Khalsa News homepage

 

 Share on Facebook

Main News Page

💥 ਦਿੱਲੀ ਵਿੱਖੇ 4 ਸਤੰਬਰ 2020 ਨੂੰ ਹੋਣ ਵਾਲੇ "ਰੋਸ ਮੁਜ਼ਾਹਰੇ" ਲਈ ਜਾਗਦੀ ਜ਼ਮੀਰ ਸੰਗਤ ਵੱਲੋਂ ਅਪੀਲ
#Appeal #Protest #Against #DSGMC #BantaSingh
🙏ਦਿੱਲੀ ਦੀਆਂ ਸਿੱਖ ਸੰਗਤਾਂ ਵੱਲੋਂ ਇਹ ਖਾਸ ਅਪੀਲ ਹੈ ਕਿ 4 ਸਤੰਬਰ 2020 ਨੂੰ ਹੋਣ ਵਾਲੇ ਸ਼ਾਂਤਮਈ ਰੋਸ ਮੁਜ਼ਾਹਰੇ ਵਿੱਚ ਕਿਸੇ ਨੇ ਵੀ ਕਿਸੇ ਤਰ੍ਹਾਂ ਦੀ ਹੁੱਲੜਬਾਜ਼ੀ ਨਹੀਂ ਕਰਨੀ, ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ, ਕਿਸੇ ਨਾਲ ਗਾਲ਼ੀ ਗਲੌਚ ਨਹੀਂ ਕਰਨੀ, ਸਿਰਫ ਸਤਿਨਾਮ ਵਾਹਿ ਗੁਰੂ ਬੋਲਣਾ ਹੈ, ਗੁਰੂ ਗ੍ਰੰਥ ਸਾਹਿਬ ਦੀ ਸਿਰਮੌਰਤਾ ਲਈ ਅਤੇ ਬਚਿੱਤਰ ਨਾਟਕ ਵਿਰੁੱਧ ਤਖਤੀਆਂ ਫੜੀਆਂ ਜਾ ਸਕਦੀਆਂ ਹਨ।
👉ਇਹ ਵੀ ਖਿਆਲ ਰਹੇ ਕਿ ਸ਼ਰਾਰਤੀ ਅਨਸਰ ਇਸ ਰੋਸ ਮੁਜ਼ਾਹਰੇ ਦੀ ਆੜ ਵਿੱਚ ਕੋਈ ਸ਼ਰਾਰਤ ਕਰ ਸਕੇ ਹਨ, ਇਸ ਲਈ ਸੰਗਤ ਚੌਕੰਨੀ ਰਹੇ। ਸਾਡਾ ਕਿਸੇ ਵੀ ਸ਼ਰਾਰਤੀ ਅਨਸਰ ਨਾਲ ਕੋਈ ਲੈਣਾ ਦੇਣਾ ਨਹੀਂ ਹੋਵੇਗਾ।
☝️ਗੁਰੂ ਗ੍ਰੰਥ ਸਾਹਿਬ ਦੀ ਹੋ ਰਹੀ ਬੇਅਦਬੀ ਵਿੱਰੁਧ ਮਸੰਦ ਬਣ ਚੁਕੇ ਪ੍ਰਬੰਧਕ ਮਨਜਿੰਦਰ ਸਿਰਸਾ ਅਤੇ ਹਰਮੀਤ ਕਾਲਕਾ ਜਿਨ੍ਹਾਂ ਨੇ ਗਿਣੀ ਮਿੱਥੀ ਸਾਜ਼ਿਸ਼ ਹੇਠ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਵਾਲਾ ਹਫਤਾ ਚੁਣ ਕੇ ਅਨਮਤੀ ਗ੍ਰੰਥ ਦੀ ਕਥਾ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਸ਼ੁਰੂ ਕਰਵਾਈ ਹੈ, ਜਿਹੜੀ ਅਕਾਲ ਤਖ਼ਤ ਦੇ 6 ਜੂਨ 2008 ਵਾਲੇ ਫੁਰਮਾਨ ਦੀ ਘੋਰ ਉਲੰਘਣਾ ਹੈ।
🎯ਯਾਦ ਰਹੇ ਇਸੇ ਬੱਚਿਤਰ ਨਾਟਕ ਦੇ ਆਧਾਰ 'ਤੇ ਸਿੱਖਾਂ ਨੂੰ ਲਵ ਕੁਸ਼ ਦੀ ਔਲਾਦ ਆਖਿਆ ਜਾਂਦਾ ਹੈ। ਜਾਗਦੀ ਜ਼ਮੀਰ ਵਾਲੇ ਸਿੱਖੋ ਜਾਗੋ, ਤੇ ਗੁਰੂ ਦੇ ਅਦਬ ਲਈ ਆਉ ਆਪਣੀ ਆਵਾਜ਼ ਬੁਲੰਦ ਕਰੀਏ।
Peaceful Protest against Katha of Dasam Granth at Gurdwara Bangla Sahib
It's an Appeal from Sikh Sangat of Delhi that during the Peaceful Protest on Friday 04 Sep 2020 at Gurdwara Bangla Sahib please make sure not to create any nuisance, no fighting or swearing at anyone. Please make sure just to chant Gurbani or Satnam Wah guru. We may hold banners or placards for the Supremacy of Guru Granth Sahib and against Pseudo Dasam Granth.
Please make sure no miscreants try to sabotage our protest, we need to be very vigilant about it. We don't support any type of violence or hooliganism. Be peaceful.
DSGMC's Manjinder Sirsa and Harmeet Kalka are working under the hidden agenda of RSS to sabotage the celebration of the First Parkash of Guru Granth Sahib by holding the Katha of anti-Sikh Pseudo Dasam Granth. This is a straight violation of the teachings of Guru Granth Sahib, Sikh Rehat Maryada and 06 Jun 2008 verdict of Akal Takhat. Beware that due to this Granth Mythical Ram's sons Luv-Kush are being labelled as ancestors of Sikhs, which is a big lie. So all Sikhs must wake up and lets protest against this.
👁️ Please join the Peaceful protest for your Supreme Guru.
Venue: Gurudwara Bangla Sahib (opposite Darshani Deori)
🔹 Date : Friday 4 Sept 2020
Time :
India : 07:00 am
UK : 02:30 am
👁️ Peaceful protest will be LIVE telecasted on SinghNaad TV


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top