ਜਥੇਦਾਰ
ਹਰਪ੍ਰੀਤ ਸਿੰਘ ਵੱਲੋਂ ਆਰ.ਐਸ.ਐਸ. 'ਤੇ ਪਾਬੰਦੀ ਲਾਉਣ ਅਤੇ ਅਕਾਲ ਤਖ਼ਤ ਦਾ ਸਤਿਕਾਰ ਬਹਾਲ
ਕਰਾਉਣ ਦੇ ਬਿਆਨ ਸਬੰਧੀ ਭਾਈ ਪੰਥਪ੍ਰੀਤ ਸਿੰਘ ਦੇ ਸੁਝਾਅ। ਜਥੇਦਾਰ ਸਾਹਿਬ ਜੇ
ਸਤਿਕਾਰ ਬਹਾਲ ਕਰਵਾਉਣਾ ਹੈ ਤਾਂ ਫੁਰਮਾਨ ਜਾਰੀ ਕਰੋ:
👉- 2003 ਵਾਲਾ ਨਾਨਕਸ਼ਾਹੀ ਕੈਲੰਡਰ ਲਾਗੂ ਹੋਵੇ, ਗੁਰੂ ਨਾਨਕ
ਸਾਹਿਬ, ਬੰਦੀ ਛੋੜ ਦਿਹਾੜਾ, ਹੋਲਾ ਮਹੱਲਾ ਦੀਆਂ ਤਰੀਕਾਂ ਨਿਸ਼ਚਿਤ ਹੋਣ
👉- ਪਟਨਾ ਤੇ ਹਜ਼ੂਰ ਸਾਹਿਬ ਵਿਖੇ ਹੋ ਰਹੇ ਮਨੂੰਵਾਦੀ ਰੀਤਾਂ ਕਰਮਕਾਂਡ ਬਕਰੇ ਦੀ ਬਲੀ,
ਟਿੱਕੇ ਲਾਉਣਾ, ਟੱਲ ਖੜਕਾਉਣੇ, ਥਾਲੀ ਘੁੰਮਾ ਕੇ ਆਰਤੀ ਆਦਿ ਬੰਦ ਹੋਣ
👉- ਦਸਮ ਗ੍ਰੰਥ ਦਾ ਬਰਾਬਰ ਪ੍ਰਕਾਸ਼ ਬੰਦ ਹੋਵੇ
👉- ਦਸਮ ਗ੍ਰੰਥ ਦੇ ਪੱਖ ਤੇ ਵਿਰੋਧ ਵਿੱਚ ਵਿਦਵਾਨਾਂ ਦੀ ਗੋਸ਼ਟੀ ਸੈਮੀਨਾਰ ਕਰਵਾਉ ਤੇ
ਮਸਲਾ ਸੁਲਝਾਓ, ਜਿਹੜੀ ਦੜ ਵੱਟੀ ਹੋਈ ਹੈ
👉- ਉਦਾਸੀ, ਨਿਰਮਲੇ, ਕੋਤਰੀਆਂ, ਅਖੰਡ ਪਾਠ, ਸੰਪਟ ਪਾਠ ਬੰਦ ਕੀਤੇ ਜਾਣ
👉- ਬਾਬਿਆਂ ਦੀਆਂ ਬਰਸੀਆਂ ਬੰਦ ਕਰਵਾਉ, ਬਰਸੀ ਕਲਚਰ ਬੰਦ ਹੋਵੇ
👉- ਗੁਰੂ ਸਾਹਿਬ ਦੇ ਦਿਹਾੜੇ, ਸ਼ਹੀਦੀ ਦਿਹਾੜੇ ਮਨਾਉ
👉- ਮਸਿਆ, ਪੂਰਨਮਾਸੀ ਦਿਹਾੜੇ ਬੰਦ ਹੋਣ