ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਦਿੱਲੀ ਦੇ ਕਥਿਤ ਸਿੱਖਾਂ ਨੂੰ ਦੁਨੀਆਂ ਭਰ
ਤੋਂ ਲੱਖ ਲਾਹਨਤਾਂ।
ਸ਼ਰਮ ਕਰੋ ਥੋੜ੍ਹੀ ਜਿਹੀ, ਕਿਉਂ ਬੇਸ਼ਰਮੀ
'ਤੇ ਟੱਕ ਬੰਨ੍ਹਿਆ! ਪਹਿਲਾਂ ਮਿਥਿਹਾਸਕ ਰਾਮ ਦੇ ਮੰਦਰ ਦੇ ਉਧਘਾਟਨ ਮੌਕੇ ਮੋਦੀ
ਦੇ ਇਸ਼ਾਰੇ ਉੱਤੇ ਇਕਬਾਲ ਚੰਦ ਵਲੋਂ ਸਿੱਖਾਂ ਨੂੰ ਲਵ ਕੁਸ਼ ਦੀ ਔਲਾਦ ਕਹਿਣਾ, ਤੇ
ਹੁਣ ਦਿੱਲੀ ਕਮੇਟੀ 'ਤੇ ਕਾਬਜ਼ ਮਨਜਿੰਦਰ ਸਿਰਸਾ, ਹਰਮੀਤ ਕਾਲਕਾ
ਅਤੇ ਬਾਕੀ ਮੈਂਬਰਾਂ ਵੱਲੋਂ ਇਕ ਬੂਝੜ ਬੰਤਾ ਸਿੰਘ ਕੋਲੋਂ ਅਖੌਤੀ ਦਸਮ ਗ੍ਰੰਥ ਦੀ ਕਥਾ।
ਬੇੜਾ ਬਹਿ ਜਾਏ ਤੁਹਾਡਾ ਦਿੱਲੀ ਵਾਲਿਉ...
ਕੋਈ ਹੈ ਨਹੀਂ ਦਿੱਲੀ ਵਿੱਚ ਜਾਗਦੀ ਜ਼ਮੀਰ ਵਾਲਾ ਸਿੱਖ!!!
ਜਿਹੜੀ ਦਿੱਲੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਅਤੇ ਧੜ ਲਿਆਉਣ ਲਈ ਦੋ ਸਿੱਖ
ਬਹੁੜੇ ਸਨ, ਹੁਣ ਕੀ ਸਿੱਖਾਂ ਦਾ ਕਾਲ਼ ਪੈ ਗਿਆ ? ਦਿੱਲੀ ਵਾਲਿਉ ਪਹਿਲਾਂ ਤੁਸੀਂ
ਆਰ.ਐਸ.ਐਸ. ਹੇਠ ਕੰਮ ਕਰਦੇ ਸਿਰਸਾ ਅਤੇ ਕਾਲਕਾ ਵਰਗਿਆਂ ਨੂੰ ਵੋਟਾਂ ਪਾਕੇ ਜਿਤਾਇਆ, ਤੇ
ਹੁਣ ਉਹੀ ਲੋਕ ਗੁਰੂ ਗ੍ਰੰਥ ਦੇ ਸ਼ਰੀਕ ਦੀ ਕਥਾ ਕਰਵਾ ਰਹੇ ਹਨ। ਉਹ ਕੋਈ ਤਾਂ ਜਾਗੋ... ਨਹੀਂ
ਤਾਂ ਬਹੁਤ ਦੇਰ ਹੋ ਚੁਕੀ ਹੋਵੇਗੀ, ਤੁਹਾਡੀਆਂ ਆਉਣ ਵਾਲੀਆਂ
ਨਸਲਾਂ ਤੁਹਾਡੇ 'ਤੇ ਲਾਹਨਤਾਂ ਪਾਉਣਗੀਆਂ।
ਸਰਨਾ ਧੜੇ ਦੇ ਪਰਮਜੀਤ ਸਿੰਘ ਸਰਨਾ ਲਈ
ਵੀ ਇਮਤੀਹਾਨ ਦੀ ਘੜੀ ਹੈ ਕਿ ਉਹ ਇਸ ਵੇਲੇ ਕੀ ਫੈਸਲਾ ਕਰਦੇ ਹਨ।
ਪਾਠਕਾਂ ਨੂੰ ਦੱਸ
ਦਈਏ ਕਿ ਸਿੰਘਨਾਦ ਟੀ.ਵੀ, ਉੱਤੇ ਅਗਲੇ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਗੁਰੂ
ਗ੍ਰੰਥ ਸਾਹਿਬ ਦੇ ਵੱਖ ਵੱਖ ਵਿਸ਼ੇ ਜਿਸ ਤਰ੍ਹਾਂ ਬੀੜ ਦਾ ਇਤਿਹਾਸ, ਸਮਾਜਿਕ ਪੱਖ, ਆਰਥਿਕ
ਪੱਖ, ਸੰਗੀਤਕ ਪੱਖ ਅਤੇ ਹੋਰ ਪੱਖਾਂ 'ਤੇ ਵੱਖ ਵੱਖ ਵਿਦਵਾਨਾਂ ਨਾਲ ਵੀਚਾਰਾਂ ਹੋਣਗੀਆਂ।
ਤੇ ਉਸ ਤੋਂ ਅਗਲੇ ਹਫਤੇ 7-11 ਸਤੰਬਰ
ਤੱਕ ਅਖੌਤੀ ਦਸਮ ਗ੍ਰੰਥ ਉੱਤੇ ਲਗਾਤਾਰ ਪ੍ਰੋਗਰਾਮ ਹੋਣਗੇ ਜਿਸ ਵਿੱਚ ਜਾਪੁ,
ਚੌਪਈ, ਅਕਾਲ ਉਸਤਤ, ਚਰਿਤ੍ਰੋਪਾਖਿਯਾਨ ਅਤੇ ਹੋਰ ਕੂੜ ਰਚਨਾਵਾਂ ਬਾਰੇ ਖਾਸ ਵੀਚਾਰਾਂ
ਹੋਣਗੀਆਂ।