5
ਅਗਸਤ 2020 ਨੂੰ ਅਯੁਧਿਆ ਵਿੱਚ ਹਿੰਦੂਆਂ ਦੇ ਮਿਥਿਹਾਸਕ ਪਾਤਰ ਸ਼੍ਰੀ ਰਾਮਚੰਦਰ ਦੇ ਕਥਿਤ
ਜਨਮ ਅਸਥਾਨ ਦਾ ਨੀਂਹ ਪੱਥਰ ਰੱਖਿਆ ਗਿਆ। ਜਿੱਥੇ ਭਾਰਤ ਦੇ ਪ੍ਰਧਾਨਮੰਤ੍ਰੀ ਮੋਦੀ ਨੇ ਗੁਰੂ
ਗੋਬਿੰਦ ਸਿੰਘ ਵੱਲੋਂ ਲਿਖੀ ਕਥਿਤ ਰਾਮਾਇਣ ਬਾਰੇ ਜ਼ਿਕਰ ਕੀਤਾ, ਜਿਸ 'ਤੇ ਪਟਨਾ ਤਖ਼ਤ ਦੇ
ਸਾਬਕਾ ਪੁਜਾਰੀ ਇਕਬਾਲ ਚੰਦ ਵੱਲੋਂ ਇਹ ਕਿਹਾ ਗਿਆ ਕਿ ਗੁਰੂ
ਨਾਨਕ ਸਾਹਿਬ ਲਵ-ਕੁਸ਼ ਦੀ ਬੰਸ ਵਿੱਚੋਂ ਸਨ। ਨਾਲ ਹੀ ਉਸਨੇ ਅਖੌਤੀ ਦਸਮ ਗ੍ਰੰਥ ਅਤੇ ਭਾਈ
ਜਰਨੈਲ ਸਿੰਘ ਭਿੰਡਰਾਂਵਾਲੇ ਵੱਲੋਂ ਇਸੇ ਗ੍ਰੰਥ ਵਿੱਚੋਂ ਰਾਮਾਵਤਾਰ ਦੀ ਕਥਾ ਦੀ ਗੱਲ ਵੀ
ਕੀਤੀ।
ਇਸ ਬਿਆਨ ਤੋਂ ਬਾਅਦ ਸਿੱਖਾਂ ਵਿੱਚ ਰੌਲ਼ਾ ਪਿਆ ਤੇ ਬਹੁਤਾਤ ਲੋਕ ਮੋਦੀ
ਤੇ ਇਕਬਾਲ ਚੰਦ ਖਿਲਾਫ ਬੋਲਣ ਲੱਗ ਪਏ, ਪਰ ਅਸਲ ਜੜ੍ਹ ਵੱਲ ਕੁੱਝ ਕੁ ਜਾਗਦੇ ਸਿੱਖਾਂ ਦਾ
ਹੀ ਪਿਆ। ਅਸਲ ਜੜ੍ਹ ਅਖੌਤੀ ਦਸਮ ਗ੍ਰੰਥ ਅਤੇ ਉਸ ਵਿੱਚ
ਰਾਮਾਵਤਾਰ ਦੀ ਰਚਨਾ।
ਇਸੇ "ਪੜਿ ਪੜਿ ਗਡੀ ਲਦੀਅਹਿ..."
ਵਾਲੀ ਕੀਤੀ ਪੀ.ਐਚ.ਡੀ. ਵਾਲੇ ਕਥਿਤ ਜੱਥੇਦਾਰ ਹਰਪ੍ਰੀਤ ਸਿੰਘ ਨੂੰ ਸੱਪ ਸੁੰਘ ਗਿਆ ਤੇ
ਮੂੰਹ ਵਿੱਚ ਘੁੰਗਣੀਆਂ ਪਾ ਲਈਆਂ, ਕੋਈ ਬਿਆਨ ਨਹੀਂ ਆਇਆ, ਕੋਈ ਫੁਰਮਾਨ ਨਹੀਂ... ਬਸ
ਸੁੰਨਸਾਨ... ਚੁੱਪੀ, ਸੰਨਾਟਾ ਛਾ ਗਿਆ।
ਬੋਲੇ ਵੀ ਕਿਉਂ ? ਜਦੋਂ ਇਹ ਇਨ੍ਹਾਂ
ਹੀ ਅਖੌਤੀ ਟਕਸਾਲਾਂ, ਸੰਪਰਦਾਵਾਂ, ਪਖੰਡੀ ਸਾਧਾਂ ਕੋਲੋਂ ਸਿਰੋਪੇ ਲੈਂਦਾ ਹੋਵੇ, ਉਹੀ
ਕੂੜ ਅਤੇ ਬ੍ਰਾਹਮਣੀ ਗ੍ਰੰਥਾਂ ਨੂੰ ਪੜ੍ਹਨ ਨੂੰ ਪ੍ਰੇਰਦਾ ਹੋਵੇ... ਤਾਂ ਇਹ ਬੋਲੇ ਵੀ
ਕਿਵੇਂ???