Khalsa News homepage

 

 Share on Facebook

Main News Page

ਸਰੋਵਰ ਦਾ ਪਾਣੀ, ਮਸਾਰੂ ਇਮੋਟੋ ਅਤੇ ਬੰਟੀ ਭਈਆ
-: ਸੰਪਾਦਕ ਖ਼ਾਲਸਾ ਨਿਊਜ਼
14.02.2020

ਪਿਛਲੇ ਦਿਨੀਂ ਬੰਟੀ ਭਈਆ ਨੇ ਜੋ ਅੰਗ੍ਰੇਜ਼ੀ ਦਾ ਬਲਾਤਕਾਰ ਕੀਤਾ ਉਸ ਨਾਲ ਪਾਣੀ ਵੀ ਰੋ ਪਿਆ ਹੋਣਾ। ਧੂਤੇ ਬੰਟੀ ਭਈਆ ਨੂੰ ਗੁਰਬਾਣੀ 'ਤੇ ਭਰੋਸਾ ਨਹੀਂ ਰਿਹਾ ਤੇ ਇਸਨੂੰ ਲੱਭੀ ਕੁੱਝ ਕੁ ਸਾਲ  ਪਹਿਲਾਂ ਉਸਦੇ ਯਾਰ ਗੁਰਪ੍ਰੀਤ ਕੈਲੀਫੋਰਨੀਆ ਦੀ ਇਕ ਵੀਡੀਉ ਜਿਸ ਵਿੱਚ ਉਸ ਧੂਤੇ ਨੇ ਪਾਣੀ ਬਾਰੇ ਮਸਾਰੂ ਇਮੋਟੋ ਦੀ ਕੀਤੀ ਰਿਸਰਚ ਬਾਰੇ ਕਿਹਾ ਸੀ। ਬੰਟੀ ਭਈਆ ਨੇ ਉਹੀ ਕਾਪੀ ਪੇਸਟ ਕਰਦਿਆਂ ਸਰੋਵਰ ਦੇ ਪਾਣੀ ਦੀ ਕਥਿਤ ਮਹੱਤਤਾ ਦਰਸਾਉਣ ਲਈ ਜਾਪਾਨੀ ਲਿਖਾਰੀ ਮਸਾਰੂ ਇਮੋਟੋ ਜੋ ਕਿ ਫਰਜ਼ੀ ਸਾਈਂਸਦਾਨ ਹੈ ਦੀ ਲਿਖੀ ਹੋਈ ਗੱਲ ਇਕੱਤਰ ਭੀੜ ਨੂੰ ਸੁਣਾਈ।

Masaru Emoto (江本 勝, Emoto Masaru, July 22, 1943 October 17, 2014) was a Japanese author and pseudoscientist who said that human consciousness has an effect on the molecular structure of water. Emoto's conjecture evolved over the years, and his early work revolved around pseudoscientific hypotheses that water could react to positive thoughts and words and that polluted water could be cleaned through prayer and positive visualization.

2003 ਵਿੱਚ ਮਸਾਰੂ ਇਮੋਟੋ ਨੂੰ ਸਾਈਂਸਦਾਨਾਂ ਨੇ ਉਸਦੀ ਲਿਖੀ ਹੋਈ ਗੱਲ ਸਾਬਿਤ ਕਰਣ ਲਈ ਇੱਕ ਮਿਲੀਯਨ ਡਾਲਰ ਦਾ ਚੈਲੰਜ ਕੀਤਾ, ਕਿ ਉਹ ਆਕੇ ਪਾਣੀ ਉੱਤੇ ਕੀਤੇ ਆਪਣੇ ਪ੍ਰਯੋਗ ਸਾਬਿਤ ਕਰੇ, ਉਹ ਆਇਆ ਹੀ ਨਹੀਂ।

Emoto was personally invited to take the One Million Dollar Paranormal Challenge by James Randi in 2003 and would have received US$1,000,000 if he had been able to reproduce the experiment under test conditions agreed to by both parties. He did not participate.

ਪਾਣੀ ਨੂੰ ਕਿਵੇਂ ਪਤਾ ਚੱਲੇ ਕਿ ਚੰਗਾ ਸ਼ਬਦ ਕੀ ਹੈ ਤੇ ਮਾੜਾ ਕੀ ਹੈ? ਕਈ ਸ਼ਬਦ ਇੱਕ ਭਾਸ਼ਾ ਵਿੱਚ ਚੰਗਾ ਹੈ ਤੇ ਦੂਜੀ ਭਾਸ਼ਾ ਵਿੱਚ ਮਾੜਾ ਹੈ। ਤੇ ਕੀ ਪਾਣੀ ਨੂੰ ਭਾਸ਼ਾ ਦਾ ਗਿਆਨ ਵੀ ਹੈ? ਜੇ ਐਸਾ ਹੀ ਹੈ ਤਾਂ ਟਕਸਾਲੂ ਧੂਤੇ ਤਾਂ ਐਨੀ ਗੁਰਬਾਣੀ ਦਾ ਘੋਟਾ ਲਾਕੇ ਵੀ ਗੰਦ ਕਿਵੇਂ ਬਕਦੇ ਹਨ?

ਬੰਦੇ ਦੇ ਸ਼ਰੀਰ ਦਾ 60% ਹਿੱਸਾ ਪਾਣੀ ਹੈ, ਤੇ ਜਿਹੜੀ ਗੁਰਬਾਣੀ ਇਹ ਦਿਨ ਰਾਤ ਪੜ੍ਹਦੇ ਹਨ, ਉਸਦਾ ਅਸਰ ਇਨ੍ਹਾਂ 'ਤੇ ਕਿਉਂ ਨਹੀਂ? ਜਿਹੜੇ ਸਰੋਵਰ ਸਿਰਫ ਪਾਣੀ ਦਾ ਸਰੋਤ ਹਨ, ਨਹਾਉਣ ਜਾਂ ਪੀਣ ਲਈ ਵਰਤੋਂ ਵਿੱਚ ਆਉਣ ਲਈ ਹਨ, ਉਸ ਨੂੰ ਧਾਰਮਿਕ ਰੰਗਤ ਦੇਈ ਜਾਣਾ ਕਿੱਧਰ ਦੀ ਅਕਲ ਹੈ? ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਦੁਨੀਆ ਦੇ ਹੋਰ ਗੁਰਦੁਆਰਿਆਂ ਦੇ ਲਾਗੇ ਸਰੋਵਰ ਹਨ, ਬਾਣੀ ਵੀ ਗਾਈ ਜਾਂਦੀ ਹੈ, ਪਰ ਫਿਰ ਕੀ ਕਾਰਣ ਹੈ ਕਿ ਸਭ ਤੋਂ ਜ਼ਿਆਦਾ ਗੰਦੇ ਅਤੇ ਭ੍ਰਿਸ਼ਟ ਲੋਕ ਇਨ੍ਹਾਂ ਹੀ ਥਾਵਾਂ 'ਤੇ ਹਨ? ਅਕਾਲ ਤਖ਼ਤ 'ਤੇ ਕਾਬਜ਼ ਅਖੌਤੀ ਜਥੇਦਾਰ ਫਿਰ ਐਨੀ ਭੈੜੀ ਕਰਤੂਤ ਦੇ ਮਾਲਿਕ ਕਿਉਂ? ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਤੇ ਹੋਰ ਕਾਰਕੁੰਨ ਐਨੀ ਭ੍ਰਸ਼ਟ ਕਿਉਂ? ਖਾੜਕੂ ਸਮੇਂ ਦੌਰਾਨ ਦਰਬਾਰ ਸਾਹਿਬ ਕੰਪਲੈਕਸ ਵਿੱਚ ਐਨੀਆਂ ਘਟੀਆ ਹਰਕਤਾਂ ਹੋਈਆਂ ਉਸ ਸਮੇਂ ਪਾਣੀ ਵਿੱਚ ਉਹੀ ਲੋਕ ਇਸ਼ਨਾਨ ਵੀ ਕਰਦੇ ਰਹੇ ਹੋਣੇ, ਉਨ੍ਹਾਂ 'ਤੇ ਅਸਰ ਕਿਉਂ ਨਾ ਹੋਇਆ? ਭਗਤ ਪੂਰਣ ਸਿੰਘ ਇਸ ਕੰਪਲੈਕਸ ਵਿੱਚ ਇਕ ਸਟਾਲ ਲੈਕੇ ਬੈਠੇ ਹੁੰਦੇ ਸੀ, ਉਨ੍ਹਾਂ ਨੂੰ ਪਿਗਲਵਾੜੇ ਲਈ ਪੈਸੇ ਕਿਉਂ ਇਕੱਠੇ ਕਰਨੇ ਪੈਂਦੇ ਸੀ? ਜੇ ਸਰੋਵਰ ਦੇ ਪਾਣੀ ਦੀ ਐਸੀ ਕਰਾਮਾਤੀ ਸ਼ਕਤੀ ਹੈ ਤਾਂ ਕੁੱਝ ਕੁ ਦੂਰੀ 'ਤੇ ਪਿੰਗਲਵਾੜਾ ਹੈ ਉੱਥੇ ਦੇ ਮਰੀਜ਼ਾਂ ਨੂੰ ਇੱਕ ਡੁਬਕੀ ਦੇਕੇ ਠੀਕ ਕਿਉਂ ਨਹੀਂ ਕੀਤਾ ਜਾਂਦਾ?

ਕਈ ਲੋਕ ਕਹਿੰਦੇ ਕਿ ਸਰੋਵਰ ਦੇ ਵਿਚਕਾਰ ਦਰਬਾਰ ਸਾਹਿਬ ਬਣਾਇਆ ਗਿਆ... ਕਿਉਂ? ਕੰਨ ਭਾਵੇਂ ਸਿੱਧਾ ਫੜ ਲਵੋ, ਚਾਹੇ ਬਾਂਹ ਘੁੰਮਾ ਕੇ, ਨਤੀਜਾ ਇੱਕੋ ਹੀ ਹੈ। ਦਰਬਾਰ ਸਾਹਿਬ ਦੀ ਇਮਾਰਤ ਕਈ ਵਾਰੀ ਢਹੀ, ਜੋ ਅੱਜ ਦੀ ਇਮਾਰਤ ਹੈ ਇਹ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਨੇ ਬਣਾਈ ਇਸਦਾ ਕੋਈ ਇਤਿਹਾਸਿਕ ਸਰੋਤ ਹੈ??? ਗੁਰੂ ਸਾਹਿਬ ਨੇ ਸਾਨੂੰ ਕਿਸੇ ਅਸਥਾਨ ਜਾਂ ਸਰੋਵਰ ਨਾਲ ਨਹੀਂ, ਸ਼ਬਦ ਗੁਰੂ ਨਾਲ ਜੋੜਿਆ ਹੈ। ਹਾਂ, ਇਸ ਅਸਥਾਨ ਦਾ ਇਤਿਹਾਸਿਕ ਘਟਨਾਵਾਂ ਨਾਲ ਸਿੱਧਾ ਸੰਬੰਧ ਹੋਣ ਕਾਰਣ ਸਿੱਖ ਲਈ ਇਸਦੀ ਮਹੱਤਤਾ ਹੈ। ਜਿਹੜੇ ਗੁਰੂ ਆਪ ਇਹ ਲਿਖਦੇ ਹੋਣ...

ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ ॥ ਪੰਨਾਂ 250
ਗੁਰੁ ਸਰਵਰੁ ਮਾਨ ਸਰੋਵਰੁ ਹੈ ਵਡਭਾਗੀ ਪੁਰਖ ਲਹੰਨਿ ॥ ਸੇਵਕ ਗੁਰਮੁਖਿ ਖੋਜਿਆ ਸੇ ਹੰਸੁਲੇ ਨਾਮੁ ਲਹੰਨਿ ॥2॥ ਪੰਨਾਂ 756

...ਉਹ ਕਿਸੇ ਅਸਥਾਨ ਜਾਂ ਸਰੋਵਰ ਨਾਲ ਸਾਨੂੰ ਜੁੜਨ ਲਈ ਪ੍ਰੇਰ ਸਕਦੇ ਹਨ???

ਸਰੋਵਰ ਸਰੋਵਰ ਕਹਿ ਕੇ ਇਕ ਪਾਣੀ ਦੇ ਸਰੋਤ ਨੂੰ ਧਰਮ ਨਾਲ ਜੋੜ ਕੇ ਗੁਰਮਤਿ ਦੇ ਉਲਟ ਇਕ ਪਖੰਡ ਦੀ ਸ਼ੁਰੂਆਤ ਗੁਰੂ ਸਾਹਿਬ ਨਹੀਂ ਕਰ ਸਕਦੇ। ਚਾਹੇ ਉਸ ਲਈ ਬੰਟੀ ਭਈਆ ਵਰਗੇ ਲੋਕ ਗੁਰਬਾਣੀ ਛੱਡ ਕੇ ਮਸਾਰੂ ਇਮੋਟੋ ਨੂੰ ਲੈ ਆਉਣ ਭਾਵੇਂ ਕਿਸੇ ਹੋਰ ਨੂੰ, ਗੁਰਬਾਣੀ ਸ਼ਬਦ ਦੇ ਵੀਚਾਰ ਨੂੰ ਮੱਖ ਰੱਖ ਕੇ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਕਿਤੇ ਵੀ ਪਾਣੀ ਵਾਲੇ ਸਰੋਵਰ ਦੀ ਗੱਲ ਨਹੀਂ। ਹੁਣ ਜਦੋਂ ਗੁਰਮਤਿ ਦੇ ਪ੍ਰਚਾਰਕਾਂ ਨੇ ਗੁਰਬਾਣੀ ਦੇ ਅਰਥ ਗੁਰਬਾਣੀ ਵਿੱਚੋਂ ਕਰਨੇ ਸ਼ੁਰੂ ਕਰ ਦਿੱਤੇ ਹਨ, ਤਾਂ ਸਨਾਤਨਵਾਦੀ ਲੀਰ ਦੇ ਫਕੀਰ ਲੋਕਾਂ ਦੇ ਭਰਮਗਿਆਨ ਦੇ ਸੱਟ ਵੱਜੀ ਤਾਂ, ਕੁਰਲਾ ਉਠੇ। ਜੋ ਮਨਮਤਿ ਦੀ ਪਰਤ ਪਿਛਲੇ 100-200 ਸਾਲਾਂ ਤੋਂ ਪੈ ਚੁਕੀ ਹੈ, ਉਸ ਨੂੰ ਉਤਾਰਣ ਲਈ ਇਸ ਤੋਂ ਦੁਗਣਾ ਸਮਾਂ ਲੱਗਣਾ ਹੈ। ਨਤੀਜੇ ਦੀ ਆਸ ਇੱਕ ਦੰਮ ਨਹੀਂ ਰੱਖਣੀ ਚਾਹੀਦੀ, ਸਗੋਂ ਠਰੰਮੇ ਨਾਲ ਕੰਮ ਜਾਰੀ ਰੱਖਣਾ ਚਾਹੀਦਾ ਹੈ।


ਬੰਟੀ ਭਈਆ ਨੇ ਸਿਰਫ ਵੀਕੀਪੀਡੀਆ ਦਾ ਉਪਰਲਾ ਪੈਰਾ ਪੜਿਆ, ਤੇ ਉਸਦੀ ਅੰਗ੍ਰੇਜ਼ੀ ਮੁੱਕ ਗਈ। ਹੇਠਾਂ ਵੀ ਪੜਦਾ ਤਾਂ ਇਸ ਧੂਤੇ ਨੂੰ ਪਤਾ ਲਗਦਾ ਕਿ ਕਿੰਨੇ ਹੀ ਸਾਈਂਸਦਾਨਾਂ ਨੇ ਮਸਾਰੂ ਇਮੋਟੋ ਦੀ ਇਸ ਗੱਪ ਦਾ ਖੰਡਨ ਕੀਤਾ।

Scientific criticism
Commentators have criticized Emoto for insufficient experimental controls and for not sharing enough details of his approach with the scientific community. William A. Tiller, another researcher featured in the documentary What The Bleep Do We Know?, states that Emoto's experiments fall short of proof since they do not control for other factors in the supercooling of water. In addition, Emoto has been criticized for designing his experiments in ways that leave them prone to manipulation or human error influencing the findings.

Biochemist and Director of Microscopy at University College Cork William Reville wrote, "It is very unlikely that there is any reality behind Emoto's claims." Reville noted the lack of scientific publication and pointed out that anyone who could demonstrate such a phenomenon would become immediately famous and probably wealthy.

Writing about Emoto's ideas in the Skeptical Inquirer, physician Harriet A. Hall concluded that it was "hard to see how anyone could mistake it for science". Commenting on Emoto's ideas about clearing water polluted by algae, biologist Tyler Volk stated, "What he is saying has nothing to do with science as I know it." Stephen Kiesling wrote in Spirituality & Health Magazine, "Perhaps Emoto is an evangelist who values the message of his images more than the particulars of science; nevertheless, this spiritual teacher might focus his future practice less on gratitude and more on honesty."

Emoto was personally invited to take the One Million Dollar Paranormal Challenge by James Randi in 2003 and would have received US$1,000,000 if he had been able to reproduce the experiment under test conditions agreed to by both parties. He did not participate.

Source: https://en.wikipedia.org/wiki/Masaru_Emoto


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top