ਕੀ ਅਖੌਤੀ ਦਸਮ ਗ੍ਰੰਥ ਦੇ ਝੂਠ ਨੂੰ ਸੱਚ ਕਹਿਣ ਵਾਲਿਆਂ ਦੀਆਂ ਮਾਵਾਂ
ਭੈਣਾਂ ਧੀਆਂ ਇਸ ਤਰ੍ਹਾਂ ਕਰਦੀਆਂ ਹਨ:-
ਚਰਿਤ੍ਰੋ ਪਾਖਿਆਨ ਦੇ ਚਰਿੱਤ੍ਰ ਨੰ: 21 ਤੋਂ 23 ਵਿਚਲੀ ਅਨੂਪ ਕੌਰ ਅਥਵਾ ਨੂਪ ਕੁਅਰਿ ਦੀ
ਕਹਾਣੀ ਵਿਚ ਹੇਠ ਲਿਖੀਆਂ ਪੰਗਤੀਆਂ ਆਉਂਦੀਆਂ ਹਨ। ਇਨ੍ਹਾਂ ਪੰਕਤੀਆਂ ਦੇ ਅਰਥ
ਡਾ: ਜੱਗੀ ਅਤੇ ਪੰਡਿਤ ਨਰੈਣ ਸਿੰਘ ਦੇ ਕੀਤੇ ਹੋਏ ਹਨ।
ਕਹਾ
ਤਰੁਨਿ ਸੋ ਪ੍ਰੀਤਿ ਨੇਹ ਨਹਿ ਓਰ ਨਿਬਾਹਹਿ ॥
ਏਕ ਪੁਰਖ ਕੌ ਛਾਡਿ ਔਰ ਸੁੰਦਰ ਨਰ ਚਾਹਹਿ ॥
ਅਧਿਕ ਤਰੁਨਿ ਰੁਚਿ ਮਾਨਿ ਤਰੁਨਿ ਜਾ ਸੋ ਹਿਤ ਕਰਹੀ ॥
ਹੋ ਤੁਰਤੁ ਮੂਤ੍ਰ ਕੋ ਧਾਮ ਨਗਨ ਆਗੇ ਕਰਿ ਧਰਹੀ ॥੩੯॥
ਇਸਤਰੀ ਨਾਲ ਪ੍ਰੇਮ ਕਰਨ ਦੀ ਕੀ (ਗੱਲ ਹੈ) (ਕਿਉਂਕਿ ਇਹ ਕਦੇ ਵੀ) ਪ੍ਰੇਮ ਨੂੰ ਉੜਕ ਤਕ
ਨਹੀਂ ਨਿਭਾਉਂਦੀ। ਇੱਕ ਮਰਦ ਨੂੰ ਛਡ ਕੇ ਹੋਰ ਸੁੰਦਰ ਮਰਦ ਨੂੰ ਚਾਹੁਣ ਲਗਦੀ ਹੈ।
ਜਿਸ ਮਰਦ ਨਾਲ ਇਸਤਰੀ ਜ਼ਿਆਦਾ ਪਿਆਰ ਕਰਦੀ ਹੈ, (ਉਹ ਉਸ ਅਗੇ)
ਆਪਣੇ ਗੁਪਤ ਅੰਗ ਨੂੰ ਨੰਗਾ ਕਰ ਕੇ ਧਰ ਦਿੰਦੀ ਹੈ। 39
(ਅਰਥ: ਡਾ: ਜੱਗੀ)
ਇਸਤ੍ਰੀਆਂ ਨਾਲ ਪ੍ਰੇਮ ਦਾ ਕੀ ਕਹਿਣਾ, ਉਹ ਕਦੀ ਭੀ ਪ੍ਰੇਮ ਨਹੀਂ
ਨਿਭਾਂਦੀਆਂ। ਇੱਕ ਪੁਰਸ਼ ਨੂੰ ਛੱਡ ਕੇ ਹੋਰ ਸੁੰਦਰ ਪੁਰਸ਼ਾਂ ਦੀ ਕਾਮਨਾ ਕਰਨ ਲਗਦੀਆਂ ਨੇ।
ਜਿਸ ਭੀ ਜੁਆਨ ਆਦਮੀ ਨਾਲ ਇਸਤ੍ਰੀ ਜ਼ਿਆਦਾ ਪਿਆਰ ਵਿਖਾਂਦੀ ਏ,
ਉਹਦੇ ਸਾਮ੍ਹਣੇ ਤੁਰੰਤ ਹੀ ਨਗਨ ਹੋ ਜਾਂਦੀ ਏ। ਉਸ ਇਸਤ੍ਰੀ ਨੂੰ ਜ਼ਰਾ ਵੀ ਸ਼ਰਮ ਨਹੀਂ ਹੁੰਦੀ।
39 (ਅਰਥ: ਪੰਡਿਤ ਨਰੈਣ ਸਿੰਘ)
ਜੇ ਕਿਸੇ ਨੂੰ ਹਾਲੇ ਵੀ ਸ਼ੱਕ ਹੈ ਤਾਂ ਹੇਠ
ਦਿੱਤੇ ਲਿੰਕ 'ਤੇ ਵੀ ਦੇਖ ਸਕਦਾ ਹੈ:
https://www.searchgurbani.com/dasam-granth/verse/9190
ਇਹ ਗੱਲਾਂ ਆਪਣੇ
ਗੁਰੂ ਦੇ ਮੂਹੋਂ ਕਢਵਾ ਕੇ ਸਮੁੱਚੀ ਇਸਤ੍ਰੀ ਜਾਤੀ ਦੀ ਨਿੰਦਿਆ ਕਰਦੇ ਹਨ। ਕੀ
ਇਹਨਾ ਦੀਆਂ ਮਾਵਾਂ ਭੈਣਾਂ ਧੀਆਂ ਇਸ ਤਰ੍ਹਾਂ ਕਰਦੀਆਂ ਹਨ? ਭਾਵ ਕੇ ਕਿਸੇ ਜੁਆਨ ਆਦਮੀ ਦੇ
ਅੱਗੇ ਆਪਣੇ ਆਪ ਨੰਗੀਆਂ ਹੋ ਜਾਂਦੀਆਂ ਹਨ ਜਾਂ ਆਪਣਾ ਗੁਪਤ ਅੰਗ ਨੰਗਾ ਕਰਕੇ ਉਸ ਅੱਗੇ ਧਰ
ਦਿੰਦੀਆਂ ਹਨ? ਇਸ ਤਰ੍ਹਾਂ ਤਾਂ ਸ਼ਾਇਦ ਉਹ ਵੀ ਨਾ ਕਰਦੀਆਂ ਹੋਣ ਜਿਹੜੀਆਂ ਕਿ ਆਪਣਾ ਢਿੱਡ
ਭਰਨ ਦੀ ਖਾਤਰ ਆਪਣਾ ਜਿਸਮ ਵੇਚਣ ਲਈ ਮਜ਼ਬੂਰ ਹੁੰਦੀਆਂ ਹਨ।
ਹੁਣ ਸਵਾਲ ਫਿਰ ਉਹੀ ਪੈਦਾ ਹੁੰਦਾ ਹੈ ਕਿ ਇਹਨਾਂ ਦੀਆਂ ਮਾਵਾਂ ਭੈਣਾਂ ਧੀਆਂ ਜਾਂ ਪਤਨੀਆਂ
ਬਾਹਰ ਨਹੀਂ ਜਾਂਦੀਆਂ? ਜੇ ਕਰ ਜਾਂਦੀਆਂ ਹਨ ਤਾਂ ਫਿਰ ਕੀ ਉਹੀ ਕੁੱਝ ਕਰਕੇ ਆਉਂਦੀਆਂ ਹਨ
ਜਿਹੜਾ ਕਿ ਚਰਿਤ੍ਰੋ ਪਾਖਿਆਨ ਵਿੱਚ ਲਿਖਿਆ ਹੈ?
ਆਪ ਸੋਚੋ ਤੇ ਵੀਚਾਰੋ ਕਿ ਇਹ ਅਸ਼ਲੀਲ ਗ੍ਰੰਥ ਗੁਰੂ ਸਾਹਿਬ ਦੀ
ਕਿਰਤ ਹੈ?