Share on Facebook

Main News Page

ਦੁਸ਼ਮਨ ਵੀ ਕਿਉਂ ਨਾ ਹੋਵੇ, ਪਰ ਕਿਸੇ ਬਾਰੇ ਐਨਾ ਗੰਦਾ ਬੋਲਣਾ, ਹੀ ਬਲਾਤਕਾਰ ਦੇ ਬਰਾਬਰ ਹੈ
-: ਸੰਪਾਦਕ ਖ਼ਾਲਸਾ ਨਿਊਜ਼
19 Apr 2018

ਪਾਪ ਸਿਰਫ ਕਰਮ ਕਰਕੇ ਹੀ ਨਹੀਂ, ਗੰਦਾ ਸੋਚਣਾ ਹੀ ਪਾਪ ਦਾ ਜਨਮ ਹੈ। ਗੰਦਾ ਸੋਚਣ ਵਾਲਾ ਹੀ ਗੰਦਾ ਤੇ ਅਸਿਭਯਕ ਬੋਲ ਸਕਦਾ ਹੈ। ਗੁਰਬਾਣੀ ਵਿੱਚ ਕਉੜਾ ਬੋਲਿ ਨ ਜਾਨੈ... ਫੁਰਮਾਨ ਹੈ, ਤੇ ਸਿੱਖ ਦਾ ਫਰਜ਼ ਹੈ, ਤੇ ਆਦਤ ਹੋਣੀ ਚਾਹੀਦੀ ਹੈ ਕਿ ਉਹ ਗੁਰਬਾਣੀ ਤੋਂ ਸੇਧ ਲੈਕੇ ਆਪਣੇ ਜੀਵਨ ਵਿੱਚ ਢਾਲੇ। ਸਖ਼ਤ ਲਫਜ਼ ਤੇ ਮਾੜੇ ਲਫਜ਼ਾਂ ਵਿੱਚ ਅੰਤਰ ਹੈ, ਪਰ ਅੱਜ ਦੇ ਬਹੁਤਾਤ ਸਿੱਖ ਅਖਵਾਉਣ ਵਾਲੇ ਫੁਕਰਪੁਣੇ ਵਿੱਚ ਐਨਾ ਅਸਭਿਯਕ ਹੋ ਗਏ ਹਨ ਕਿ ਕਿਸੇ ਧੀ ਭੈਣ ਬੱਚੇ ਬਜ਼ੁਰਗ ਸਭ ਦੀ ਸੰਗ ਹਿਆ ਛੱਡ ਚੁਕੇ ਹਨ।

ਧੂਤੇ ਤਾਂ ਪਹਿਲਾਂ ਹੀ ਬਦਨਾਮ ਸੀ ਕਿ ਉਹ ਗਾਹਲ਼ਾਂ ਤੋਂ ਬਿਨਾਂ ਕੋਈ ਗੱਲ ਨਹੀਂ ਕਰਦੇ, ਇਸੇ ਕਰਕੇ ਉਨ੍ਹਾਂ ਦੇ ਫੇਸਬੁੱਕ ਤੇ ਵਾਟਸਐਪ 'ਤੇ ਗੁਰੱਪ ਵੀ ਅਜਿਹੇ ਬਣਾਏ ਹੋਏ ਹਨ, ਜਿਸ ਵਿੱਚ ਆਪਣੇ ਵਿਰੋਧੀ ਵਿਚਾਰਧਾਰਾ ਵਾਲਿਆਂ ਨੂੰ ਐਡ ਕਰਕੇ ਗਾਹਲ਼ਾਂ ਕੱਢਦੇ ਹਨ, ਜਿਨ੍ਹਾਂ ਵਿੱਚ ਬੱਬਰ ਸ਼ੇਰਾਂ ਦਾ ਗਰੁੱਪ, 96 ਦੀ ਕਤੀੜ, ਇੰਜਣ ਮਹਿਕਮਾ ਤੇ ਹੋਰ ਕਈ ਬੇਹੂਦਾ ਕਿਸਮ ਦੇ ਗਰੁੱਪ, ਜਿਨ੍ਹਾਂ ਵਿੱਚ ਸਿੱਖ ਭੇਖ ਵਾਲੇ ਸ਼ਾਮਿਲ ਹਨ, ਤੇ ਆਪਣੇ ਆਪ ਨੂੰ ਮਹਾਨ ਸਿੱਖ ਸਮਝਦੇ ਹਨ, ਪਰ ਹਨ ਨਿਹਾਯਤ ਹੀ ਘਟੀਆ ਕਿਸਮ ਦੇ ਲੋਕ।

ਤੇ ਇਨ੍ਹਾਂ ਤੋਂ ਉਪਰ ਹਨ ਆਪਣੇ ਆਪ ਨੂੰ "ਅਪਗ੍ਰੇਡ ਮਹਿਕਮਾ" ਅਖਵਾਉਣ ਵਾਲੇ, ਜਿਹੜੇ ਧੂਤਿਆਂ ਦੀ ਹੀ ਲੀਹਾਂ 'ਤੇ ਤੁਰਦੇ ਹੋਏ, ਗਾਲ਼ੀ ਗਲੌਚ ਤੇ ਅਤਿ ਨੀਚ ਦਰਜੇ ਦੀ ਭਾਸ਼ਾ ਦਾ ਇਸਤੇਮਾਲ ਕਰਦੇ ਹਨ। ਅਖੌਤੀ ਅਪਗ੍ਰੇਡਾਂ ਦਾ ਦਰਜਾ ਤਾਂ ਫਿਰ ਧੂਤਿਆਂ ਨਾਲੋਂ ਵਧੀਆ ਹੋਣਾ ਚਾਹੀਦਾ ਸੀ, ਪਰ ਸਾਧ ਢੱਡਰੀਆਂਵਾਲੇ ਦੇ ਇਹ ਅਪਗ੍ਰੇਡ ਚੇਲੇ, ਸ਼ਰਮ ਹਿਆ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁਕੇ ਹਨ।

ਪਿਛਲੇ ਦਿਨੀਂ ਢੱਡਰੀਆਂਵਾਲੇ ਸਾਧ ਦੇ ਵਕੀਲ ਹਰਨੇਕ ਨੇ ਇੱਕ ਕਾਲਰ ਦੇ ਜਵਾਬ ਵਿੱਚ ਜੋ ਕਿਹਾ, ਉਹ ਬਿਆਨ ਕਰਨਾ ਜਾਂ ਆਪਣੀ ਲਿਖਤ ਵਿੱਚ ਲਿਆਉਣਾ ਹੀ ਗੁਨਾਹ ਹੈ। ਖ਼ਾਲਸਾ ਨਿਊਜ਼ ਨਾ ਤਾਂ ਭਿੰਡਰਾਂ ਜਥਾ ਜਿਸਨੂੰ ਦਮਦਮੀ ਟਕਸਾਲ ਆਖਿਆ ਜਾਂਦਾ ਹੈ ਨਾਲ ਸਹਿਮਤ ਹੈ ਤੇ ਨਾਂ ਹੀ ਭਾਈ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਹਰ ਗੱਲ ਨੂੰ ਸਹੀ ਮੰਨਦੀ ਹੈ। ਅਖੌਤੀ ਟਕਸਾਲ ਬ੍ਰਾਹਮਣਵਾਦ ਤੇ ਰੂੜੀਵਾਦੀ ਵਿਚਾਰਧਾਰਾ 'ਚ ਗੜੁੱਚ ਹੈ। ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਜੋ ਜ਼ੁੱਰਤ ਦਿਖਾਈ ਸੀ ਉਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ, ਪਰ ਉਹ ਇੱਕ ਮਨੁੱਖ ਸਨ, ਤੇ ਉਨ੍ਹਾਂ ਕੋਲੋਂ ਵੀ ਗ਼ਲਤੀਆਂ ਹੋਈਆਂ... ਪਰ ਇਹ ਹੱਕ ਕਿਸਨੇ ਦਿੱਤਾ ਕਿ ਜਿਸ ਨਾਲ ਤੁਹਾਡੀ ਨਾ ਬਣਦੀ ਹੋਵੇ, ਉਸ ਬਾਰੇ ਜਾਂ ਉਸਦੀ ਪਤਨੀ ਬਾਰੇ ਤੁਸੀਂ ਘਟੀਆ ਪੱਧਰ 'ਤੇ ਉਤਰ ਕੇ ਗੰਦਾ ਬੋਲੋ।

ਢੱਡਰੀਆਂਵਾਲੇ ਦੇ ਚੇਲੇ ਹਰਨੇਕ ਦੀ ਇਹ ਬਹੁਤ ਹੀ ਘਟੀਆ ਹਰਕਤ ਹੈ, ਜਿਸਦਾ ਹਰ ਗੁਰਸਿੱਖ ਨੂੰ ਵਿਰੋਧ ਕਰਨਾ ਚਾਹੀਦਾ ਹੈ। ਪਿਛਲੇ ਸਮੇਂ ਦੌਰਾਨ ਇਸ ਵੱਲੋਂ ਹਰਨੇਕ ਵੱਲੋਂ ਇਹ ਕਹਿਣਾ ਕਿ ਗੁਰੂ ਸਾਹਿਬਾਨਾਂ ਵੀ ਗਲਤੀਆਂ ਕੀਤੀਆਂ, ਗੁਰੂ ਨਾਵਾਂ ਸਬੰਧੀ ਵੀ ਸਪਸ਼ਟਤਾ ਨਹੀਂ ਹੈ, ਢੱਡਰੀਆਂਵਾਲੇ ਵੱਲੋਂ ਵੀ ਬਾਬਾ ਬੁੱਢਾ ਜੀ ਬਾਰੇ ਅਤਿਕਥਨੀ, ਤੇ ਹੋਰ ਅਨੇਕਾਂ ਬੇਸਿਰਪੈਰ ਦੀਆਂ ਗੱਲਾਂ ਕਰਨੀਆਂ, ਦੂਸਰੇ ਗੁਰਮਤਿ ਪ੍ਰਚਾਰਕਾਂ ਖਿਲਾਫ ਖੁੱਦ ਬਕਵਾਸ ਕਰਨੀ ਤੇ ਆਪਣੇ ਚੇਲੇ ਕੋਲ਼ੋਂ ਬਕਵਾਸ ਜਾਰੀ ਰਖਵਾਉਣੀ, ਸਾਬਿਤ ਕਰਦੀ ਹੈ ਕਿ ਇਹ ਅਖੌਤੀ ਅਪਗ੍ਰੇਡ ਸਾਧ ਢੱਡਰੀਆਂਵਾਲਾ ਤੇ ਉਸਦਾ ਚੇਲਾ ਹਰਨੇਕ ਸਿਰਫ ਘਟੀਆ ਪੱਧਰ ਦੀ ਬਿਆਨਬਾਜੀ ਹੀ ਕਰ ਸਕਦੇ ਹਨ। ਗੁਰੂ ਬੇਅਦਬੀ ਸਬੰਧੀ ਅਪਗ੍ਰੇਡ ਸਾਧ ਦੀ ਚੁੱਪੀ ਤੇ ਹੁਣ ਆਪਣੇ ਵਿਰੋਧੀ ਵਿਚਾਰਧਾਰਾ ਵਾਲੇ ਸਖਸ ਬਾਰੇ ਨੀਚ ਸ਼ਬਦਾਂ ਦਾ ਇਸਤੇਮਾਲ ਕਰਨਾ, ਸਾਫ ਜ਼ਾਹਿਰ ਕਰਦਾ ਹੈ ਕਿ ਇਹ ਦੋਵੇਂ ਸਿੱਖੀ ਲਈ ਜ਼ਹਿਰੀਲੇ ਨਦੀਨ ਹਨ।

ਆਪਣਾ ਵਿਰੋਧੀ ਵੀ ਕਿਉਂ ਨਾ ਹੋਵੇ, ਉਸਦਾ ਵਿਰੋਧ ਗੁਰਮਤਿ ਦੇ ਦਾਇਰੇ ਵਿੱਚ ਰਹੇ ਤਾਂ ਸਹੀ ਹੈ, ਪਰ ਕਿਸੇ ਦੇ ਬਾਰੇ, ਕਿਸੇ ਦੇ ਪਰਿਵਾਰ, ਪਤਨੀ, ਬੱਚਿਆਂ ਬਾਰੇ ਅਤਿ ਨੀਚ ਸ਼ਬਦਾਂ ਦਾ ਪ੍ਰਯੋਗ ਕਰਨਾ, ਵਹਿਸ਼ੀਪੁਣਾ ਹੈ, ਬਲਾਤਕਾਰ ਦੇ ਬਰਾਬਰ ਹੈ। ਰੱਬ ਦੇ ਬਣਾਏ ਨਿਯਮ ਹੇਠ ਅੱਤ ਦਾ ਅੰਤ ਹਮੇਸ਼ਾਂ ਹੁੰਦਾ ਹੈ, ਤੇ ਢੱਡਰੀਆਂਵਾਲੇ ਦੇ ਇਸ ਚੇਲੇ ਵੱਲੋਂ ਖਿਲਾਰਿਆ ਗੰਦ ਬਹੁਤਾ ਚਿਰ ਨਹੀਂ ਚਲਣਾ, ਉਸੀ ਨਿਯਮ ਹੇਠ ਇਸਨੂੰ ਵੀ ਆਪਣੇ ਕਰਮਾਂ ਦਾ ਫਲ ਜ਼ਰੂਰ ਮਿਲੇਗਾ। ਫਿਕਾ ਬੋਲਣ ਬਾਰੇ ਗੁਰਬਾਣੀ ਦਾ ਫੈਸਲਾ ਹੈ:

ਸਲੋਕੁ ਮਃ 1 ॥
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ ॥
ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ ॥ ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ ॥1॥

ਗੁਰੂ ਸੁਮੱਤ ਬਖਸ਼ੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top