"ਭਾਈ
ਸਾਬ" ਨੇ ਆਪਣੀ ਤਾਜ਼ਾ ਇੰਟਰਵੀਊ ਵਿੱਚ ਇਹ ਕਿਹਾ ਕਿ "ਅਸੀਂ ਇਹ
ਨਾ ਕਹੀਏ ਕੇ ਗੁਰਬਾਣੀ ਇਸ ਤਰਾਂ ਕਹਿ ਰਹੀ ਹੈ... ਗੁਰੂ ਸਾਹਿਬ ਇੰਝ ਸਮਝਾ ਰਹੇ ਹਨ। ਅਸੀਂ
ਇਹ ਕਹੀਏ ਕਿ ਮੈਨੂੰ ਇਸ ਤਰਾਂ ਸਮਝ ਆਈ ਹੈ । ਮੇਰਾ ਪੁਆਇੰਟ ਆਫ ਵਿਊ ਇਹ ਹੈ।"
ਹੁਣ ਇਮਾਨਦਾਰੀ ਨਾਲ ਵਿਚਾਰ ਕਰਕੇ
ਦੇਖਿਉ ਜਵਾਬ ਤੁਹਾਨੂੰ ਖੁਦ ਮਿਲ ਜਾਵੇਗਾ। ਰਾਧਾਸੁਆਮੀ, ਨੂਰਮਹਿਲੀਏ, ਝੂਠੇ ਸੌਦੇ
ਵਾਲੇ, ਪਿਆਰਾ ਭਨਿਆਰਾ, ਨਰਕਧਾਰੀ ਆਦਿਕ ਕਦੋਂ ਕਹਿੰਦੇ ਹਨ ਕੇ ਗੁਰਬਾਣੀ ਸਾਨੂੰ ਇਹ
ਸਿਖਿਆ ਦਿੰਦੀ ਹੈ ਜਾਂ ਗੁਰੂ ਸਾਹਿਬ ਸਾਨੂ ਆਹ ਸੰਦੇਸ਼ ਦਿੰਦੇ ਹਨ। ਉਹ ਸਾਰੇ ਵੀ ਤਾਂ ਆਪਣਾ
ਆਪਣਾ ਪੁਆਇੰਟ ਆਫ ਵਿਊ ਹੀ ਦਿੰਦੇ ਹਨ। ਜਿੰਨੀ ਉਨ੍ਹਾਂ ਨੂੰ ਸਮਝ ਹੈ ਉਸ ਅਨੁਸਾਰ ਉਹ ਵੀ
ਬੋਲਦੇ ਹਨ। ਜੇਕਰ ਤੁਸੀਂ ਆਪਣੇ ਨਜ਼ਰੀਏ ਨਾਲ ਗੁਰਬਾਣੀ ਪ੍ਰਚਾਰਣੀ ਪ੍ਰਸਾਰਣੀ ਹੈ ਤਾਂ ਫਿਰ
ਉਹ ਸਾਰੇ ਵੀ ਸਹੀ ਹਨ । ਸਾਰੀਆਂ ਸੰਪਰਦਾਵਾਂ ਅਤੇ ਟਕਸਾਲਾਂ ਵੀ ਸਹੀ ਹਨ । ਇਸਦਾ ਦਾ
ਮਤਲਬ ਗਲਤ ਤਾਂ ਫਿਰ ਗੁਰੂ ਹੀ ਹੋਇਆ। ਤੁਸੀਂ ਸਾਰੇ ਆਪੋ ਆਪਣੇ ਨਜ਼ਰੀਏ ਦੇਣ ਵਾਲੇ ਸਹੀ ਹੋ
ਗਏ।
ਹਰਿੰਦਰ ਸਿੰਘ ਯੂਕੇ ਵਾਲੇ ਜਾਂ ਰਣਜੀਤ ਸਿੰਘ ਦੀ ਕੋਈ ਵੀ
ਮੁਲਾਕਾਤ ਵੇਖ ਲਵੋ ਸਦਾ ਇਹੀ ਗਲ ਆਖਣਗੇ, ਮੈਂ ਜੋ ਵਿਚਾਰ ਰਖ ਰਿਹਾਂ ਹਾਂ, ਭਾਈ
ਸਾਬ ਦੇ ਜੋ ਵਿਚਾਰ ਹਨ, ਭਾਈ ਸਾਬ ਜੋ ਵਿਚਾਰ ਸੰਗਤ ਅੱਗੇ ਰਖ ਰਹੇ ਹਨ, ਨੌਜਵਾਨ ਪੀੜੀ
ਸਾਡੇ ਵਿਚਾਰਾ ਨੂੰ ਸੁਣਨਾ ਪਸੰਦ ਕਰਦੀ ਹੈ ਆਦਿ ....। ਇਹ ਕਦੇ ਨਹੀਂ ਕਹਿੰਦੇ ਕਿ ਗੁਰੂ
ਸਾਹਿਬ ਗੁਰਬਾਣੀ ਰਾਂਹੀ ਕੀ ਸਮਝਾ ਰਹੇ ਹਨ ਜਾਂ ਗੁਰਮਤਿ ਇਸ ਵਿਸ਼ੇ 'ਤੇ ਕੀ ਕਹਿੰਦੀ ਹੈ।
ਗੁਰਮਤਿ ਫਿਲਾਸਫੀ ਕੀ ਹੈ। ਇਹ ਹਮੇਸ਼ਾ ਗੁਰੂ ਨਾਲੋਂ ਆਪਣੇ ਆਪ ਨੂੰ ਮੂਹਰੇ ਰਖਦੇ ਹਨ ।
ਸੰਪਰਦਾਈ ਵੀ ਤਾਂ ਇਹੀ ਕਹਿੰਦੇ ਹਨ ਕਿ ਸਾਨੂੰ ਗੁਰਬਾਣੀ ਵਿਚੋਂ ਇਹੀ ਸਮਝ ਆਈ ਕੇ ਤੀਰਥ
ਇਸ਼ਨਾਨ ਕਰਣੇ ਚਾਹੀਦੇ ਹਨ। ਤੁਸੀਂ ਕਹਿੰਦੇ ਹੋ ਮੈਨੂੰ ਸਮਝ ਇਹ ਆਇਆ ਕਿ ਤੀਰਥ ਇਸ਼ਨਾਨ ਨਹੀਂ
ਕਰਣੇ ਚਾਹੀਦੇ । ਜੇਕਰ ਤੁਹਾਨੂੰ ਆਪਣੇ ਤਰੀਕੇ ਨਾਲ ਗੁਰਬਾਣੀ ਸਮਝਣ ਦਾ ਹਕ ਹੈ ਤਾਂ
ਸੰਪਰਦਾਈਆਂ ਨੂੰ ਵੀ ਹੈ ! ਫਿਰ ਵਿਰੋਧ ਕਿਸ ਗਲ ਦਾ ?
ਜੇ ਗੁਰਬਾਣੀ ਨੂੰ ਅਸੀਂ ਆਪਣੀ ਮਨ ਦੀ ਮਤ ਰਾਹੀਂ ਹੀ ਸਮਝਣਾ ਹੈ ਤਾਂ ਫਿਰ ਰੌਲ਼ਾ ਕਿਸ ਗਲ
ਦਾ ? ਹਰ ਇੱਕ ਜਥੇਬੰਦੀ ਆਪਣੀ ਆਪਣੀ ਮਨ ਦੀ ਮਤ ਰਾਹੀਂ ਤਾਂ ਸਮਝ ਹੀ ਰਹੀ ਹੈ।
ਫਿਰ ਇਕ
ਦੂਜੇ 'ਤੇ ਦੂਸ਼ਣਬਾਜ਼ੀ ਕਿਉਂ? ਜਿਸ ਨੇ ਜੋ ਸਮਝਿਆ ਉਹ ਉਹੀ ਕਰ ਰਿਹਾ ਹੈ ।
ਫਿਰ ਇਕ ਸਹੀ ਤੇ ਦੂਜਾ ਗਲਤ ਕਿਵੇਂ ਹੋ ਗਿਆ???