Share on Facebook

Main News Page

ਹਰਨੇਕ ਸਿੰਘ ਦੀਆਂ ਗਲਤ ਬਿਆਨੀਆਂ ਦੀ ਮਾਫ਼ੀ ਦੀ ਮੰਗ ਨਹੀਂ ਕੀਤੀ
ਲੇਕਿਨ ਗ਼ੁਜ਼ਰ ਚੁੱਕੇ ਕਵੀ ਸੰਤੋਖ ਸਿੰਘ ਲਈ ਮਾਫ਼ੀ ਦੀ ਮੰਗ ਕਰ ਰਹੇ ਹਨ। ਕਿਉਂ ?
-: ਹਰਦੇਵ ਸਿੰਘ ਜੰਮੂ 24.09.19

“ਭਾਈ ਰਣਜੀਤ ਸਿੰਘ ਜੀ ਨੇ ਸਾਰੇ ਗ੍ਰੰਥ ਕਲੀਅਰ ਕਰ ਦਿੱਤੇ”

ਭਾਈ ਰਣਜੀਤ ਸਿੰਘ ਜੀ ਨੇ ਰੱਬ ਆਦਿ ਨੂੰ ਰੱਧ ਕਰਨ ਦੇ ਚੱਕਰ ਇਹ ਤਰਕ ਦੇ ਕੇ ਕਿ, ਪੌਅਟਰੀ Poetry ਵਿਚ ਲਿਖਿਆ ਕੁੱਝ ਹੋਰ ਹੁੰਦਾ ਹੈ ਪਰ ਅਰਥ ਕੁੱਝ ਹੋਰ ਹੁੰਦੇ ਹਨ’ ਸਾਰੇ ਗ੍ਰੰਥਾਂ ਨੂੰ ਕਲੀਅਰ ਕਰ ਦਿੱਤਾ ਅਤੇ ਕਿਸੇ ਵੀ ਪੌਅਟਿਕ ਗ੍ਰੰਥ èਤੇ ਕਿੰਤੂ ਕਰਨ ਦਾ ਨੈਤਿਕ ਅਧਿਕਾਰ ਗੁਆ ਲਿਆ।

ਪਰ ਹੁਣ ਆਪ ਲਗੇ ਹਨ ਕਵੀ ਸੰਤੋਖ ਸਿੰਘ ਦੀ ਪੌਅਟਰੀ ਦੇ ਅਰਥਾਂ 'ਤੇ ਇਤਰਾਜ਼ ਕਰਨ। ਭਾਈ ਸੰਤੋਖ ਸਿੰਘ ਨੇ ਵੀ ਤਾਂ ਪੌਅਟਰੀ ਲਿਖੀ ਹੈ ਅਰਥ ਤਾਂ ਕਿਸੇ ਹੋਰ ਨੇ ਕੀਤੇ ਹਨ। ਕਿ ਨਹੀਂ ?

ਤੁਹਾਡਾ ਆਪਣਾ ਹੀ ਫ਼ਾਰਮੂਲਾ ਹੈ ਕਿ, ‘ਪੌਅਟਰੀ ਵਿਚ ਲਿਖਿਆ ਹੋਰ ਹੁੰਦਾ ਹੈ ਪਰ ਅਰਥ ਕੁੱਝ ਹੋਰ ਹੁੰਦੇ ਹਨਫਿਰ ਭਾਈ ਜੀ ਦਾ ਇਹੀ ਫ਼ਾਰਮੂਲਾ ਸੂਰਜ ਪ੍ਰਕਾਸ਼ ਤੇ ਵੀ ਲਾਗੂ ਕਿਉਂ ਨਹੀਂ ਹੁੰਦਾ? ਅਗਰ ਅੱਜ ਤਕ ਗੁਰੂ ਗ੍ਰੰਥ ਸਾਹਿਬ ਦੇ ਅਰਥ ਗਲਤ ਹੋਏ ਹਨ ਤਾਂ ਸੂਰਜ ਪ੍ਰਕਾਸ਼ ਦੇ ਸਹੀ ਅਰਥ ਕਿਵੇਂ ਹੋਏ ਹਨ ?

ਭਾਈ ਸਾਹਿਬ ਨੇ ਗੁਰੂ ਸਾਹਿਬ ਨੂੰ ਭੁੱਲਣਹਾਰ ਕਹਿਣ 'ਤੇ, ਬਾਬਾ ਦੀਪ ਸਿੰਘ ਨੂੰ ਜਾਲੀ ਕਹਿਣ 'ਤੇ, ਗੁਰੂ ਸਾਹਿਬਾਨ ਦਾ ਪਤਾ ਵੀ ਨਹੀਂ ਕਿ ਉਨ੍ਹਾਂ ਦੇ ਨਾਮ ਕੀ ਸੀ, ਦਰਬਾਰ ਸਾਹਿਬ ਮੜੀ ਹੈ, ਗੁਰੂ ਗ੍ਰੰਥ ਦੇ ਸ਼ਬਦ ਮਿਲਾਵਟੀ ਹਨ ਅਤੇ ਇਸ ਵਿਚ ਜ਼ਿਆਦਾ ਗਿਆਨ ਵਰਗੀ ਕੋਈ ਗਲ ਵੀ ਨਹੀਂ ਆਦਿ ਕਹਿਣ ਵਾਲਿਆਂ ਤੋਂ ਮਾਫ਼ੀ ਦੀ ਮੰਗ ਨਹੀਂ ਕੀਤੀ ਲੇਕਿਨ ਗ਼ੁਜ਼ਰ ਚੁੱਕੇ ਕਵੀ ਸੰਤੋਖ ਸਿੰਘ ਲਈ ਮਾਫ਼ੀ ਦੀ ਮੰਗ ਕਰ ਰਹੇ ਹਨ। ਕਿਉਂ ?

ਖ਼ੈਰ ਭਾਈ ਸਾਹਿਬ ਨੂੰ ਅਫ਼ੀਮ ਨੇ ਵੀ ਬੜਾ ਜਗਾਇਆ ਹੈ। ਭਾਈ ਜੀਉ ਕਿਸੇ ਵਸਤੂ ਦੇ ਸਦੁਪਿਯੋਗ ਅਤੇ ਦੁਰਪਿਯੋਗ ਦੇ ਪੱਖ ਵੀ ਹੁੰਦੇ ਹਨ ਜਿਵੇਂ ਕਿ ਕਾਮ ਨਾਲ ਰੇਪ ਵਰਗਾ ਅਪਰਾਧ ਵੀ ਹੁੰਦਾ ਹੈ ਅਤੇ ਜੀਵ ਉੱਤਪਤੀ ਵੀ !

ਭਾਈ ਜੀਉ 19 ਸ਼ਤਾਬਦੀ ਤਕ ਅਫ਼ੀਮ ਦਾ ਇਸਤੇਮਾਲ ਫ਼ੋਜੀ ਮੁਹੀਮਾਂ ਵਿਚ ਹੁੰਦਾ ਰਿਹਾ ਹੈ। ਭਾਈ ਜੀ ਦੇ ਪਿਆਰੇ ਸੋਹਣੇ ਦੇਸ਼ ਅਮੇਰੀਕਾ ਦੇ ਰਾਸ਼ਟ੍ਰਪਤੀ ਵਿਲਿਅਮ ਹੈਨਰੀ ਹੈਰੀਸਨ ਦਾ ਇਲਾਜ ਅਫ਼ੀਮ ਨਾਲ ਹੋਇਆ ਸੀ ਅਤੇ ' ਅਮੇਰੀਕਨ ਸਿਵਲ ਵਾਰ ' ਵਿਚ ' ਯੂਨਿਅਨ ਆਰਮੀ ' ਨੇ 80 ਟਨ ਅਫ਼ੀਮ ਦਾ ਇਸਤੇਮਾਲ ਕੀਤਾ ਸੀ।

ਉਸ ਵੇਲੇ ਅਫ਼ੀਮ ਦੀਆਂ 500,000 ਗੋਲਿਆਂ ਜੰਗ ਵਿਚ ਜਾਣ ਵਾਲੇ ਫ਼ੋਜੀਆਂ ਨੂੰ ਦਿੱਤੀਆਂ ਗਈਆਂ ਸੀ ਤਾਂ ਕਿ ਜੰਗ ਵਿਚ ਲੋੜ ਪੇਣ ਤੇ ਦਵਾਈ ਵੱਜੋਂ ਵਰਤੀਆਂ ਜਾ ਸਕਣ। ਉਸ ਸਮੇਂ ਉਹ ਇਸ ਪੱਖੋਂ ਅਫ਼ੀਮ ਨੂੰ ਪਰਮਾਤਮਾ ਵੱਲੋਂ ਦਿੱਤੀ ਦਵਾਈ ਕਹਿੰਦੇ ਸਨ। ਹੁਣ ਭਾਈ ਜੀ ਅਤੇ ਉਨ੍ਹਾਂ ਦੇ ਸਾਥੀ ਅਮੇਰੀਕੀ ਸਿਵਲ ਵਾਰ ਦੇ ਅਪਗ੍ਰੇਡ ਫ਼ੋਜੀ ਕਮਾਂਡਰਾਂ ਨੂੰ ਅਫ਼ੀਮ ਖਾਣ ਵਾਲੇ-ਦੇਣ ਵਾਲੇ ਨਸ਼ੇੜੀ ਕਹਿਣਗੇ ?

ਪਿਆਰੇ ਭਾਈਉ ! ਹੁਣ ਜਾਂ ਤਾਂ ਉਪਰੋਕਤ ਤੱਥ ਨੂੰ ਨੱਕਾਰੋ ਜਾਂ ਫਿਰ ਲੋੜ ਪੇਣ ਤੇ ਜੰਗ ਵਿਚ ਅਫ਼ੀਮ ਦੇ ਇਸਤੇਮਾਲ ਨੂੰ ਕਲੀਅਰ ਕਰੋ !

ਹਰਦੇਵ ਸਿੰਘ-੨੪-੦੯.੨੦੧੯ (ਜੰਮੂ)


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top