ਅੱਜ
29 ਸਤੰਬਰ 2020 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਅਸਲ ਵਿੱਚ ਸ਼੍ਰੋਮਣੀ ਗੋਲਕ
ਲੁੱਟ ਕਮੇਟੀ) ਦਾ ਬਜਟ ਪਾਸ ਹੋਇਆ।
ਬਜਟ ਦੀ ਰਕਮ 9
ਅਰਬ 81 ਕਰੋੜ 94 ਲੱਖ 80 ਹਜ਼ਾਰ... ਐਡਾ ਵੱਡਾ ਬਜਟ
ਤੇ ਹਾਲੇ ਕੋਰੋਨਾ ਕਰਕੇ 35% ਆਮਦਨ ਘਟੀ ਹੈ... ਇਸ ਵਿੱਚ 35% ਹੋਰ ਜੜ ਲਵੋ ਫਿਰ
ਕਿੰਨਾਂ ਬਣਦਾ??? ਜੇ 2-3 ਮਹੀਨੇ ਵਿੱਚ 35% ਘੱਟ ਸਕਦੀ ਹੈ ਤਾਂ ਸਾਲ-ਛੇ ਮਹੀਨੇ ਇੱਥੇ
ਭੀੜ ਨਾ ਜੁੜੇ ਤਾਂ ਕੀ ਹਾਲ ਹੋਵੇਗਾ?
ਦਰਬਾਰ ਸਾਹਿਬ ਸਿੱਖਾਂ ਦਾ ਕੇਂਦਰੀ ਅਸਥਾਨ ਹੈ, ਸਾਡਾ
ਬਹੁਤ ਇਤਿਹਾਸ ਜੁੜਿਆ ਹੈ, ਪਰ ਗੁਰੂ ਕਰਕੇ ਹੀ ਇਸਦੀ ਮਹੱਤਤਾ ਹੈ,
ਇਕੱਲੇ ਅਸਥਾਨ ਦਾ ਆਪਣੀ ਕੋਈ ਮਹਤੱਤਾ ਨਹੀਂ। ਇਤਿਹਾਸ
ਮੁਤਾਬਕ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਸੰਦਾਂ ਨੇ ਅੰਦਰ ਨਹੀਂ ਵੜਨ ਦਿੱਤਾ, ਗੁਰੂ
ਗੋਬਿੰਦ ਸਿੰਘ ਦਰਬਾਰ ਸਾਹਿਬ ਆਏ ਹੀ ਨਹੀਂ... ਕੀ ਇਹ ਪ੍ਰਮਾਣ ਸਿੱਧ ਨਹੀਂ ਕਰਦੇ ਕਿ ਕੋਈ
ਵੀ ਅਸਥਾਨ ਮਹਤੱਤਾ ਨਹੀਂ ਰੱਖਦਾ। ਹਾਂ ਇਤਿਹਾਸਕ ਅਸਥਾਨਾਂ ਦੀ
ਸੰਭਾਲ ਕਰਨੀ ਜ਼ਰੂਰੀ ਹੈ. ਜਿਸ ਨਾਲ ਪੀੜੀ ਦਰ ਪੀੜ੍ਹੀ ਇਤਿਹਾਸ ਪਤਾ ਚਲਦਾ ਹੈ।
ਖੈਰ...
ਐਡਾ ਵੱਡਾ ਬਜਟ ਹੋਵੇ ਤਾਂ ਵੀ ਹਾਲੇ
ਤੱਕ ਸਿੱਖਾਂ ਕੋਲ਼ ਆਪਣਾ ਕੋਈ ਵਧੀਆ ਹਸਪਤਾਲ, ਕੋਈ ਵਧੀਆ ਕਾਲੇਜ, ਯੁਨੀਵਰਸਿਟੀ, ਆਪਣਾ
ਚੈਨਲ ਆਦਿ ਨਾ ਹੋਵੇ ਤਾਂ ਕਮੀ ਕਿੱਥੇ ਹੈ? ਸ਼ਰਾਬਾਂ ਵੰਡ ਕੇ ਬਣੇ ਸ਼੍ਰੋਮਣੀ ਕਮੇਟੀ
ਮੈਂਬਰ, ਪਰਚੀ ਪ੍ਰਧਾਨ, ਜੁੱਤੀ ਚੱਟ ਅਖੌਤੀ ਜਥੇਦਾਰ... ਤੇ ਇਨ੍ਹਾਂ ਕੋਲ ਨਖਿੱਦ ਲੋਕਾਂ
ਕੋਲ਼ ਐਨਾ ਵੱਡਾ ਬਜਟ!!! ਤੇ ਐਨਾ ਪੈਸਾ ਕੌਣ ਦਿੰਦਾ... ਲੋਕ, ਕਥਿਤ ਸ਼ਰਧਾਵਾਨ ਲੋਕ,
ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਪੈਸੇ ਦੀ ਵਰਤੋਂ ਕਿਵੇਂ ਕਰਨੀ ਹੈ। ਸਾਡੇ ਹੀ ਪੈਸੇ 'ਤੇ
ਪਲ਼ਦੇ ਇਹ ਬੇਗੈਰਤ ਲੋਕ ਗੁਰੂ ਗ੍ਰੰਥ ਦੇ ਸਕੇ ਨਹੀਂ। 328 ਸਰੂਪ ਗਾਇਬ ਹੋ ਗਏ ਇਨ੍ਹਾਂ
ਨੂੰ ਪਤਾ ਹੀ ਨਹੀਂ ਲੱਗਾ, ਤੇ ਜਿਹੜੇ ਇਸ ਬਾਰੇ ਪੁੱਛ ਰਹੇ ਹਨ,, ਉਨ੍ਹਾਂ 'ਤੇ ਡਾਂਗਾਂ
ਤੇ ਉਨ੍ਹਾਂ 'ਤੇ ਕਾਂਗਰਸੀ ਦਾ ਲੇਬਲ!!! ਵਾਹ!
ਸਿੱਖੋ ਆਪਣਾ ਪੈਸਾ ਤੇ ਸਮਾਂ ਬਰਬਾਦ
ਕਰਨਾ ਛੱਡੋ। ਦਰਬਾਰ ਸਾਹਿਬ ਜਾਣਾ ਹੈ ਤਾਂ ਜ਼ਰੂਰ ਜਾਉ,
ਪਰ ਪੈਸਾ ਟੇਕਣਾ ਬੰਦ ਕਰੋ। ਸਾਲ-ਛੇ ਮਹੀਨੇ ਕਰਕੇ ਦੇਖੋ.. ਕਿਵੇਂ ਇਹ ਲੋਕ ਲੰਮੇ
ਪੈਕੇ ਲੇਲੜੀਆਂ ਕੱਢਦੇ। ਥੋੜ੍ਹੇ ਕੁ ਮਹੀਨਿਆਂ ਪਿੱਛੇ ਦੇਖਿਆ
ਹੀ ਹੋਣਾ ਕਿਧਾ ਸਕੱਤਰ ਰੂਪ ਸਿੰਘ ਰੋਣ ਹਾਕਾ ਹੋਇਆ ਸੀ ਕਿ ਮੈਂ ਆਪਣੀ ਜ਼ਿੰਦਗੀ 'ਚ ਕਦੀ
ਨਹੀਂ ਦੇਖਿਆ ਕਿ ਗੁਰੂ ਰਾਮ ਦਾਸ ਦੇ ਦਰ 'ਤੇ ਐਨਾ ਸੰਨਾਟਾ.. ਇਨ੍ਹਾਂ ਨੂੰ ਦਰ ਦੇ ਸੰਨਾਟੇ
ਦਾ ਫਿਕਰ ਨਹੀਂ ਸੀ, ਪਰ ਗੋਲਕਾਂ 'ਤੇ ਸੰਨਾਟਾ ਪਰੇਸ਼ਾਨ ਕਰ ਰਿਹਾ ਸੀ। ਜੇ ਥੋੜੇ
ਮਹੀਨਿਆਂ 'ਚ ਕੋਰੋਨਾ ਕਰਕੇ 35% ਬਜਟ ਘੱਟ ਹੋ ਸਕਦਾ ਹੈ ਤਾਂ ਜੇ ਸਿੱਖ ਅਕਲ ਕਰਣ ਤਾਂ ਕੀ
ਨਹੀਂ ਹੋ ਸਕਦਾ।
ਪਰ ਅਕਲ ਤੇ ਸਿੱਖ ਅਖਵਾਉਣ ਵਾਲਿਆਂ ਦਾ
36 ਦਾ ਆਂਕੜਾ ਹੈ, ਇਸ ਵਿੱਚ ਕੋਈ ਦੋ ਰਾਏ ਨਹੀਂ,
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥
ਖੈਰ ਗੁਰੂ ਸੁਮੱਤ ਬਖਸ਼ੇ।