Share on Facebook

Main News Page

ਸਿੱਖੀ ਦੇ ਵਿਹੜੇ ਵਿੱਚ ਕੰਡੇ ਬੀਜਣ ਦਾ ਕੰਮ ਕਰ ਰਹੇ ਪ੍ਰਬੰਧਕ
-: ਆਤਮਜੀਤ ਸਿੰਘ, ਕਾਨਪੁਰ

ਅੱਜ ਦੇ ਗੋਲਕ ਦੁਆਰਿਆਂ ਦੇ ਪ੍ਰਬੰਧਕ ਅਤੇ ਆਗੂਆਂ ਨੂੰ ਕੌਮ ਦੀ ਕੋਈ ਪ੍ਰਵਾਹ ਨਹੀਂ, ਜੇ ਪ੍ਰਵਾਹ ਹੁੰਦੀ ਤਾਂ ਬਾਪੂ ਨਾਨਕ ਨੂੰ ਇਹ ਨਾ ਕਹਿਣਾ ਪੈਂਦਾ

ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧ ॥ {੬੬੨}

ਇਹਨਾਂ ਆਗੂਆਂ ਨੂੰ ਕੋਈ ਪ੍ਰਵਾਹ ਨਹੀਂ ਕੌਮ ਢੱਠੇ ਖੂਹ ਵਿਚ ਇਹਨਾਂ ਨੂੰ ਕੁੱਝ ਲੈਣਾ ਦੇਣਾ ਨਹੀਂ, ਸਿਰਫ ਦੋ ਟੁਕੜਾਂ ਪਿੱਛੇ ਆਪਣਾ ਜ਼ਮੀਰ ਵੇਚੀ ਬੈਠੇ ਹਨ

"ਰੋਟੀਆ ਕਾਰਣਿ ਪੂਰਹਿ ਤਾਲ ॥" {੪੬੫}

ਦੋ ਰੋਟੀਆਂ ਪਿੱਛੇ ਕੌਮ ਦੀ ਇਹ ਹਾਲਾਤ ਕਰ ਦਿੱਤੀ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ" ਦਾ ਪ੍ਰਚਾਰ ਪ੍ਰਸਾਰ ਕਰਦਾ ਹੈ ਉਸਦੇ ਪ੍ਰੋਗ੍ਰਾਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਨੂੰ ਛੱਡ ਕੇ ਹੋਰ ਤੇ ਹੋਰ ਗ੍ਰੰਥਾਂ ਦਾ ਪ੍ਰਚਾਰ ਪ੍ਰਸਾਰ ਕਰਦੇ ਨੇ, ਜਿਨ੍ਹਾਂ ਦੀ ਸਿੱਖੀ ਦੇ ਵੇਹੜੇ ਵਿਚ ਕੋਈ ਥਾਂ ਨਹੀਂ ਉਹਨਾਂ ਨੂੰ ਸਿਰੋਪਾ ਦਿੱਤੇ ਜਾਂਦੇ ਹਨ, ਅਵਾਰਡ ਦਿੱਤੇ ਜਾਂਦੇ ਹਨ।

ਕਮਾਲ ਹੈ ਇਹੋ ਜਿਹੇ ਪ੍ਰਬੰਧਕਾਂ ਅਤੇ ਆਗੂਆਂ ਦਾ ਜੋ ਅਪਣੀ ਮਤ ਨੂੰ ਨੀਵੀਂ ਕਰਕੇ ਕੌਮ ਨੂੰ ਲੁੱਟ ਪੁੱਟ ਰਹੇ ਹਨ ਅਤੇ ਸਿੱਖੀ ਦੇ ਵੇਹੜੇ ਵਿਚ ਕੰਡੇ ਬੀਜਣ ਦਾ ਕੰਮ ਕਰ ਰਹੇ ਹਨ, ਅਤੇ ਦੁੱਖ ਹੈ ਉਹਨਾਂ ਸਿਖਾਂ ਤੇ ਜੋ ਅੱਖਾਂ ਬੰਦ ਕਰਕੇ ਇਹ ਜਿਹੇ ਕੰਡਿਆਂ ਨੂੰ ਸਹਿ ਰਹੇ ਹਨ।

ਜਿਹੜੇ ਹੁਕਮਨਾਮਿਆਂ ਦੀ ਆੜ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਰੋਕਣ ਦਾ ਜਤਨ ਕਰਨ ਵਾਲਿਓ, ਪਹਿਲਾਂ ਉਸ ਹੁਕਮਨਾਮੇ ਨੂੰ ਤਾਂ ਲਾਗੂ ਕਰਵਾ ਲੋ, ਜਿਸ ਵਿਚ ਸਾਫ-ਸਾਫ ਲਿਖਿਆ ਹੈ ਕਿ 'ਗੁਰੂ ਗ੍ਰੰਥ ਸਾਹਿਬ' ਜੀ ਦੇ ਬਰਾਬਰ ਕਿਸੇ ਹੋਰ ਪੁਸਤਕ ਅਤੇ ਗ੍ਰੰਥ ਪ੍ਰਕਾਸ਼ ਨਹੀਂ ਹੋ ਸਕਦਾ, ਜੇ ਇਹ ਨਹੀਂ ਲਾਗੂ ਕਰਵਾ ਸਕਦੇ ਤੇ 'ਗੁਰੂ ਗ੍ਰੰਥ ਸਾਹਿਬ' ਜੀ ਦਾ ਪ੍ਰਚਾਰ ਪ੍ਰਸਾਰ ਨੂੰ ਰੋਕਣ ਦਾ ਜਤਨ ਨ ਕਰੋ ਅਤੇ ਦੋ ਟੁਕੜਾਂ ਪਿੱਛੇ ਉਹਨਾਂ ਨੂੰ ਅਵਾਰਡ ਨਾਲ ਨਾ ਨਿਵਾਜੋ। ਜੋ 'ਕੌਮ' ਦਾ ਬੇੜਾ ਜ਼ਰਜ਼ਰਾ ਕਰਨ ਵਿਚ ਲਗੇ ਹੋਏ ਹਨ ਅਤੇ ਉਹ ਬੇਦਬੀਆਂ ਨੂੰ ਰੋਕਣ ਦਾ ਜਤਨ ਕਰੋ, ਜੋ ਕਿਸੇ ਨੇਤਾ ਜਾਂ ਆਗੂ ਦੇ ਆਣ 'ਤੇ ਕੀਰਤਨ ਰੁਕਵਾ ਦਿੱਤਾ ਜਾਂਦਾ ਹੈ।

ਓਇ ਭਲਿਓ ਜੇ ਕੁਝ 'ਕੌਮ' ਦਾ ਸਵਾਰ ਨਹੀਂ ਸਕਦੇ 'ਕੌਮ' ਦੇ ਵੇਹੜੇ ਕੰਡੇ ਬੀਜਣ ਦਾ ਵੀ ਕੰਮ ਨ ਕਰੋ...

"ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥" {੬੪੬}


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top