Khalsa News homepage

 

 Share on Facebook

Main News Page

ਮੋਦੀ ਸਾਬ, ਬੱਤੀਆਂ ਬੁਝਾ ਕੇ ਤੇ ਮੋਮਬੱਤੀਆਂ ਜਗਾ ਕੇ Corona virus ਨੂੰ "ਰੌਸ਼ਨੀ ਦੀ ਮਹਾਸ਼ਕਤੀ" ਦਾ ਅਹਿਸਾਸ ਕਿਵੇਂ ਕਰਾਇਆ ਜਾ ਸਕਦਾ ਹੈ?
-: ਕ੍ਰਾਂਤੀਪਾਲ ਸਿੰਘ
03.04.2020

ਮੋਦੀ ਸਾਬ,

ਕੀ ਹਾਲ ਨੇ? ਉਮੀਦ ਆ Social distancing ਮਨਾ ਰਹੇ ਓ। ਕਲ ਤੁਹਾਡਾ ਭਾਸ਼ਣ ਸੁਣਿਆ। ਹਮੇਸ਼ਾ ਦੀ ਤਰ੍ਹਾਂ Logic ਘੱਟ ਤੇ ਮਦਾਰੀਪੁਣਾ ਜ਼ਿਆਦਾ ਸੀ। ਖ਼ੈਰ ਹੁਣ ਜੋ ਹੈ ਸੋ ਹੈ, ਇਸ ਤੋਂ ਜਿਆਦਾ ਦੀ ਉਮੀਦ ਤੁਹਾਡੇ ਤੋਂ ਹੈ ਵੀ ਨਹੀਂ।

ਮੈਂ ਜਾਣਨਾ ਚਾਹੁੰਦਾ ਸੀ ਕਿ ਬੱਤੀਆਂ ਬੁਝਾ ਕੇ Corona virus ਨੂੰ "ਰੌਸ਼ਨੀ ਦੀ ਮਹਾਸ਼ਕਤੀ" ਦਾ ਅਹਿਸਾਸ ਕਿਵੇਂ ਕਰਾਇਆ ਜਾ ਸਕਦਾ ਹੈ? ਕੀ ਇਸ Virus ਨੂੰ light ਦੀ sense ਹੈ?

ਇਸ ਤੋਂ ਪਹਿਲਾਂ ਕਿ ਤੁਸੀਂ ਜਵਾਬ ਦਿਓ (ਜੋ ਕੇ ਤੁਸੀਂ ਨਹੀਂ ਦਿਓਗੇ।) ਤੁਹਾਡੀਆਂ ਅੱਖਾਂ ਸਾਹਮਣੇ Mob Lynchings ਹੁੰਦੀਆਂ ਰਹੀਆਂ, ਗੌਰੀ ਲੰਕੇਸ਼ ਦਾ ਕਤਲ ਕਰਕੇ ਉਸਨੂੰ ਕੁੱਤੀ ਦਾ ਦਰਜਾ ਦੇ ਦਿੱਤਾ ਗਿਆ, 4 ਦਿਨ ਤੱਕ ਤੁਹਾਡੀ ਦਾੜ੍ਹ ਥੱਲੇ ਦਿੱਲੀ ਵਿੱਚ ਦੰਗੇ ਹੋਏ, ਤੁਸੀਂ ਚੁੱਪ ਰਹੇ), ਤੁਹਾਡੇ ਭਗਤ ਮੈਨੂੰ ਦੱਸਣਗੇ ਕਿ ਇਹ Symbolic ਹੈ, ਮੋਦੀ ਸਾਬ ਦੇਸ਼ ਦੀ ਜਨਤਾ ਦਾ ਮਨੋਬਲ ਉੱਚਾ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ। ਥਾਲੀਆਂ, ਘੰਟੀਆਂ ਖੜਕਾ ਕੇ, ਮੋਮਬੱਤੀਆਂ, ਟੋਰਚਾਂ, ਮੋਬਾਇਲ Phones ਦੀਆਂ Flashlights ਜਗਾ ਕੇ?????

ਮੈਨੂੰ ਇਹ ਸਭ ਪੁਰਾਣਾ ਦਮਨਕਾਰੀ ਬ੍ਰਾਹਮਣਵਾਦ ਫੇਰ ਤੋਂ ਵਿਵਹਾਰਰਕ ਰੂਪ ਵਿੱਚ ਮੁੜ ਸਥਾਪਿਤ ਕਰਨ ਦੀ ਇੱਕ ਨੀਚ ਕੋਸ਼ਿਸ਼ ਤੋਂ ਸਿਵਾ ਹੋਰ ਕੁੱਝ ਨੀ ਲਗਦਾ। "ਇੱਕ ਨਿੰਬੂ ਤੇ ਕੁੱਝ ਹਰੀਆਂ ਮਿਰਚਾਂ ਇੱਕ ਧਾਗੇ ਵਿੱਚ ਪਿਰੋ ਕੇ ਟੰਗਣ ਜਾਂ ਚੌਂਕ ਵਿੱਚ ਸੁੱਟਣ ਨਾਲ ਬੁਰੀਆਂ ਬਲਾਵਾਂ ਦੂਰ ਰਹਿਣਗੀਆਂ" (ਇਸੇ ਕਰਕੇ ਰਾਜਨਾਥ ਸਾਬ ਨੇ ਰਫ਼ਾਏਲ ਲੜਾਕੂ ਜਹਾਜ ਦੇ ਟਾਇਰਾਂ ਥੱਲੇ ਨਿੰਬੂ ਰੱਖੇ ਸੀ) .... "ਚੌਂਕ ਵਿੱਚ ਤੀਲੀਆਂ ਵਾਲਾ ਝਾੜੂ ਸੁੱਟ ਕੇ ਰੁਕੇ ਹੋਏ ਕੰਮ ਤੁਰ ਪੈਣਗੇ"... ਪਤਾ ਨਹੀਂ ਹੋਰ ਕੀ ਕੀ।

ਤੁਸੀਂ ਜਿਸ ਵਿਚਾਰਧਾਰਾ ਦਾ ਪ੍ਰਤੀਨਿਧ ਕਰਦੇ ਓ ਉਸ ਤੋਂ ਇਹੋ ਜਿਹੇ ਨੁਸਖਿਆਂ ਦੀ ਉਮੀਦ ਕੀਤੀ ਜਾ ਸਕਦੀ ਏ। ਤੁਸੀਂ ਹੀ ਕਿਹਾ ਸੀ ਨਾ ਕਿ ਗਣੇਸ਼ ਜੀ ਪਲਾਸਟਿਕ ਸਰਜਰੀ ਦੀ ਉਦਾਹਰਣ ਨੇ। ਮੈਂ ਪੁੱਛਣਾ ਚਾਹੁੰਨਾ ਕਿ ਜੇ ਪਲਾਸਟਿਕ ਸਰਜਰੀ ਇੰਨੀ ਪੁਰਾਣੀ ਹੈ ਤਾਂ ਇਕਲਾਵਯਾ ਦਾ ਅੰਗੂਠਾ ਵਾਪਿਸ ਕਿਉਂ ਨਹੀਂ ਲੱਗਾ ਦਿੱਤਾ ਗਿਆ। ਸ਼ਾਇਦ ਓ ਇੱਕ ਦਲਿਤ ਸੀ, ਇਸ ਕਰਕੇ ਨਹੀਂ..... ਹੈ ਨਾ?

ਕੁੱਝ ਤੌਬਾ ਕਰੋ ਮੋਦੀ ਸਾਬ !!! ਜੇ ਮਨੋਬਲ ਉੱਚਾ ਕਰਨਾ ਹੈ ਤਾਂ ਕੁੱਝ ਠੋਸ ਕਦਮ ਚੁੱਕੋ। ਆਪਣੇ ਚਮਚੇ ਮੀਡੀਆ ਨੂੰ ਕਹੋ ਕਿ Corona ਮਹਾਮਾਰੀ ਨੂੰ ਫਿਰਕੂ ਰੰਗ ਨਾ ਦਿਓ। ਇਹ Virus ਧਰਮ ਦੇਖਕੇ ਨਹੀਂ Attack ਕਰਦਾ। Idiots ਹਰ ਫਿਰਕੇ ਵਿੱਚ ਹਨ। ਜੇ ਮਸਜਿਦਾਂ ਵਿੱਚ Social distancing ਦਾ ਪਾਲਣ ਨਹੀਂ ਹੋ ਰਿਹਾ ਤਾਂ ਮੰਦਰਾਂ, ਗਿਰਜਾਘਰਾਂ, ਗੁਰਦਵਾਰਿਆਂ ਵਿੱਚ ਵੀ ਏਹੀ ਹਾਲ ਏ। ਲੋਕਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਕਿ ਰੱਬ ਚਾਰਦੀਵਾਰੀ ਵਿੱਚੋਂ ਨਿਕਲ ਕੇ ਡਾਕਟਰਾਂ, ਨਰਸਾਂ, ਸਫਾਈ ਕਰਮਚਾਰੀਆਂ ਤੇ ਡਿਊਟੀ ਪਸੰਦ ਪੁਲਿਸ ਮੁਲਾਜ਼ਮਾਂ ਅੰਦਰ ਆ ਗਿਆ ਏ।

- ਆਪਣੇ ਮੰਤਰੀਆਂ ਨੂੰ ਕਹੋ ਕਿ ਹੁਣ ਦੇਸ਼ਭਕਤੀ ਦਿਖਾਉਣ ਦਾ ਸਮਾਂ ਏ। ਆਪਣੇ ਆਪਣੇ ਸੁਰੱਖਿਆ ਘੇਰਿਆਂ ਚੋਂ ਨਿਕਲ ਕੇ ਸੜਕਾਂ 'ਤੇ ਆ ਜਾਣ ਤੇ ਆਪਣੇ ਆਪਣੇ ਇਲਾਕਿਆਂ ਵਿੱਚ ਚੀਜ਼ਾਂ ਵਸਤਾਂ ਦੀ supply ਯਕੀਨੀ ਬਣਾਉਣ।

- ਡਾਕਟਰਾਂ, ਨਰਸਾਂ ਤੇ ਹੋਰ ਅਮਲੇ ਲਈ ਜੰਗੀ ਪੱਧਰ ਤੇ Protective suits and masks ਬਣਾਉਣ ਦਾ ਉਪਰਾਲਾ ਸ਼ੁਰੂ ਕਰੋ ਤੇ ਲੋਕਾਂ ਨੂੰ ਦੱਸੋ।

- Model Isolation Camps ਬਣਾਓ, ਜਿੱਥੇ ਸਾਰੀਆਂ ਮੁੱਢਲੀਆਂ basic ਸਹੂਲਤਾਂ ਹੋਣ ਤੇ ਲੋਕਾਂ ਨੂੰ ਦੱਸੋ।

- ਸੋਸ਼ਲ ਮੀਡੀਆ ਉੱਤੇ ਚੱਲ ਰਹੇ ਗ਼ਲਤ ਪ੍ਰਚਾਰ ਖਿਲਾਫ ਮੁਹੀਮ ਛੇੜੋ। ਹਰ ਰੋਜ 2 time ਆਪਣੀ ਅਧਿਕਾਰਤ Site ਤੋਂ ਲੋਕਾਂ ਨੂੰ ਇਸ ਮਹਾਮਾਰੀ ਨਾਲ ਹੋ ਰਹੀ ਲੜਾਈ ਉਪਰਾਲੇ ਤੇ ਇਸ ਦੇ ਅਸਰ ਦੀ ਸਟੀਕ ਜਾਣਕਾਰੀ ਦਿਓ।

ਇਸ ਤਰ੍ਹਾਂ ਮਨੋਬਲ ਵਧੇਗਾ। ਮਦਾਰੀ ਦੀ ਖੇਡ ਨਾਲ ਮਨੋਰੰਜਨ ਤਾਂ ਹੋ ਸਕਦਾ ਏ, ਮਨੋਬਲ ਨਹੀਂ ਵੱਧਦਾ।

Social distancing ਚੰਗਾ ਉਪਰਾਲਾ ਹੈ, ਇਸ ਦੇ ਨਾਲ ਨਾਲ ਫਿਰਕਾਪ੍ਰਸਤੀ, ਧੋਖਾਪ੍ਰਸਤੀ, Backwardness ਤੇ ਵਾਦਾਖਿਲਾਫੀ ਤੋਂ ਦੂਰੀ ਰੱਖਣ ਦੀ ਵੀ ਬੇਹੱਦ ਜ਼ਰੂਰਤ ਹੈ।

ਮੈਂ ਵੀ ਜ਼ਾਤੀ ਤੌਰ 'ਤੇ Corona ਖ਼ਿਲਾਫ਼ ਲੜਾਂਗਾ, ਪਰ ਸੁਚੇਤ ਰਹਿ ਕੇ, Scientific ਢੰਗ ਨਾਲ, ਬੱਤੀਆਂ ਬੁਝਾ ਕੇ ਨਹੀਂ, ਬੱਤੀਆਂ ਜਗਾ ਕੇ, ਆਪਣੇ ਮਨ ਦੀਆਂ, ਜ਼ਮੀਰ ਦੀਆਂ ਤੇ ਅਕਲ ਦੀਆਂ।

ਧੰਨਵਾਦ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top