੁਕਾਈ ਨੂੰ ਸੇਧ ਦੇਣ, ਭਰਮਾਓ ਨਾ, ਪਰ ਤੁਹਾਡਾ ਤਾਂ ਕੰਮ ਹੀ ਭਰਮਾਉਣਾ ਹੈ ਅਤੇ ਤੁਸੀਂ ਤਾਂ ਸੋਹਲੇ ਵੀ ਉਹਨਾਂ ਦੇ ਹੀ ਗਾਉਣੇ ਹਨ ਜਿਹਨਾਂ ਦੀ ਗੋਦ ਵਿੱਚ ਬਹਿੰਦੇ ਹੋ, ਤੁਸੀਂ ਤਾਂ ਜਾਣਾ ਹੀ ਅਖੌਤੀ ਸਾਧਾਂ ਦੀ ਬਰਸੀ 'ਤੇ ਹੋਇਆ ਤੇ ਗੁਣ ਵੀ ਉਹਨਾਂ ਦੇ ਹੀ ਗਾਓਗੇ! ਹੈ ਨਾ?

ਗੁਰੂ ਰਾਖਾ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top