ਦਰਬਾਰ ਸਾਹਿਬ ਜੀ ਦੇ ਹਜੂਰੀ ਰਾਗੀ ਭਾਈ ਨਿਰਮਲ
ਸਿੰਘ ਜੀ ਵਲੋਂ ਸ਼੍ਰੋਮਣੀ ਕਮੇਟੀ ਨੂੰ ਆਪਣੇ ਦੁੱਖੜੇ ਦੀ ਲਿਖੀ ਚਿੱਠੀ ਹੀ ਉਨ੍ਹਾਂ ਦਾ
ਦੁਖਦਾਇਕ ਅੰਤ ਹੋ ਨਿਬੜੀ।
ਲਿਖਤ ਬਹੁਤ ਲੰਬੀ ਹੈ ਸਿਰਫ ਇਕ ਉਸ ਗਲ ਦਾ ਜਿਕਰ ਜਰੂਰ ਕਰਾਂਗਾ ਜਿਸ ਗਲ ਨੂੰ ਲੈ ਕੇ
ਪੰਥਕ ਸੋਚ ਰੱਖਣ ਵਾਲਿਆਂ ਨੂੰ ਪੰਥ ਦੇ ਭਵਿੱਖ ਲਈ ਚਿੰਤਤ ਹੋਣਾ ਜਰੂਰੀ ਹੋ ਜਾਏਗਾ।
ਭਾਈ ਨਿਰਮਲ ਸਿੰਘ ਜੀ ਨੇ ਉਸ ਸਮੇਂ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਮੋਹਣ ਸਿੰਘ ਜੀ
ਬਾਰੇ ਜਿਕਰ ਕੀਤਾ ਕਿ ਮੈ ਦਰਬਾਰ ਸਾਹਿਬ ਵਿਖੇ ਕੀਰਤਨ ਦੀ ਹਾਜਰੀ ਸਮੇਂ ਭਗਤ ਧੰਨਾ ਜੀ ਦਾ
ਸ਼ਬਦ ਗਾਇਨ ਕੀਤਾ ਸਮਾਪਤੀ ਸਮੇਂ ਮੈਨੂੰ ਮੋਹਣ ਸਿੰਘ ਜੀ ਨੇ ਕਿਹਾ ਕਿ ਤੁਸੀ ਧੰਨੇ ਜਟ ਦਾ
ਸ਼ਬਦ ਗਾਇਨ ਕਰਕੇ ਬਾਬੇ ਬੁੱਢੇ ਦੀ ਗੱਦੀ ਨੂੰ ਖੁਸ਼ ਕਰ ਦਿੱਤਾ ਹੈ ਐਵੇਂ ਛੀਂਬੇ ਨਾਈਆਂ
ਚਮਾਂਰਾਂ ਦੇ ਸ਼ਬਦ ਗਾਉਂਦੇ ਰਹਿੰਦੇ ਹੋ।
ਭਾਈ ਸਾਹਿਬ ਜੀ ਲਿਖਦੇ
ਹਨ ਕਿ ਹੈਡ ਗ੍ਰੰਥੀ ਦੇ ਮੁਖਹੋਂ ਇਹ ਸੁਣ ਕੇ ਮੇਰੇ ਪੈਰਾਂ ਥਲੋਂ ਜਮੀਨ ਖਿਸਕ ਗਈ।
ਭਾਈ ਸਾਹਿਬ ਜੀ ਨੇ ਇਹ ਵੀ ਦਸਿਆ ਕਿ ਤਾਬਿਆ 'ਚ ਬੈਠੇ ਰਾਗੀ
ਸਿੰਘਾਂ ਨੂੰ ਗਾਹਲ਼ਾਂ ਕੱਢਣਾ ਉਨ੍ਹਾਂ ਦੀ ਆਦਤ ਸੀ।
ਆਪਣੀ ਹੱਡਬੀਤੀ ਦਾ ਜਿਕਰ ਕਰਦਿਆਂ ਭਾਈ ਸਾਹਿਬ ਜੀ ਨੇ ਕਿਹਾ ਕਿ ਮੈ ਵਿਦੇਸ਼ ਤੋਂ ਵਾਪਸ ਆ
ਕੇ ਪਰਵਾਰ ਸਮੇਤ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਸੀ ਪ੍ਰਕਰਮਾ ਚ ਮੋਹਣ ਸਿੰਘ ਜੀ ਮਿਲ ਗਏ
ਤਾਂ ਮੈ ਫਤਹਿ ਬੁਲਾਈ ਤਾ ਅਗੋਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਚੂਹੜ ਉਡਮ ਆ ਗਈ ਵਿਦੇਸ਼ੋਂ,
ਜਦ ਮੈਂ ਇਤਰਾਜ ਕੀਤਾ ਤਾਂ ਅਗੋਂ ਕਹਿਣ ਲੱਗੇ ਕਿ ਹੋਰ ਮੈ
ਤੁਹਾਨੂੰ ਪਠਾਣ ਆਖਾਂ?
ਭਾਈ ਸਾਹਿਬ ਜੀ ਵਲੋਂ ਸ਼੍ਰੋਮਣੀ ਕਮੇਟੀ ਨੂੰ ਕੀਤੀ
ਸ਼ਿਕਾਇਤ ਕੋਈ ਸੁਣਵਾਈ ਨਾ ਹੋਣ ਦਾ ਕਾਰਨ,ਹੈਡ ਗਰੰਥੀ ਮੋਹਣ ਸਿੰਘ ਦੀ ਪ੍ਰਧਾਨ ਜਗਦੇਵ
ਸਿੰਘ ਤਲਵੰਡੀ ਨਾਲ ਰਿਸ਼ਤੇਦਾਰੀ ਹੋਣਾ ਸੀ।
ਇਸ ਦਾ ਨਤੀਜਾ ਇਹ ਨਿਕਲਿਆ ਨਿਰਮਲ ਰੂਹ ਉੱਤੇ ਨਾ ਮੰਨਣ ਯੋਗ
ਇਲਜ਼ਾਮ ਲਾ ਕੇ ਭਾਈ ਸਾਹਿਬ ਨੂੰ ਡਿਉਟੀ ਤੋਂ ਫਾਰਗ ਕਰ ਦਿੱਤਾ ਫਿਰ ਦੇਸ਼ ਵਿਦੇਸ਼ ਤੋਂ
ਲਾਹਨਤਾਂ ਦੀ ਬੁਛਾੜ ਹੋਣ 'ਤੇ ਬਹਾਲ ਕਰ ਦਿਤਾ ਗਿਆ।
ਅੱਜ ਵੀ ਭਾਈ ਸਾਹਿਬ ਜੀ ਨੂੰ ਕੋਰੋਨਾ ਨਾ ਹੋਣ ਦੇ ਬਾਵਜੂਦ ਦੋ ਦਿਨ ਵਿਚ ਰਿਪੋਰਟ ਪੌਜ਼ਟਿਵ
ਤੋਂ ਬਾਅਦ ਮੌਤ ਘੋਸ਼ਿਤ ਕਰਨਾ, ਉਨ੍ਹਾਂ ਨੂੰ ਹਸਪਤਾਲ ਅੰਦਰ ਦਵਾਈ ਨਾ ਦੇਣਾ, ਉਨ੍ਹਾਂ ਦੀ
ਦੇਹ ਨੂੰ ਅਗਨੀ ਭੇਂਟ ਕਰਨ ਸਮੇਂ ਰੋਲਣਾ ਜਾਂ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮੁੱਖ ਵਾਕ
ਦੀ ਵਿਆਖਿਆ ਸਮੇਂ ਉਨ੍ਹਾਂ ਦੀ ਮੌਤ ਬਾਰੇ ਜਿਕਰ ਨਾ ਕਰਨ ਪਿਛੇ ਸ਼੍ਰੋਮਣੀ ਕਮੇਟੀ ਨੂੰ ਆਪਣੇ
ਦੁੱਖੜੇ ਦੀ ਲਿਖੀ ਚਿੱਠੀ ਹੀ ਉਨ੍ਹਾਂ ਦੇ ਦੁੱਖੜੇ ਦਾ ਅੰਤ ਹੋ ਨਿਬੜੀ।
ਮੁੱਖ ਵਿਸ਼ਾ-: ਪੰਥ ਦਰਦੀਆਂ ਲਈ
ਸੋਚਣ ਦਾ ਮੁੱਖ ਵਿਸ਼ਾ ਇਹ ਹੈ ਕਿ ਇਕ ਵਿਅਕਤੀ ਨੂੰ ਜੋ ਕਿਹਾ ਸੋ ਕਿਹਾ, ਜੋ ਹੈਡ ਗ੍ਰੰਥੀ
ਮੋਹਣ ਸਿੰਘ ਵਲੋਂ ਇਹ ਕਹਿਣਾ ਕਿ ਨਾਈਆਂ ਚਮਾਰਾਂ ਦੇ ਸ਼ਬਦ ਲਾਉਂਦੇ ਰਹਿੰਦੇ ਹੋ, ਉਹ ਨਾਈ
ਚਮਾਰ ਭਗਤ ਹਨ ਜਿਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਚ ਦਰਜ ਹਨ ਇਸ ਅਤਿ ਗੰਭੀਰ ਮੁੱਦੇ
ਉਤੇ ਪੰਥ ਦਰਦੀਆਂ ਨੂੰ ਸਿਰ ਜੋੜ ਕੇ ਸੋਚਣ ਦੀ ਲੋੜ ਹੈ, ਕਿਉਂਕਿ ਆਰ ਐਸ ਐਸ ਦਾ ਏਜੰਡਾ
ਵੀ ਇਹੋ ਹੀ ਹੈ ਕਿ ਭਗਤ ਬਾਣੀ ਜੋ ਬ੍ਰਾਹਮਣ ਵਾਦ ਤੇ ਪਖੰਡ ਦਾ ਵਿਰੋਧ ਕਰਦੀ ਹੈ ਉਸ ਨੂੰ
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਅਲਗ ਕਰ ਦਿਤਾ ਜਾਏ।