(ਅ)ਗਿਆਨੀ
ਜਸਵੰਤ ਸਿੰਘ ਦਾ ਇਹ ਕਹਿਣਾ ਕਿ ਗੁਰੂ ਅਰਜਨ ਸਾਹਿਬ ਵੇਲੇ ਕੀ ਕੁਰਸੀਆਂ ਲਗਦੀਆਂ ਹੋਣਗੀਆਂ?
ਇਨ੍ਹਾਂ ਕਟੱੜਵਾਦੀ ਸਿਰਫਿਰੇ ਪ੍ਰਚਾਰਕਾਂ ਨੂੰ ਕੁਰਸੀਆਂ ਹੀ ਕਿਉਂ ਦਿਖਦੀਆਂ? ਕੀ ਜਿਹੜੇ
ਲੋਕ ਕੁਰਸੀਆਂ 'ਤੇ ਬੈਠਦੇ ਹਨ, ਕੀ ਉਹ ਆਪਣੀ ਖੁਸ਼ੀ ਲਈ ਬੈਠਦੇ ਹਨ? ਜੇ ਕਿਸੇ ਨੂੰ ਗੋਡਿਆਂ
/ ਲੱਤਾਂ / ਕਮਰ ਦੀ ਤਕਲੀਫ ਹੋਵੇ ਤਾਂ ਕੀ ਉਹ ਗੁਰਦੁਆਰੇ ਨਾ ਆਵੇ?
ਐਸੇ ਬੇਵਕੂਫ ਟੁੱਕੜਬੋਚ ਉਦੋਂ ਚੁੱਪ ਰਹਿੰਦੇ ਹਨ ਜਦੋਂ
ਨੀਲਧਾਰੀ ਵਰਗਾ ਪਖੰਡੀ ਸਾਧ ਸੋਫੇ 'ਤੇ ਬੈਠੇ, ਪਾਲਕੀ ਵਿੱਚ ਆਵੇ...ਉਦੋਂ ਐਸੇ ਸਿਰਫਿਰਿਆਂ
ਦੇ ਮੂੰਹ 'ਤੇ ਛਿੱਕੂ ਕਿਉਂ ਲੱਗ ਜਾਂਦੇ !
ਕੀ ਗੁਰੂ ਸਾਹਿਬ ਵੇਲੇ...
- ਮਾਈਕ /ਸਪੀਕਰ ਹੁੰਦੇ ਸੀ, ਜਿਹਦੇ
ਥਾਣੀ ਆਵਾਜ਼ ਆਰਹੀ ਹੈ ?
- ਪਿੱਛੇ ਲੱਗੇ ਪੋਸਟਰ ਹੁੰਦੇ ਸੀ, ਜਿਨ੍ਹਾਂ 'ਤੇ ਫੇਸਬੁੱਕ
ਵੀ ਲਿੱਖੀ ਹੈ ?
- ਕੈਮਰੇ ਹੁੰਦੇ ਸੀ, ਜਿਸ ਨਾਲ ਇਹ ਵੀਡੀਓ ਬਣੀ ਹੈ ?
- ਕਾਰ ਜਾਂ ਬੱਸ ਸੀ ਜਿਸ ਵਿੱਚ ਇਹ ਆਪ ਆਇਆ ?
- ਪੈਟਰੋਲ / ਡੀਜ਼ਲ ਸੀ ?
...ਹੋਰ ਅਨੇਕਾਂ ਹੀ ਸਵਾਲ ਹੋ ਸਕਦੇ ਹਨ,
ਉਨ੍ਹਾਂ ਸਹੂਲਤਾਂ ਦਾ ਨਾਮ ਲਿਖਿਆ ਜਾ ਸਕਦਾ ਹੈ, ਜਿਹੜੀਆਂ ਗੁਰੂ ਸਾਹਿਬ ਵੇਲੇ ਵਸਤੂਆਂ
ਨਹੀਂ ਹੁੰਦੀਆਂ ਸੀ।
ਗੁਰੂ ਤੋਂ ਭੈ ਕਹਦਾ? ਕੀ
ਗੁਰੂ ਭੂਤ ਹੈ ਜਿਸ ਕੋਲੋਂ ਡਰਨਾ ਹੈ? ਇੱਕ ਪਾਸੇ ਉਸੇ ਪੰਜਵੇਂ ਜਾਮੇ ਗੁਰੂ ਅਰਜਨ
ਸਾਹਿਬ ਦਾ ਲਿਖਿਆ ਪੜ੍ਹੀ ਜਾਣਾ
ਮਾਝ ਮਹਲਾ 5 ॥
ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥ ਤੂੰ ਮੇਰਾ ਬੰਧਪੁ ਤੂੰ
ਮੇਰਾ ਭ੍ਰਾਤਾ ॥ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥1॥
ਤੇ ਕੌਣ ਹੈ ਜਿਹੜਾ ਆਪਣੇ ਮਾਂ-ਪਿਓ, ਭਰਾ-ਭੈਣ-ਰਿਸ਼ਤੇਦਾਰ ਤੋਂ ਡਰਦਾ ਹੈ ?
ਤੇ ਜਿਹੜੀ ਗੁਰਬਾਣੀ ਤੁੱਕ ਦਾ ਇਹ ਅਗਿਆਨੀ ਪ੍ਰਮਾਣ ਦੇ ਰਿਹਾ
ਹੈ...
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ
ਦੂਰਿ ਕਰਹੁ ਲਿਵ ਲਾਇ ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥1॥
ਇੱਥੇ ਜ਼ੋਰ "ਸਫਾ" ਵਿਛਾਉਣ 'ਤੇ ਨਹੀਂ,
ਇੱਕਤਰ ਹੋ ਕੇ ਦੁਬਿਧਾ ਨੂੰ ਦੂਰ ਕਰਣ ਦਾ ਹੈ। ਕੀ
ਦੁਬਿਧਾ ਦੂਰ ਸਿਰਫ ਸਫਾ ਵਿਛਾ ਕੇ ਹੀ ਹੋ ਸਕਦੀ ਹੈ, ਖੜੇ ਹੋਕੇ ਨਹੀਂ, ਕੁਰਸੀ 'ਤੇ ਬੈਠ
ਕੇ ਨਹੀਂ? ਗੁਰਬਾਣੀ ਨੂੰ ਸਮਝੇ ਬਗੈਰ, ਉਸ ਸ਼ਬਦ ਵਿੱਚ ਮੁੱਖ ਵੀਚਾਰ ਕਿਸ ਗੱਲ ਦੀ ਹੋਰ ਰਹੀ
ਹੈ, ਉਸ ਨੂੰ ਸਮਝੇ ਬਗੈਰ ਊਲ ਜ਼ਲੂਲ ਬਕੀ ਜਾਣਾ ਪ੍ਰਚਾਰ ਨਹੀਂ ਹੁੰਦਾ, ਸਿਰਫ ਬਕਵਾਸ ਹੁੰਦੀ
ਹੈ।
ਐਸੇ ਸਿਰਫਿਰੇ ਅਨਪੜ੍ਹ ਪ੍ਰਚਾਰਕਾਂ ਨੇ ਹੀ ਸਿੱਖੀ ਦਾ ਬੇੜਾ ਗਰਕ ਕੀਤਾ ਹੈ, ਜਿਸ ਨਾਲ
ਬਹੁਤਾਤ ਲੋਕ ਸਿੱਖੀ ਤੋਂ ਦੂਰ ਹੋਏ ਹਨ। ਗੁਰੂ ਦਾ ਅਪਮਾਨ
ਕੁਰਸੀ 'ਤੇ ਬਹਿਣ ਨਾਲ ਨਹੀਂ, ਗੁਰੂ ਦੀ ਸਿੱਖਿਆ
ਨੂੰ, ਗੁਰੂ ਫੁਰਮਾਨ ਨੂੰ ਨਾ ਸਮਝਣ ਵਿੱਚ ਹੈ, ਗੁਰੂ ਦੀ ਵਿਚਾਰ ਨੂੰ ਆਪਣੇ ਜੀਵਨ ਵਿੱਚ
ਨਾ ਢਾਲਣ ਕਰਕੇ ਹੈ।