ਇਨ੍ਹਾਂ
ਆਰ.ਐਸ.ਐਸ. ਦੇ ਟੁੱਕੜਬੋਚਾਂ ਨੂੰ ਦੇਖ ਕੇ ਲਗਦਾ ਹੈ ਕਿ ਸਿੱਖ ਵਖਰੀ ਕੌਮ ਹੈ?
ਬਦਮਾਸ਼ ਧੁੰਮੇ ਦੇ ਨਾਲ ਬੈਠੇ
ਬੰਟੀ-ਬਬਲੀ (ਬੰਤਾ ਤੇ ਜੀਵਾ) ਹੈ ਇਨ੍ਹਾਂ ਨੂੰ ਕੋਰੀ
ਸ਼ਰਮ, ਜਿਹੜੇ ਸਟੇਜਾਂ 'ਤੇ ਕਿੱਲ ਕਿੱਲ ਕੇ ਕਹਿੰਦੇ ਆ ਕਿ ਸਿੱਖ ਵਖਰੀ ਕੌਮ ਹੈ।
ਤੁਹਾਡੀਆਂ ਕਰਤੂਤਾਂ ਦਸਦੀਆਂ ਕਿ
ਇਹ ਅਕਲੋਂ ਖਾਲੀ ਟਕਸਾਲੀ ਹੈ ਹੀ ਆਰ.ਐਸ.ਐਸ. ਦੀ ਔਲਾਦ।
'ਹੋਲਾ' ਅਰਬੀ ਭਾਸ਼ਾ ਦੇ ਸ਼ਬਦ
ਹੂਲ ਤੋਂ ਬਣਿਆ ਹੈ ਜਿਸਦੇ ਅਰਥ ਭਲੇ ਕੰਮਾਂ ਲਈ ਜੂਝਣਾ,
ਸੀਸ ਤਲੀ 'ਤੇ ਧਰ ਕੇ ਲੜਨਾ, ਤਲਵਾਰ ਦੀ ਧਾਰ 'ਤੇ ਚੱਲਣਾ ਕੀਤੇ ਗਏ ਹਨ।
"ਮਹੱਲਾ" ਸ਼ਬਦ ਦੇ ਅਰਥ ਹਨ
ਉਹ ਅਸਥਾਨ ਜਿੱਥੇ ਫ਼ਤਹਿ ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਵੇ।
ਗੁਰੂ ਸਾਹਿਬ ਨੇ ਭਾਰਤੀ ਸਮਾਜ ਨੂੰ ਉਨ੍ਹਾਂ ਦੇ ਰੀਤੀ-ਰਿਵਾਜਾਂ ਅਤੇ ਤਿਉਹਾਰ ਮਨਾਉਣ ਦੇ
ਢੰਗਾਂ ਵਿਚ ਵੀ ਇਨਕਲਾਬੀ ਤਬਦੀਲੀਆਂ ਲਿਆਂਦੀਆਂ।
ਭਾਈ ਕਾਨ੍ਹ
ਸਿੰਘ ਨਾਭਾ ਅਨੁਸਾਰ- ਹੋਲੇ ਦੇ ਅਰਥ ਹਮਲਾ ਜਾ ਹੱਲਾ ਕਰਨਾ ਹੈ। ਡਾ. ਵਣਜਾਰਾ
ਬੇਦੀ ਨੇ ‘ਮੁਹੱਲਾ ਨੂੰ ਅਰਬੀ ਦੇ ਸ਼ਬਦ ਮਹਲੱਹੇ ਦਾ ਤਦਭਵ ਦੱਸਿਆ ਹੈ। ਜਿਸ ਦਾ ਭਾਵ ਉਸ
ਸਥਾਨ ਤੋਂ ਹੈ ਜਿੱਥੇ
‘ਫ਼ਤਹ' ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਵੇ। ਪਹਿਲਾ ਇਹ ਸ਼ਬਦ ਇਸੇ
ਭਾਵ ਵਿਚ ਵਰਤਿਆ ਜਾਂਦਾ ਜਦੋਂ ਸਿਖੇ ਹੋਏ ਅਸਥਾਨ ਉੱਪਰ ਕੋਈ ਦਲ ਕਾਬਜ ਹੋ ਜਾਂਦਾ ਤਾਂ
ਉੱਥੇ ਹੀ ਦਰਬਾਰ ਲੱਗਦਾ ਹੈ ਸ਼ਸਤਰਧਾਰੀ ਤੇਗਜ਼ਨੀ ਦੇ ਕਮਾਲ ਵਿਖਾਉਂਦੇ, ਪਰ ਹੌਲੀ-ਹੌਲੀ
ਇਹ ਸ਼ਬਦ ਜਲੂਸ ਲਈ ਪ੍ਰਚਲਿਤ ਹੋ ਗਿਆ, ਜੋ ਫੌਜੀ ਸੱਜ ਧੱਜ ਕੇ ਨਗਾਰਿਆਂ ਦੀ ਚੋਟ ਨਾਲ
ਆਨੰਦਪੁਰ ਸਾਹਿਬ ਵਿਚ ਇਕ ਗੁਰਧਾਮ ਤੋਂ ਦੂਜੇ ਗੁਰਧਾਮਾਂ ਦੀ ਯਾਤਰਾਂ ਲਈ ਨਿਕਲਦਾ ਸੀ।
ਹੁਣ ਸੋਚੋ ਕੀ ਇਹ ਵਿਹਲੜ
ਨਿਹੰਗ ਦੇ ਆਰ.ਐਸ.ਐਸ. ਦੇ
ਟੁੱਕੜਬੋਚ ਟਕਸਾਲੀ ਹੋਲਾ ਮਹੱਲਾ ਮਨਾ ਰਹੇ ਹਨ ਜਾਂ ਹੋਲੀ?
ਕਿਹੜੀ ਸ਼ਸਤਰ ਵਿਦਿਆਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ? ਕੀ
ਤੁਸੀਂ ਸੋਚ ਸਕਦੇ ਜੋ ਕਿ ਇਹ ਗੋਗੜ ਕੱਡੀ ਬੈਠਾ ਧੁੰਮਾ ਕਿਰਪਾਨ ਚਲਾ ਸਕਦਾ ਹੈ?
ਇਨ੍ਹਾਂ ਬੇਗੈਰਤਾਂ ਨੇ ਸਿੱਖੀ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ਸਿੱਖਾਂ ਨੂੰ ਸੋਚਣਾ
ਹੀ ਨਹੀਂ ਹੁਣ ਇਨ੍ਹਾਂ ਖਿਲਾਫ ਖੁੱਲ ਕੇ ਖੜਨਾ ਪਵੇਗਾ।