Share on Facebook

Main News Page

ਧੂਤਾ ਨਿਹੰਗ ਅਵਤਾਰ ਬਿਧੀਚੰਦੀਆ, ਸ਼ਸਤਰ ਤੇ ਗੋਲਕਦੁਆਰਿਆਂ ਦੇ ਪ੍ਰਬੰਧਕ
-: ਸੰਪਾਦਕ ਖ਼ਾਲਸਾ ਨਿਊਜ਼
020918

ਧੂਤਿਆਂ ਦੀ ਹੋ ਰਹੀ ਹਰ ਥਾਂ ‘ਤੇ ਥੂ ਥੂ ਤੋਂ ਬਚਣ ਲਈ ਇਸ ਬੂਝੜ ਨਿਹੰਗ ਨੇ ਗੁਰੂ ਸਾਹਿਬ ਦੇ ਸ਼ਸਤਰਾਂ ਦੇ ਦਰਸ਼ਨਾਂ ਦੀ ਆੜ ਹੇਠ ਵਰਤਿਆ ਉਹੀ ਪੁਰਾਣਾ ਘਿਸਿਆ ਪਿਟਿਆ ਤਰੀਕਾ...

- ਇਨ੍ਹਾਂ ਸ਼ਸਤਰਾਂ ਦਾ ਸੰਬੰਧ ਗੁਰੂ ਸਾਹਿਬ ਨਾਲ ਹੈ ਕਿ ਨਹੀਂ, ਪਰ ਇਸਦਾ ਗੁਰਮਤਿ ਨਾਲ ਕੋਈ ਸੰਬੰਧ ਨਹੀਂ।
- ਇਹ ਲੋਕ ਸਿੱਖਾਂ ਨੂੰ ਇਨ੍ਹਾਂ ਕਦੇ ਪੁਰਾਣੇ ਸ਼ਸਤਰਾਂ, ਗਾਗਰਾਂ, ਕਲਗੀ ਆਦਿ ਚੀਜ਼ਾਂ ਨਾਲ ਜੋੜਕੇ ਗੁਰੂ ਨਾਲੋਂ ਤੋੜਦੇ ਹਨ।

ਹਰ ਗੋਲਕਦੁਆਰੇ ਦੇ ਪ੍ਰਬੰਧਕਾਂ ਦਾ ਇੱਕੋ ਨਿਸ਼ਾਨਾ ਹੈ... ਗੋਲਕ ਕਿਵੇਂ ਭਰੀ ਰਹੇ ਤੇ ਉਨ੍ਹਾਂ ਦਾ ਕਮੇਟੀ 'ਤੇ ਕਬਜ਼ਾ ਕਿਵੇਂ ਰਹੇ।

ਉਦਾਹਰਣ ਦੇ ਤੌਰ 'ਤੇ... ਕੈਨੇਡਾ ਦਾ ਸਭ ਤੋਂ ਵੱਡਾ ਗੋਲਕਦੁਆਰਾ "ਓਂਟਾਰੀਓ ਖ਼ਾਲਸਾ ਦਰਬਾਰ" ਦਾ ਡਿਕਸੀ ਰੋਡ 'ਤੇ ਸਥਿਤ ਗੋਲਕਦੁਆਰਾ। ਜਿੱਥੇ ਜਦੋਂ ਪ੍ਰਬੰਧਕਾਂ ਨੂੰ ਲੋੜ ਹੁੰਦੀ ਹੈ ਬਹੁਤ ਸਾਰੇ ਪੈਸੇ ਦੀ ਤਾਂ ਉਹ ਵੱਡੇ ਵੱਡੇ ਨਾਮਵਰ ਰਾਗੀ ਜਾਂ ਪ੍ਰਚਾਰਕ ਸੱਦਦੇ ਹਨ। ਉਨ੍ਹਾਂ ਨੇ ਕੋਈ ਮਤਲਬ ਨਹੀਂ ਕਿ ਸੰਗਤਾਂ ਨੂੰ ਕੀ ਸੁਣਾਇਆ ਜਾ ਰਿਹਾ ਹੈ।

- 2007 ਵਿੱਚ ਜਦੋਂ ਇਨ੍ਹਾਂ ਨੂੰ ਪਾਰਕਿੰਗ ਨੂੰ ਪੱਕਾ ਕਰਣ ਦੀ ਲੋੜ ਸੀ ਤਾਂ ਪ੍ਰੋ. ਦਰਸ਼ਨ ਸਿੰਘ ਨੂੰ ਹਰ ਹਫ਼ਤੇ ਸੱਦ ਦੇ ਸੀ। ਤੇ ਜਦੋਂ ਉਨ੍ਹਾਂ ਨੂੰ ਕੌਮ 'ਚੋਂ ਛੇਕਣ ਦਾ ਡਰਾਮਾ ਕੀਤਾ ਗਿਆ ਤਾਂ, ਇਸੀ ਕਮੇਟੀ ਨੇ ਪਾਸਾ ਵੱਟ ਲਿਆ।

- ਫਿਰ ਕਦੇ ਭਾਈ ਸਰਬਜੀਤ ਸਿੰਘ ਧੂੰਦਾ ਨੂੰ ਸੱਦਿਆ ਗਿਆ, ਫਿਰ ਉਨ੍ਹਾਂ ਤੋਂ ਬਾਅਦ ਟਕਸਾਲੀ ਰਾਮ ਸਿੰਘ ਨੂੰ ਸੱਦ ਲਿਆ।

- ਫਿਰ ਭਾਈ ਪਰਮਜੀਤ ਸਿੰਘ ਉੱਤਰਾਖੰਡ ਨੂੰ ਵੀ ਸੱਦ ਲਿਆ, ਤੇ ਉਨ੍ਹਾ ਤੋਂ ਬਾਅਦ ਟਕਸਾਲੀ ਕੁਲਵੰਤ ਸਿੰਘ ਨੂੰ ਵੀ ਸੱਦ ਲਿਆ।

- ਹੁਣੇ ਪਿਛਲ਼ੇ ਮਹੀਨੇ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਸੱਦ ਕੇ ਕਮੇਟੀ ਵਾਹਵਾ ਕਮਾਈ ਕੀਤੀ, ਤੇ ਇਨ੍ਹਾਂ ਦੇ ਬਿਆਨ ਵੀ ਬਹੁਤ ਵੱਡੇ ਵੱਡੇ ਸੀ। ਤੇ ਹੁਣ ਇਸੀ ਗਲਕਦੁਆਰੇ ਧੂਤਾ ਨਿਹੰਗ ਅਵਤਾਰ ਬਿਧੀਚੰਦੀਆ ਆਪਣੀ ਵਿਹਲੜ ਫੌਜ ਨਾਲ ਆ ਗਿਆ, ਤੇ ਸ਼ਸਤਰਾਂ ਦੀ ਨੁਮਾਇਸ਼ ਕਰਦਾ ਰਿਹਾ। ਤੇ ਉਹੀ ਸਕੱਤਰ ਜਿਹੜਾ ਢੱਡਰੀਆਂਵਾਲੇ ਦੀ ਸੋਹਲੇ ਗਾ ਰਿਹਾ ਸੀ, ਹੁਣ ਇਸ ਵਿਹਲੜ ਨਿਹੰਗ ਦੇ ਗਾ ਰਿਹਾ ਸੀ। ਤੇ ਅੱਜ ਹੀ ਇਸ ਗੋਲਕਦੁਆਰੇ ਇੱਕ ਟਕਸਾਲੀ ਪ੍ਰਚਾਰਕ ਦਮਦਮੀ ਟਕਸਾਲ ਦੇ ਸੋਹਲੇ ਪੜ੍ਹ ਰਿਹਾ ਸੀ।

ਇਹ ਹੈ ਇਨ੍ਹਾਂ ਗੋਲਕਦੁਆਰਿਆਂ ਦੀ ਅਸਲੀਯਤ।

ਹੁਣ ਇਹ ਧੂਤਾ ਨਿਹੰਗ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਸ਼ਸਤਰਾਂ ਨੂੰ ਲਿਜਾ ਕੇ ਮੂਰਖਾਂ (ਭੋਲੇ ਨਹੀਂ ਰਹੇ ਹੁਣ) ਕੋਲੋਂ ਡਾਲਰ ਬਟੋਰੇਗਾ। ਤੇ ਗੋਲਕਦੁਆਰਿਆਂ 'ਚ ਧੂਤਿਆਂ ਦੀ ਹਲਚਲ ਫਿਰ ਹੋਵੇਗੀ। ਲੱਖ ਲਾਹਨਤ ਹੈ ਐਸੇ ਪ੍ਰਬੰਧਕਾਂ 'ਤੇ ਜਿਹੜੇ ਗੁਰੂ ਦੇ ਨਾਮ 'ਤੇ ਪੈਸੇ ਬਟੋਰਦੇ ਹਨ, ਤੇ ਕੰਮ ਗੁਰਮਤਿ ਤੋਂ ਉਲਟ ਕਰਦੇ ਹਨ। ਤੇ ਬੜੇ ਦੁੱਖ ਨਾਲ ਲਿਖਣਾ ਪੈਂਦਾ ਹੈ ਕਿ ਸਿੱਖ ਅਖਵਾਉਣ ਵਾਲੇ ਮੂਰਖ ਹੀ ਰਹਿਣਗੇ, ਇਹ ਨਹੀਂ ਸੁਧਰ ਸਕਦੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top