Share on Facebook

Main News Page

ਖੱਪਗ੍ਰੇਡਾਂ ਦੀ ਜਬਲ਼ੀ ਕਿ ਅਖੇ "ਪਹਿਲਾਂ ਤਾਂ ਸਿੱਖ ਝੁੱਡੂ ਹੀ ਸੀ, ਅੱਖਾਂ 'ਚ ਅੱਖਾਂ ਪਾ ਕੇ ਗਲ ਕਰਨੀ ਤਾਂ ਢੱਡਰੀਆਂਵਾਲੇ ਨੇ ਸਿਖਾਈ"
-: ਸੰਪਾਦਕ ਖ਼ਾਲਸਾ ਨਿਊਜ਼
10.09.19

ਖੱਪਗ੍ਰੇਡ ਇਹ ਕਹਿੰਦੇ ਨਹੀਂ ਥੱਕਦੇ ਕਿ "ਪਹਿਲਾਂ ਤਾਂ ਸਿੱਖ ਝੁੱਡੂ ਹੀ ਸੀ, ਅੱਖਾਂ 'ਚ ਅੱਖਾਂ ਪਾ ਕੇ ਗਲ ਕਰਨੀ ਤਾਂ ਢੱਡਰੀਆਂਵਾਲੇ ਨੇ ਸਿਖਾਈ।"

ਹਾ ਹਾ ਹਾ ਹਾ ਹਾ 😄😀😆 ਪਹਿਲਾਂ ਥੋੜਾ ਹੱਸ ਲਵੋ ਜੇ ਸਾਹ ਆ ਜਾਵੇ ਤਾਂ ਹੁਣ ਸੋਚਿਓ, ਅੱਖ ਵਿੱਚ ਅੱਖ ??? ਉਹ ਮੂਰਖੋ! ਜਦੋਂ ਭੁਪਿੰਦਰ ਸਿੰਘ ਦੇ ਗੋਲ਼ੀ ਵੱਜੀ ਤਾਂ ਰਿੰਮਾਂ 'ਤੇ ਗੱਡੀ ਭਜਾ ਕੇ, ਖੇਤਾਂ ਥਾਣੀ ਭੱਜ ਕੇ, ਭਈਆਂ ਕੋਲ਼ ਲੁੱਕ ਕੇ ਜਾਨ ਬਚਾਉਣ ਵਾਲੇ ਨੇ ਉਦੋਂ ਕਿਉਂ ਨਾ ਅੱਖਾਂ 'ਚ ਅੱਖ ਪਾਈ?

ਧੂਤਾ ਅਜਨਾਲ਼ਾ ਗੇਟ ਦੇ ਬਾਹਰ ਬੈਠਾ ਰਿਹਾ, ਉਦੋਂ ਕਿਉਂ ਨਾ ਅੱਖਾਂ 'ਚ ਅੱਖ ਪਾਈ?

ਇਹ ਅੱਖ 'ਚ ਅੱਖ ਪਾਉਣੀ ਕਿਤੇ ਸਿਰਫ ਕਮਰੇ ਵਿੱਚ ਤਾਂ ਨਹੀਂ, ਜਾਂ ਸਟੇਜਾਂ 'ਤੇ ਭੇਡਾਂ ਸਾਹਮਣੇ ਬੜ੍ਹਕਾਂ ਮਾਰਣ ਵਾਸਤੇ ਈ ਆ?

ਚਲੋ ਬਹੁਤੀ ਪਿੱਛੇ ਨਾ ਜਾਈਏ, ਪ੍ਰੋ. ਗੁਰਮੁੱਖ ਸਿੰਘ, ਸਿੰਘ ਸਭਾ ਲਹਿਰ ਦੇ ਮੋਢੀ ਗਿਆਨੀ ਦਿੱਤ ਸਿੰਘ ਕੀ ਇਨ੍ਹਾਂ ਨੇ ਕੋਈ ਕੰਮ ਨਹੀਂ ਕੀਤਾ?

ਕੀ ਭਾਗ ਸਿੰਘ ਅੰਬਾਲਾ ਨੇ ਅਖੌਤੀ ਦਸਮ ਗ੍ਰੰਥ ਬਾਰੇ ਜੋ ਕੰਮ ਕੀਤਾ ਉਹ ਵੀ ਉਸ ਸਮੇਂ ਜਦੋਂ ਇਸ ਬਾਰੇ ਬਹੁਤੀ ਜਾਣਕਾਰੀ ਉਪਲਭਦ ਨਹੀਂ ਸੀ, ਕੀ ਉਨ੍ਹਾਂ ਨੇ ਸਮੇਂ ਦੇ ਅਖੌਤੀ ਚੌਧਰੀਆਂ ਨੂੰ ਲਲਕਾਰਿਆ ਨਹੀਂ?

ਕੀ ਗੁਰਬਖਸ਼ ਸਿੰਘ ਕਾਲ਼ਾ ਅਫਗਾਨਾ ਨੇ ਅਖੌਤੀ ਧਾਰਮਿਕ ਚੌਧਰੀਆਂ ਨੂੰ ਅੱਖਾਂ ਨਹੀਂ ਵਿਖਾਈਆਂ? ਅਗਲਾ ਸਰੀਰ ਛੱਡਣ ਤੱਕ ਆਪਣੇ ਆਕੀਦੇ 'ਤੇ ਡੱਟਿਆ ਰਿਹਾ ਤੇ ਇਹ ਕਹਿੰਦੇ ਕਿ ਢੱਡਰੀਆਂਵਾਲੇ ਨੇ ਅੱਖਾਂ 'ਚ ਅੱਖਾਂ ਪਾਉਣੀਆਂ ਸਿਖਾਈਆ ! ਬੱਲੇ ਉਏ ਖੱਸੀਓ!

ਪ੍ਰੋ. ਦਰਸ਼ਨ ਸਿੰਘ, ਜਿਨ੍ਹਾਂ ਤੋਂ ਧੂਤਿਆਂ ਨੂੰ ਤੁਹਾਡੇ ਸਾਧ ਢੱਡਰੀਆਂ ਵਾਲੇ ਅਤੇ ਤੁਹਾਨੂੰ ਸਖ਼ਤ ਐਲਰਜੀ ਹੈ, ਨੇ ਸਮੇਂ ਦੀ ਹਕੂਮਤ ਨਾਲ ਵੀਚਾਰਾਂ ਨਾਲ ਜੰਗ ਨਹੀਂ ਲੜੀ? ਉਹ ਵੀ ਉਸ ਸਮੇਂ ਜਦੋਂ ਇਹ ਨਹੀਂ ਸੀ ਪਤਾ ਚਲਦਾ ਕਿ ਗੋਲ਼ੀ ਕਿਧਰੋਂ ਆਉਣੀ, ਉਦੋਂ ਤੁਹਾਡਾ ਸਾਧ ਹਾਲੇ ਪੋਤੜਿਆਂ ਵਿੱਚ ਸੀ। ਸਮੇਂ ਦੇ ਮੁੱਖਮੰਤਰੀ ਤੱਕ ਨੂੰ ਤਲਬ ਕਰਨਾ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਪ੍ਰਧਾਨ ਦੇ ਸਾਹਮਣੇ ਖਲੋ ਕੇ ਲਲਕਾਰਨਾ ਤੇ ਗੁਰੂ ਗ੍ਰੰਥ ਦੀ ਬੇਅਦਬੀ 'ਤੇ ਸੇਵਾ ਛੱਡਣੀ, ਨੌਜਵਾਨਾਂ ਅਤੇ ਬੀਬੀਆਂ ਲਈ ਸਰਕਾਰਾਂ ਖਿਲਾਫ ਧਰਨੇ ਲਾਉਣੇ, ਗੋਲ਼ੀ ਦੀ ਬਜਾਏ ਗੱਲ ਨੂੰ ਤਰਜੀਹ ਦੇਣੀ, ਅਖੌਤੀ ਟਕਸਾਲ ਨੂੰ ਵੰਗਾਰਨਾ, ਸੁਸ਼ੀਲ ਮੁਨੀ ਵਰਗਿਆਂ ਨੂੰ ਨਿਰਉਤਰ ਕਰਨਾ, ਹਜ਼ੂਰ ਸਾਹਿਬ ਜਾਕੇ ਉਤੇ ਦੇ ਪ੍ਰਬੰਧਕਾਂ ਤੇ ਅਖੌਤੀ ਜਥੇਦਾਰਾਂ ਨੂੰ ਸੰਗਤ ਸਾਹਮਣੇ ਸਵਾਲ ਕਰਨੇ, ਅਕਾਲ ਤਖ਼ਤ ਤੇ ਜਾਰੀ ਕੂੜਨਾਮੇ ਅਤੇ ਅਖੌਤੀ ਜਥੇਦਾਰਾਂ ਦੇ ਸਾਹਮਣੇ ਨਾ ਝੁਕਣਾ, ਸਾਹਮਣੇ ਬੈਠ ਕੇ ਗਲਬਾਤ ਲਈ ਵੰਗਾਰਨਾ, ਤੇ ਗੁਰੂ ਦੀ ਹੋ ਰਹੀ ਬੇਅਦਬੀ ਲਈ ਜੰਗ ਜਾਰੀ ਰੱਖਣਾ.... ਕੀ ਇਹ ਸਭ ਢੱਡਰੀਆਂਵਾਲੇ ਨੇ ਸਿਖਾਇਆ ???

ਫਿਰ ਆਮ ਸਿੱਖਾਂ ਵਾਲੋਂ ਅਖੌਤੀ ਜਥੇਦਾਰਾਂ ਦੀ ਮਿੱਟੀ ਪਲੀਤ ਕਰਨੀ ਅਤੇ ਹੋਰਨਾਂ ਮਸਲਿਆਂ 'ਤੇ ਸਿੱਖਾਂ ਵੱਲੋਂ ਅਖੌਤੀ ਧਾਰਮਿਕ ਆਗੂਆਂ ਨੂੰ ਚੈਲੰਜ ਕਰਨਾ ਕੀ ਢੱਡਰੀਆਂਵਾਲੇ ਨੇ ਸਿਖਾਇਆ?

ਸਾਧਾਂ ਦੀਆਂ ਹੇੜਾਂ ਜਿਨ੍ਹਾਂ ਦੀ ਕਦੀ ਬਹੁਤ ਚੜਾਈ ਸੀ, ਉਨ੍ਹਾਂ ਨੂੰ ਸਾਲਾਂ ਬੱਧੀ ਮਿਹਨਤ ਨਾਲ ਮਿਸ਼ਨਰੀ ਪ੍ਰਚਾਰਕਾਂ ਨੇ ਲਤਾੜਿਆ ਨਹੀਂ? ਢੱਡਰੀਆਂ ਵਾਲੇ ਸਾਧ ਜੀ ਨੇ ਵੀ ਹੋਰਾਂ ਸਾਧਾਂ ਦੀਆਂ ਹੋ ਰਹੇ ਬਿਜ਼ਨਸ ਦੇ ਘਾਟੇ ਕਾਰਣ ਆਪਣਾ ਪੈਂਤੜਾ ਬਦਲਿਆ, ਤੇ ਲੋੜ ਪੈਣ 'ਤੇ ਆਪਣਾ ਪੈਂਤੜਾ ਫਿਰ ਬਦਲੇਗਾ।

ਜਿਹੜਾ ਸਾਧ ਤੋਂ ਭਾਈ ਬਣਨ ਦਾ ਡਰਾਮਾ ਕਰਦਾ ਉਹ ਵੀ ਤਾਂ ਛਿਤਰਾਂ ਤੋਂ ਡਰਦਾ ਇਸ ਪਾਸੇ ਨੂੰ ਮੁੜਿਆ, ਤੇ ਹੁਣ ਉਨ੍ਹਾਂ ਹੀ ਪ੍ਰਚਾਰਕਾਂ ਜਿਨ੍ਹਾਂ ਕਰਕੇ ਇਹ ਇਧਰ ਨੂੰ ਤੁਰਿਆ ਆਪ ਅਤੇ ਆਪਣੇ ਚਮਚਿਆਂ ਕੋਲੋਂ ਗਾਹਲ਼ਾਂ ਕੱਢਵਾਉਂਦਾ, ਇਹ ਹੈ ਇਸ ਸਾਧ ਦੀ ਦਲੇਰੀ ਤੇ ਦੇਣ।

ਇਹ ਸਿਰਫ ਧਾਰਮਿਕ ਖੇਤਰ ਦੇ ਲੋਕਾਂ ਦੇ ਕੁੱਝ ਕੁ ਨਾਮ ਹਨ, ਪਰ ਹੋਰ ਖੇਤਰ ਵਿੱਚ ਵੀ ਬਹੁਤ ਸਿੱਖ ਹਨ ਜਿਨ੍ਹਾਂ ਨੇ ਐਸੇ ਕਾਰਨਾਮੇ ਕੀਤੇ ਜਿਨ੍ਹਾਂ ਨੇ ਅੱਖਾਂ 'ਚ ਅੱਖ ਪਾਈ ਤੇ ਹਿੱਕਾਂ ਵੀ ਤਾਣੀਆਂ।

ਇਹ ਕਹਿੰਦੇ ਕਿ ਢੱਡਰੀਆਂਵਾਲੇ ਨੇ ਅੱਖਾਂ 'ਚ ਅੱਖਾਂ ਪਾਉਣੀਆਂ ਸਿਖਾਈਆਂ! ਹਾਂ ਇਸਦਾ ਮਤਲਬ ਕੁੱਝ ਹੋਰ ਹੋਣਾ ਜਿਹੜਾ ਖੱਪਗ੍ਰੇਡੋ ਤੁਹਾਨੂੰ ਸਮਝ ਨਹੀਂ ਆ ਰਿਹਾ, ਬਾਕੀ ਦੁਨੀਆ ਪਹਿਲਾਂ ਵੀ ਹਿੱਕ ਤਾਣ ਕੇ ਗੱਲ ਕਰਦੀ ਰਹੀ, ਤੇ ਹੁਣ ਵੀ ਕਰਦੀ ਹੈ, ਇਹ ਤੁਹਾਨੂੰ ਖੱਸੀਆਂ ਨੂੰ ਤੇ ... ਸਾਧ ਨੂੰ ਹੀ ਅੱਖਾਂ ਵਾਲੀ ਖੇਡ ਮੁਬਾਰਕ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top