ਕੀ
ਕੋਈ ਦੱਸ ਸਕਦਾ ਹੈ ਕਿ ਇਨ੍ਹਾਂ ਨਿਹੰਗਾਂ ਨੇ, ਜਿਹੜੇ ਆਪਣੇ ਆਪ ਨੂੰ ਗੁਰੂ ਕੀ ਲਾਡਲੀ
ਫੌਜ ਅਖਵਾਉਂਦੇ ਨੇ, ਕੋਈ ਐਸਾ ਕੰਮ ਕੀਤਾ ਹੋਵੇ ਜਿਹੜਾ ਸਿੱਖੀ ਲਈ ਮਿਸਾਲ ਹੋਵੇ?
ਕਿਰਤ ਕਰਨ ਤੋਂ ਭਗੌੜੇ, ਨਸ਼ਾ ਕਰਕੇ ਸਮਾਜ ਵਿੱਚ
ਬਦਨਾਮ ਇਹ ਵਿਹਲੜ ਕਿਸਮ ਦੇ ਲੋਕਾਂ ਨੇ ਸਿੱਖੀ ਨੂੰ ਬਦਨਾਮ ਕਰਨ ਤੋਂ ਇਲਾਵਾ ਕੋਈ ਕੰਮ ਨਹੀਂ
ਕੀਤਾ। ਇਨ੍ਹਾਂ ਦੇ ਪਾਏ ਹੋਏ ਮ੍ਹੋਟੇ ਮ੍ਹੋਟੇ ਕੜੇ, ਬੇਹਿਸਾਬ ਵੱਡੇ ਪੱਗੜ, ਸ਼ਸਤਰ ਆਦਿ
ਨੇ ਕੋਈ ਪੂਰਨੇ ਪਾਏ ਹਨ?
ਪੰਜਾਬ 'ਚ ਸੰਘਰਸ਼ ਦੇ ਦਿਨਾਂ 'ਚ ਇਨ੍ਹਾਂ
ਚਕਰਵਰਤੀ, 100 ਕਰੋੜੀ ਦਲਾਂ ਦਾ ਕੋਈ ਯੋਗਦਾਨ ਰਿਹਾ?
ਇਨ੍ਹਾਂ ਨੂੰ ਸਿਵਾਏ ਭੰਗ ਘੋਟਣ ਤੋਂ, ਨਜਾਇਜ਼
ਕਬਜ਼ਿਆਂ ਕਰਣ ਤੋਂ, ਹੋਰ ਕੋਈ ਦੂਜਾ ਕੰਮ ਹੈ?
ਇਨ੍ਹਾਂ ਦੇ ਹੀ
ਨਿਹੰਗ ਸੰਤਾਂ ਸਿੰਘ ਨੇ ਹਿੰਦੋਸਤਾਨੀ ਸਰਕਾਰ ਨਾਲ ਦਲਾਲੀ ਕਰਕੇ ਅਕਾਲ ਤਖ਼ਤ ਦੀ ਇਮਾਰਤ
ਨੂੰ ਲੀਪਾ ਪੋਤੀ ਕਰਕੇ ਬਣਾਇਆ, ਜਿਸਨੂੰ ਸਿੱਖ ਕੌਮ ਨੇ ਪ੍ਰਵਾਨ ਨਹੀਂ ਕੀਤਾ, ਅਤੇ ਫਿਰ
ਢਾਅ ਦਿੱਤਾ... ਇਹੀ ਹੈ ਇਨ੍ਹਾਂ ਦਾ ਯੋਗਦਾਨ!!!
ਪਿਛਲੇ ਦਿਨੀਂ ਇਨ੍ਹਾਂ ਵਿਹਲੜਾਂ ਨੇ ਸਤਿਕਾਰ ਕਮੇਟੀ ਨਾਲ ਸਬੰਧਤ ਭਾਈ ਰਣਜੀਤ ਸਿੰਘ ਦੀ
ਕੁੱਟਮਾਰ ਕੀਤੀ.... ਕਿੱਡੀ ਕੁ ਵੱਢੀ ਬਹਾਦਰੀ ਕੀਤੀ? ਇਹ ਭੰਗੀ ਉਦੋਂ ਕਿੱਥੇ ਲੁੱਕ ਜਾਂਦੇ
ਹਨ ਜਦੋਂ ਸੂਰੀ ਵਰਗੇ ਭੌਂਕਦੇ ਹਨ? ਇਹ ਸਿੱਖ ਨਹੀਂ, ਨਾ ਹੀ ਇਨ੍ਹਾਂ ਵਿਹਲੜਾਂ ਦੀ ਕੋਈ
ਔਕਾਤ ਹੈ, ਪੂਹਲੇ ਨਿਹੰਗ ਵਾਂਗ ਇਹ ਹਰ ਉਸ ਗੁਰਮਤਿ ਤੋਂ ਉਲਟ ਕੰਮ ਕਰਦੇ ਹਨ, ਜਿਸਦਾ
ਸਿੱਖੀ ਨਾਲ ਕੋਈ ਸੰਬੰਧ ਨਹੀਂ। ਲੱਖ
ਲਾਹਨਤ ਹੈ ਇਨ੍ਹਾਂ ਬੂਝੜਾਂ
'ਤੇ।