Share on Facebook

Main News Page

ਚੋਣ ਆਉਣ ਵਾਲੀ ਹੈ ! (ਨਿੱਕੀ ਕਹਾਣੀ)
-: ਬਲਵਿੰਦਰ ਸਿੰਘ ਬਾਈਸਨ

ਸੁਣਿਆ ਹੈ ਕੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਅਗਲੇ ਸਾਲ ਹਨ ! ਇਸ ਵਾਰ ਕੀ ਖਾਸ ਹੋਵੇਗਾ ? (ਰਣਜੀਤ ਸਿੰਘ ਨੇ ਬਲਜੀਤ ਸਿੰਘ ਨੂੰ ਪੁਛਿਆ)

ਇਸ ਵਾਰ ਚੋਣਾਂ ਦਾ ਸਾਇਜ਼ ਕਾਰਪੋਰੇਸ਼ਨ ਤੋਂ ਵੀ ਵੱਧ ਕੇ ਵਿਧਾਨ ਸਭਾ ਦੀਆਂ ਚੋਣਾਂ ਜਿਤਨਾ ਹੋ ਜਾਵੇਗਾ ! ਲੱਖਪਤੀ ਹੁਣ ਛੋਟੇ ਹੋ ਗਏ, ਕਰੋੜਪਤੀ ਤੋਂ ਘੱਟ ਉਮੀਦਵਾਰਾਂ ਤੋਂ ਜਿੱਤ ਦੀ ਆਸ ਲਾਉਣੀ ਬੇਕਾਰ ਹੈ ! (ਬਲਜੀਤ ਸਿੰਘ ਨੇ ਆਪਣਾ ਪੱਖ ਰੱਖਿਆ)

ਰਣਜੀਤ ਸਿੰਘ : ਹੈ, ਓਹ ਕਿਵੇਂ ? ਗੁਰਦੁਆਰਾ ਚੋਣਾਂ ਵਿੱਚ ਤਾਂ ਸੇਵਾ ਦੀ ਗੱਲ  ਹੁੰਦੀ ਹੈ, ਇਸ ਵਿੱਚ ਲੱਖਪਤੀ ਤੇ ਕਰੋੜਪਤੀ ਕਿਵੇਂ ਆ ਗਿਆ  ?

ਬਲਜੀਤ ਸਿੰਘ : ਪਿਛਲੀ ਵਾਰ ਦੀਆਂ ਚੋਣਾਂ ਨੇ ਖਰਚ ਦੇ ਨਵੇਂ ਰਿਕਾਰਡ ਬਨਾਏ ਸਨ ਤੇ ਹੁਣ ਅਗਲੇ ਸਾਲ ਦੀਆਂ ਗੁਰਦੁਆਰਾ ਚੋਣਾਂ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਪੇਟੀ ਵਿੱਚ ਬੰਦ ਸੜੇ ਹੋਏ "ਲੰਗੜੇ ਅੰਬ" ਭਾਵ ਓਹ ਸਿਆਸੀ ਜੋ ਸੰਗਤਾਂ ਨੂੰ ਤਿੰਨ ਸਾਲ ਨਜਰ ਵੀ ਨਹੀਂ ਆਏ, ਵੀ ਆਪਣੀ ਮਾਇਆ ਦੇ  ਜੋਰ ਤੇ ਲੋਕਲ ਪਕੜ ਵਾਲੀਆਂ ਟੀਮਾਂ ਦੇ ਜੋਰ ਤੇ ਆਪਣੀ ਪੀ.ਆਰ. ਬਣਾ ਕੇ "ਅਲਫਾਂਸੋ ਅੰਬ" ਦੇ ਭਾਅ  ਵਿੱਕਣ ਦੀ ਕੋਸ਼ਿਸ਼ ਕਰਨਗੇ ਤੇ ਆਮ ਸਿੱਖ ਵੋਟਰ ਵੀ "ਮਾਇਆ ਤੇ ਸ਼ਰਾਬ" ਦੇ ਪ੍ਰਭਾਵ ਹੇਠ ਇਨ੍ਹਾਂ ਦੇ "ਅਵਗੁਣ ਵਿਸਾਰ" ਕੇ ਆਪਣੀ ਵੋਟ ਠੋਕ ਕੇ ਲੁਟਾਵੇਗਾ !

ਰਣਜੀਤ ਸਿੰਘ : ਵੋਟ ਲੂਟਾਵੇਗਾ ? ਆਪਣੀ ਪੰਜਾਬੀ ਸਹੀ ਕਰੋ ! ਸਹੀ ਅੱਖਰ ਹੈ "ਵੋਟ ਪਾਵੇਗਾ" !

ਆਮ ਵੋਟਰ ਜੇਕਰ ਸੇਵਾ ਜਾਂ ਗਿਆਨ ਆ ਧਿਆਨ ਰੱਖ ਕੇ ਵੋਟ ਪਾਉਂਦਾ ਤਾਂ "ਵੋਟ  ਪੈਂਦਾ" ਪਰ ਲਾਲਚ, ਡਰ ਜਾਂ ਭਾਈ-ਭਤੀਜਾਵਾਦ, ਬਿਰਾਦਰੀ, ਜਾਤ ਨੂੰ ਮੁੱਖ ਰੱਖ ਕੇ ਜਿਹੜੀ ਵੋਟ ਪਾਈ  ਜਾਂਦੀ ਹੈ ਓਹ ਪਾਈ ਨਹੀਂ ਜਾਂਦੀ ਬਲਕਿ ਭੰਗ ਕੇ ਭਾੜੇ "ਲੁਟਾਈ" ਹੀ ਜਾਂਦੀ ਹੈ ! ਪਹਿਲਾਂ ਹੀ  ਪੰਜਾਹ ਪ੍ਰਤਿਸ਼ਤ ਲੋਕ ਵੋਟ ਪਾਉਂਦੇ ਹਨ ਤੇ ਉਨ੍ਹਾਂ ਵਿੱਚੋਂ ਵੀ ਜਿਆਦਾਤਰ ਜਾਂ ਤਾਂ ਖਾਊ ਜੋ ਜਾਂਦੇ  ਹਨ ਤੇ ਜਾਂ ਵਿਕਾਊ ਹੋ ਜਾਂਦੇ ਹਨ ! (ਬਲਜੀਤ ਸਿੰਘ ਰੋਹ ਵਿੱਚ  ਸੀ)

ਮਤਲਬ ਸੰਗਤਾਂ ਮੂਰਖ ਹਨ ? (ਰਣਜੀਤ ਨੇ ਪੁਛਿਆ)

ਸੰਗਤਾਂ ਮੂਰਖ ਨਹੀਂ ਹੁੰਦੀਆਂ, ਬਲਕਿ ਜਜਬਾਤੀ ਅਤੇ ਸਿਆਸਤ ਤੋਂ ਵਾਂਝੀਆਂ ਹੁੰਦੀਆਂ ਹਨ ਤੇ ਉਨ੍ਹਾਂ ਨੂੰ ਧਰਮ ਦੇ ਨਾਮ ਤੇ ਜੋ ਪਾਰਟੀ ਜਿਤਨਾ ਜਿਆਦਾ ਬੇਵਾਕੂਫ਼ ਬਣਾ ਸਕਦੀਆਂ ਹਨ ਓਹ ਉਤਨੀਆਂ ਹੀ ਕਾਮਿਆਬ ਹੁੰਦੀਆਂ ਹਨ ! ਧਾਰਮਿਕ ਜਜਬਾਤ ਵਿੱਚ ਸੰਗਤਾਂ ਦੇ ਸੋਚਣ ਦੀ ਤਾਕਤ ਘੱਟ ਜਾਂਦੀ ਹੈ ਤੇ ਭੇਡਾਂ ਵਾਂਗ ਲੋਕਲ ਲੀਡਰਾਂ ਦੇ ਆਖੇ ਲੱਗ ਕੇ ਇੱਕ ਦੇ ਪਿੱਛੇ ਇੱਕ ਵੋਟ ਪਾਈ ਜਾਂਦੀ ਹੈ !

ਇਹੀ ਲੋਕਲ ਲੀਡਰ ਆਪਣੀ ਇਸ ਸੇਵਾ ਦੇ ਬਦਲੇ ਆਗੂਆਂ ਪਾਸੋਂ ਆਪਣਾ ਬਣਦਾ ਹੱਕ ਵਸੂਲ ਕਰ ਲੈਂਦੇ ਹਨ ! ਵੋਟਾਂ ਦੀ ਹਾਰ ਜਿੱਤ ਦੇ ਇਸ ਖੇਡ ਵਿੱਚ ਅੰਤ ਹਾਰ ਗੁਰਮਤ ਦੀ ਹੀ ਹੁੰਦੀ ਆ ਰਹੀ ਹੈ ਕਿਓਂਕਿ ਜੋ ਪਾਤਰ ਹੈ ਓਹ ਚੋਣਾਂ ਵਿੱਚ ਲੜਦਾ ਨਹੀਂ ਤੇ ਜੋ ਪਾਤਰ ਨਹੀਂ ਹੈ ਓਹ ਜਿੱਤ ਕੇ ਅੰਤ ਮਨਮਤ ਦੀ ਗੱਡੀ ਭਜਾਉਂਦਾ ਹੈ !

ਰਣਜੀਤ ਸਿੰਘ : ਤੇਰਾ ਕਹਿਣ ਦਾ ਮਤਲਬ ਮੈਨੂੰ ਸਮਝ ਆ ਗਿਆ ਹੈ ਕੀ ਅੰਤ-ਪੰਤ ਆਮ ਸੰਗਤਾਂ ਅੱਤੇ ਵੋਟਰਾਂ ਨੂੰ ਹੀ ਸੁਚੇਤ ਹੋਣਾ ਪਵੇਗਾ ਤਾਂ ਹੀ "ਸੌ ਦਿਨ ਚੋਰ ਦਾ" ਤੋਂ ਬਾਅਦ "ਇਕ ਦਿਨ ਸਾਧ ਦਾ" ਹੋ ਪਾਵੇਗਾ!


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਨਿੱਕੀਆਂ ਕਹਾਣੀਆਂ >>
http://nikkikahani.com/ Now you can Download & Install NIKKI KAHANI on your ANDROID MOBILE, just go to PLAY STORE and search for NIKKI KAHANI


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top