ਰਾਮ
ਮੰਦਰ ਦੇ ਨੀਂਹ ਪੱਥਰ ਸਮਾਗਮ ਵਿੱਚ ਭਾਰਤ ਦੇ ਪ੍ਰਧਾਨ ਮੰਤ੍ਰੀ ਮੋਦੀ ਵੱਲੋਂ ਸਿੱਖਾਂ ਦੇ
ਮੂੰਹ 'ਤੇ ਚਪੇੜ ਮਾਰੀ ਗਈ, ਜਿਸ 'ਤੇ ਅਗਿਆਨੀ ਇਕਬਾਲ ਸਿੰਘ ਨੇ ਮੋਹਰ ਲਾਈ ਕਿ
ਗੁਰੂ ਗੋਬਿੰਦ ਸਿੰਘ ਜੀ ਨੇ ਰਾਮਾਇਣ ਲਿਖੀ, ਅਤੇ ਸਿੱਖ ਲਵ ਕੁਸ਼ ਦੀ ਔਲਾਦ ਹਨ।
ਇਹ ਕੋਈ
ਅਤਿਕਥਨੀ ਨਹੀਂ, ਉਸਨੇ ਉਹੀ ਕਿਹਾ
ਜੋ ਅਖੌਤੀ ਦਸਮ ਗ੍ਰੰਥ ਦੇ ਪੰਨਾਂ
ਨੰਬਰ ੫੨ ਅਤੇ ੫੩ 'ਤੇ ਲਿਖਿਆ ਹੋਇਆ ਹੈ। ਫਿਰ ਸਿੱਖਾਂ ਨੂੰ ਪਿੱਟਣ ਦੀ ਲੋੜ ਨਹੀਂ
ਸੀ ਕਿਉਂਕਿ ਜਦੋਂ ਸਿੱਖਾਂ ਨੂੰ ਕੋਈ ਅਕਲ ਵਾਲੀ ਗੱਲ ਦੱਸੀ ਜਾਵੇ ਉਦੋਂ ਉਹ ਸੁਣਦੇ ਨਹੀਂ,
ਫਿਰ ਜਦੋਂ ਇਨ੍ਹਾਂ ਨੂੰ ਬਾਹਰੋਂ ਕੋਈ ਸੁਣਾ ਦੇਵੇ ਤਾਂ ਇਹ ਟੱਪਣਾ ਸ਼ੁਰੂ ਕਰ ਦਿੰਦੇ ਨੇ।
ਗਿਆਨੀ ਭਾਗ ਸਿੰਘ ਅੰਬਾਲਾ ਨੇ 1970 ਵਿਆਂ ਵਿੱਚ ਅਖੌਤੀ ਦਸਮ
ਗ੍ਰੰਥ ਬਾਰੇ ਲਿਖਿਆ, ਜਿਹੜਾ ਸਿੱਖਾਂ ਨੇ ਬਹੁਤਾ ਪੜਿਆ ਨਹੀਂ।
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵੱਲੋਂ 2008 ਤੋਂ ਲੈਕੇ ਅਖੌਤੀ
ਦਸਮ ਗ੍ਰੰਥ ਬਾਰੇ ਸੁਚੇਤ ਕਰਣਾ ਸ਼ੁਰੂ ਕੀਤਾ ਤਾਂ ਸਿੱਖਾਂ ਨੇ ਆਪ ਹੀ ਉਨ੍ਹਾਂ ਦਾ ਵਿਰੋਧ
ਸ਼ੁਰੂ ਕਰ ਦਿੱਤਾ ਤੇ ਆਰ.ਐਸ.ਐਸ. ਦੇ ਇਸ਼ਾਰੇ 'ਤੇ ਲਾਂਬੇ ਨੇ ਪ੍ਰੋ. ਦਰਸ਼ਨ ਸਿੰਘ
ਦੀ ਸੀ.ਡੀ. ਦੀ ਕੱਟ ਵੱਢ ਕਰਕੇ ਅਕਾਲ ਤਖ਼ਤ 'ਤੇ ਕਾਬਜ਼ ਬਾਦਲ ਦੇ ਟੁੱਕੜਬੋਚਾਂ ਕੋਲ਼
ਪਹੁੰਚਾਈ ਤੇ ਜਿਸ ਨਾਲ ਉਨ੍ਹਾਂ ਨੇ ਪ੍ਰੋ. ਦਰਸ਼ਨ ਸਿੰਘ ਜੀ ਨੂੰ ਜਨਵਰੀ 2009 ਵਿੱਚ
ਛੇਕਿਆ। ਪ੍ਰੋ. ਦਰਸ਼ਨ ਸਿੰਘ ਨੇ ਅਖੌਤੀ ਜਥੇਦਾਰਾਂ ਦੀ ਈਨ ਨਾ ਮੰਨੀ ਤੇ ਨਾ ਚੁੱਪ ਰਹੇ ,
ਤੇ ਉਨ੍ਹਾਂ ਨੇ ਸੰਗਤਾਂ ਨੂੰ ਇਸ ਅਖੌਤੀ ਦਸਮ ਗ੍ਰੰਥ ਵਿੱਰੁਧ ਜਾਗਰੂਕ ਕਰਨਾ ਸ਼ੁਰੂ ਕੀਤਾ,
ਜਿਸਦਾ ਨਤੀਜਾ ਇਹ ਹੋਇਆ ਕਿ ਜਾਗਦੀ ਜ਼ਮੀਰ ਵਾਲੇ ਲੋਕਾਂ ਨੇ ਇਸ ਅਖੌਤੀ ਦਸਮ ਗ੍ਰੰਥ ਨੂੰ
ਮੁੱਢੋਂ ਰੱਦ ਕੀਤਾ। ਨਿਤਨੇਮ, ਪਾਹੁਲ ਸੰਸਕਾਰ, ਅਰਦਾਸ ਗੁਰੂ ਗ੍ਰੰਥ ਸਾਹਿਬ ਜੀ ਵਿੱਚ
ਦਰਜ ਗੁਰਬਾਣੀ ਅਨੁਸਾਰ ਹੋਣਾ ਸ਼ੁਰੂ ਹੋਇਆ। ਇਸੇ ਇਕਬਾਲ ਚੰਦ
ਨੇ ਪ੍ਰੋ. ਦਰਸ਼ਨ ਸਿੰਘ 'ਤੇ ਆਸਨਸੋਲ ਆਸਾਮ ਵਿੱਚ ਹਮਲਾ ਵੀ ਕਰਵਾਇਆ। ਕਹਿਣਾ ਦਾ
ਮਤਲਬ ਇਹ ਹੈ ਕਿ ਜਿਹੜਾ ਵੀ ਗੁਰਮਤਿ ਦੀ ਗੱਲ ਕਰੇ ਇਹ ਆਰ.ਐਸ.ਐਸ. ਦੇ ਗੁੰਡਾ ਅਨਸਰ ਉਨ੍ਹਾਂ
ਵਿਰੁੱਧ ਤੇ ਸਿੱਖੀ ਵਿਰੁੱਧ ਭੁਗਤਦੇ ਹਨ।
ਹੁਣ ਇਸ ਇਕਬਾਲ ਚੰਦ ਦੀ ਇੰਟਰਵੀਊ ਆਈ ਹੈ, ਜਿਸ ਵਿੱਚ
ਇਸਨੇ ਅਖੌਤੀ ਦਸਮ ਗ੍ਰੰਥ ਵਿੱਚੋਂ ਰਾਮਾਵਤਾਰ ਦਿਖਾਇਆ ਜਿਸ ਵਿੱਚ ਲਿਖਿਆ ਗਿਆ ਹੈ ਕਿ ਗੁਰੂ
ਸਾਹਿਬ ਲਵ-ਕੁਸ਼ ਦੀ ਅੰਸ ਵਿੱਚੋਂ ਹੀ ਹਨ।
ਇਸਨੇ ਨਾਲ ਹੀ ਬੜੀ ਚਤੁਰਾਈ ਨਾਲ ਭਾਈ
ਜਰਨੈਲ ਸਿੰਘ ਭਿੰਡਰਾਂਵਾਲਾ ਦੀ ਆਡੀਉ ਵੀ ਸੁਣਾਈ, ਜਿਸ ਨਾਲ ਇਹ ਆਪਣੀ ਕਰਤੂਤ ਨੂੰ
ਭਿੰਡਰਾਂਵਾਲੇ ਪਿੱਛੇ ਲੁਕੋ ਸਕੇ।
ਹੁਣ ਇਸ ਨਾਲ ਉਸਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਸਾਧ ਲਏ।
ਇੱਕ ਤਾਂ ਲੋਕਾਂ ਸਾਹਮਣੇ ਤੱਥ ਰੱਖ ਦਿੱਤਾ ਕਿ ਇਹ ਅਖੌਤੀ ਦਸਮ
ਗ੍ਰੰਥ ਵਿੱਚ ਲਿਖਿਆ, ਤੇ ਦੂਜਾ ਭਿੰਡਰਾਂਵਾਲੇ ਵੀ ਇਹੀ
ਕਹਿੰਦੇ ਸੀ। ਹੁਣ ਨਾ ਤਾਂ ਅਕਾਲ ਤਖ਼ਤ ਦਾ ਜਥੇਦਾਰ ਕੁੱਝ ਬੋਲ ਸਕਦਾ ਨਾ ਸਿੱਖ
ਅਖਵਉਣ ਵਾਲੇ, ਕਿਉਂਕਿ ਬਹੁਤਾਤ ਸਿੱਖ ਅਕਲੋਂ ਪੈਦਲ ਹੋਣ ਕਰਕੇ ਗੁਰੂ ਦੀ ਪਛਾਣ ਨਹੀਂ ਕਰ
ਸਕੇ, ਇਸ ਲਈ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਕਿਰਤ ਮੰਨੀ ਬੈਠੇ ਹਨ, ਅਤੇ ਨਾਲ ਹੀ ਉਹ
ਭਿੰਡਰਾਂਵਾਲੇ ਖਿਲਾਫ ਬੋਲ ਨਹੀਂ ਸਕਦੇ।
ਮੋਦੀ ਨੇ ਸਿੱਖਾਂ ਦੀ ਹਾਲਤ ਸੱਪ ਦੇ ਮੂੰਹ ਵਿੱਚ ਕੋੜ੍ਹ ਕਿਰਲੀ ਵਾਲੀ ਕਰ ਦਿੱਤੀ,
ਨਾ ਇਹ ਅਖੌਤੀ ਦਸਮ ਗ੍ਰੰਥ ਛੱਡ ਸਕਣ, ਤੇ ਨਾ ਹੀ ਭਿੰਡਰਾਂਵਾਲੇ ਦੀ ਕੀਤੀ ਗਲਤੀ
ਵਿਰੱਧ ਬੋਲ ਸਕਣ... ਸਿੱਖੋ ਲਉ ਨਜ਼ਾਰੇ ਲਵ ਕੁੱਸ਼ ਸੀ ਔਲਾਦ
ਅਖਵਉਣ ਦੇ।
ਖ਼ਾਲਸਾ ਨਿਊਜ਼ ਨਾ ਤਾਂ ਅਖੌਤੀ ਦਸਮ
ਗ੍ਰੰਥ ਨੂੰ ਗੁਰੂ ਕਿਰਤ ਮੰਨਦੀ ਹੈ, ਤੇ ਨਾ ਹੀ ਭਿੰਡਰਾਂਵਾਲੇ ਨੂੰ ਗੁਰੂ...
ਭਿੰਡਰਾਂਵਾਲੇ ਦਾ ਸਤਿਕਾਰ ਹੈ, ਪਰ ਇਹ ਜ਼ਰੂਰੀ ਨਹੀਂ ਕਿ ਉਨ੍ਹਾਂ ਦੀ ਕਹੀ ਹਰ ਗੱਲ ਪੱਥਰ
'ਤੇ ਲਕੀਰ ਹੈ। ਸਾਡੇ ਲਈ ਸਿਰਫ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ "ੴ ਤੋਂ ਲੈ ਕੇ
ਮੁੰਦਾਵਣੀ" (ਰਾਗਮਾਲਾ ਗੁਰਬਾਣੀ ਨਹੀਂ) ਹੀ ਗੁਰੂ ਉਪਦੇਸ਼ ਹੈ, ਤੇ
ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਕੋਈ ਗ੍ਰੰਥ ਭਾਂਵੇਂ ਉਹ
ਬਚਿੱਤਰ ਨਾਟਕ ਗ੍ਰੰਥ (ਅਖੌਤੀ ਦਸਮ ਗ੍ਰੰਥ), ਸਰਬਲੋਹ ਗ੍ਰੰਥ, ਉਗਰਦੰਤੀ ਗ੍ਰੰਥ,
ਗੁਰਬਿਲਾਸ ਪਾ.6/10, ਬਾਲੇ ਵਾਲੀ ਜਨਮ ਸਾਖੀ ਅਤੇ ਹੋਰ ਅਨੇਕਾਂ ਗੁਰੂ ਸਾਹਿਬ ਦੇ ਨਾਮ
ਹੇਠ, ਭਾਈ ਮਨੀ ਸਿੰਘ ਦੇ ਨਾਮ ਨੂੰ ਵਰਤ ਕੇ ਲਿਖੇ ਗ੍ਰੰਥ... ਸਭ ਕੂੜ ਕਬਾੜ ਹੈ।
ਜਦੋਂ ਤੱਕ ਹਰ ਇਕ ਸਿੱਖ ਇਹ ਸਮਝ ਨਹੀਂ ਲੈਂਦਾ, ਤੱਦ ਤੱਕ ਆਰ.ਐਸ.ਐਸ. ਦੇ ਝੋਲੀ ਚੁੱਕ
ਇਕਬਾਲ ਚੰਦ ਵਰਗੇ ਤੁਹਾਡੇ ਰੂਪ ਵਿੱਚ ਹੀ ਸਿੱਖ ਕੌਮ ਨਾਲ ਗੱਦਾਰੀ ਕਰਦੇ ਰਹਿਣਗੇ।
ਹੁਣ ਸਿੱਖਾਂ ਨੇ ਆਪ ਸੋਚਣਾ ਹੈ ਕਿ ਉਨ੍ਹਾਂ
ਨੇ ਗੁਰੂ ਦੀ ਗੱਲ ਮੰਨਣੀ ਹੈ ਜਾਂ ਭਿੰਡਰਾਂਵਾਲੇ ਦੀ ???
ਇਕਬਾਲ ਚੰਦ ਦੇ ਪੁਤਲੇ ਫੂਕਣ ਵਾਲਿਉ, ਜੇ ਫੂਕਣਾ ਹੈ ਤਾਂ
ਅਖੌਤੀ ਦਸਮ ਗ੍ਰੰਥ ਨੂੰ ਫੂਕੋ, ਜਿਹੜੀ ਪਵਾੜੇ ਦੀ ਜੜ੍ਹ ਹੈ। ਚੋਰ ਨੂੰ ਨਾ ਮਾਰੋ,
ਚੋਰ ਦੀ ਮਾਂ ਨੂੰ ਮਾਰੋ।
ਸਿੱਖੋ ਤੁਹਾਡੇ ਕੋਲ ਸਿਰਫ ਦੋ ਰਾਹ ਹਨ:
1. ਗੁਰੂ ਗ੍ਰੰਥ ਸਾਹਿਬ ਨਾਲ ਜੁੜਕੇ “ਸਿੱਖ” ਅਖਵਾਉਣਾ ਹੈ ਜਾਂ
2. ਅਖੌਤੀ ਦਸਮ ਗ੍ਰੰਥ ਅਤੇ
ਹੋਰ ਕੂੜ ਕਬਾੜ ਗ੍ਰੰਥਾਂ ਨਾਲ ਜੁੜਕੇ “ਲਵ-ਕੁਸ਼” ਦੀ ਔਲਾਦ?
ਮਰਜ਼ੀ ਤੁਹਾਡੀ ਹੈ। ਸੋਚ ਸਮਝ ਕੇ ਫੈਲਸਾ ਲਉ।
ਗੁਰੂ ਸੁਮੱਤ ਬਖਸ਼ੇ।