Share on Facebook

Main News Page

ਢੱਡਰੀਆਂਵਾਲੇ ਦੇ ਕੁੱਤੇ ਨੇ ਹਲ਼ਕਾਇਆ ਭੇਡਾਂ ਨੂੰ
-: ਸੰਪਾਦਕ ਖ਼ਾਲਸਾ ਨਿਊਜ਼
28 Feb 2018

ਗੁਰਮਤਿ ਦੀ ਗੱਲ ਕੋਈ ਵੀ ਕਰੇ ਤਾਂ ਉਸ ਨੂੰ ਸਲਾਹੁਣਾ ਚਾਹੀਦਾ ਹੈ ਤੇ ਖ਼ਾਲਸਾ ਨਿਊਜ਼ ਸਲਾਹੁੰਦੀ ਰਹੀ ਹੈ, ਉਹ ਭਾਵੇਂ ਢੱਡਰੀਆਂਵਾਲਾ ਹੀ ਕਿਉਂ ਨਾ ਹੋਵੇ। ਜਦੋਂ ਤੱਕ ਇਹ ਸਾਧ ਸੀ ਇਸਦਾ ਵਿਰੋਧ ਕੀਤਾ, ਫਿਰ ਭਾਈ ਬਣਨ ਦੇ ਸਮੇਂ ਹੌਲੀ ਹੌਲੀ ਇਸਦਾ ਸਰਾਹਨਾ ਵੀ ਕੀਤੀ, ਪਰ ਜਦੋਂ ਇਸਨੂੰ ਪ੍ਰਭੂਸੱਤਾ ਦਾ ਬੁਖਾਰ ਚੜਿਆ ਹੈ, ਤੇ ਆਪਣੀ ਹਉਂ, ਗੁਰੂ ਦੇ ਅਦਬ ਨਾਲੋਂ ਵੱਧ ਪਿਆਰੀ ਹੋ ਗਈ ਹੈ, ਤਾਂ ਇਸਦਾ ਗੁਰਮਤਿ ਦੇ ਦਾਇਰੇ ਵਿੱਚ ਵਿਰੋਧ ਕੀਤਾ ਹੈ। ਧੂਤਿਆਂ ਵਾਲਾ ਵਿਰੋਧ ਨਹੀਂ ਕਿ ਜੀ ਸਰੋਵਰ ਦੇ ਜਲ ਨੂੰ ਪਾਣੀ ਕਹਿ ਦਿੱਤਾ, ਦੋ ਬੋਤਲਾਂ ਨਾਲ ਨਹਾਇਆ ਆਦਿ...

ਇਹ ਸਾਧ ਜੀ ਹਉਂ ਦੀ ਬਿਮਾਰੀ ਤੋਂ ਪੀੜਿਤ ਸੀ, ਪਰ ਇਨ੍ਹਾਂ ਦੀਆਂ ਭੇਡਾਂ ਦਾ ਤਾਂ ਕਿਆ ਕਹਿਣਾ, ਇਨ੍ਹਾਂ ਦਾ ਹਾਲ ਸਾਧ ਬਾਬਿਆਂ ਦੀਆਂ ਭੇਡਾਂ ਵਰਗਾ ਹੀ ਹੋ ਚੁੱਕਿਆ ਹੈ।

ਨਾਲ ਲਗਦੀ ਤਸਵੀਰ ਦੇਖ ਲਉ, ਰਣਜੀਤ ਸਿੰਘ ਨੇ ਕੁੱਤਾ ਕੀ ਲੈ ਲਿਆ ਭੇਡਾਂ ਦੀਆਂ ਖੁਸ਼ੀਆਂ ਹੀ ਨਹੀਂ ਮਾਣ, ਤੇ ਤਾਹਨੇ ਦੂਜਿਆਂ ਨੂੰ ਮਾਰਨੇ ਸ਼ੁਰੂ।

- ਕੀ ਇਸ ਸਾਧ ਨੇ ਜਗੋਂ ਤੇਹਰਵੀਂ ਗੱਲ ਕੀਤੀ ਹੈ ਕੋਈ?

- ਕੀ ਇਨਾਂ 'ਚੋਂ ਕਿਸੇ ਨੇ ਕਦੀ ਕੁੱਤਾ ਨਹੀਂ ਵੇਖਿਆ, ਜਾਂ ਆਪ ਉਸ ਕੁੱਤੇ ਦੀ ਥਾਂ 'ਤੇ ਪਟਾ ਪਵਾਉਣ ਨੂੰ ਕਾਹਲ਼ੇ ਨੇ। ਇਹੀ ਗੱਲ ਹੈ, ਜੇ ਨਹੀਂ ਯਕੀਨ ਤਾਂ ਕੁਮੈਂਟ ਪੜ੍ਹ ਸਕਦੇ ਹੋ... ਇਕ ਭੇਡ ਨੇ ਤਾਂ ਕੁਮੈਂਟ ਕੀਤਾ ਹੈ ਕਿ "ਕੁੱਤੇ ਦੀ ਥਾਂ ਮੇਰੇ ਗੱਲ ਵਿੱਚ ਸੰਗਲੀ ਪਾ ਕੇ ਫੜ ਲੋ ਜੀ"...

ਹੈ ਨਾ ...ਤਪੁਣੇ ਦੀ ਹੱਦ... ਇਸੇ ਨੂੰ ਭੇਡ ਬਿਰਤੀ ਆਖਿਆ ਜਾਂਦਾ ਹੈ। ਖੈਰ ਗਰਕੀ ਜਾਓ ਅਪਗ੍ਰੇਡੋ, ਆਪਣੀ ਅਸਲੀ ਤਰਬੀਯਤ ਆਪ ਹੀ ਨਸ਼ਰ ਕਰੀ ਜਾ ਰਹੋ ਹੋ!

ਧੰਨ ਢੱਡਰੀਆਂਵਾਲੇ ਦੀਆਂ ਭੇਡਾਂ ਅਕਲ ਦੀਆਂ ਪੱਕੀ ਵੈਰੀ !

ਹੁਣ ਕੱਢੀ ਚੱਲੋ ਗਾਹਲ਼ਾਂ ਖ਼ਾਲਸਾ ਨਿਊਜ਼ ਨੂੰ! ਕੋਈ ਪਰਵਾਹ ਨਹੀਂ ਤੁਹਾਡੀ ਜਾਂ ਤੁਹਾਡੇ ਕੁੱਤੇ ਵਾਲੇ ਬਾਬੇ ਦੀ।

ਵਸਦੇ ਰਹੋ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top