Share on Facebook

Main News Page

ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਬੇਈਮਾਨੀ
-: ਸਿਰਦਾਰ ਪ੍ਰਭਦੀਪ ਸਿੰਘ
27 Mar 2018

ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਨਵੀਂ ਵੀਡਿਉ ਸੁਣੀ, ਜਿਸ ਵਿੱਚ ਉਸਨੇ ਰੱਬ ਨੂੰ define ਕਰਦੇ ਹੋਏ ਸਾਰੇ ਜਾਗਰੂਕਾਂ 'ਤੇ ਇੱਕ ਇਲਜ਼ਾਮ ਥੋਪਿਆ ਹੈ, ਕਿ ਇਹ ਪੁਜਾਰੀਵਾਦ ਦੇ ਰੱਬ ਨੂੰ ਹੀ ਬਦਲਵੇਂ ਰੂਪ ਵਿੱਚ ਪੇਸ਼ ਕਰ ਰਹੇ ਹਨ, ਜੋ ਸਰਾਸਰ ਗਲਤ ਹੈ।

ਬਾਕੀ ਰੱਬੀ ਨਿਯਮ ਸੰਬੰਧੀ ਜੋ ਰਣਜੀਤ ਸਿੰਘ ਨੇ ਗੱਲਾਂ ਕੀਤੀਆਂ ਹਨ, ਉਹ ਮੈਂ ਪਿਛਲੇ ਗਿਆਰਾਂ ਬਾਰਾਂ ਸਾਲਾਂ ਤੋਂ ਕਰ ਰਿਹਾ ਹਾਂ, ਅਤੇ ਜਿਥੋ ਤੱਕ ਮਿਸ਼ਨਰੀ ਪ੍ਰਚਾਰਕਾਂ ਦੀ ਗੱਲ ਹੈ, ਉਹ ਵੀ ਰੱਬੀ ਨਿਯਮਾਵਲੀ ਜਾਂ ਹੁਕਮ ਨੂੰ ਹੀ define ਕਰਦੇ ਹਨ, ਨਾ ਕਿ ਕਿਸੇ ਪੁਜਾਰੀ ਦੇ ਖੜੇ ਕੀਤੇ ਹੋਏ ਰੱਬ ਨੂੰ।

ਮੇਰੀ ਤੁੱਛ ਬੁੱਧੀ ਅਨੁਸਾਰ ਰੱਬ ਜਿੱਥੇ ਸਰਗੁਣ ਸਰੂਪ ਕਰਕੇ ਕੁਦਰਤੀ ਨਿਯਮ ਪ੍ਰਣਾਲੀ ਵਿੱਚ ਅਭੇਦ ਹੈ, ਉੱਥੇ ਨਿਰਗੁਣ ਸਰੂਪ ਕਰਕੇ ਨਿਯਮ ਦਾ ਕਰਤਾ ਭੀ ਹੈ। ਉਹ ਹੁਕਮੀ ਭੀ ਹੈ ਤੇ ਹੁਕਮ ਭੀ ਯਾਦ ਰਹੇ ਉਹ ਹੁਕਮ ਤੋਂ ਪਹਿਲਾਂ ਹੁਕਮੀ ਹੈ।

''ਹੁਕਮੀ ਹੁਕਮੁ ਚਲਾਏ ਰਾਹੁ ॥''

ਉਹ ਹੁਕਮੀ (ਨਿਯਮ ਕਰਤਾ) ਸਵੈ-ਪ੍ਰਕਾਸ਼ ਹੈ ਤੇ ਉਸਦੇ ਪ੍ਰਕਾਸ਼ ਤੋਂ ਬਾਅਦ ਹੀ ਦੂਜੀ ਚੀਜ ਜਿਸਨੂੰ ਕੁਦਰਤੀ ਨਿਯਮ ਪ੍ਰਣਾਲੀ ਕਹਿੰਦੇ ਹਾਂ ਉਸਦਾ ਪ੍ਰਕਾਸ਼ ਹੁੰਦਾ ਹੈ।

ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥
( ਦੁਯੀ ਕੁਦਰਤ = ਕੁਦਰਤੀ ਨਿਯਮ ਪ੍ਰਣਾਲੀ ਦੂਜੇ ਨੰਬਰ 'ਤੇ ਹੈ)

ਬਾਕੀ ਇਹ ਜੋ ਗੱਲਾਂ ਰਣਜੀਤ ਸਿੰਘ ਨੇ ਅੱਜ ਕੀਤੀਆਂ ਹਨ ਇਹ ਕੋਈ ਨਵੀਨ ਗੱਲਾਂ ਨਹੀਂ, ਜਾਗਰੂਕ ਤਬਕਾ ਪਿਛਲੇ ਲੰਬੇ ਸਮੇਂ ਤੋਂ ਰੱਬੀ ਨਿਯਮ ਪ੍ਰਣਾਲੀ ਅਤੇ ਨਿਯਮ ਕਰਤਾ ਦੀ ਵਿਆਖਿਆ ਕਰਦਾ ਆਇਆ ਹੈ। ਪਰ ਜਾਣ ਬੁੱਝ ਕੇ ਬੇਈਮਾਨੀ ਕੀਤੀ ਜਾ ਰਹੀ ਹੈ ਮੈਨੂੰ ਆਖਰੀ ਸੱਚ ਮਿਲ ਗਿਆ ਹੈ। ਕਾਫੀ ਲੰਬਾ ਵਿਸ਼ਾ ਹੈ, ਕਿਸੇ ਵੇਲੇ ਸਿੰਘਨਾਦ ਰੇਡੀਓ 'ਤੇ ਇਸ ਸੰਬੰਧੀ ਵਿਸੇਸ਼ ਲਾਇਵ ਕਰਾਂਗੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top