ਅੱਜ
ਜਦੋਂ ਦੁਨੀਆਂ ਹਰ ਖੇਤਰ ਵਿੱਚ ਵਿਕਾਸ ਦੀਆਂ ਹੱਦਾਂ ਪਾਰ ਕਰ ਰਹੀ ਹੈ, ਗੁਰੂ ਸਾਹਿਬ ਵਲੋਂ
ਗੁਰਬਾਣੀ ਗਿਆਨ ਦੀ ਖੜਗ ਨਾਲ ਜੀਵਨ ਦੀ ਹਰ ਮੰਜ਼ਿਲ ਨੂੰ ਸਰ ਕਰਨ ਦੀ ਸਮਰਥਾ ਰੱਖਣ ਵਾਲਾ
ਸਿੱਖ, ਆਦਿ ਮਾਨਵ ਵਾਲੀ ਦਿਸ਼ਾ ਨੂੰ ਮੂੰਹ ਕਰਕੇ ਤੁਰ ਪਿਆ ਹੈ।
ਜਿਨ੍ਹਾਂ ਕਰਮਾਂ ਨੂੰ ਨਖਿੱਦ ਮੰਨਿਆ ਗਿਆ, ਉਹੀ ਕੰਮ ਕਰਨ ਨੂੰ
ਸਿੱਖ ਅਖਵਾਉਣ ਵਾਲੇ ਬੜੀ ਤੀਬਰਤਾ 'ਚ ਕਰ ਰਹੇ ਨੇ। ਹੁਣ ਇਹੀ ਖਬਰ ਲੈ ਲਉ, ਕਿ
ਹਜ਼ੂਰ ਸਾਹਿਬ ਦਾ ਮੁੱਖ ਪੁਜਾਰੀ ਉਹੀ ਬਣ
ਸਕਦਾ ਹੈ, ਜਿਹੜਾ ਬਾਲ ਬ੍ਰਹਮਚਾਰੀ ਹੋਵੇ। ਉਸ ਤਰ੍ਹਾਂ
ਜੇ ਕਿਸੇ ਨੇ ਵਿਆਹ ਨਾ ਕਰਵਾਉਣਾ ਹੋਵੇ, ਕੋਈ ਬਿਮਾਰੀ ਹੋਵੇ, ਜਾਂ ਹੋਰ ਕੋਈ ਤੰਗੀ ਹੋਵੇ
ਤਾਂ ਵਖਰੀ ਗੱਲ ਹੈ, ਪਰ ਇਹ ਸ਼ਰਤ ਰੱਖ ਕੇ ਕਿ ਬਾਲ ਬ੍ਰਹਮਚਾਰੀ ਹੀ ਇਸੇ ਥਾਂ 'ਤੇ
ਪੁਜਾਰੀ ਲੱਗ ਸਕਦਾ ਹੈ, ਮਨਮਤਿ ਹੈ, ਕਰਮਕਾਂਡ ਹੈ।
ਗੁਰਬਾਣੀ 'ਚ ਤਾਂ ਭਗਤ ਕਬੀਰ ਜੀ ਕਹਿੰਦੇ ਹਨ:
ਬਿੰਦੁ ਰਾਖਿ ਜੌ ਤਰੀਐ ਭਾਈ ॥ ਖੁਸਰੈ ਕਿਉ ਨ ਪਰਮ ਗਤਿ ਪਾਈ ॥੩॥
ਇਹ ਸਾਰਾ ਸ਼ਬਦ ਹੀ ਵੱਖ ਵੱਖ ਤਰ੍ਹਾਂ ਦੇ ਪਖੰਡਾਂ ਦੀ ਪਾਜ ਉਘੇੜਦਾ ਹੈ:
ਗਉੜੀ ਕਬੀਰ ਜੀ ॥ ਨਗਨ ਫਿਰਤ ਜੌ
ਪਾਈਐ ਜੋਗੁ ॥ ਬਨ ਕਾ ਮਿਰਗੁ ਮੁਕਤਿ ਸਭੁ ਹੋਗੁ ॥੧॥ ਕਿਆ ਨਾਗੇ ਕਿਆ ਬਾਧੇ ਚਾਮ ॥
ਜਬ ਨਹੀ ਚੀਨਸਿ ਆਤਮ ਰਾਮ ॥੧॥ ਰਹਾਉ ॥ ਮੂਡ ਮੁੰਡਾਏ ਜੌ ਸਿਧਿ ਪਾਈ ॥ ਮੁਕਤੀ ਭੇਡ ਨ
ਗਈਆ ਕਾਈ ॥੨॥ ਬਿੰਦੁ ਰਾਖਿ ਜੌ ਤਰੀਐ ਭਾਈ ॥ ਖੁਸਰੈ ਕਿਉ ਨ ਪਰਮ ਗਤਿ ਪਾਈ ॥੩॥ ਕਹੁ
ਕਬੀਰ ਸੁਨਹੁ ਨਰ ਭਾਈ ॥ ਰਾਮ ਨਾਮ ਬਿਨੁ ਕਿਨਿ ਗਤਿ ਪਾਈ ॥੪॥੪॥ {ਪੰਨਾ
324}
ਪ੍ਰੋ. ਸਾਹਿਬ ਸਿੰਘ ਦੇ ਟੀਕੇ ਅਨੁਸਾਰ
ਅਰਥ:- ਜੇ ਨੰਗੇ ਫਿਰਦਿਆਂ ਪਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ ਤਾਂ ਜੰਗਲ ਦਾ
ਹਰੇਕ ਪਸ਼ੂ ਮੁਕਤ ਹੋ ਜਾਣਾ ਚਾਹੀਦਾ ਹੈ ।1। (ਹੇ ਭਾਈ!) ਜਦ ਤਕ ਤੂੰ ਪਰਮਾਤਮਾ ਨੂੰ ਨਹੀਂ
ਪਛਾਣਦਾ, ਤਦ ਤਕ ਨੰਗੇ ਰਿਹਾਂ ਕੀਹ ਸੌਰ ਜਾਣਾ ਹੈ ਤੇ ਪਿੰਡੇ ਤੇ ਚੰਮ ਲਪੇਟਿਆਂ ਕੀਹ ਮਿਲ
ਜਾਣਾ ਹੈ? ।1।ਰਹਾਉ। ਜੇ ਸਿਰ ਮੁਨਾਇਆਂ ਸਿੱਧੀ ਮਿਲ ਸਕਦੀ ਹੈ (ਤਾਂ ਇਹ ਕੀਹ ਕਾਰਨ ਹੈ
ਕਿ) ਕੋਈ ਭੀ ਭੇਡ (ਹੁਣ ਤਕ ਮੁਕਤ ਨਹੀਂ ਹੋਈ?) ।2।
ਹੇ ਭਾਈ! ਜੇ ਬਾਲ-ਜਤੀ ਰਿਹਾਂ (ਸੰਸਾਰ-ਸਮੁੰਦਰ
ਤੋਂ) ਤਰ ਸਕੀਦਾ ਹੈ ਤਾਂ ਖੁਸਰੇ ਨੂੰ ਕਿਉਂ ਮੁਕਤੀ ਨਹੀਂ ਮਿਲ ਜਾਂਦੀ?
।3।
ਹੇ ਕਬੀਰ! (ਬੇ-ਸ਼ੱਕ) ਆਖ-ਹੇ ਭਰਾਵੋ! ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕਿਸੇ ਨੂੰ
ਮੁਕਤੀ ਨਹੀਂ ਮਿਲੀ ।4।4।
ਸ਼ਬਦ ਦਾ ਭਾਵ:- ਨੰਗੇ ਰਹਿ ਕੇ ਜੰਗਲਾਂ ਵਿਚ ਭੌਣਾ, ਸਿਰ ਮੁਨਾ
ਕੇ ਫ਼ਕੀਰ ਬਣ ਜਾਣਾ, ਬਾਲ-ਜਤੀ ਬਣੇ ਰਹਿਣਾ-ਇਹੋ ਜਿਹਾ
ਕੋਈ ਸਾਧਨ ਮਨੁੱਖ ਨੂੰ ਸੰਸਾਰ-ਸਾਗਰ ਤੋਂ ਪਾਰ ਨਹੀਂ ਕਰ ਸਕਦਾ ।
ਕੇਵਲ ਪਰਮਾਤਮਾ ਦਾ ਨਾਮ ਹੀ ਬੇੜਾ ਪਾਰ ਕਰ ਸਕਦਾ ਹੈ ।4।
ਤਾਂ ਫਿਰ ਕੀ
ਕਾਰਣ ਹੈ ਕਿ ਇਸ ਤਰ੍ਹਾਂ ਦਾ ਪਰਮ ਪਾਖੰਡੀ, ਇਸ ਤਖ਼ਤ ਦਾ ਮੁੱਖ ਪੁਜਾਰੀ ਹੈ? ਇਜ
ਪੁਜਾਰੀ ਪਖੰਡ ਦਾ ਮਾਰਿਆ, ਪਿਛਲੇ 12 ਸਾਲਾਂ ਤੋਂ ਇਸ ਤੋਂ ਬਾਹਰ ਨਹੀਂ ਗਿਆ, ਲੋਕ ਇਸੇ
ਚੀਜ਼ ਨੂੰ ਵਡਿਆਈ ਜਾਂਦੇ। ਜੇ ਅਖੌਤੀ ਜਤੇਦਾਰਾਂ ਦੀ ਕੋਈ ਮੀਟਿੰਗ ਹੋਵੇ ਤਾਂ ਆਪਣਾ ਨਿੱਕਾ
ਜਿਹਾ ਛਲਾਰੂ ਹੈਡ ਗ੍ਰੰਥੀ ਜੋਤਿੰਦਰ ਸਿੰਘ ਜਾਂ ਗਿਆਨੀ ਪ੍ਰਤਾਪ ਸਿੰਘ ਨੂੰ ਭੇਜ ਦਿੰਦਾ
ਹੈ।
ਹੋਰ ਇਹ ਪਾਖੰਡੀ ਕੁਲਵੰਤ ਸਿੰਘ ਆਰ.ਐਸ.ਐਸ ਦਾ ਖਾਸ ਕਰਿੰਦਾ
ਹੈ, ਜੋ ਕਿ ਇਨ੍ਹਾਂ ਦੀਆਂ ਮੀਟਿੰਗਾਂ ਵਿੱਚ ਵੀ ਸ਼ਾਮਿਲ ਹੁੰਦਾ ਹੈ। ਆਪਣੇ ਆਪ
ਨੂੰ ਮੱਥੇ ਵੀ ਟਿਕਾਉਂਦਾ ਹੈ, ਇਸਦਾ ਇਸ਼ਟ ਬਾਲ ਬ੍ਰਹਮਚਾਰੀ ਹਨੂਮਾਨ ਹੈ, ਇਸ ਲਈ ਹਨੂਮਾਨ
ਦੀ ਗਦਾ ਇਸ ਨੂੰ ਭਾਉਂਦੀ ਹੈ, ਇਸੇ ਲਈ ਆਪਣੇ ਕੋਲ ਗਦਾ ਰੱਖਦਾ ਹੈ, ਮੋਨੀ ਹੋਣ ਦਾ ਢੋਂਗ
ਕਰਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦਾ ਹਨੇਰਾ ਕਰਦਾ ਹੈ,
ਭੰਗ ਦਾ ਪ੍ਰਸ਼ਾਦ ਇਸੇ ਤਖ਼ਤ 'ਤੇ ਵਰਤਾਇਆ ਜਾਂਦਾ ਹੈ, ਗੱਲ ਕਿ ਜਿਹੜੇ ਕੰਮਾਂ ਤੋਂ ਗੁਰੂ
ਸਾਹਿਬ ਨੇ ਵਰਜਿਆ ਇਹ ਪਰਮ ਪਾਖੰਡੀ, ਸਾਰੀਆਂ ਉਹ ਕਰਤੂਤਾਂ ਕਰਦਾ ਹੈ, ਤੇ ਹੈ ਇਹ ਮੁੱਖ
ਪੁਜਾਰੀ...