ਕਿਟਾਣੂਆਂ
ਦੀ ਦੁਨੀਆ ਵਿੱਚ ਤੁਹਾਡਾ ਸਵਾਗਤ ਹੈ। ਮੰਨੋ ਚਾਹੇ ਨਾ ਕਿਟਾਣੂ ਸਾਡੇ ਸਾਰਿਆਂ ਵਿੱਚ ਪਾਏ
ਜਾਂਦੇ ਜਿਆਦਾਤਰ ਲੋਕਾਂ ਵਿੱਚ ਸਿਹਤਮੰਦ ਕਿਟਾਣੂ ਹੁੰਦੇ, ਪਰ ਕਈਆਂ ਵਿੱਚ
ਭਿਅੰਕਰ ਅਪਗ੍ਰੇਡ ਕਿਸਮ ਦੇ ਕਿਟਾਣੂਆਂ ਦੀ ਗਿਣਤੀ ਜਿਆਦਾ
ਹੁੰਦੀ। ਜਦੋਂ ਇਹ ਅਪਗ੍ਰੇਡ ਕਿਟਾਣੂਆਂ ਦੀ ਗਿਣਤੀ ਵੱਧ ਜਾਵੇ ਇਹ ਅੰਦਰੋ-ਅੰਦਰੀ
ਬੰਦੇ ਨੂੰ ਬਹੁਤ ਤੰਗ ਕਰਦੇ।
ਮਾੜੀ ਗਲ ਤਾਂ ਇਹ ਹੁੰਦੀ ਇਨ੍ਹਾਂ
ਕਿਟਾਣੂਆਂ ਦੇ ਬਹੁਤੇ ਹਮਲੇ ਸਿੱਧੇ ਦਿਮਾਗ 'ਤੇ ਹੁੰਦੇ ਤੇ ਹਮਲਾ ਹੁੰਦੇ ਸਾਰ
ਦਿਮਾਗ ਨੂੰ ਵਿਦਵਾਨੀ ਚੜ੍ਹ ਜਾਂਦੀ ਤੇ ਹਮਲੇ ਦੇ ਸ਼ਿਕਾਰ ਦੀ ਪਹਿਲੀ ਨਿਸ਼ਾਨੀ ਹੁੰਦੀ ਉਹ
ਖੁਦ ਨੂੰ ਦੂਜਿਆਂ ਤੋਂ ਵੱਧ ਜਾਗਰੂਕ ਸਮਝਣ ਲੱਗ ਜਾਂਦਾ ਤੇ ਅੰਦਰੋ-ਅੰਦਰੀ ਸੜ੍ਹੀ ਜਾਂਦਾ।
ਨਵੀਂ ਖੋਜ ਦਸਦੀ ਹੈ ਕਿ ਕਮਜ਼ੋਰ
Immunity ਵਾਲੇ ਲੋਕ ਹੀ ਇਨਾਂ ਅਪਗ੍ਰੇਡ ਕਿਟਾਣੂਆਂ ਵਾਲੀ ਬਿਮਾਰੀ ਦਾ ਜ਼ਿਆਦਾ ਸ਼ਿਕਾਰ
ਹੁੰਦੇ ਹਨ। ਇਨ੍ਹਾਂ ਕਿਟਾਣੂਆਂ ਦੀ ਹੋਂਦ ਤੋਂ ਜਾਣਕਾਰ ਲੋਕ ਰੋਗੀ ਤੋਂ ਦੂਰ ਹੀ
ਰਹਿੰਦੇ ਤੇ ਕਿਨਾਰਾ ਕਰਨ ਵਿੱਚ ਭਲਾਈ ਸਮਝਦੇ, ਪਰ ਜਦੋਂ ਅਪਗ੍ਰੇਡ ਕਿਟਾਣੂਆਂ ਵਾਲੇ ਰੋਗੀ
ਦੀ ਭੇੜ ਕਿਸੇ ਨਵੇਂ ਬੰਦੇ ਨਾਲ ਹੋ ਜਾਵੇ ਤਾਂ ਇਹ ਰੋਗੀ ਦਾ ਸਿਰਫ ਅੰਦਰੂਨੀ ਨੁਕਸਾਨ ਨਹੀਂ
ਬਾਹਰੀ ਨੁਕਸਾਨ ਵੀ ਕਰਵਾ ਦਿੰਦੇ।
ਫਿਲਹਾਲ ਅਪਗ੍ਰੇਡ ਕਿਟਾਣੂਆਂ ਵਾਲੀ
ਬਿਮਾਰੀ ਵੀ ਏਡਜ਼ ਦੀ ਬਿਮਾਰੀ ਵਾਂਗ ਨਾਮੁਰਾਦ ਬਣੀ ਹੋਈ ਹੈ, ਪਰ ਉਮੀਦ 'ਤੇ
ਦੁਨੀਆ ਕਾਇਮ ਹੈ। ਹੋ ਸਕਦਾ ਸਾਲ ਡੇਢ ਸਾਲ 'ਚ ਏਨਾਂ ਦੇ ਮਗਰਲੇ ਕਿਟਾਣੂ ਸ਼ਾਂਤ ਹੋ ਜਾਣ।