ਗਪੌੜੀ
ਠਾਕੁਰ ਸਿੰਘ ਵੱਲੋਂ ਪ੍ਰਚਾਰੀ ਜਾ ਰਹੀ ਸ਼ਸਤਰ ਨਾਮ ਮਾਲਾ ਅਖੌਤੀ ਦਸਮ ਗ੍ਰੰਥ ਦੀ ਇੱਕ ਰਚਨਾ
ਹੈ, ਜਿਸ ਵਿੱਚ ਜਿਸ ਵਿੱਚ ਚਕ੍ਰ, ਬਾਣ, ਪਾਸਿ (ਫਾਹੀ), ਤੁਪਕ (ਛੋਟੀ ਤੋਪ ਜਾਂ ਬੰਦੂਕ)
ਬਾਰੇ ਜ਼ਿਕਰ ਹੈ। ਇਹ ਰਚਨਾ ਗੁਰੂ ਸਾਹਿਬ ਦੀ ਲਿਖੀ ਹੋਈ ਨਹੀਂ ਹੈ। ਆਪ ਹੀ ਪੜ੍ਹ ਲਵੋ...
ਸ਼ਸਤਰ ਨਾਮ ਮਾਲਾ 1,
ਸ਼ਸਤਰ ਨਾਮ ਮਾਲਾ 2
ਸ਼ਸਤਰ ਭਾਂਵੇਂ ਤਲਵਾਰ ਹੈ, ਚਾਹੇ ਬੰਦੂਕ ਹੈ, ਜਿਸ ਦੇ ਕੋਲ ਹੈ, ਉਸੇ
ਦਾ ਹੈ। ਜੇ ਚਲਾਉਂਦਿਆਂ ਚਲਾਉਂਦਿਆਂ ਡਿੱਗ ਪਵੇ, ਦੂਜਾ ਚੁੱਕ
ਲਵੇ, ਫਿਰ ਉਹ ਦੂਜੇ ਦਾ ਹੈ, ਇਹ ਕਿਸੇ ਦਾ ਸਕਾ ਨਹੀਂ... ਤੇ ਜਿਹੜਾ
ਸਕਾ ਨਹੀਂ...ਉਹ
ਪੀਰ ਕਿਵੇਂ ?
ਦੂਜੇ ਪਾਸੇ ਜਿਸ
ਕੋਲ ਸਬਦੁ ਦਾ ਗਿਆਨ ਹੈ, ਉਹ ਕੋਈ ਖੋਹ ਨਹੀਂ ਸਕਦਾ, ਸਬਦੁ ਆਪਣਾ ਬਣ ਜਾਂਦਾ ਹੈ, ਕੋਈ
ਜ਼ੁਬਾਨ ਵੀ ਕੱਟ ਲਵੇ, ਹੱਥ ਪੈਰ ਵੀ ਵੱਡ ਦੇਵੇ, ਪਰ ਗਿਆਨ ਨਹੀਂ ਖੋਹ ਸਕਦਾ... ਗਿਆਨ ਸਕਾ
ਹੈ... ਤੇ ਇਸ ਲਈ ਗੁਰੂ ਨੇ ਸਬਦੁ ਨੂੰ ਹੀ ਪੀਰ ਕਿਹਾ... ਤੇ
ਇਹੀ ਪੀਰ ਸਕਾ ਹੈ। ਤੇ ਇਸ ਤੋਂ ਬਿਨਾਂ ਸਿੱਖ, ਮਨੁੱਖ ਬਉਰਾ ਹੈ, ਪਾਗਲ, ਗਿਆਨ
ਵਿਹੂਣਾ ਕੋਈ ਵੀ, ਬਉਰਾ ਹੀ ਤਾਂ ਕਹਿਲਾਉਂਦਾ ਹੈ !!! ਕਿ ਨਹੀਂ ?
ਗੁਰੂ ਕਹਿੰਦੇ ਹਨ
ਮ:1 ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ ॥
ਪੰਨਾ 634
ਸਿੱਖ ਦਾ ਗੁਰੂ ਪੀਰ ਸਬਦੁ ਹੈ, ਗੁਰਬਾਣੀ ਹੈ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ
ਦਰਜ ਹੈ। ਤੇ ਸਬਦੁ ਸਦੀਵੀ ਹੈ, ਕੋਈ ਖੋਹ ਨਹੀਂ ਸਕਦਾ, ਨੀਜੀ
ਹੈ, ਤੇ ਜੋ ਨੀਜੀ ਹੈ, ਉਹ
ਖ਼ਾਲਸਾ ਹੈ।