"ਭਾਈ"
ਪਿੰਦਰਪਾਲ ਸਿੰਘ ਇੱਕ ਕਥਾ ਵਿੱਚ ਕਹਿੰਦਾ ਕਿ "ਜੇ ਮੇਰਾ ਗੁਰੂ
ਕਹਿੰਦਾ ਕਿ ਕਿੱਕਰ ਨੂੰ ਮਿਠਆਈ ਲੱਗਦੀ ਹੈ ਤਾਂ ਲਗਦੀ ਹੈ, ਮੈਂ ਨਹੀਂ ਜਾਣਦਾ ਕਿ ਸਾਇੰਸ
ਕੀ ਕਹਿੰਦੀ ਹੈ, ਆ ਕਿਉਂ ਕਹਿ ਦਿੱਤਾ "ਜੋ ਗੁਰੁ ਕਹੈ ਸੋਈ ਭਲ ਮਾਨਹੁ..." ਇਹ ਨਹੀਂ ਕਿ
ਪਹਿਲਾਂ ਸੋਚ ਲਉ... "
ਇਸ ਪਿੰਦਰਪਾਲ
ਸਿੰਘ ਨੂੰ ਪੁੱਛੇ ਕੀ ਜਿਹੜੀ ਗੱਪ ਤੂੰ ਸੁਣਾ ਰਿਹਾਂ ਉਹ ਗੁਰਬਾਣੀ 'ਚ ਲਿਖੀ ਹੈ?
ਇਹ ਗੱਪ ਤਾਂ ਹੈ ਹੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋਂ ਜੋ ਹੈ ਹੀ
ਸਰਾਸਰ ਗੱਪ ਦਾ ਭੰਡਾਰ। ਤੇ ਇਸ ਗੱਪ ਨੂੰ ਸਹੀ ਠਹਿਰਾਉਣ ਲਈ ਵਰਤ ਇਹ ਗੁਰਬਾਣੀ
ਨੂੰ ਰਿਹਾ ਅਖੇ... "ਜੋ ਗੁਰੁ ਕਹੈ ਸੋਈ ਭਲ ਮਾਨਹੁ..." ਇਸ ਤੁੱਕ ਦਾ ਇਸ ਗੱਪ ਨਾਲ ਕੀ
ਸੰਬੰਧ?
ਦੁਨੀਆ 'ਤੇ ਜੇ ਬਾਕੀ ਦੇ ਦਰਖ਼ਤ ਸਾਂਭੇ ਜਾ ਸਕਦੇ ਹਨ, ਜਿਵੇਂ ਮੇਥੂਸੇਲਾਹ Methuselah
ਨਾਮ ਦਾ ਦਰਖ਼ਤ ਜਿਸਦੀ ਉਮਰ 4,848 ਸਾਲ ਦੀ ਕਹੀ ਜਾਂਦੀ ਹੈ, ਹਾਲੇ ਵੀ ਕੈਲੀਫੋਰਨੀਆ ਦੀਆਂ
ਸਫੈਦ ਪਹਾੜੀਆਂ 'ਚ ਖੜਾ ਹੈ। ਜੇ ਦਰਬਾਰ ਸਾਹਿਬ ਵਿੱਚ ਬੇਰੀ ਸਾਂਭੀ ਜਾ ਸਕਦੀ ਹੈ, ਤਾਂ
ਇਹ ਮਿਠਾਈਆਂ
ਵਾਲੀ ਕਿੱਕਰ ਕਿਉਂ ਨਹੀਂ
ਸਾਂਭੀ ਗਈ, ਜਿਸਦੀ
ਐਨੀ ਮਹੱਤਤਾ ਹੋਵੇ ? ਤੇ ਇਹ ਵੀ ਦੱਸੀ ਕਿ ਉਸ ਦਰਖ਼ਤ 'ਤੇ ਕਿਹੜੀਆਂ ਕਿਹੜੀਆਂ
ਮਿਠਾਈਆਂ ਲਗਦੀਆਂ ਸੀ।
ਸੱਚ ਤਾਂ ਇਹ ਹੈ ਕਿ ਪਿੰਦਰਪਾਲ ਵਰਗੇ
ਟੁਕੜਬੋਚ ਸਿਰਫ ਆਪਣੀ ਦੁਕਾਨਦਾਰੀ ਚਲਾਈ ਰੱਖਣ ਲਈ ਭਰਮਾਂ ਨੂੰ ਵਧਾਉਂਦੇ ਨੇ,
ਗੁਰੂ 'ਤੇ ਸ਼ਰਧਾ ਦੇ ਨਾਮ ਹੇਠ ਗੱਪ ਕਹਾਣੀਆਂ ਨੂੰ ਸਹੀ ਸਿੱਧ ਕਰਣ ਲਈ ਇਹ ਗੁਰਬਾਣੀ ਨੂੰ
ਵਰਤਦੇ ਨੇ। ਇਹਦੇ ਵਰਗੇ ਟਕਸਾਲਾਂ, ਸੰਪਰਦਾਵਾਂ, ਸਾਧਾਂ,
ਬਾਦਲਾਂ ਦੇ ਤਲਵੇ ਚੱਟਦੇ ਨੇ, ਅਤੇ ਗੁਰੂ ਨਾਲ ਧ੍ਰੋਹ ਕਮਾਉਂਦੇ ਨੇ। ਲੱਖ ਲਾਹਨਤ
ਹੈ ਪਿੰਦਰਪਾਲ ਸਿਆਂ... ਜਾ ਜਾ ਕੇ ਉਸ ਦਰਖ਼ਤ ਹੇਠ ਖੜਜਾ ਜਿੱਥੇ ਬੰਟੀ ਭਈਆ ਪਿਛਲੇ ਦੋ ਕੁ
ਸਾਲਾਂ ਦਾ ਖੜਾ ਮਿਠਾਈਆਂ ਝਾੜਨ ਡਿਆ।