Share on Facebook

Main News Page

ਧੰਨ ਹਨ ਉਹ ਲੋਕ ਜਿਹੜੇ ਗੱਪੀ ਠਾਕੁਰ ਸਿੰਘ ਨੂੰ ਸੁਣਦੇ ਹਨ !
-: ਸੰਪਾਦਕ ਖ਼ਾਲਸਾ ਨਿਊਜ਼
20 Aug 2018

ਅੱਜਕਲ "ਬ੍ਰਹਮ ਕਵਚ" ਦੀ ਬਹੁਤ ਚਰਚਾ ਹੈ, ਉਹ ਇਸ ਕਰਕੇ ਕਿ ਗਪੌੜੀ ਠਾਕੁਰ ਸਿੰਘ ਨੇ ਮੁੰਬਈ ਦੇ ਸਿੱਖਾਂ 'ਤੇ ਆਈ ਬਿਪਦਾ ਨੂੰ ਟਾਲਣ ਲਈ ਬ੍ਰਹਮ ਕਵਚ ਦਾ ਪਾਠ ਕਰਣ ਤੇ ਸ਼ਹੀਦ ਸਿੰਘਾਂ ਦਾ ਪਹਿਰਾ ਲੱਗ ਜਾਣਾ, ਤੇ ਕੋਈ ਹੱਥ ਲਾ ਜਾਵੇ ਤਾਂ ਕਹਿ ਦੇਉ!

ਇਸ ਜਬਲ਼ ਨੂੰ ਪੁੱਛੇ ਜਿਹੜੀ ਟਕਸਾਲ ਦਾ ਤੂੰ ਗਪੌੜੀ ਹੈਂ, ਉਸੇ ਟਕਸਾਲ ਦੇ ਭਾਈ ਜਰਨੈਲ ਸਿੰਘ ਭਿੰਡਰਾਂਵਾਲਾ ਸੀ, ਉਹ ਕਿਉਂ ਨਾ "ਬ੍ਰਹਮ ਕਵਚ" ਦਾ ਪਾਠ ਕਰ ਸਕੇ? ਕਿਉਂ ਐਨਾ ਅਸਲਾ ਇੱਕਠਾ ਕੀਤਾ, ਕਿਉਂ ਐਨੀ ਸੰਗਤ ਮਰਵਾਈ, ਕਿਉਂ ਐਨੇ ਸਿੰਘ ਸ਼ਹੀਦ ਕਰਵਾਏ????

ਐਸੇ ਗੱਪੌੜੀ ਦਾ ਕੋਈ ਵਿਰੋਧ ਨਹੀਂ ਕਰਦਾ... ਬ੍ਰਹਮ ਕਵਚ ਦਾ ਪਾਠ ਕੀ ਹੁੰਦਾ ਉਹ ਜਾਨਣ ਲਈ ਬਹੁਤ ਹੀਆ ਹਿੰਮਤ ਕਰਕੇ ਆਹ ਵੀਡੀਓ ਦੇਖੀ ਸੁਣੀ, ਪੂਰੀ ਡੇੜ ਘੰਟੇ ਦੀ ਵੀਡੀਓ ਵਿੱਚ ਇਸ ਜਬਲ਼ ਨੇ ਕੋਈ ਚੱਜ ਦੀ ਗੱਲ ਨਾ ਕੀਤੀ, ਗੱਪ ਤੇ ਗੱਪ, ਗੱਪ ਤੇ ਗੱਪ.... ਜੋ ਆਇਆ ਖੋਪੜ 'ਚ ਉਹੀ ਬਕੀ ਜਾਂਦਾ ਬਸ... ਹੋਰ ਕੁੱਝ ਨਹੀਂ, ਨਿਆਣੇ ਵੀ ਹੱਸ ਹੱਸ ਦੂਹਰੇ ਹੋ ਗਏ। ਬ੍ਰਹਮ ਕਵਚ ਬਾਰੇ ਜਾਣਕਾਰੀ ਜਾਨਣੀ ਚਾਹੀ, ਕਿ ਇਹ ਬਲਾ ਹੈ ਕੀ, ਪਰ ਪੂਰੀ ਵੀਡੀਓ ਵਿੱਚ ਇਹ ਆਪ ਹੀ ਦੱਸ ਨਹੀਂ ਸਕਿਆ। ਧੰਨ ਹਨ ਇਸ ਗਪੌੜੀ ਨੂੰ ਸੁਣਨ ਵਾਲੇ।

ਬਹੁਤ ਹੀਆ ਹਿੰਮਤ ਕਰਕੇ ਆਹ ਵੀਡੀਓ ਦੇਖੀ ਸੁਣੀ  

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top