Share on Facebook

Main News Page

ਕਿਸੇ ਨਾਲ ਧੱਕੇਸ਼ਾਹੀ ਕਰਨੀ, ਗੁੰਡਾਗਰਦੀ ਹੈ
-: ਸੰਪਾਦਕ ਖ਼ਾਲਸਾ ਨਿਊਜ਼
26.07.19

ਕਿਸੇ ਨਾਲ ਧੱਕੇਸ਼ਾਹੀ ਕਰਨੀ, ਗੁੰਡਾਗਰਦੀ ਹੈ, ਚਾਹੇ ਉਹ ਭਗਵਾਂ ਬ੍ਰਿਗੇਡ ਸ਼ਿਵ ਸੈਨਿਕ ਹੋਣ, ਬਜਰੰਗ ਦਲ ਹੋਵੇ, ਧੂਤੇ ਟਕਸਾਲੀ ਹੋਣ, ਚਾਹੇ ਤਾਲੀਬਾਨ ਵਾਲੇ ਹੋਣ।

ਕੀ ਇਸ ਤਰ੍ਹਾਂ ਦਾ ਖ਼ਾਲਿਸਤਾਨ ਭਾਲਦੇ ਹੋ? ਜਿੱਥੇ ਕਿਸੇ ਨੂੰ ਆਪਣੀ ਕਿਰਤ ਕਰਣ ਦੀ ਆਜ਼ਾਦੀ ਨਾ ਹੋਵੇ? ਕੋਈ ਧੂਤਿਆਂ ਦੀ ਮਾਨਤਾਵਾਂ ਨਾਲ ਨਾ ਚੱਲੇ ਤਾਂ ਗੁੰਡਾਗਰਦੀ ਕਰਣ ਦਾ ਹੱਕ ਕਿਸਨੇ ਦਿੱਤਾ।

ਕੋਈ ਪ੍ਰਚਾਰਕ ਇਨ੍ਹਾਂ ਦੇ ਕੂੜ੍ਹ ਗ੍ਰੰਥ ਅਖੌਤੀ ਦਸਮ ਗ੍ਰੰਥ ਨੂੰ ਨਾ ਮੰਨੇ ਤਾਂ ਇਹ ਗੁੰਡੇ ਉਥੇ ਗੁੰਡਾਗਰਦੀ ਕਰਦੇ ਹਨ। ਸਿਰਫ ਇਹ ਜੋ ਚਾਹੁਣ ਉਹੀ ਹੋਵੇ ਤਾਂ ਉਹ ਕਿਸ ਤਰ੍ਹਾਂ ਦੀ ਆਜ਼ਾਦੀ ? ਕੇਸ ਨਾ ਕੱਟਣੇ ਸਿੱਖ ਲਈ ਮਨਾਹੀ ਹੋ ਸਕਦੀ ਹੈ, ਪਰ ਦੂਜਿਆਂ ਲਈ ਨਹੀਂ ਹੈ, ਨਾਈ ਕਿਹੜਾ ਧੱਕੇ ਨਾਲ ਕਿਸੇ ਨੂੰ ਫੜ ਕੇ ਲਿਆਂਉਂਦਾ? ਇਸ ਕੇਸ ਵਿੱਚ ਇਸ ਨਾਈ ਦੀ ਦੁਕਾਨ 1997 ਵਿੱਚ ਬਣੀ, ਤੇ ਗੁਰਦੁਆਰਾ 1998 ਵਿੱਚ... ਫਿਰ ਇਹ ਗਲਤੀ ਉਸ ਨਾਈ ਦੀ ਕਿਵੇਂ?  ਇਹ ਕੈਸਾ ਗੁਰਦੁਆਰਾ ਜਿਸਨੂੰ ਇੱਕ ਨਾਈ ਦੀ ਦੁਕਾਨ ਤੋਂ ਖ਼ਤਰਾ ਹੋ ਗਿਆ? ਨਾਲੇ ਐਸੀ ਗੁੰਡਾਗਰਦੀ ਇੱਕ ਵਿਚਾਰੇ ਛੋਟੇ ਦੁਕਾਨਦਾਰ ਉੱਤੇ ਕਿਉਂ, ਵੱਡੇ ਬਦਮਾਸ਼ਾਂ ਸਾਹਮਣੇ ਇਨ੍ਹਾਂ ਦਾ ਆਕਾ ਧੁੰਮਾਂ ਚੱਡਿਆਂ 'ਚ ਪੂਛ ਦੇ ਕੇ ਭੁੰਜੇ ਹੀ ਬੈਠਾ ਹੁੰਦਾ।

ਥੋੜੇ ਕੁ ਦਿਨਾਂ ਪਿੱਛੇ ਚੰਡੀਗੱੜ੍ਹ ਵਿਖੇ ਵੀ ਇਨ੍ਹਾਂ ਨੇ ਬਦਮਾਸ਼ੀ ਕੀਤੀ, ਪੁਲਿਸ ਬੈਰੀਅਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਤੇ ਫਿਰ ਜਦੋਂ ਪੁਲਿਸ ਨੇ ਕਾਰਵਾਈ ਕੀਤੀ ਤਾਂ ਫਿਰ ਰੌਲ਼ਾ ਹਾਏ ਸਾਡੇ ਕੱਕਾਰਾਂ ਦੀ ਬੇਅਦਬੀ ਕੀਤੀ। ਦੱਲਿਓ ਜੱਦ ਤੁਹਾਨੂੰ ਅਕਲ ਨਾਲ ਗੱਲ ਸਮਝ ਨਹੀਂ ਆਉਂਦੀ, ਫਿਰ ਜਦੋਂ ਅੱਗਿਓ ਜੁੱਤੀਆਂ ਪੈਂਦੀਆਂ, ਫਿਰ ਚੀਕਦੇ ਕਿਉਂ ਹੋ? ਫਿਰ ਕਿਸੇ ਦੇ ਗੋਲ਼ੀ ਲੱਗ ਜਾਂਦੀ ਤਾਂ ਇਨ੍ਹਾਂ ਦਾ ਡਰਾਮਾ ਮੁੱੜ ਸ਼ੁਰੂ, ਧਰਨੇ, ਸਮਾਗਮ, ਫੋਕੀਆਂ ਸਪੀਚਾਂ, ਖਾਲਿਸਤਾਨ ਜ਼ਿੰਦਾਬਾਦ.... ਇਹੀ ਕੁੱਝ ਹੈ ਇਨ੍ਹਾਂ ਦੇ ਪੱਲੇ, ਤੇ ਸਾਰੀ ਕੌਮ ਦਾ ਸਿਰ ਨੀਵਾਂ ਕਰਵਾਉਂਦੇ।

ਇਹ ਅਸਲ ਵਿੱਚ ਗੁੰਡੇ ਹਨ, ਤੇ ਗੁੰਡਿਆਂ ਦਾ ਕੋਈ ਦੀਨ ਈਮਾਨ ਧਰਮ ਨਹੀਂ ਹੁੰਦਾ... ਸਿੱਖ ਤਾਂ ਉੱਕਾ ਹੀ ਨਹੀਂ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top