ਹਸਮੁੱਖ ਸਿੰਘ : ਬੋਲੀ ਵਾਲੀ !
ਸਮਾਇਲ ਸਿੰਘ : ਬੋਲੀ ਵਾਲੀ ? ਓਹ ਕਿਵੇਂ ?
ਹਸਮੁੱਖ ਸਿੰਘ (ਗਾਉਂਦੇ ਹੋਏ) : "ਬਾਰੀ
ਬਰਸੀ ਖਟਣ ਗਿਆ ਸੀ.. ਖੱਟ ਕੇ ਲਿਆਉਂਦਾ ਗੁਲਦਾਨ ! ਪ੍ਰਬੰਧ ਤਾਂ ਸਜਦਾ, ਜਦੋਂ
ਬਿਜ਼ਨੇਸ ਮਾਇੰਡਡ ਹੋਵੇਂ ਪ੍ਰਧਾਨ !"
ਲੈ ਇੱਕ
ਹੋਰ ਸੁਣ...
"ਬਾਰੀ
ਬਰਸੀ ਖਟਣ ਗਿਆ ਸੀ.. ਖੱਟ ਕੇ ਲਿਆਉਂਦਾ ਇੱਕਤਰ ! ਅੱਜਕਲ ਪ੍ਰਬੰਧ ਤਾਂ ਸਜਦਾ, ਜਦੋਂ
ਕਛਹਿਰੇ ਉੱਤੇ ਖਾਕੀ ਨਿੱਕਰ ਪਾਵੇ ਸੱਕਤਰ !"
ਸਮਾਇਲ ਸਿੰਘ (ਰੋਕਦਾ ਹੋਇਆ) : ਵੀਰੇ ! ਗੱਲ ਤੇ
ਮੈਂ ਪੈਸਿਆਂ ਵਾਲੀ ਕਮੇਟੀ ਦੀ ਕੀਤੀ ਸੀ ਤੇ ਤੂੰ ਗੁਰਦੁਆਰਾ ਕਮੇਟੀਆਂ ਦੀ ਗੱਲ ਤੋਰ
ਦਿੱਤੀ !
ਹਸਮੁੱਖ ਸਿੰਘ (ਹਸਦੇ ਹੋਏ) : ਮੈਂ ਵੀ ਗੱਲ
ਪੈਸਿਆਂ ਵਾਲੀ ਕਮੇਟੀਆਂ ਦੀ ਹੀ ਕਰ ਰਿਹਾ ਹਾਂ ! ਜਿਨ੍ਹਾਂ ਗੁਰਦੁਆਰਾ ਕਮੇਟੀਆਂ ਕੋਲ
ਪੈਸੇ ਨਹੀਂ ਹੁੰਦੇ, ਉੱਥੇ ਅਕਸਰ ਪ੍ਰਬੰਧਕ ਵੀ ਗੁਰਮੁੱਖ ਹੀ ਦਿਸਦੇ ਹਨ !
ਤੂੰ ਰਹਿਣ
ਹੀ ਦੇ ! ਹਰ ਗੱਲ ਨੂੰ ਹਾਸੇ ਵਿੱਚ ਕਰ ਕਰ ਕੇ ਤੂੰ ਚੰਗੀ ਭਲੀ ਗੱਲ ਦਾ ਮਜਾਕ ਬਣਾ
ਦਿੱਤਾ ਹੈ ! (ਸਮਾਇਲ ਸਿੰਘ ਨੇ ਥੋੜਾ ਗੁੱਸਾ
ਵਿਖਾਉਂਦੇ ਹੋਏ ਕਿਹਾ)
ਹਸਮੁੱਖ ਸਿੰਘ (ਰੱਤਾ ਕੁ ਗੰਭੀਰ ਹੋ ਕੇ) :
ਜਿਨ੍ਹਾਂ ਨੇ ਗੁਰਦੁਆਰਾ ਪ੍ਰਬੰਧ ਨੂੰ ਮਜਾਕ ਬਣਾ ਕੇ ਰੱਖ ਦਿੱਤਾ ਹੈ, ਕਦੀ ਉਨ੍ਹਾਂ
ਬਾਰੇ ਵੀ ਸੋਚਣਾ ! ਅੱਜ ਸੰਗਤਾਂ ਵੀ ਉਸੀ ਨੂੰ ਪ੍ਰਧਾਨ ਚੁਣਦੀਆਂ ਹਨ ਜੋ ਮਾਇਆਧਾਰੀ
ਹੁੰਦਾ ਹੈ ! ਵਿਖਾਓ , ਕਿਤਨੇ ਕੁ ਪ੍ਰਤੀਸ਼ਤ ਗੁਰੂਧਾਮਾਂ ਵਿੱਚ ਗੁਰਮਤਿ ਗੁਣਾਂ ਦੇ
ਅਧਾਰ ਤੇ ਪ੍ਰਧਾਨ-ਸੱਕਤਰ ਚੁਣਿਆ ਗਿਆ ਹੈ ?
ਸਮਾਇਲ ਸਿੰਘ : ਗੱਲ ਤਾਂ ਤੇਰੀ ਠੀਕ ਹੈ ! ਚੱਲ
ਹੁਣ ਮੇਰੀ ਗੱਲ ਦਾ ਸਹੀ ਜਵਾਬ ਵੀ ਦੇ ਕੀ "ਸਭ ਤੋਂ ਚੰਗੀ ਕਮੇਟੀ ਕਿਹੜੀ ਹੈ ? ਬੋਲੀ
ਵਾਲੀ ਜਾਂ ਉੱਕੇ ਸੁੱਕੇ ਪੈਸੇ ਮਿਲਣ ਵਾਲੀ ?" ਕੁਝ ਪੈਸੇ ਵੀ ਜੋੜਨੇ ਹਨ, ਅੱਗੇ
ਬੱਚਿਆਂ ਦੇ ਉੱਚੀ ਸਿਖਿਆ ਲਈ !