ਪਿਛੇ
ਜਿਹੇ ਤਰਨਤਾਰਨ ਦਾ ਸਮਾਗਮ ਢੱਡਰੀਆਂ ਵਾਲੇ ਵੱਲੋਂ ਬੜਕ ਮਾਰਣ ਤੋਂ ਬਾਅਦ ਫਿਰ ਰੱਦ ਕਰ
ਦਿੱਤਾ ਗਿਆ, ਜਿਸਨੂੰ ਭੇਡਾਂ ਨੇ ਦੂਰ ਅੰਦੇਸ਼ੀ ਦਾ ਨਾਮ ਦਿੱਤਾ ਗਿਆ।
ਭੇਡਾਂ ਦਾ ਕੀ ਹੈ, ਉਹ ਤਾਂ ਇਸ ਅਖੌਤੀ ਅਪਗ੍ਰੇਡ ਸਾਧ ਦੇ ਡੇਰੇ
ਨੂੰ ਅਕਾਲ ਤਖ਼ਤ ਮੰਨੀ ਬੈਠੇ ਨੇ, ਸਾਧ ਨੂੰ ਜਥੇਦਾਰ ।
ਇੱਕ ਭੇਡ ਕਹਿੰਦੀ...
ਜੇਕਰ "ਅਕਾਲ ਤਖਤ" ਤੋਂ ਕੌਮੀ ਫੈਸਲਿਆਂ ਕਾਰਨ "ਅਕਾਲ ਤਖਤ" ਮਹਾਨ ਹੈ ਤਾਂ "ਭਾਈ ਸਾਬ"
ਵੱਲੋਂ ਲਏ ਫੈਸਲਿਆਂ ਕਰਕੇ "ਪ੍ਰਮੇਸ਼ਰ ਦਵਾਰ" ਹੀ ਸਾਡੇ ਵਾਸਤੇ "ਅਕਾਲ ਤਖਤ" ਹੈ ਭਾਈ "ਰਣਜੀਤ
ਸਿੰਘ" ਹੀ ਸਾਡੇ "ਜਥੇਦਾਰ" ਹਨ!!!! ਭੇਡਾਂ ਇਹ ਨਹੀਂ ਦੱਸਦੀਆਂ ਕਿ ਇਸ ਸਾਧ ਨੇ ਫੈਸਲਾ
ਕਿਹੜਾ ਲਿਆ ਹੈ? (ਜੇ ਅਕਾਲ ਤਖ਼ਤ ਦੀ ਇਮਾਰਤ 'ਤੇ ਕਾਬਜ਼ ਪੱਪੂਆਂ ਦੀ ਕੋਈ ਔਕਾਤ
ਨਹੀਂ, ਤਾਂ ਇਸ ਸਾਧ ਦੀ ਕੋਈ ਹੈ?) ਭੇਡਾਂ ਇਹ ਨਹੀਂ ਦੱਸਦੀਆਂ
ਕਿ ਇਸ ਸਾਧ ਨੇ ਫੈਸਲਾ ਲਿਆ ਕਿਹੜਾ ਹੈ?
ਦੂਜੀ ਭੇਡ ਹੋਰ ਅਗਾਂਹ ਹੋ ਕੇ ਆਂਹਦੀ "ਮੈਂ
ਬਰਾਬਰੀ ਨਹੀਂ ਕਰ ਰਿਹਾ, ਪਰ ਇਹ ਸੱਚ ਹੈ, ਢੱਡਰੀਆਂ ਵਾਲੇ ਦੇ ਹਰ ਫੈਂਸਲੇ ਵਿੱਚੋਂ, ਗੁਰੂ
ਗੋਬਿੰਦ ਸਿੰਘ ਮਹਾਰਾਜ ਦੇ ਫੈਸਲਿਆਂ ਦੀ ਖੁਸ਼ਬੂ ਆਉਂਦੀ ਹੈ।"
ਤੀਜੀ ਭੇਡ ਇਸ ਤੋਂ ਵੀ ਅਗਾਂਹ ਅਪੜੀ
ਅਖੇ "ਬਾਬਾ ਨਾਨਕ ਮੁੱੜ ਆਇਆ..."
ਬੱਲੇ ਭੇਡੋ, ਕੱਡੋ ਜਲੂਸ ਆਪਣਾ... ਇਹੀ
ਕੁੱਝ ਬਾਕੀ ਸਾਧਾਂ ਦੀਆਂ ਭੇਡਾਂ ਵੀ ਕਰਦੀਆਂ। ਸੌਦਾ
ਸਾਧ ਦੇ ਪ੍ਰੇਮੀ ਵੀ ਸਾਧ ਨੂੰ ਰੱਬ ਹੀ ਮੰਨੀ ਬੈਠੇ ਹਾਲੇ ਤੱਕ ਜਿਹੜਾ ਜੇਲ ਵਿੱਚ
ਤੁੰਨਿਆ ਸਰਕਾਰ ਨੇ। ਫ੍ਰਿਜ ਵਿੱਚ ਲੱਗੇ ਆਸ਼ੂਤੋਸ਼ ਨੂੰ
ਕਿਹੜਾ ਘੱਟ ਮੰਨਦੇ ਸੀ, ਤੇ ਹਾਲੇ ਵੀ ਮੰਨਦੇ ਹਨ... ਇਸੇ ਨੂੰ ਭੇਡ ਬਿਰਤੀ ਕਿਹਾ ਜਾਂਦਾ...
ਤੇ ਸਭ ਤੋਂ ਵੱਡੀ ਨਿਊਜ਼ੀਲੈਂਡ ਵਾਲੀ ਭੇਡ ਬਾਕੀ ਚਾਪਲੂਸ ਭੇਡਾਂ
ਨੂੰ ਅਗਾਂਹ ਵੱਧਣ ਤੋਂ ਰੋਕਣ ਦਾ ਹਰ ਯਤਨ ਕਰਦੀ ਹੈ। ਹੁਣ ਤਾਂ ਪਲੜਾ ਭਾਰੀ ਹੋਣ
ਦਾ ਭਰਮ ਪਾਲੀ ਬੈਠੀਆਂ ਭੇਡਾਂ ਨੂੰ ਹੋੜ ਲੱਗੀ ਹੋਈ ਹੈ ਲਾਈਵ ਹੋਣ ਦੀ... ਆਸਟਰੇਲੀਆ ਵਾਲੇ
ਗੁਰਜੰਟ ਦੀ ਬਿਮਾਰੀ ਇਨ੍ਹਾਂ ਭੇਡਾਂ ਨੂੰ ਲੱਗ ਗਈ ਹੈ।
ਹੁਣ ਹੰਕਾਰਬਿਆਨੀ
ਦੀ ਪ੍ਰਥਾ ਪ੍ਰਚਲਿਤ ਹੋ ਚੁਕੀ ਹੈ ...
ਅਖੇ ਇਕੱਠ ਦੇਖੋ... ਬੜਾ ਇੱਕਠ ਸਾਡੇ
ਬਾਬੇ ਦੇ... ਬੱਲੇ ਬੱਲੇ... ਰਿਕਾਰਡ ਤੋੜ ਇਕੱਠ....
ਜੇ ਇੱਕਠ ਹੀ ਕਿਸੇ ਦੇ ਸਹੀ ਹੋਣ ਦਾ ਮਾਪਦੰਡ ਹੈ
ਤਾਂ ਉਪਰ ਲਿੱਖੇ ਪਖੰਡੀਆਂ ਦੇ ਢੱਡਰੀਆਂਵਾਲੇ ਨਾਲੋਂ ਕਿਤੇ
ਜ਼ਿਆਦਾ ਇੱਕਠ ਹੁੰਦਾ ਸੀ। ਸਮੇਂ ਦੀ ਖੇਡ ਹੈ ਭੇਡੋ!!! ਕਦੇ ਚਿੱਤ, ਕਦੇ ਪੱਟ!
ਗੁਰੂ ਨੇ ਇਕੱਠ ਨੂੰ ਤਰਜੀਹ ਨਹੀਂ ਦਿੱਤੀ, 1699 ਵਾਲੀ ਵੈਸਾਖੀ
'ਤੇ ਵੀ ਇਤਿਹਾਸ ਅਨੁਸਾਰ ਤਕਰੀਬਨ 80,000 ਦਾ ਇਕੱਠ ਸੀ... ਤੇ ਨਿੱਤਰੇ ਕਿੰਨੇ????
ਸਿਰਫ ਪੰਜ...... ਇਸ ਰਾਹ 'ਤੇ ਗੁਣਾਂ ਨੂੰ Quality ਨੂੰ
ਤਰਜੀਹ ਹੈ, ਨਾ ਕਿ ਭੀੜ ਨੂੰ Quantity ਨੂੰ।
ਇਸ ਪੋਸਟ ਨੂੰ ਭੇਡਾਂ ਨੇ ਕਹਿਣਾ ਦੇਖੋ ਜੀ ਸਾਡੇ ਕਾਕੇ ਤੋਂ ਸੜਦੇ
ਆ... ਉਹ ਭੇਡੋ ਸੜਦੇ ਨਹੀਂ, ਤੁਹਾਡੇ ਬਾਬੇ ਦੀਆਂ
ਕਰਤੂਤਾਂ ਜੱਗ ਜਾਹਿਰ ਕਰਦੇ ਹਾਂ, ਹੁਣ ਟੱਪੀ ਚਲਿਓ! ਤੁਹਾਡੇ
ਬਾਬੇ ਨੇ ਆਪੇ ਪੜ ਲੈਣੀ ਪੋਸਟ।
ਵਸਦੇ ਰਹੋ।