ਪੂਰਾ ਲੇਖ ਪੜ੍ਹਨ ਲਈ ਇੱਥੇ ਕਲਿੱਕ ਕਰੋ -->
‘ਦਸਮ ਗ੍ਰੰਥ’ ਸਬੰਧੀ ਜਵਾਬ ਮੰਗਦੇ ਸਵਾਲ ? ਭਾਗ ਪਹਿਲਾ
32
ਹੱਥ ਲਿਖਤ ਬੀੜਾਂ ਤੋਂ ਮੌਜੂਦਾ ‘ਦਸਮ ਗ੍ਰੰਥ’ ਤਿਆਰ ਕੀਤਾ ਗਿਆ ਸੀ, ਉਨ੍ਹਾਂ ਵਿਚੋਂ ਹੇਠ
ਲਿਖੀਆਂ 8 ਰਚਨਾਵਾਂ ਕੱਢ ਦਿੱਤੀਆਂ ਗਈਆਂ ਸਨ, ਜਿਨ੍ਹਾਂ ਬਾਰੇ ਇਸ ਅਖੌਤੀ ‘ਸੋਧਕ ਕਮੇਟੀ’
ਨੂੰ ਸ਼ੱਕ ਸੀ ਕਿ ਇਹ ‘ਗੁਰੂ ਗੋਬਿੰਦ ਸਿੰਘ ਜੀ’ ਦੀਆਂ ਬਾਣੀਆਂ ਨਹੀਂ ਹਨ। ਜੇ ‘ਦਸਮ
ਗ੍ਰੰਥ’ ਗੁਰੂ ਸਾਹਿਬ ਨੇ ਆਪ ਲਿਖਿਆ ਸੀ ਤੇ ਫਿਰ ਇਨ੍ਹਾਂ 8 ਰਚਨਾਵਾਂ (ਬਾਣੀਆਂ) ਨੂੰ
ਕੱਢਣ ਦਾ ਅਧਿਕਾਰ ‘ਸੋਧਕ ਕਮੇਟੀ’ ਨੂੰ ਕਿਵੇਂ ਮਿਲ ਗਿਆ? ਸਾਡੀ
ਖੋਜ ਮੁਤਬਿਕ ਇਨ੍ਹਾਂ ਲੋਕਾਂ ਦਾ ਮਕਸਦ ‘ਗੁਰੂ ਗ੍ਰੰਥ ਸਾਹਿਬ’ ਦੇ ਬਰਾਬਰ, ਤਕਰੀਬਨ ਉਤਨੇ
ਕੁ ਪੰਨਿਆਂ ਦਾ ਗ੍ਰੰਥ ਬਣਾਉਣਾ ਸੀ, ਜਦੋਂ ਗ੍ਰੰਥ ਵੱਡਾ ਹੋ ਰਿਹਾ ਸੀ ਤਾਂ ਇਨ੍ਹਾਂ ਨੇ
ਇੱਹ 8 ਰਚਨਾਵਾਂ ਨਕਲੀ ਕਹਿ ਕੇ ਵਿਚੋਂ ਕੱਢ ਦਿੱਤੀਆਂ। ਇਹ ਰਚਨਾਵਾਂ ਸਨ:
1. ਸੰਸਾਹਰ ਸੁਖਮਨਾ
2. ਵਾਰ ਮਾਲਕੌਸ
3. ਵਾਰ ਭਗੌਤੀ (ਇਹ ਹੁਣ ਦੇ ਦਸਮ ਗ੍ਰੰਥ ਦੀ ਵਾਰ ਦੁਰਗਾ ਤੋਂ ਵੱਖਰੀ ਹੈ)
4. ਸ੍ਰੀ ਭਗਵਤ ਗੀਤਾ, ਭਾਖਾ ਸ੍ਰੀ ਗੋਬਿੰਦ ਸਿੰਘ ਕ੍ਰਿਤ
5. ਰਾਗ ਆਸਾ ਤੇ ਰਾਗ ਸੋਰਠ ਪਾਤਸ਼ਾਹੀ ਦਸਵੀਂ
6. ਅਸਫੋਟਕ ਕਬਿਤ (ਇਹ ਕਬਿਤ, ਪੰਜਾਬੀ ਯੂਨੀਵਰਸਿਟੀ ਵਲੋਂ ਰਣਧੀਰ ਸਿੰਘ ਦੇ
ਸੰਪਾਦਿਤ ‘ਦਸਮ ਗ੍ਰੰਥ’ ਵਿੱਚ ਹੁਣ ਵੀ ਮੌਜੂਦ ਹਨ)
7. ਮਾਝ ਪਾਤਸ਼ਾਹੀ ਦਸਵੀਂ
8. ਛੱਕਾ ਭਗੌਤੀ ਜੀ ਕਾ
ਇਸ ਤੋਂ ਇਲਾਵਾ ਜਿਨ੍ਹਾਂ 32 ਬੀੜਾਂ ਨੂੰ
ਸੋਧ ਕੇ 1897 ਵਿੱਚ ‘ਦਸਮ ਗ੍ਰੰਥ’ ਬਣਾਇਆ ਗਿਆ ਸੀ, ਉਨ੍ਹਾਂ ਵਿਚੋਂ ਛਾਪੇ ਵਾਲੀਆਂ 4
ਪ੍ਰਮੁੱਖ ਬੀੜਾਂ ਵਿੱਚ ਵੀ ਵੱਖ-ਵੱਖ ਬਾਣੀਆਂ ਹਨ। ਜਿਵੇਂ ਭਾਈ ਮਨੀ ਸਿੰਘ ਜੀ ਦੀ
ਕਹੀ ਜਾਂਦੀ ਬੀੜ ਵਿੱਚ 15 ਬਾਣੀਆਂ (ਰਚਨਾਵਾਂ) ਹਨ, ਮੋਤੀ ਬਾਗ ਵਾਲੀ ਬੀੜ ਵਿੱਚ 19
ਬਾਣੀਆਂ ਹਨ, ਸੰਗਰੂਰ ਵਾਲੀ ਬੀੜ ਵਿੱਚ ਵੀ 19 ਬਾਣੀਆਂ ਹਨ ਅਤੇ ਪਟਨਾ ਸਾਹਿਬ ਵਾਲੀ ਬੀੜ
ਵਿੱਚ 22 ਬਾਣੀਆਂ ਹਨ। ਜੇ ‘ਦਸਮ ਗ੍ਰੰਥ’ ਗੁਰੂ ਸਾਹਿਬ ਨੇ ਆਪ ਲਿਖਿਆ ਤੇ ਆਪ ਸੰਪਾਦਿਤ
ਕੀਤਾ, ਆਪ ਬੀੜ ਬਣਾਈ, ਆਪ ਗ੍ਰੰਥ ਦੀ ਸਮਾਪਤੀ ਕੀਤੀ, ਜਿਸ ਤਰ੍ਹਾਂ ਕਿ ਕੁੱਝ ਲੋਕਾਂ ਵਲੋਂ
ਦਾਅਵਾ ਕੀਤਾ ਜਾਂਦਾ ਹੈ, ਫਿਰ ਵੱਖ-ਵੱਖ ਬੀੜਾਂ (ਗ੍ਰੰਥਾਂ) ਵਿੱਚ ਵੱਖ-ਵੱਖ ਬਾਣੀਆਂ ਕਿਸ
ਤਰ੍ਹਾਂ ਹੋ ਗਈਆਂ? ਫਿਰ ਉਨ੍ਹਾਂ ਵੱਖ-ਵੱਖ ਗ੍ਰੰਥਾਂ ਵਿਚੋਂ 8 ਉਪਰ ਦੱਸੀਆਂ ਬਾਣੀਆਂ ਕਿਸ
ਪੈਮਾਨੇ ਨੂੰ ਆਧਾਰ ਬਣਾ ਕੇ ਕੱਢੀਆਂ ਗਈਆਂ? ‘ਸੋਧਕ ਕਮੇਟੀ’ ਨੂੰ ਗੁਰੂ ਗੋਬਿੰਦ ਸਿੰਘ ਜੀ
ਦੀਆਂ ਰਚਨਾਵਾਂ ਨੂੰ ਸੋਧਣ ਦਾ ਤੇ ਬੀੜਾਂ ਵਿਚੋਂ ਬਾਣੀਆਂ ਕੱਢਣ ਦਾ ਅਧਿਕਾਰ ਕਿਸਨੇ ਤੇ
ਕਦੋਂ ਦਿੱਤਾ ਸੀ? ਕੀ ਅਖੌਤੀ ‘ਸੋਧਕ
ਕਮੇਟੀ’ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ (?) ਨੂੰ ‘ਸੋਧਣ’ ਦਾ ਅਧਿਕਾਰ ਰੱਖਦੀ
ਸੀ?