Khalsa News homepage

 

 Share on Facebook

Main News Page

ਵਧਾਈਆਂ ਜੀ !!!
-: ਸੰਪਾਦਕ ਖ਼ਾਲਸਾ ਨਿਊਜ਼
12.11.19

🌐 ਕਬੀਰ ਬਾਮਨੁ ਗੁਰੂ ਹੈ ਜਗਤ ਕਾ... ਭਗਤਨ ਕਾ ਗੁਰੁ ਨਾਹਿ ॥

...ਤੇ ਅੱਜ ਸਿੱਖਾਂ ਨੇ ਸਾਬਤ ਕਰ ਦਿੱਤਾ ਕਿ ਇਸ ਜਗਤ ਵਿੱਚ ਉਨ੍ਹਾਂ ਦਾ ਗੁਰੂ ਵੀ ਬ੍ਰਾਹਮਣ ਹੀ ਹੈ।

👳 ਸਿੱਖ ਦਾ ਜੀਵਨ ਐਸਾ ਉੱਚਾ ਹੁੰਦਾ ਕਿ ਉਸਦਾ ਹਰ ਪਲ, ਹਰ ਦਿਹਾੜਾ ਗੁਰਪੁਰਬ ਹੁੰਦਾ। ☹️ ਪਰ ਅਫਸੋਸ ਐਸਾ ਨਹੀਂ ਹੋਇਆ।

ਗੁਰੂ ਦਾ ਸਿੱਖ ਅੱਖਵਾਉਣ ਵਾਲਾ ਬ੍ਰਾਹਮਣੀ ਕਰਮਕਾਂਡਾਂ ਦੀ ਤਰਜ 'ਤੇ ਸਿਰਫ ਬਾਹਰੀ ਭੇਖ, ਅਖੰਡ ਪਾਠਾਂ, ਕਥਿਤ ਨਗਰ ਕੀਰਤਨਾਂ (ਜਲੂਸ), ਵੱਖ ਵੱਖ ਕਿਸਮਾਂ ਦੇ ਲੰਗਰਾਂ, ਮਲਿਕ ਭਾਗੋਆਂ ਨਾਲ ਯਾਰੀਆਂ, ਪਖੰਡਾਂ ਆਦਿ ਵਿੱਚ ਅਰਝਿ ਉਰਝਿ ਕੇ ਸਮਾਂ ਤੇ ਸਰਮਾਏ ਦੀ ਬਰਬਾਦੀ ਹੀ ਕਰ ਰਿਹਾ ਹੈ।

✊ "ਸਿੱਖ ਵਖਰੀ ਕੌਮ ਹੈ" ਦੇ ਦਮਗੱਜੇ ਮਾਰਦੀ ਇਹ ਕੌਮ ਗੁਰੂ ਜਾਮੇ ਦੀ ਜਨਮ ਤਰੀਕ ਵੀ ਬ੍ਰਾਹਮਣ ਵੱਲੋਂ ਨਿਸ਼ਚਿਤ ਕੀਤੀ ਹੋਈ 'ਤੇ ਹੀ ਗੁਰਪੁਰਬ ਮਨਾਉਂਦੀ ਹੈ। ਹੁਣ ਤਾਂ ਬ੍ਰਾਹਮਣ ਨੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਇਹ ਸਾਬਿਤ ਕਰ ਦਿੱਤਾ ਕਿ ਬਾਬਾ ਨਾਨਕ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਹੋਇਆ, ਨਾ ਕਿ ਵੈਸਾਖ 'ਚ।

👉 ਹੁਣ ਲਵੋ ਜੀਹਨੇ ਵੀ ਵਧਾਈਆਂ ਲੈਣੀਆਂ। ਵਧਾਈਆਂ ਜੀ !!!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top