Share on Facebook

Main News Page

ਧੂਤੇ ਅਜਨਾਲਾ ਵੱਲੋਂ ਗੁਰਮਤਿ ਸਮਾਗਮਾਂ ਦਾ ਵਿਰੋਧ ਅਤੇ ਗੁਰੂ ਡੰਮ ਫੈਲਾ ਰਹੇ ਗੁਰੂ ਦੋਖੀਆਂ ਨਾਲ ਸਾਂਝ
-: ਸੰਪਾਦਕ ਖ਼ਾਲਸਾ ਨਿਊਜ਼
28 Mar 2018

ਪਿਛਲੇ ਕਾਫੀ ਸਮੇਂ ਤੋਂ ਅਖੌਤੀ ਦਮਦਮੀ ਟਕਸਾਲ ਦਾ ਇੱਕ ਗੈਂਗ ਜਿਸਦਾ ਸਰਗਨਾ ਅਮਰੀਕ ਸਿੰਘ ਅਜਨਾਲਾ ਹੈ, ਉਸਨੇ ਆਪਣੀ ਗੁੰਡਾਗਰਦੀ ਫੈਲਾਈ ਹੋਈ ਹੈ। ਉਹ ਗੁਰਮਤਿ ਸਮਾਗਮਾਂ ਦਾ ਤਾਂ ਵਿਰੋਧ ਕਰਦਾ ਹੈ, ਪਰ ਗੁਰੂ ਡੰਮ ਫੈਲਾ ਰਹੇ ਗੁਰੂ ਦੋਖੀਆਂ ਨਾਲ ਸਾਂਝ ਪਾਈ ਫਿਰਦਾ ਹੈ।

ਇਸ ਧੂਤੇ ਬਾਰੇ ਪਹਿਲਾਂ ਵੀ ਕਈ ਵਾਰੀ ਖ਼ਾਲਸਾ ਨਿਊਜ਼ 'ਤੇ ਲਿਖਿਆ ਜਾ ਚੁੱਕਾ ਹੈ। ਹੁਣ ਤਾਜ਼ੀ ਘਟਨਾ ਜਿਸ ਵਿੱਚ ਇਸ ਨੇ ਸਾਧ ਰਣਜੀਤ ਸਿੰਘ ਢੱਡਰੀਆਂਵਾਲੇ ਦਾ ਚੋਹਲਾ ਸਾਹਿਬ ਵਿੱਖੇ ਹੋਣ ਵਾਲੇ ਸਮਾਗਮ ਦਾ ਵਿਰੋਧ ਕੀਤਾ, ਅਤੇ ਸਰਕਾਰੀ ਤੰਤਰ ਅੱਗੇ ਕਿਸੇ ਦੇ ਸਮਾਗਮ ਰੋਕਣ ਸਬੰਧੀ ਦਰਖਾਸਤਾਂ ਵੀ ਕਰਦਾ ਰਿਹਾ। ਪਰ ਇਸਨੂੰ ਐਨੀ ਵੀ ਸ਼ਰਮ ਨਹੀਂ ਆਈ ਕਿ ਜਿਨ੍ਹਾਂ ਦਾ ਇਹ ਸਾਥ ਦੇ ਰਿਹਾ ਹੈ, ਉਹ ਆਪਣੀ ਵੱਖਰੀ ਗੱਦੀ ਚਲਾਉਂਦੇ ਹਨ, ਉਹ ਮੱਥੇ ਟਿੱਕਵਾਉਂਦਾ ਹੈ, ਗੁਰਬਾਣੀ ਦੇ ਅਨਰਥ ਕਰਦਾ ਹੈ, ਆਰ.ਐਸ.ਐਸ. ਦੇ ਸਮਾਗਮਾਂ ਵਿੱਚ ਜਾਂਦਾ ਹੈ ਤੇ ਸਮਾਗਮ ਉਲੀਕਦਾ ਵੀ ਹੈ। ਇਸ ਧੂਤੇ ਅਜਨਾਲੇ ਵੱਲੋਂ ਜੋ ਵੀ ਕਰਤੂਤਾਂ ਕੀਤੀਆਂ ਜਾਂਦੀਆਂ ਹਨ, ਉਹ ਸਿੱਖ ਵਿਰੋਧੀ ਹਨ। ਸਿੱਖ ਵਿਰੋਧੀ ਤਾਂ ਇਹ ਆਪ ਵੀ ਹੈ, ਪਰ ਲੋਕਾਂ 'ਚ ਹਾਲੇ ਭਰਮ ਬਣਿਆ ਹੋਇਆ ਹੈ ਕਿ ਇਹ ਨੰਗੀਆਂ ਲੱਤਾਂ ਵੱਲੇ ਧੂਤੇ ਹੀ ਅਸਲ ਸਿੱਖ ਹਨ। ਇਸਨੇ ਨਾਮਧਾਰੀ ਆਗੂ ਦਲੀਪ ਸਿੰਘ ਦਾ ਸਾਥ ਦੇਣ ਤੋਂ ਵੀ ਗੁਰੇਜ਼ ਨਹੀਂ ਕੀਤੀ, ਤੇ ਉਹ ਵੀ ਗੁਰਮਤਿ ਸਮਾਗਮ ਰੋਕਣ ਲਈ !

ਕੀ ਕਦੀ ਇਸ ਧੂਤੇ ਅਜਨਾਲਾ ਨੇ ...

- ਨਾਮਧਾਰੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾ ਮੰਨਣ ਬਾਰੇ ਕਦੇ ਕੋਈ ਸਵਾਲ ਜਾਂ ਵਿਰੋਧ ਕੀਤਾ?
- ਨਾਮਧਾਰੀ ਦਰਬਾਰ ਵਿੱਚ ਬੀਬੀਆਂ ਵੱਲੋਂ ਵਾਲ ਖਲਾਰ ਕੇ ਤੇ ਮਰਦਾਂ ਵੱਲੋਂ ਪੱਗਾਂ ਉਛਾਲ ਕੇ ਨੱਚਣ ਦਾ ਵਿਰੋਧ ਕੀਤਾ?
- ਨਾਮਧਾਰੀਆਂ ਵਾਲੋਂ ਗੁਰੂ ਗ੍ਰੰਥ ਸਾਹਿਬ ਵਿੱਚ ਰਾਮ, ਕ੍ਰਿਸਨ ਆਦਿ ਸ਼ਬਦਾਂ ਨੂੰ ਹਿੰਦੂ ਅਵਤਾਰਾਂ ਨਾਲ ਜੋੜਨ ਦਾ ਵਿਰੋਧ ਕੀਤਾ?
- ਨਾਮਧਾਰੀਆਂ ਵੱਲੋਂ ਅੱਗ ਦੇ ਦੁਆਲੇ ਚੱਕਰ ਲਾਉਣਾ, ਪਰ ਲਾਵਾਂ ਗੁਰੂ ਗ੍ਰੰਥ ਸਾਹਿਬ ਤੋਂ ਪੜ੍ਹਨ ਦਾ ਵਿਰੋਧ ਕੀਤਾ?
- ਨਾਮਧਾਰੀਆਂ ਵੱਲੋਂ ਪੰਜ ਕਕਾਰਾਂ ਵਿੱਚੋਂ ਕਿਰਪਾਨ ਨੂੰ ਕੁਹਾੜੀ ਨਾਲ ਬਦਲਣ ਦਾ ਵਿਰੋਧ ਕੀਤਾ?

ਖ਼ਾਲਸਾ ਨਿਊਜ਼ ਦਾ ਸਾਧ ਰਣਜੀਤ ਸਿੰਘ ਢੱਡਰੀਆਂਵਾਲੇ ਬਾਰੇ ਜੋ ਸਟੈਂਡ ਹੈ ਉਸ ਵਿੱਚ ਕੋਈ ਫਰਕ ਨਹੀਂ ਹੈ, ਕਿ ਉਹ ਗੁਰੂ ਬੇਅਦਬੀ ਕਰਣ ਵਾਲੇ ਉਸਦੇ ਨਿਊਜ਼ੀਲੈਂਡ ਦੇ ਯਾਰ ਦਾ ਸ਼ਰੇਆਮ ਪੱਖ ਪੂਰਦਾ ਹੈ, ਸਾਧ  ਆਪ ਵੀ ਅਪਸ਼ਬਦ ਬੋਲਦਾ ਹੈ, ਤੇ ਦੂਜੇ ਪ੍ਰਚਾਰਕਾਂ ਨੂੰ ਭੰਡਦਾ ਹੈ, ਤੇ ਆਪਣੇ ਆਪ ਨੂੰ ਗੁਰਮਤਿ ਸਮਝਣ ਵਾਲਾ ਦੁਨੀਆ ਦਾ ਪਹਿਲਾ ਵਿਅਕਤੀ ਸਮਝਦਾ ਹੈ... ਜੋ ਕਿ ਇੱਕ ਬਹੁਤ ਵੱਡੇ ਭੁਲੇਖੇ ਦਾ ਸ਼ਿਕਾਰ ਹੈ, ਕਿਉਂਕਿ ਉਸ ਕੋਲ ਜੋ ਸਰਮਾਇਆ, ਸਹੂਲਤਾਂ ਹਨ ਉਸਨੇ ਉਸ ਦਾ ਦਿਮਾਗ਼ ਸੱਤਵੇਂ ਅਸਮਾਨ 'ਤੇ ਚੜ੍ਹਾ ਦਿੱਤਾ ਹੈ, ਜਿਸ ਨਾਲ ਉਸਨੂੰ ਬਾਕੀ ਸਾਰੇ ਕੀੜੀਆਂ ਨਜ਼ਰ ਆਉਂਦੇ ਹਨ। ਖੈਰ...

ਖ਼ਾਲਸਾ ਨਿਊਜ਼ ਦਾ ਇਹ ਮੰਨਣਾ ਹੈ ਕਿ ਹਰ ਕਿਸੇ ਨੂੰ ਬੋਲਣ ਦੀ ਆਜ਼ਾਦੀ ਹੈ, ਪਰ ਬਕਵਾਸ ਦੀ ਨਹੀਂ, ਜੋ ਕਿ ਧੂਤੇ, ਇਹ ਸਾਧ ਤੇ ਨਰਕੀ ਨਿਊਜ਼ੀਲੈਂਡ ਵਾਲਾ ਕਰਦੇ ਹਨ। ਕਿਸੇ ਦਾ ਵੀ ਸਮਾਗਮ ਹੋਵੇ, ਉਸ ਨੂੰ ਰੋਕਣਾ ਗ਼ਲਤ ਹੈ, ਭਾਂਵੇਂ ਉਹ ਢੱਡਰੀਆਂਵਾਲੇ ਸਾਧ ਦਾ ਹੋਵੇ, ਭਾਂਵੇਂ ਸੌਦਾ ਸਾਧ ਦਾ...

ਆਪਣੀ ਲਕੀਰ ਵੱਡੀ ਕਰਣ ਦਾ ਯਤਨ ਕਰਨਾ ਚਾਹੀਦਾ, ਨਾ ਕਿ ਦੂਜਿਆਂ ਦੀ ਲਕੀਰ ਨੂੰ ਮਿਟਾਉਣ ਦੀ ਅਸਫਲ ਕੋਸ਼ਿਸ਼ ਕਰਨੀ ਚਾਹੀਦੀ।

ਗੁਰੂ ਸਭ ਨੂੰ ਸੁਮੱਤ ਦੇਵੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top