ਧੰਨਵਾਦ ਸਹਿਤ : ਮਨਪ੍ਰੀਤ ਸਿੰਘ ਫੈਂਸਰ
ਅਖੌਤੀ
ਦਸਮ ਗ੍ਰੰਥ ਦੇ ਸਿਆਪੇ ਕਾਰਣ ਹਿੰਦੂ ਤਾਕਤਾਂ ਨੂੰ ਸਿੱਖੀ ਨੂੰ ਹਿੰਦੁਤਵ 'ਚ ਰਲਗੱਡ ਕਰਣ
ਦੀ ਸ਼ਕਤੀ ਮਿਲਦੀ ਹੈ, ਜਿਸਦਾ ਇੱਕ ਹੋਰ ਸਬੂਤ ਹੈ ਭਾਰਤ ਦੇ ਰਾਸ਼ਟਰੀ ਕਵੀ ਰਾਮਧਾਰੀ
ਸਿੰਘ ਦਿਨਕਰ ਦੀ
"ਸੰਸਕ੍ਰਿਤੀ ਕੇ ਚਾਰ ਅਧਿਆਏ" ਕਿਤਾਬ ਜਿਸਦੇ ਪੰਨਾਂ 379 ਉਤੇ ਉਹ ਲਿਖਦਾ ਹੈ...
"ਸਿੱਖ ਧਰਮ ਅਤੇ ਹਿੰਦੁਤਵ, ਇਹ ਦੋ ਨਹੀਂ,
ਇੱਕ ਹੀ ਧਰਮ ਹੈ। ਹਿੰਦੁਤਵ ਦਾ ਇਹ ਸੁਭਾਅ ਹੈ ਕਿ ਉਸ
ਉੱਤੇ ਜਦ ਜੈਸੀ ਔਕੜ ਆਉਂਦੀ ਹੈ ਤਦ ਉਹ ਵੈਸਾ ਰੂਪ ਆਪਣੇ ਅੰਦਰੋਂ ਪ੍ਰਗਟ ਕਰ ਲੈਂਦਾ ਹੈ।
ਇਸਲਾਮੀ ਹਮਲਿਆਂ ਤੋਂ ਬਚਣ ਲਈ ਅਤੇ ਉਨ੍ਹਾਂ ਦਾ ਜਵਾਬ ਦੇਣ ਲਈ ਹਿੰਦੁਤਵ ਨੇ ਇਸਲਾਮ ਦੇ
ਅਖਾੜੇ ਵਿੱਚ ਆਪਣਾ ਜੋ ਰੂਪ ਪ੍ਰਗਟ ਕੀਤਾ, ਉਹੀ ਸਿੱਖ ਜਾਂ ਖ਼ਾਲਸਾ ਧਰਮ ਹੈ। ਸਿੱਖ ਗੁਰੂਆਂ
ਨੇ ਹਿੰਦੂ ਧਰਮ ਦੀ ਰੱਖਿਆ ਅਤੇ ਸੇਵਾ ਲਈ ਆਪਣੀਆਂ ਧੌਣਾਂ ਕਟਾਈਆਂ, ਆਪਣੇ ਜੀਵਨ ਦਾ
ਬਲਿਦਾਨ ਕੀਤਾ ਅਤੇ ਉਨ੍ਹਾਂ ਨੇ ਜੋ ਸੈਨਿਕ ਸੰਗਠਨ ਖੜਾ ਕੀਤਾ, ਉਸਦਾ ਟੀਚਾ ਵੀ ਹਿੰਦੂ
ਧਰਮ ਨੂੰ ਜੀਵਿਤ ਅਤੇ ਜਾਗਰੂਕ ਰੱਖਣਾ ਸੀ। ਇਸੇ ਕਾਰਣ ਸਿੱਖ ਸਾਰੇ ਭਾਰਤ ਵਿੱਚ ਹਿੰਦੂਆਂ
ਦੇ ਚਹੇਤੇ ਰਹੇ ਹਨ।
ਭਾਵੇਂ ਗੁਰੂ ਨਾਨਕ ਅਤੇ ਹੋਰ ਗੁਰੂਆਂ ਨੇ ਬਰਾਬਰ ਨਿਰਾਕਾਰ ਦੀ ਭਗਤੀ
ਉੱਤੇ ਜ਼ੋਰ ਦਿੱਤਾ, ਪਰ ਸਿੱਖ ਸਮਾਜ ਕਦੀ ਵੀ ਸਾਕਾਰ ਦੀ ਉਪਾਸਨਾ ਦਾ ਵਿਰੋਧੀ ਨਹੀਂ ਹੋਇਆ।
ਗੁਰੂ ਗੋਬਿੰਦ ਸਿੰਘ ਨੇ ਵੀਰਤਾ ਦੀ ਉਮੰਗ ਵਿੱਚ ਆਕੇ "ਕਿਸਨ-ਬਿਸਨ"
ਦੇ ਅਸਤਿਤਵ ਤੋਂ ਇਨਕਾਰ ਤਾਂ ਕਰ ਦਿੱਤਾ ਪਰ ਉਹ ਚੰਡੀ ਦੀ ਸਤੁਤੀ (ਉਪਾਸਨਾ) ਕਰਨੀ ਨਹੀਂ
ਭੁੱਲੇ ਅਤੇ ਉਨ੍ਹਾਂ ਨੇ ਰਾਮਕਥਾ ਉੱਤੇ ਵੀ ਸੋਹਣਾ ਕਾਵਿ ਰਚਨਾ ਕਰ ਦਿੱਤੀ। ਸਿੱਖ
ਗੁਰੂ ਅਵਤਾਰ ਅਤੇ ਹਿੰਦੂ ਦੇਵੀ ਦੇਵਤਿਆਂ ਉੱਤੇ ਕਾਫੀ ਸ਼ਰਧਾ ਰਖਦੇ ਸੀ।..."
ਹੁਣ ਅਖੌਤੀ ਦਸਮ ਗ੍ਰੰਥ ਦੀ ਹਮਾਇਤੀ
ਦੱਸਣ ਕਿ ਐਸੇ ਲੋਕਾਂ ਦੀ ਵਿਰੋਧਤਾ ਕਿਵੇਂ ਕਰੋਗੇ,
ਕਿਉਂ ਜੁ ਤੁਸੀਂ ਲੋਕ ਇੱਕ ਐਸੇ
ਗ੍ਰੰਥ ਦੇ ਉਪਾਸਕ ਹੋ ਜਿਹੜਾ ਸਿੱਖਾਂ ਨੂੰ ਹਿੰਦੂ ਸਾਬਤ ਕਰਣ ਲਈ ਕਾਫੀ ਹੈ।