ਵੱਡੀ
ਪ੍ਰਬੰਧਕ ਕਮੇਟੀ ਨੇ ਇਤਿਹਾਸਿਕ ਗੁਰੂਧਾਮਾਂ ਵਿੱਚ "ਸਫਾਈ
ਸੇਵਕ" ਦੀ ਨੌਕਰੀ ਲਈ ਸਿੰਘ ਅੱਤੇ ਕੌਰ ਨਾਮਾਂ ਵਾਲਿਆਂ ਦੀਆਂ ਅਰਜੀਆਂ ਰੱਦ ਕਰ ਦਿੱਤੀਆਂ
ਹਨ, ਓਹ ਕਹਿੰਦੇ ਹਨ ਕੀ ਇਹ ਨੀਵੇਂ ਪੱਧਰ ਦੀ ਨੌਕਰੀ ਹੈ ਤੇ ਗੈਰ-ਸਿੱਖ ਇਸ ਲਈ ਰੱਖੇ
ਜਾਣਗੇ ! (ਅਖਬਾਰ ਪੜਦੇ ਹੋਏ ਗੁਣਸਾਂਝ ਸਿੰਘ ਆਪਣੇ ਮਿੱਤਰ ਗੁਰਸੇਵਾ ਸਿੰਘ ਨੂੰ
ਮੁਖਾਤਿਬ ਸੀ)
ਇੱਕ ਸਿੱਖ ਵਿੱਚ ਤਾਂ ਚਾਰੇ ਵਰਣ ਗੁਰੂ ਕਿਰਪਾ ਨਾਲ ਮੌਜੂਦ ਹਨ ਫਿਰ
ਕੀ ਨੀਵਾਂ ਕੰਮ ਤੇ ਕੀ ਉੱਚਾ ? ਸਿੱਖ ਗਿਆਨ ਗੁਰੂ ਨਾਲ ਜੁੜਿਆ ਹੈ, ਸਿੱਖ ਸ਼ਸ਼ਤਰ ਧਾਰੀ ਵੀ
ਹੈ, ਸਿੱਖ ਦੁਨੀਆਂ ਦੇ ਚੰਗੇ ਵਪਾਰੀਆਂ ਵਿੱਚੋਂ ਇੱਕ ਹਨ, ਗੁਰਦੁਆਰਿਆਂ ਵਿੱਚ ਇਨ੍ਹਾਂ
ਤਿੰਨਾਂ ਗੁਣਾਂ ਨਾਲ ਭਰਪੂਰ ਸਿੱਖ ਨਿਮਰਤਾ ਦੀ ਮੂਰਤ ਬਣੇ ਜੋੜੇ ਝਾੜਦੇ ਹਨ, ਝਾਡੂ ਪੋਚਾ
ਕਰਦੇ ਹਨ, ਭਾਂਡੇ ਮਾਂਜਦੇ ਹਨ, ਲੈਟਰੀਨਾਂ ਸਾਫ਼ ਕਰਦੇ ਹਨ ! ਕਿਹੜੀ ਸੁੱਚੀ ਕਿਰਤ ਹੈ ਜੋ
ਸਿੱਖ ਨਹੀਂ ਕਰ ਸਕਦੇ ? (ਗੁਰਸੇਵਾ ਸਿੰਘ ਨੇ ਆਪਣੇ ਵਿਚਾਰ ਪ੍ਰਗਟਾਏ)
ਗੁਣਸਾਂਝ ਸਿੰਘ : ਇਨ੍ਹਾਂ
ਪ੍ਰਬੰਧਕ ਕਮੇਟੀਆਂ ਦੀ ਹਾਲਤ ਤਾਂ "ਅੱਗ ਲੈਣ ਆਈ, ਘਰ ਵਾਲੀ ਬਣ ਬੈਠੀ" ਵਾਂਗ ਹੋ ਚੁੱਕੀ
ਹੈ ! ਇਨ੍ਹਾਂ ਨੂੰ ਸ਼ਾਇਦ ਭੁੱਲ ਗਿਆ ਹੈ ਕੀ "ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ
ਖੋਲ੍ਹਣੀਆਂ ਪੈਂਦੀਆਂ ਹਨ" ! ਜੋ ਗੁਰੂ ਦੀ ਮੱਤ ਤੋਂ ਦੂਰ ਹੋ ਗਿਆ ਓਹ ਤਾਂ "ਕਾਲੇ ਕਦੇ
ਨਾ ਹੋਵਣ ਬੱਗੇ, ਭਾਵੇਂ ਸੌ ਮਣ ਸਾਬਣ ਲੱਗੇ" ਵਾਂਗ ਹੋ ਜਾਂਦਾ ਹੈ ! ਖਬਰੇ ਪ੍ਰਬੰਧਕ
ਕਮੇਟੀਆਂ ਵਾਲੇ ਸੋਚਦੇ ਹੋਣਗੇ ਕੀ "ਟੱਟੂ ਭਾਡ਼ੇ ਕਰਨਾ ਹੈ, ਤਾਂ ਕੁਡ਼ਮਾਂ ਦਾ ਹੀ ਕਰਨਾ
ਹੈ ?" (ਜੋਰ ਦੀ ਹਸਦਾ ਹੈ)
ਗੁਰਸੇਵਾ ਸਿੰਘ (ਹੈਰਾਨੀ ਨਾਲ)
: ਮੇਰਾ ਦਿਲ ਪਰੇਸ਼ਾਨ ਹੈ ਤੇ ਤੈਨੂੰ ਅਖਾਣਾਂ ਦੀ ਪਈ ਹੈ ? ਮੇਰਾ ਦਿਲ ਕਹਿੰਦਾ ਹੈ ਕੀ
ਜੇਕਰ ਸਿੱਖ ਸੰਸਥਾਵਾਂ ਵਿੱਚ ਹੀ ਇਸ ਤਰੀਕੇ ਨਾਲ ਸਿੱਖਾਂ ਨਾਲ ਧੱਕਾ ਕੀਤਾ ਜਾਂਦਾ ਰਹਿਆ
ਤਾਂ ਛੇਤੀ ਹੀ ਜਿਨ੍ਹਾਂ ਨੇ ਕਦੀ ਸਿੱਖ ਭਿਖਾਰੀ ਨਹੀਂ ਵੇਖਿਆ ਓਹ ਵੇਖ ਲੈਣਗੇ ! ਜਿਨ੍ਹਾਂ
ਦੀ ਪੜ੍ਹਾਈ ਲਿਖਾਈ ਘੱਟ ਹੈ ਜਾਂ ਜੋ ਗਰੀਬ ਘਰਾਂ ਤੋਂ ਹਨ, ਉਨ੍ਹਾਂ ਲਈ ਅਜੇਹੀ ਨੌਕਰੀ ਵੀ
ਅੱਗੇ ਪੰਜਾਹ ਰਾਹ ਖੋਲੇਗੀ ! ਵੈਸੇ ਵੀ.. ਨੌਕਰੀ ਕੀ ਤੇ ਨਖਰਾ ਕੀ ? ਪੰਜਾਬ ਅੱਤੇ ਹੋਰਨਾਂ
ਪ੍ਰਾਂਤਾਂ ਤੋਂ ਲੱਖਾਂ ਲੋਗ ਵਿਦੇਸ਼ਾਂ ਵਿੱਚ ਜਾ ਕੇ ਇਹ ਸਾਰੇ ਕੰਮ ਖੁਸ਼ੀ ਖੁਸ਼ੀ ਕਰਦੇ ਹਨ
ਫਿਰ ਆਪਣੇ ਹੀ ਘਰ ਵਿੱਚ ਕੀ ਦਿੱਕਤ ਹੈ ?
"ਭੱਠ ਪਿਆ ਸੋਨਾ ਜਿਹਡ਼ਾ ਕੰਨ ਪਾਡ਼ੇ"
ਭਾਵ ਉਹ ਧਨ, ਪਦਾਰਥ ਕਿਸ ਕੰਮ ਜਿਸ ਤੋਂ ਸੁਖ ਦੀ ਥਾਂ ਦੁਖ ਮਿਲੇ ? ਗੁਰਦੁਆਰਿਆਂ ਵਿੱਚ
ਅਰਬਾਂ ਦਾ ਸੋਨਾ ਲਗਾ ਕੇ ਚਮਕਾ ਰਹੇ ਹੋ, ਪਰ ਗਰੀਬ ਸਿੱਖ ਭੁੱਖਾ ਮਰੇ, ਇਹ ਕੈਸਾ ਇਨਸਾਫ਼
ਹੈ ? ਨੌਕਰੀ ਕੋਈ ਛੋਟੀ ਨਹੀਂ ਹੁੰਦੀ, ਛੋਟਾ ਸਾਡਾ ਦਿਲ ਹੁੰਦਾ ਹੈ ! ਇਸ ਤਰੀਕੇ ਦੇ
ਆਦੇਸ਼ਾਂ ਨਾਲ ਆਪਣੇ ਨਾਮ ਵਿੱਚ ਸਿੰਘ ਅੱਤੇ ਕੌਰ ਦਾ ਇਸਤਮਾਲ ਜੋ ਪਹਿਲਾਂ ਹੀ ਪੰਜਾਬ ਵਿੱਚੋਂ
ਫੈਸ਼ਨ ਅੱਤੇ ਮਾਡਰਨ ਦਿਸਣ ਦੀ ਦੋੜ ਵਿੱਚ ਗੁਆਚ ਰਿਹਾ ਹੈ, ਨੂੰ ਹੋਰ ਹਵਾ ਦੇਵੇਗਾ ! ਕੀ
ਇਹ ਵੀ ਕੋਈ ਸਿਆਸੀ ਪੈਂਤੜਾ ਹੈ ? (ਗੁਣਸਾਂਝ ਸਿੰਘ ਨੇ ਕਿਹਾ)
ਗੁਰਸੇਵਾ ਸਿੰਘ : ਸੇਵਾ ਹਜੂਰੀ ਹੈ, ਪਰ ਨੌਕਰੀ ਵੀ ਜਰੂਰੀ ਹੈ !
ਢਿਧ ਭਰਿਆ ਹੋਵੇ ਤਾਂ ਸੇਵਾ ਦਾ ਸੁਆਦ ਜਿਆਦਾ ਆਉਦਾ ਹੈ ! "ਪੇਟ ਨਾ ਪਈਆਂ ਰੋਟੀਆਂ, ਸੱਭੇ
ਗੱਲਾਂ ਖੋਟੀਆਂ" ਭੁੱਖੇ ਪੇਟ ਤਾਂ ਚੋਰੀ ਹੀ ਸੁਝਦੀ ਹੈ ! ਸਿੱਖ ਕਿਰਤੀ ਹੀ ਚੰਗਾ ਲਗਦਾ
ਹੈ, ਵਿਹਲੜ ਨਹੀਂ ! "ਪੈਸਾ ਖੋਟਾ ਆਪਣਾ, ਬਾਣੀਏ ਨੂੰ ਕੀ ਦੋਸ਼
?" ਆਪਣੇ ਘਰ ਹੀ ਇਸ ਤਰੀਕੇ ਵਿਹਾਰ ਹੋਵੇਗਾ ਤਾਂ ਫਿਰ ਬਾਕੀ ਸਮਾਜ ਵਿੱਚ ਕੀ
ਸੰਦੇਸ਼ ਜਾਵੇਗਾ ? ਬਾਕੀ ਮੈਨੂੰ ਆਸ ਹੈ ਕੀ ਅਜੇਹਾ ਹੈਰਾਨ ਕਰਨ ਵਾਲਾ ਫੈਸਲਾ ਛੇਤੀ ਵਾਪਿਆ
ਲੈ ਲਿਆ ਜਾਵੇਗਾ !