Share on Facebook

Main News Page

ਫੈਸ਼ਨ ਸਟੇਟਮੈਂਟ ! (ਨਿੱਕੀ ਕਹਾਣੀ)
-: ਬਲਵਿੰਦਰ ਸਿੰਘ ਬਾਈਸਨ

ਬਹੁਤ ਮਨ ਦੁਖਦਾ ਹੈ ਜਦੋਂ ਸਿੱਖ ਮੁੰਡਿਆਂ ਨੂੰ ਟੋਪੀ ਜਾਂ ਅੱਜ ਕਲ ਫੈਸ਼ਨ ਦੇ ਨਾਮ ਤੇ ਚਲ ਰਹੀ ਜੁਰਾਬ ਵਰਗੀ ਪਟਕੀ ਜਿਹੀ ਪਾਏ ਵੇਖਦਾ ਹਾਂ ! ਕਲ ਗੁਰਦੁਆਰਾ ਸਾਹਿਬ ਵਿੱਚ ਵੀ ਕੁਝ ਮੁੰਡੇ ਇਹ ਟੋਪੀ ਵਰਗੀਆਂ ਪਟਕੀਆਂ ਬੰਨ ਕੇ ਘੁੰਮ ਰਹੇ ਸਨ, ਮੇਰਾ ਮਨ ਬਹੁਤ ਖਰਾਬ ਹੋਇਆ ! (ਮਨਪ੍ਰੀਤ ਸਿੰਘ ਨੇ ਆਪਣੇ ਦਿਲ ਦੇ ਅਥਰੂ ਕੇਰਦੇ ਹੋਏ ਕਿਹਾ)
 
ਇਨ੍ਹਾਂ ਨੂੰ ਤਾਂ ਗੁਰਦੁਆਰੇ ਵਿੱਚ ਵੜਨ ਹੀ ਨਹੀਂ ਦੇਣਾ ਚਾਹੀਦਾ ! ਮੈਂ ਤੇ ਕਹਿੰਦਾ ਹਾਂ ਕੀ ਇਨ੍ਹਾਂ ਪ੍ਰਬੰਧਕਾਂ ਨੂੰ ਸੇਵਾਦਾਰਾਂ ਦੀ ਡਿਉਟੀ ਲਗਾ ਦੇਣੀ ਚਾਹੀਦੀ ਹੈ ਕੀ ਅਜੇਹੇ ਮੁੰਡੇਆਂ ਨੂੰ ਗੁਰਦੁਆਰਾ ਸਾਹਿਬ ਵੜਨ ਹੀ ਨਾ ਦਿੱਤਾ ਜਾਵੇ ! ਗੁਰਦੁਆਰੇ ਦੇ ਬਾਹਰ ਦੀਆਂ ਦੁਕਾਨਾਂ ਤੋਂ ਹੀ ਅਜੇਹੇ ਗੁਰਮਤ ਦੇ ਉਲਟ ਸਮਾਨ ਵੇਚਣ ਤੇ ਪਾਬੰਦੀ ਲਾ ਦੇਣੀ ਚਾਹੀਦੀ ਹੈ, ਸਭ ਪ੍ਰਬੰਧਕਾਂ ਦੀ ਗਲਤੀ ਹੈ ! (ਅਰਵਿੰਦਰ ਸਿੰਘ ਨੇ ਆਪਣੇ ਜਜਬਾਤਾਂ ਤੇ ਕਾਬੂ ਨਾ ਰਖਦੇ ਹੋਏ ਆਖਿਆ)
 
ਰਣਜੀਤ ਸਿੰਘ (ਪਿਆਰ ਨਾਲ) : ਇਹ ਨਮੂਨਾ ਹੈ ਸਾਡੇ ਪ੍ਰਚਾਰ ਦੀ ਘਾਟ ਦਾ.. ਇਨ੍ਹਾਂ ਨੂੰ ਰੋਕੋ ਨਾ ... ਕਿਓਂਕਿ ਰੋਕੋਗੇ ਤਾਂ ਇਹ ਹੋਰ ਜਿਆਦਾ ਬਾਗੀ ਹੋਣਗੇ....!!
 
ਅਰਵਿੰਦਰ ਸਿੰਘ (ਗੁੱਸੇ ਵਿੱਚ) : ਫਿਰ ਕੀ ਕਰੀਏ, ਇਨ੍ਹਾਂ ਦੀ ਆਰਤੀ ਉਤਾਰੀਏ ?
 
ਰਣਜੀਤ ਸਿੰਘ : ਗੁੱਸਾ ਗਲਤੀ ਨੂੰ ਜਨਮ ਦਿੰਦਾ ਹੈ ! ਮੈਂ ਅਕਸਰ ਇੱਕ ਤਰੀਕਾ ਇਸਤੀਮਾਲ ਕਰਦਾ ਹਾਂ.. ਇਨ੍ਹਾਂ ਵਰਗੇ ਨੌਜਵਾਨਾਂ ਨੂੰ ਪਿਆਰ ਕਰਨ ਦਾ .... "ਵੀਰ, ਤੁਹਾਡੀ ਪਰਸਨੈਲਿਟੀ ਬਹੁਤ ਸ਼ਾਨਦਾਰ ਹੈ, ਕਦੀ ਟਰਾਈ ਕਰਨਾ ਪਗੜੀ (ਦਸਤਾਰ) ਬੰਨਣ (ਸਜਾਉਣ) ਦੀ ... ਹੋਰ ਵੀ ਬਹੁਤ ਜਿਆਦਾ ਸੋਹਣੇ ਲੱਗੋਗੇ" ! ਜਿਆਦਾਤਰ ਮਾਮਲਿਆਂ ਵਿੱਚ ਇਸ ਤਰੀਕੇ ਪ੍ਰੇਰਦੇ ਹੋਏ ਤੁਸੀਂ ਚੰਗੇ ਨਤੀਜੇ ਵੇਖ ਸਕਦੇ ਹੋ !
 
ਮਨਪ੍ਰੀਤ ਸਿੰਘ (ਰੋਹ ਵਿੱਚ) : ਕੋਈ ਹੋਰ ਤਰੀਕਾ ਵੀ ਦਸੋ ! ਐਵੇਂ ਤਾਂ ਨਹੀਂ ਅਸੀਂ ਆਪਣੀ ਜੁਆਨੀ ਨੂੰ ਗੁਆ ਸਕਦੇ ? ਕਿਵੇਂ ਪ੍ਰੇਰਿਆ ਜਾਵੇ ਇਨ੍ਹਾਂ ਨੌਜਵਾਨਾਂ ਨੂੰ ?
 
ਰਣਜੀਤ ਸਿੰਘ : ਅਜੇਹੇ ਨੌਜਵਾਨਾਂ ਨੂੰ ਪੁਛਿਆ ਜਾਵੇ ਕੀ ਓਹ ਟੋਪੀ ਜਾਂ ਪਟਕਾ ਕਿਓਂ ਬੰਨ ਰਹੇ ਹਨ ! ਮੇਰਾ ਮੰਨਣਾ ਹੈ ਕੀ ਜਿਆਦਾਤਰ ਇਹ ਓਹ ਮੁੰਡੇ ਹੁੰਦੇ ਹਨ ਜਿਨ੍ਹਾਂ ਨੂੰ ਦਸਤਾਰ ਸਜਾਉਣੀ ਨਹੀਂ ਆਉਂਦੀ ! ਇਨ੍ਹਾਂ ਨੂੰ ਅਸੀਂ ਇਨ੍ਹਾਂ ਦੇ ਘਰ ਜਾ ਕੇ ਦਸਤਾਰ ਸਜਾਉਣੀ ਸਿਖਾ ਸਕਦੇ ਹਾਂ !
 
ਅਰਵਿੰਦਰ ਸਿੰਘ : ਕੋਈ ਹੋਰ ਤਰੀਕਾ ਇਨ੍ਹਾਂ ਨੂੰ ਦਰਸ਼ਾਉਣ ਦਾ ਕੀ ਇਹ ਦਸਤਾਰ ਸਜਾ ਕੇ ਜਿਆਦਾ ਸੋਹਣੇ ਦਿਸਣਗੇ ? ਇਹ ਟੇਕਨਾਲਿਜ਼ੀ ਦੇ ਜਮਾਨੇ ਦੇ ਮੁੰਡੇ ਹਨ, ਪੁਰਾਣੇ ਤਰੀਕੇ ਨਾਲ ਨਹੀਂ ਸਮਝਣਗੇ ! ਪੱਗ ਤਾਂ ਆਪਣੇ ਆਪ ਵਿੱਚ ਇੱਕ "ਫੈਸ਼ਨ ਸਟੇਟਮੈਂਟ" ਹੈ !
 
ਰਣਜੀਤ ਸਿੰਘ : ਇੱਕ ਹੋਰ ਤਰੀਕਾ ਹੈ ! ਇਤਿਹਾਸਿਕ ਗੁਰਦੁਆਰਿਆਂ ਦੇ ਬਾਹਰ ਇੱਕ ਸੋਹਣਾ ਸਟਾਲ ਲਾਉਂਦੇ ਹਾਂ ਜਿਸ ਵਿੱਚ ਇੱਕ ਫੋਟੋਸ਼ਾਪ ਦੇ ਮਾਹਿਰ ਦੀ ਮਦਦ ਨਾਲ ਇਨ੍ਹਾਂ ਨੌਜਵਾਨਾਂ ਦੀ ਫੋਟੋ ਖਿਚ ਕੇ ਉਨ੍ਹਾਂ ਦੇ ਸਾਹਮਣੇ ਹੀ ਦਸਤਾਰ ਦੇ ਵੱਖ ਵੱਖ ਸਟਾਇਲ ਉਨ੍ਹਾਂ ਦੀ ਫੋਟੋ ਤੇ ਲਗਾ ਕੇ ਵੱਡੇ ਪ੍ਰੋਜੇਕਟਰ ਤੇ ਉਨ੍ਹਾਂ ਨੂੰ ਵਿਖਾਈ ਜਾ ਸਕਦੀ ਹੈ ! ਇਹ ਪੱਕੀ ਗੱਲ ਹੈ ਕੀ ਪੱਗ ਬੰਨ ਕੇ ਕਿਸੀ ਵੀ ਸਿੱਖ ਦਾ ਚਿਹਰਾ ਪੰਜ ਸੌ ਗੁਣਾ ਸੋਹਣਾ ਭਾਸਦਾ ਹੈ ! ਉਨ੍ਹਾਂ ਨੂੰ ਉਸੀ ਵੇਲੇ ਉਸ ਫੋਟੋ ਦੀ ਇੱਕ ਕਾਪੀ ਵੀ ਦਿੱਤੀ ਜਾਵੇ ਤਾਂਕਿ ਜਦੋਂ ਓਹ ਘਰ ਜਾਉਣ ਤਾਂ ਚਾਹੁੰਦੇ - ਨਾ ਚਾਹੁੰਦੇ ਹੋਏ ਵੀ ਓਹ ਇਸ ਫੋਟੋ ਨੂੰ ਦੋਬਾਰਾ ਵੇਖਣਗੇ ਜੋ ਉਨ੍ਹਾਂ ਲਈ ਇੱਕ ਨਵੀਂ ਪ੍ਰੇਰਣਾ ਦਾ ਕੰਮ ਕਰੇਗੀ !
 
ਮਨਪ੍ਰੀਤ ਸਿੰਘ : ਪਹਿਲੇ ਮੈਂ ਸੋਚ ਰਿਹਾ ਸੀ ਕੀ ਤੁਸੀਂ ਸਟਾਲ ਵਿੱਚ ਕੁਝ ਸੋਹਣੀ ਦਸਤਾਰ ਸਜਾ ਕੇ ਕੁਝ ਵੀਰਾਂ ਨੂੰ ਮਾਡਲ ਵੱਜੋਂ ਵਿਖਾਵਾਂਗੇ ਤੇ ਫਿਰ ਇਨ੍ਹਾਂ ਟੋਪੀ ਵਾਲੇ ਮੁੰਡਿਆਂ ਨੂੰ ਦਸਤਾਰ ਬੰਨੋਗੇ ਪਰ ਇਹ ਜਿਆਦਾ ਠੀਕ ਹੈ, ਕਿਓਂਕਿ ਸ਼ਾਇਦ ਉਨ੍ਹਾਂ ਵਿਚੋਂ ਬਹੁਤੇ ਉਸੇ ਵੇਲੇ ਦਸਤਾਰ ਸਜਾਉਣ ਲਈ ਸਮਾਂ ਦੇਣ ਲਈ ਤਿਆਰ ਨਾ ਹੋਣ ! ਚੰਚਲ ਮੰਨ ਨੂੰ ਸਮਝਾਉਣ ਦਾ ਅੱਤੇ ਬਿਨਾ ਕਿਸੀ ਦਾ ਦਿਲ ਦੁਖਾਏ ਇਹ ਨਵਾਂ ਤਰੀਕਾ ਭਾਵੇਂ ਥੋੜਾ ਫਲੈਸ਼ੀ ਹੈ ਪਰ ਪਰਖਿਆ ਜਾ ਸਕਦਾ ਹੈ !
 
ਰਣਜੀਤ ਸਿੰਘ : "ਸਾਬਤ ਸੂਰਤ ਵਿਦ ਦਸਤਾਰ ਇਜ਼ ਆਲ ਟਾਈਮ ਫੈਸ਼ਨ ਸਟੇਟਮੈਂਟ"!

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਨਿੱਕੀਆਂ ਕਹਾਣੀਆਂ >>
http://nikkikahani.com/ Now you can Download & Install NIKKI KAHANI on your ANDROID MOBILE, just go to PLAY STORE and search for NIKKI KAHANI


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top