Share on Facebook

Main News Page

ਅਖੌਤੀ ਬ੍ਰਹਮ ਕਵਚ
-: ਸੰਪਾਦਕ ਖ਼ਾਲਸਾ ਨਿਊਜ਼
22 Aug 2018

ਇਹ ਹੈ ਅਖੌਤੀ "ਬ੍ਰਹਮ ਕਵਚ" ਜਿਸਨੂੰ ਗਪੌੜੀ ਠਾਕੁਰ ਬਹੁਤ ਪ੍ਰਚਾਰਦਾ ਹੈ। ਹਰ ਗੁਰਮਤਿ ਵਿਰੋਧੀ ਲਿਖਤ ਨੂੰ ਗੁਰੂ ਗੋਬਿੰਦ ਸਿੰਘ ਨਾਲ ਜੋੜਿਆ ਗਿਆ ਜਿਸ ਨਾਲ ਲੋਕਾਂ ਨੂੰ ਬੁੱਧੂ ਬਣਾਇਆ ਜਾ ਸਕੇ, ਤੇ ਲੋਕ ਬਣ ਵੀ ਰਹੇ ਨੇ। ਜੇ ਐਡਾ ਹੀ ਇਹ ਕਵਚ ਸ਼ਕਤੀਸ਼ਾਲੀ ਹੈ ਤਾਂ -

- ਗੁਰੂ ਸਾਹਿਬ 'ਤੇ ਐਨੀਆਂ ਮੁਸੀਬਤਾਂ ਕਿਉਂ ਆਈਆਂ?
- ਗੁਰੁ ਸਾਹਿਬ ਨੇ ਆਪਣਾ ਲਿਖਿਆ ਇਹ ਮੰਤਰ ਕਿਉਂ ਨਾ ਇਸਤੇਮਾਲ ਕੀਤਾ?
- ਕਿਉਂ ਉਨ੍ਹਾਂ ਤੋਂ ਬਾਅਦ ਵੀ ਹਜ਼ਾਰਾਂ ਸਿੰਘ ਸਿੰਘਣੀਆਂ ਬੱਚੇ ਸ਼ਹੀਦ ਹੋਏ?
- ਕਿਉਂ ਛੋਟਾ ਤੇ ਵੱਡਾ ਘੱਲੂਘਾਰਾ ਵਾਪਰਿਆ?
- ਕਿਉਂ 1947 ਵੇਲੇ ਇਸ ਕਵਚ ਨੂੰ ਇਸਤੇਮਾਲ ਨਾ ਕੀਤਾ ਗਿਆ?
- ਕਿਉਂ 1984 ਵੇਲੇ ਜਦੋਂ ਇਸੀ ਅਖੌਤੀ ਟਕਸਾਲ ਦਾ ਜ਼ੋਰ ਸੀ, ਉਸਨੇ ਇਸ ਕਵਚ ਦਾ ਮੰਤਰ ਪੜ੍ਹਿਆ?
- ਕਿਉਂ ਐਨੇ ਸਿੰਘ ਸ਼ਹੀਦ ਹੋਏ?
- ਕਿਉਂ ਦਿੱਲੀ, ਕਾਨਪੁਰ ਅਤੇ ਹੋਰ ਥਾਵਾਂ 'ਤੇ ਕਤਲੇਆਮ ਹੋਇਆ?.........

ਕੀ ਕਿਸੀ ਨੂੰ ਵੀ ਇਸ ਬ੍ਰਹਮ ਕਵਚ ਦਾ ਖਿਆਲ ਨਾ ਆਇਆ?

ਗੁਰੂ ਨਾਨਕ ਸਾਹਿਬ ਵੇਲੇ ਵੀ ਬ੍ਰਾਹਮਣਾਂ ਨੇ ਇਹੀ ਕਿਹਾ ਸੀ ਕਿ ਅਸੀਂ ਮੰਤਰਾਂ ਨਾਲ ਮੁਗਲ ਅੰਨ੍ਹੇ ਕਰ ਦੇਣੇ, ਪਰ ਕੋਈ ਨਾ ਹੋਇਆ...

ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥
ਥਾਨ ਮੁਕਾਮ ਜਲੇ ਬਿਜਮੰਦਰ ਮੁਛਿ ਮੁਛਿ ਕੁਇਰ ਰੁਲਾਇਆ ॥
ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥4॥

ਫਿਰ ਇਹ ਧੂਤਾ ਟਕਸਾਲ ਅਤੇ ਉਸਦੇ ਅਕਲੋਂ ਪੈਦਲ ਪ੍ਰਚਾਰਕ ਲੋਕਾਂ ਨੂੰ ਬੁੱਧੂ ਕਿਉਂ ਬਣਾ ਰਹੇ ? ਧੂਤਿਓ ਤੁਹਾਡੇ ਦਿਨ ਲੱਦ ਚੁਕੇ ਹਨ, ਕਿ ਤੁਹਾਡੀਆਂ ਐਸੀਂ ਵਾਹਿਯਾਤ ਤੇ ਬਕਵਾਸ ਗੱਲਾਂ 'ਤੇ ਕੋਈ ਵਿਸ਼ਵਾਸ ਕਰੇਗਾ। ਧੂਤਿਓ ! ਤੁਹਾਨੂੰ ਅਕਲ ਨਹੀਂ ਆ ਸਕਦੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top